ਪੁਲਿਸ ਚਾਰੇ ਪਾਸਿਓਂ ਕਰ ਰਹੀ ਪੱਕੀ ਬੈਰੀਕੇਡਿੰਗ ਤੇ ਕੀ ਹੈ ਸਰਕਾਰ ਦੀ ਅਸਲ ਮਨਸ਼ਾ!
Published : Feb 3, 2021, 2:29 pm IST
Updated : Feb 3, 2021, 5:41 pm IST
SHARE ARTICLE
Kissan
Kissan

ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ਖੇਤੀ ਬਿਲਾਂ ਵਿਰੁੱਧ ਕਿਸਾਨ ਲਗਾਤਾਰ...

ਨਵੀਂ ਦਿੱਲੀ, (ਹਰਦੀਪ ਸਿੰਘ ਭੋਗਲ) : ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ਖੇਤੀ ਬਿਲਾਂ ਵਿਰੁੱਧ ਕਿਸਾਨ ਲਗਾਤਾਰ ਦਿੱਲੀ ਦੀਆਂ ਸਰਹੱਦਾਂ ਉਤੇ ਧਰਨਾ ਪ੍ਰਦਰਨ ਕਰ ਰਹੇ ਹਨ। 26 ਜਨਵਰੀ ਦੇ ਘਟਨਾ ਕ੍ਰਮ ਤੋਂ ਬਾਅਦ ਭਾਜਪਾ ਸਰਕਾਰ ਅਤੇ ਸਥਾਨਕ ਲੋਕਾਂ ਵੱਲੋਂ ਕਿਸਾਨਾਂ ਨੂੰ ਸੰਘਰਸ਼ ਚੋਂ ਭਜਾਉਣ ਲਈ ਕਈਂ ਹਥਕੰਡੇ ਵਰਤੇ ਗਏ ਸਨ। ਉਥੇ ਹੀ ਲੋਕਾਂ ਕਿਸਾਨਾਂ ਵੱਲੋਂ ਕਿਸਾਨੀ ਸੰਘਰਸ਼ ਵਿਚ ਆਪ ਬੀਤੀ ਦੱਸ ਗਈ, ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਹੁਣ ਬੁਖਲਾਹਟ ਵਿਚ ਆ ਚੁੱਕੀ ਹੈ ਤੇ ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਕਿ ਹੁਣ ਕੀ ਕੀਤਾ ਜਾਵੇ।

ਰਾਕੇਸ਼ ਟਿਕੇਤ ਦੀ ਭਾਵੁਕ ਹੋਣ ਵਾਲੀ ਵੀਡੀਓ ਤੋਂ ਬਾਅਦ ਜਿੱਥੇ ਪੁਲਿਸ ਅਤੇ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਨੂੰ ਖਦੇੜਨ ਦੇ ਕਿਆਸ ਲਗਾਏ ਜਾ ਰਹੇ ਸਨ ਪਰ ਇਹ ਪੈਂਤੜਾ ਸਰਕਾਰ ਉਤੇ ਉਲਟਾ ਪੈ ਗਿਆ ਕਿਉਂਕਿ ਰਾਕੇਸ਼ ਦੀ ਵੀਡੀਓ ਤੋਂ ਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ ਉਤੇ ਦੁਬਾਰਾ ਕੂਚ ਕੀਤਾ ਗਿਆ ਜਿੱਥੇ ਕਿਸਾਨਾਂ ਦੀ ਗਿਣਤੀ ਪਹਿਲਾਂ ਨਾਲੋਂ ਚੋਗਣੀ ਹੋ ਗਈ ਹੈ।

Delhi PoliceDelhi Police

ਕਿਸਾਨਾਂ ਨੂੰ ਦਿੱਲੀ ਵਿਚ ਦਖਲ ਨਾ ਹੋਣ ਤੇ ਕਿਸਾਨੀ ਅੰਦੋਲਨ ਨੂੰ ਤਾਰੋਪੀਡ ਕਰਨ ਲਈ ਪੁਲਿਸ ਸੜਕਾਂ ਉਤੇ ਤਿੱਖੀਆਂ ਮੇਖਾਂ ਤੇ ਕੰਕਰੀਟ ਦੀਆਂ ਦੀਵਾਰਾਂ ਬਣਾ ਰਹੇ ਹੈ। ਉਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜਿੰਨੇ ਮਰਜ਼ੀ ਹਥਕੰਡੇ ਅਪਣਾ ਲਏ ਪਰ ਸਾਡੇ ਕੋਲ ਸਾਰੇ ਸੰਦ ਹਨ, ਅਸੀਂ ਛੋਟੀਆਂ-ਮੋਟੀਆਂ ਕੰਧਾਂ ਅਤੇ ਮੇਖਾਂ ਨੂੰ ਨਹੀਂ ਸਿਆਣਦੇ।

Delhi PoliceDelhi Police

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਦੇਸ਼ ਦੇ ਕਿਸਾਨ ਹਨ ਪਰ ਦੁਸ਼ਮਣ ਨਹੀਂ ਜਿਨ੍ਹਾਂ ਲਈ ਤੁਸੀਂ ਤਿਖੀਆਂ ਮੇਖਾਂ, ਜਾਂ ਦਿੱਲੀ ਦੇ ਬਾਰਡਰਾਂ ਉਤੇ ਕੰਧਾ ਬਣਾ ਰਹੇ ਹੋ, ਦਿੱਲੀ ਵਿਚ ਕੰਧਾਂ ਬਣਾਉਣ ਦੀ ਬਜਾਏ ਤੁਹਾਨੂੰ ਚੀਨ, ਪਾਕਿਸਤਾਨ ਦੇ ਬਾਰਡਰਾਂ ਉਤੇ ਕੰਧਾਂ ਬਣਾਉਣੀਆਂ ਚਾਹੀਦੀਆਂ ਹਨ। ਕਿਸਾਨਾਂ ਨੇ ਕਿਹਾ ਕਿ ਅਸੀਂ ਆਪਣੇ ਹੱਕ ਲਏ ਬਗੈਰ ਇੱਥੋਂ ਨਹੀਂ ਜਾਵਾਂਗੇ।

More than 300 Police personnel have been injured: Delhi PoliceDelhi Police

ਕਿਸਾਨਾਂ ਨੇ ਕਿਹਾ ਕਿ ਸਰਕਾਰ ਦੀ ਮਨਸ਼ਾ ਹੈ ਕਿ ਇਹ ਦੋਵੇਂ ਬਾਰਡਰਾਂ ਨੂੰ ਬੰਦ ਕਰਕੇ ਲੋਕਾਂ ਨੂੰ ਇੱਥੋਂ ਭਜਾਉਣ ਲਈ ਲਾਠੀਚਾਰਜ ਕਰੇਗੀ, ਜਾਂ ਗੋਲੀਆਂ ਚਲਾਏਗੀ ਸਰਕਾਰ ਇਹ ਸੋਚਕੇ ਇਥੇ ਕੰਕਰੀਟ ਦੀਆਂ ਦੀਵਾਰਾਂ, ਸੜਕਾਂ ਉਤੇ ਮੇਖਾਂ ਲਗਾ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਜਿੰਨਾ ਜੋਰ ਕੇਂਦਰ ਸਰਕਾਰ ਇੱਥੇ ਦੀਵਾਰਾਂ, ਮੇਖਾਂ ਲਗਾਉਣ ‘ਤੇ ਲਗਾ ਰਹੇ ਤਾਂ ਕੇਂਦਰ ਨੂੰ ਓਨਾ ਜੋਰ ਚੀਨ ਦੇ ਬਾਰਡਰਾਂ ਨੂੰ ਮਜਬੂਤ ਕਰਨ ‘ਤੇ ਲਗਾਉਣਾ ਚਾਹੀਦਾ ਹੈ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement