
ਕਿਸਾਨ ਅੰਦੋਲਨ ਨੂੰ ਦੇਸ਼ ਵਿਦੇਸ਼ ਤੋਂ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ...
ਵਾਸ਼ਿੰਗਟਨ: ਕਿਸਾਨ ਅੰਦੋਲਨ ਨੂੰ ਦੇਸ਼ ਵਿਦੇਸ਼ ਤੋਂ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਹਾਲ ਹੀ ‘ਚ ਕਿਸਾਨ ਅੰਦੋਲਨ ਨੂੰ ਲੈ ਕੌਮਾਂਤਰੀ ਪੋਪ ਸਟਾਰ ਰਿਹਾਨਾ ਨੇ ਮੰਗਲਵਾਰ ਨੂੰ ਕਿਸਾਨ ਅੰਦੋਲਨ ਨੂੰ ਆਪਣੀ ਹਮਾਇਤ ਦਿੱਤੀ। ਰਾਜਧਾਨੀ ਦੇ ਕੁਝ ਹਿੱਸਿਆਂ 'ਚ ਇੰਟਰਨੈੱਟ ਬੰਦ ਕਰਨ ਦਾ ਸਰਕਾਰ ਨੇ ਫੈਸਲਾ ਲਿਆ ਤਾਂ ਇਸ 'ਤੇ ਸਵਾਲ ਉੱਠੇ।
Rihana
ਹੁਣ ਹਾਲੀਵੁੱਡ ਦੀ ਜਾਣੀ ਪਛਾਣੀ ਸਿੰਗਰ ਰਿਹਾਨਾ ਨੇ ਵੀ ਇਸ 'ਤੇ ਸਵਾਲ ਚੁੱਕੇ। ਇਸ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ 'ਤੇ ਲਗਾਤਾਰ ਰਿਹਾਨਾ ਨੂੰ ਲੈ ਕੇ ਚਰਚਾ ਹੁੰਦੀ ਰਹੀ। ਇਸ ਤੋਂ ਇਲਾਵਾ ਵੀ ਕਈ ਉੱਘੀਆਂ ਹਸਤੀਆਂ ਜਿਵੇਂ ਗਰੇਟਾ ਥਨਬਰਗ ਨੇ ਕਿਸਾਨ ਅੰਦੋਲਨ ਬਾਰੇ ਅਤੇ ਰਿਹਾਨਾ ਦੇ ਪੱਖ ਤੇ ਵਿਰੋਧ ਵਿੱਚ ਟਵੀਟ ਕੀਤੇ ਹਨ। ਰਿਹਾਨਾ ਤੇ ਗਰੇਟਾ ਤੋਂ ਇਲਾਵਾ ਹੋਰ ਵਿਦੇਸ਼ੀ ਹਸਤੀਆਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ ਹੈ।
Greta Thunberg
ਦਿਲਜੀਤ ਦੁਸਾਂਝ ਦਾ ਟਵੀਟ
ਦਿਲਜੀਤ ਦੁਸਾਂਝ (ਇੰਸਟਾਗ੍ਰਾਮ) ਨੇ ਰਿਹਾਨਾ ਦੀ ਇਕ ਤਸਵੀਰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਹੈ। ਫੋਟੋ ਸ਼ੇਅਰ ਕਰਦੇ ਹੋਏ, ਉਸਨੇ ਬੈਕਗ੍ਰਾਉਂਡ ਵਿੱਚ 'ਰਨ ਦਿਸ ਟਾਊਨ' ਦਾ ਗਾਣਾ ਚਲਾਇਆ ਹੈ। ਦਿਲਜੀਤ ਦੁਸਾਂਝ ਦੀ ਇਸ ਪੋਸਟ 'ਤੇ ਲੋਕਾਂ ਵੱਲੋਂ ਕਾਫੀ ਪ੍ਰਤੀਕ੍ਰਿਆ ਮਿਲ ਰਹੀ ਹੈ। ਦੱਸ ਦਈਏ ਕਿ ਦਿਲਜੀਤ ਦੋਸਾਂਝ ਲਗਾਤਾਰ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਿਹਾ ਹੈ।
Diljit Dosanjh
ਵਿਦੇਸ਼ੀ ਹਸਤੀਆਂ ਦੇ ਕਿਸਾਨਾਂ ਦੇ ਸਮਰਥਨ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲਾ ਸਖ਼ਤ
ਭਾਰਤ 'ਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ 'ਚ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਸਾਹਮਣੇ ਆ ਰਹੀਆਂ ਹਨ। ਅਮਰੀਕੀ ਪੋਪ ਸਿੰਗਰ ਰਿਹਾਨਾ, ਵਾਤਾਵਰਨ ਪ੍ਰੇਮੀ ਤੇ ਵਰਕਰ ਗ੍ਰੇਟਾ ਥਨਬਰਗ ਅਤੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਤੇ ਲੇਖਕਾ ਮੀਨਾ ਹੈਰਿਸ ਨੇ ਕਿਸਾਨਾਂ ਦੇ ਸਮਰਥਨ 'ਚ ਟਵੀਟ ਕੀਤੇ ਹਨ। ਇਸ ਤੋਂ ਬਾਅਦ ਹੁਣ ਭਾਰਤ ਸਰਕਾਰ ਪ੍ਰਤੀਕਿਰਿਆ ਆਈ ਹੈ।
Home Ministry
ਵਿਦੇਸ਼ ਮੰਤਰਾਲੇ ਨੇ ਕਿਸਾਨਾਂ ਦੇ ਵਿਰੋਧ 'ਤੇ ਵਿਦੇਸ਼ੀ ਵਿਅਕਤੀਆਂ ਅਤੇ ਸੰਸਥਾਵਾਂ ਵਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ 'ਤੇ ਬਿਆਨ ਜਾਰੀ ਕੀਤਾ ਹੈ। ਪ੍ਰੈੱਸ ਸਟੇਟਮੈਂਟ 'ਚ ਕਿਹਾ ਗਿਆ ਹੈ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਕੁਝ ਗਰੁੱਪ ਆਪਣੀ ਖ਼ੁਦਗ਼ਰਜ਼ੀ ਅਤੇ ਏਜੰਡੇ ਨੂੰ ਲਾਗੂ ਕਰਨ ਲਈ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦਾ ਦਾ ਸਹਾਰਾ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਪਟੜੀ ਤੋਂ ਲਾਹੁਣ ਦੀ ਕੋਸ਼ਿਸ਼ ਕਰ ਰਹੇ ਹਨ।
Kissan
ਇਨ੍ਹਾਂ ਸੁਆਰਥੀ ਗਰੁੱਪਾਂ 'ਚੋਂ ਕੁਝ ਨੇ ਭਾਰਤ ਵਿਰੁੱਧ ਕੌਮਾਂਤਰੀ ਸਮਰਥਨ ਜੁਟਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਬਿਆਨ 'ਚ ਕਿਸੇ ਵੀ ਕੌਮਾਂਤਰੀ ਹਸਤੀ ਦਾ ਨਾਂ ਨਹੀਂ ਲਿਆ ਹੈ।