JIO, Airtel ਨੇ ਫਿਰ ਕੀਤਾ ਵੱਡਾ ਧਮਾਕਾ, 84 ਦਿਨਾਂ ਵਾਲੇ ਪਲਾਨ ਦੀ ਬਦਲੀ ਕੀਮਤ!
Published : Feb 3, 2020, 1:01 pm IST
Updated : Feb 3, 2020, 1:01 pm IST
SHARE ARTICLE
Jio Airtel and new plans list
Jio Airtel and new plans list

ਏਅਰਟੇਲ ਅਤੇ ਰਿਲਾਇੰਸ ਜੀਓ ਦੇ 28 ਦਿਨਾਂ, 56 ਦਿਨਾਂ...

ਨਵੀਂ ਦਿੱਲੀ: ਜਦੋਂ ਤੋਂ ਟੈਲੀਕਾਮ ਕੰਪਨੀਆਂ ਨੇ ਅਪਣੇ ਮਹਿੰਗੇ ਪਲਾਨ ਪੇਸ਼ ਕੀਤੇ ਹਨ ਉਦੋਂ ਤੋਂ ਗਾਹਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦਰਅਸਲ ਸਾਰੀਆਂ ਟੈਲੀਕਾਮ ਕੰਪਨੀਆਂ ਦੇ ਮਹਿੰਗੇ ਟੈਰਿਫ ਕੀਮਤਾਂ ਕਾਰਨ ਗਾਹਕ ਪਰੇਸ਼ਾਨੀ ਵਿਚ ਪਏ ਹੋਏ ਹਨ ਕਿਉਂ ਕਿ ਗਾਹਕਾਂ ਨੂੰ ਮਹਿੰਗੇ ਪਲਾਨ ਖਰੀਦਣੇ ਪੈ ਰਹੇ ਹਨ ਅਤੇ ਹਾਲ ਹੀ ਵਿਚ ਜੀਓ ਅਤੇ ਏਅਰਟੇਲ ਨੇ 1 ਮਹੀਨੇ, 2 ਮਹੀਨੇ, 3 ਮਹੀਨੇ ਅਤੇ 12 ਮਹੀਨੇ ਦੇ ਪਲਾਨ ਵਿਚ ਵੱਡੇ ਬਦਲਾਅ ਵੀ ਕੀਤੇ ਹਨ।

PhotoPhoto

ਏਅਰਟੇਲ ਅਤੇ ਰਿਲਾਇੰਸ ਜੀਓ ਦੇ 28 ਦਿਨਾਂ, 56 ਦਿਨਾਂ, 84 ਦਿਨਾਂ ਅਤੇ 356 ਦਿਨਾਂ ਦੇ ਪਲਾਨ ਵਿਚ ਬਦਲਾਅ ਵੀ ਕੀਤੇ ਗਏ ਹਨ ਅਤੇ ਹੋਰ ਕੰਪਨੀਆਂ ਦੀ ਤੁਲਨਾ ਵਿਚ ਸਸਤੇ ਪਲਾਨ ਵੀ ਪੇਸ਼ ਕੀਤੇ ਹਨ ਅਤੇ ਇਸ ਵਿਚ ਨਵੇਂ ਪਲਾਨ ਨਿਰਧਾਰਿਤ ਕੀਤੇ ਗਏ ਹਨ। ਏਅਰਟੇਲ, ਰਿਲਾਂਇੰਸ ਜੀਓ ਨੇ ਸਭ ਤੋਂ ਲੋਕਪ੍ਰਿਯ 84 ਦਿਨਾਂ ਵਾਲੇ ਪਲਾਨ ਦੀ ਕੀਮਤ ਬਦਲਦੀ ਹੈ।

