ਪਾਰਟੀ ਦਫਤਰ ਅੰਦਰ ਭਾਜਪਾ ਦੇ ਚਾਰ ਨੇਤਾਵਾਂ ਨੇ ਪੱਤਰਕਾਰ ਨਾਲ ਕੀਤੀ ਕੁੱਟ-ਮਾਰ 
Published : Feb 3, 2019, 5:01 pm IST
Updated : Feb 3, 2019, 5:01 pm IST
SHARE ARTICLE
journalist
journalist

ਰਾਏਪੁਰ ਪੁਲਿਸ ਨੇ ਸ਼ਨੀਵਾਰ ਨੂੰ ਭਾਜਪਾ ਦੇ ਚਾਰ  ਅਹੁਦਾਧਿਕਾਰੀਆਂ ਨੂੰ ਪਾਰਟੀ ਦਫ਼ਤਰ 'ਚ ਕਥੀਤ ਤੌਰ 'ਤੇ ਇਕ ਪੱਤਰਕਾਰ ਨਾਲ ਕੁੱਟ ਮਾਰ  ਕਰਨ ਦੇ ਮਾਮਲੇ 'ਚ....

ਰਾਏਪੁਰ: ਰਾਏਪੁਰ ਪੁਲਿਸ ਨੇ ਸ਼ਨੀਵਾਰ ਨੂੰ ਭਾਜਪਾ ਦੇ ਚਾਰ  ਅਹੁਦਾਧਿਕਾਰੀਆਂ ਨੂੰ ਪਾਰਟੀ ਦਫ਼ਤਰ 'ਚ ਕਥੀਤ ਤੌਰ 'ਤੇ ਇਕ ਪੱਤਰਕਾਰ ਨਾਲ ਕੁੱਟ ਮਾਰ  ਕਰਨ ਦੇ ਮਾਮਲੇ 'ਚ ਗਿ੍ਰਫਤਾਰ ਕਰ ਲਿਆ ਹੈ। ਇਹ ਗਿ੍ਰਫਤਾਰੀ ਉਦੋਂ ਹੋਈ ਜਦੋਂ ਭਾਜਪਾ ਦੇ ਜਿਲ੍ਹਾ ਅਧਿਕਾਰੀ ਰਾਜੀਵ ਅੱਗਰਵਾਲ, ਸਥਾਨਕ ਨੇਤਾ ਫਤਹਿ ਵਿਆਸ, ਉਤਕਰਸ਼ ਤਿ੍ਰਵੇਦੀ ਅਤੇ ਡੀਨਾ ਡੋਗਰੇ ਦੇ ਖਿਲਾਫ ਮਾਮਲਾ ਦਰਜ ਹੋਇਆ। 

ਪੱਤਰਕਾਰ ਨੇ ਭਾਜਪਾ ਦਫ਼ਤਰ 'ਚ ਚਾਰੇ ਮੁਲਜ਼ਮਾਂ ਦੀ ਗਿ੍ਰਫਤਾਰੀ ਲਈ ਵਿਰੋਧ ਪ੍ਰਦਰਸ਼ਨ ਕੀਤਾ। ਪੱਤਰਕਾਰ ਸੁਮਨ ਪੰਡਿਤ ਨੇ ਕਿਹਾ ਕਿ ਉਹ ਭਾਜਪਾ ਦੀ ਬੈਠਕ ਨੂੰ ਕਵਰ ਕਰਨ ਲਈ ਗਏ ਸਨ ਜਿਸ ਨੂੰ ਉਨ੍ਹਾਂ ਨੇ ਚੋਣ 'ਚ ਮਿਲੀ ਹਾਰ ਦੀ ਸਮੀਖਿਆ ਲਈ ਬੁਲਾਇਆ ਸੀ। ਪੰਡਿਤ ਨੇ ਕਿਹਾ ਕਿ ਬਹੁਤ ਸਾਰੇ ਸਥਾਨਕ ਨੇਤਾ ਅਤੇ ਰਾਏਪੁਰ ਭਾਜਪਾ ਪ੍ਰਧਾਨ ਸਹਿਤ ਹੋਰ ਉੱਥੇ ਮੌਜੂਦ ਸਨ। 

BJPBJP

ਦੂਜੇ ਪਾਸੇ ਪੰਡਿਤ ਨੇ ਕਿਹਾ ਕਿ ਮੈਂ ਉੱਥੇ ਬੈਠਕ ਕਵਰ ਕਰਨ ਗਿਆ ਸੀ ਅਤੇ ਅਚਾਨਕ ਭਾਜਪਾ ਦੇ ਕੁੱਝ ਨੇਤਾਵਾਂ ਨੇ ਦੂੱਜੇ ਨੇਤਾ ਦੇ ਨਾਲ ਮਾਰ ਕੁੱਟ ਸ਼ੁਰੂ ਕਰ ਦਿਤੀ ਜਿਨੂੰ ਮੈਂ ਅਪਣੇ ਮੋਬਾਇਲ ਫੋਨ 'ਚ ਰਿਕਾਰਡ ਕਰਨ ਲਗਾ। ਇਸ ਤੋਂ ਬਾਅਦ ਉਤਕਰਸ਼ ਤਰਿਵੇਦੀ ਅਤੇ ਰਾਏਪੁਰ ਪ੍ਰਧਾਨ ਰਾਜੀਵ ਅੱਗਰਵਾਲ ਨੇ ਮੇਰੇ ਤੇ ਹਮਲਾ ਕਰ ਦਿਤਾ ਅਤੇ ਮੇਰੀ ਨਾਲ ਕੁਟ ਮਾਰ ਕਰਨ ਲੱਗੇ। ਉਨ੍ਹਾਂ ਨੇ ਮੇਰਾ ਫੋਨ ਖੌਹ ਲਿਆ ਅਤੇ ਰਿਕਾਰਡਿੰਗ ਨੂੰ ਡਿਲੀਟ ਕਰ ਦਿਤੀ। ਉਨ੍ਹਾਂ ਨੇ ਮੈਨੂੰ 20 ਮਿੰਟ ਤੱਕ ਕਮਰੇ 'ਚ ਬੰਦ ਰੱਖਿਆ। 

ਦੱਸ ਦਈਏ ਕਿ ਪੱਤਰਕਾਰ ਨੂੰ ਮਾਮੂਲੀ ਸੱਟਾਂ ਵਜੀਆਂ ਹਨ। ਉਹ ਸ਼ਨੀਵਾਰ ਨੂੰ ਦੂੱਜੇ ਪੱਤਰਕਾਰ ਦੇ ਨਾਲ ਭਾਜਪਾ ਦਫ਼ਤਰ ਦੇ ਅੰਦਰ ਧਰਨੇ 'ਤੇ ਬੈਠ ਗਏ। ਗਿ੍ਰਫਤਾਰੀ ਤੋਂ ਬਾਅਦ ਰਾਏਪੁਰ ਦੇ ਪੁਲਿਸ ਪ੍ਰਧਾਨ ਨੇ ਕਿਹਾ ਕਿ ਅਸੀਂ ਸੁਮਨ ਪੰਡਿਤ ਦੀ ਸ਼ਿਕਾਇਤ 'ਤੇ ਭਾਰਤੀ ਸਜਾ ਸੰਹਿਤਾ ਦੀ ਧਾਰਾ 342, 323, ਅਤੇ 504 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

Journilist Journalist

ਉੱਥੇ ਹੀ ਭਾਜਪਾ  ਦੇ ਉੱਤਮ ਨੇਤਾ ਅਤੇ ਪਾਰਟੀ  ਦੇ ਬੁਲਾਰੇ ਸਚਿਦਾਨੰਦ ਉਪਾਸਨੇ ਜੋ ਕਿ ਇਸ ਬੈਠਕ 'ਚ ਸ਼ਾਮਿਲ ਸਨ ਉਨ੍ਹਾਂ ਨੇ ਸਾਰੇ ਇਲਜ਼ਾਮਾਂ ਤੋਂ ਮਨ੍ਹਾਂ ਕਰ ਦਿਤਾ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਨੇ ਵੀ ਪੱਤਰਕਾਰ ਨੂੰ ਨਹੀਂ ਮਾਰਿਆ। ਉਨ੍ਹਾਂ ਨੇ ਕਿਹਾ ਕਿ ਇਹ ਸਮੀਖਿਆ ਬੈਠਕ ਸੀ ਅਤੇ ਸਿਰਫ ਪਾਰਟੀ ਕਰਮਚਾਰੀਆਂ ਨੂੰ ਆਉਣ ਦੀ ਇਜਾਜ਼ਤ ਸੀ।

ਇਸ ਤੋਂ ਬਾਵਜੂਦ ਪੱਤਰਕਾਰ ਬੈਠਕ 'ਚ ਆ ਕੇ ਰਿਕਾਰਡਿੰਗ ਕਰ ਰਿਹਾ ਸੀ। ਕੁੱਝ ਕਰਮਚਾਰੀਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਉਸ ਨੂੰ ਰਿਕਾਰਡਿੰਗ ਨੂੰ ਡਿਲੀਟ ਕਰਨ ਨੂੰ ਕਿਹਾ। ਉਸ ਨਾਲ ਕੁੱਟ ਮਾਰ ਨਹੀਂ ਕੀਤੀ ਗਈ। ਇਹ ਇਕ ਛੋਟਾ ਜਿਹਾ ਮਸਲਾ ਸੀ ਇਸ ਦੇ ਬਾਵਜੂਦ ਸਾਡੇ ਜਿਲਾਧਿਕਾਰੀ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement