
ਧਿਆਨ ਰਹੇ ਕਿ ਇਹ ਪਲਾਨ ਸਿਰਫ Reliance ਦੇ JioPhone ਤੇ ਹੀ ਕੰਮ ਕਰੇਗਾ।
ਨਵੀਂ ਦਿੱਲੀ: ਜੇ ਤੁਸੀਂ ਸਸਤੇ ਵਿਚ ਜ਼ਿਆਦਾ ਆਫਰ ਦੇਣ ਵਾਲਾ ਪਲਾਨ ਲੱਭ ਰਹੇ ਹੋ ਤਾਂ ਤੁਹਾਡੇ ਲਈ ਜੀਓ ਕਈ ਅਜਿਹੇ ਪਲਾਨ ਉਪਲੱਭਧ ਕਰਵਾ ਰਿਹਾ ਹੈ। ਜੀਓ ਫੋਨ ਯੂਜ਼ਰਸ ਦੀ ਗੱਲ ਕਰੀਏ ਤਾਂ ਉਹਨਾਂ ਲਈ ਵੀ ਡੇਟਾ ਅਤੇ ਕਾਲਿੰਗ ਬੈਨਿਫਿਟ ਵਾਲੇ ਕਈ ਪਲਾਨ ਮੌਜੂਦ ਹਨ। ਰਿਲਾਇੰਸ ਜੀਓ ਅਪਣੇ ਹਰ ਗਾਹਕ ਦੀ ਸਹੂਲਤ ਦੇ ਹਿਸਾਬ ਨਾਲ ਸਸਤੀ ਕੀਮਤ ਦੇ ਪਲਾਨ ਵਿਚ ਵੀ ਮੁਫ਼ਤ ਕਾਲਿੰਗ ਅਤੇ ਜ਼ਿਆਦਾ ਡੇਟਾ ਦਿੰਦਾ ਹੈ।
Jio
ਗੱਲ ਕਰੀਏ ਜੀਓ ਜੀਓ ਫੋਨ ਦੀ ਤਾਂ ਕੰਪਨੀ ਅਪਣੇ JioPhone ਯੂਜ਼ਰਸ ਲਈ 125 ਰੁਪਏ ਵਰਗੇ ਬੇਹੱਦ ਘਟ ਕੀਮਤ ਵਾਲਾ ਪਲਾਨ ਵੀ ਉਪਲੱਭਧ ਕਰਵਾਉਂਦੀ ਹੈ ਜਿਸ ਵਿਚ ਯੂਜ਼ਰ ਨੂੰ ਡੇਟਾ ਦੀ ਭਰਮਾਰ ਮਿਲਦੀ ਹੈ। ਜੀਓ.ਕਾਮ ਤੇ ਦਿੱਤੀ ਗਈ ਜਾਣਕਾਰੀ ਮੁਤਾਬਕ 125 ਰੁਪਏ ਵਾਲੇ ਇਸ ਪਲਾਨ ਵਿਚ ਫ੍ਰੀ ਕਾਲਿੰਗ ਤੋਂ ਲੈ ਕੇ ਕਈ ਫ਼ਾਇਦੇ ਦਿੱਤੇ ਜਾ ਰਹੇ ਹਨ। 125 ਵਾਲੇ ਪਲਾਨ ਵਿਚ ਯੂਜ਼ਰਸ ਨੂੰ 28 ਦਿਨ ਦੀ ਵੈਲਡਿਟੀ ਮਿਲਦੀ ਹੈ।
Jio
ਸਿਰਫ 125 ਰੁਪਏ ਦੇ ਇਸ ਪਲਾਨ ਵਿਚ ਯੂਜ਼ਰਸ ਨੂੰ ਟੋਟਲ 14GB ਡੇਟਾ ਦਾ ਬੈਨਿਫਿਟ ਮਿਲ ਰਿਹਾ ਹੈ ਯਾਨੀ ਕਿ ਇਸ ਵਿਚ ਗਾਹਕਾਂ ਨੂੰ 28 ਦਿਨਾਂ ਲਈ 14GB ਡੇਟਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਲਾਨ ਵਿਚ ਟੋਟਲ 300 SMS ਵੀ ਕੀਤਾ ਜਾ ਸਕਦਾ ਹੈ। ਇਸ ਵਿਚ Onnet Voice ਯਾਨੀ ਕਿ ਜੀਓ ਟੂ ਜੀਓ ਕਾਲਿੰਗ ਬਿਲਕੁੱਲ ਫ੍ਰੀ ਹੈ। ਪਰ ਜੇ ਗਾਹਕ ਜੀਓ ਤੋਂ ਇਲਾਵਾ ਕਿਸੇ ਦੂਜੇ ਨੈਟਵਰਕ ਤੇ ਕਾਲ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਉਹਨਾਂ ਨੂੰ 500 ਮਿੰਟ ਦਿੱਤੇ ਜਾਣਗੇ।
Jio
ਧਿਆਨ ਰਹੇ ਕਿ ਇਹ ਪਲਾਨ ਸਿਰਫ Reliance ਦੇ JioPhone ਤੇ ਹੀ ਕੰਮ ਕਰੇਗਾ। ਇਸ ਪਲਾਨ ਦੇ ਬਾਕੀ ਬੈਨਿਫਿਟ ਦੀ ਗੱਲ ਕਰੀਏ ਤਾਂ ਜੀਓ ਅਪਣੇ ਗਾਹਕਾਂ ਨੂੰ ਜੀਓ ਐਪਸ ਦਾ ਅਕਸੈਸ ਮੁਫ਼ਤ ਦਿੰਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸਸਤੇ ਪਲਾਨ ਜਾਰੀ ਕੀਤੇ ਹਨ ਜਿਹਨਾਂ ਦਾ ਫਾਇਦਾ ਗਾਹਕ ਚੁੱਕ ਸਕਦੇ ਹਨ। ਦਸ ਦਈਏ ਕਿ ਕੰਪਨੀ ਨੇ ਅਜਿਹਾ ਪਲਾਨ ਲਾਂਚ ਕੀਤਾ ਸੀ ਜਿਸ ਵਿਚ ਯੂਜ਼ਰਸ ਨੂੰ ਰੋਜ਼ 2.5 ਰੁਪਏ ਯਾਨੀ ਢਾਈ ਰੁਪਏ ਵਿਚ 2GB ਐਕਸਟਰਾ ਡੇਟਾ ਦਿੱਤਾ ਜਾ ਰਿਹਾ ਹੈ।
Jio plan offers
ਅਪਣੇ ਪਲਾਨਸ ਦੁਆਰਾ ਰਿਲਾਇੰਸ ਜੀਓ ਨੇ ਅਕਤੂਬਰ 2019 ਵਿਚ 91 ਲੱਖ ਨਵੇਂ ਯੂਜ਼ਰਸ ਨੂੰ ਅਪਣੇ ਨੈਟਵਰਕ ਨਾਲ ਜੋੜਿਆ ਸੀ। ਹੁਣ ਕੰਪਨੀ ਨੇ ਯੂਜ਼ਰਸ ਡਿਮਾਂਡ ਨੂੰ ਸਮਝਦੇ ਹੋਏ ਨਵਾਂ ਪਲਾਨ ਜਾਰੀ ਕੀਤਾ ਸੀ। ਕੰਪਨੀ ਨੇ ਅਪਣੇ ਯੂਜ਼ਰਸ ਲਈ 251 ਰੁਪਏ ਦਾ ਪ੍ਰੀਪੇਡ ਐਡ-ਆਨ ਪਲਾਨ ਜਾਰੀ ਕੀਤਾ ਹੈ।
ਇਕ ਮਹੀਨੇ ਤੋਂ ਜ਼ਿਆਦਾ ਦੀ ਵੈਲਡਿਟੀ ਦੇ ਨਾਲ ਆਉਣ ਵਾਲੇ ਇਸ ਪਲਾਨ ਵਿਚ ਯੂਜ਼ਰਸ ਨੂੰ ਰੋਜ਼ਾਨਾ 2GB ਐਕਸਟਰਾ ਡੇਟਾ ਬੈਨੇਫਿਟ ਦਿੱਤਾ ਜਾ ਰਿਹਾ ਹੈ। ਰਿਲਾਇੰਸ ਜੀਓ ਕੋਲ ਮੌਜੂਦਾ ਪਲਾਨ ਤੇ 6GB ਤਕ ਐਕਸਟਰਾ ਡੇਟਾ ਆਫਰ ਕਰਨ ਵਾਲੇ ਕਈ ਐਡ-ਆਨ ਪੈਕਸ ਮੌਜੂਦ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।