PhotoPhoto

ਦੋਵੇਂ ਟੈਲੀਕਾਮ ਕੰਪਨੀਆਂ ਨੇ ਇਸ ਪਲਾਨ ਵਿਚ ਨਵੀਂ ਕੀਮਤ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਵਿਚ ਜੀਓ ਨੇ 555 ਦੇ ਰਿਚਾਰਜ ਵਿਚ 84 ਦਿਨ ਦੀ ਵੈਲਡਿਟੀ ਅਤੇ 1.5 ਜੀਬੀ ਡੇਟਾ 84 ਦਿਨਾਂ ਤਕ ਪ੍ਰਤੀਦਿਨ ਉਪਲੱਬਧ ਕਰਵਾਇਆ ਜਾਂਦਾ ਹੈ ਉਹਨਾਂ ਨੂੰ 100 SMS ਮਿਲਦੇ ਹਨ ਉੱਥੇ ਹੀ ਏਅਰਟੇਲ ਵਿਚ ਇਹ 599 ਦੀ ਕੀਮਤ ਤੇ ਮਿਲਦਾ ਹੈ ਜਿਸ ਵਿਚ 84 ਦਿਨਾਂ ਤਕ 1.5 ਜੀਬੀ ਡੇਟਾ ਅਤੇ 100 SMS ਕਰਨ ਦੀ ਸੁਵਿਧਾ ਮਿਲਦੀ ਹੈ।

AirtelAirtel

ਪਰ ਇਸ ਪਲਾਨ ਵਿਚ ਅਨਲਿਮਿਟੇਡ ਵਾਇਸ ਕਾਲਿੰਗ ਦਾ ਵਿਕਲਪ ਮਿਲਦਾ ਹੈ ਜਦਕਿ ਜੀਓ ਵਿਚ 3000 ਆਈਯੂਸੀ ਮਿੰਟਸ ਦਿੱਤੇ ਜਾਂਦੇ ਹਨ। ਦਸ ਦਈਏ ਕਿ ਏਅਰਟਲ ਦੀ ਐਕਸਸਟ੍ਰੀਮ ਫਾਈਬਰ ਬ੍ਰੌਡਬੈਂਡ ਅਤੇ ਪੋਸਟਪੇਡ ਯੋਜਨਾਵਾਂ ਹੋਰ ਕੰਪਨੀਆਂ ਦੇ ਮੁਕਾਬਲੇ ਬਹੁਤ ਮਸ਼ਹੂਰ ਹਨ। ਏਅਰਟਲ ਦੀ ਬ੍ਰੌਡਬੈਂਡ ਯੋਜਨਾ ਨਾਲ ਗਾਹਕਾਂ ਨੂੰ ਸਮੇਂ ਸਮੇਂ 'ਤੇ ਬਹੁਤ ਵਧੀਆ ਲਾਭ ਦਿੱਤੇ ਗਏ ਹਨ।

Jio and Airtel Jio and Airtel

ਜਦ ਕਿ ਬਾਕੀ ਕੰਪਨੀਆਂ ਬ੍ਰੌਡਬੈਂਡ ਯੋਜਨਾ ਨਾਲ ਸਿਰਫ਼ ਡਾਟਾ ਅਤੇ ਕਾਲਿੰਗ ਦੀ ਸੁਵਿੱਧਾ ਦੇ ਰਹੀਆ ਸਨ।ਏਅਰਟਲ ਆਪਣੀ ਯੋਜਨਾ ਦੇ ਨਾਲ ਹੋਰ ਵੀ ਵਾਧੂ ਲਾਭ ਦੇ ਰਹੀ ਸੀ। ਪਰ ਹੁਣ ਇਸ ਕੰਪਨੀ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਇਹ ਦਿੱਤਾ ਹੈ ਕਿ ਆਪਣੀ ਯੋਜਨਾ ਵਿਚ ਦਿੱਤੀ ਜਾਣ ਵਾਲੀ ਮੁਫ਼ਤ ਸੇਵਾ ਨੂੰ ਬੰਦ ਕਰ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement