ਦਿੱਲੀ ਪੁਲਿਸ ਨੇ ਪੰਜ ਘੰਟੇ ਤਕ ਚੱਲੇ ਨਾਟਕੀ ਘਟਨਾਕ੍ਰਮ ਮਗਰੋਂ ਕੇਜਰੀਵਾਲ ਨੂੰ ਨੋਟਿਸ ਤਾਮੀਲ ਕਰਵਾਇਆ
Published : Feb 3, 2024, 7:52 pm IST
Updated : Feb 3, 2024, 9:48 pm IST
SHARE ARTICLE
Arvind Kejriwal
Arvind Kejriwal

ਭ੍ਰਿਸ਼ਟਾਚਾਰ ਦੇ ‘ਬੇਤਾਜ ਬਾਦਸ਼ਾਹ’ ਕੇਜਰੀਵਾਲ ਹਮੇਸ਼ਾ ਜਾਂਚ ਤੋਂ ਭੱਜਦੇ ਰਹੇ ਹਨ : ਭਾਜਪਾ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਸਨਿਚਰਵਾਰ ਨੂੰ ਉਸ ਸਮੇਂ ਨਾਟਕੀ ਘਟਨਾਕ੍ਰਮ ਹੋਇਆ ਜਦੋਂ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਇਕ ਟੀਮ ਆਮ ਆਦਮੀ ਪਾਰਟੀ (ਆਪ) ਦੇ ਕੁੱਝ ਵਿਧਾਇਕਾਂ ਦੀ ਖ਼ਰੀਦੋ-ਫਰੋਖਤ ਕੀਤੇ ਜਾਣ ਦੀ ਕੋਸ਼ਿਸ਼ ਦੇ ਦੋਸ਼ਾਂ ਦੀ ਜਾਂਚ ਦੇ ਸਿਲਸਿਲੇ ’ਚ ਨੋਟਿਸ ਤਾਮੀਲ ਕਰਨ ਲਈ ਉੱਥੇ ਪੁੱਜੀ। 

ਸਹਾਇਕ ਪੁਲਿਸ ਕਮਿਸ਼ਨਰ (ਏ.ਸੀ.ਪੀ.) ਪੱਧਰ ਦੇ ਅਧਿਕਾਰੀ ਦੀ ਅਗਵਾਈ ਵਾਲੀ ਟੀਮ ਨੇ ਜ਼ੋਰ ਦੇ ਕੇ ਕਿਹਾ ਕਿ ਨੋਟਿਸ ਕੇਜਰੀਵਾਲ ਨੂੰ ਸੌਂਪਿਆ ਜਾਵੇ ਕਿਉਂਕਿ ਇਹ ਉਨ੍ਹਾਂ ਦੇ ਨਾਮ ’ਤੇ ਹੈ, ਜਦਕਿ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਅਧਿਕਾਰੀਆਂ ਨੇ ਕਿਹਾ ਕਿ ਉਹ ਨੋਟਿਸ ਲੈਣ ਲਈ ਤਿਆਰ ਹਨ। ਪਰ ਅਖ਼ੀਰ ਪੁਲਿਸ ਨੇ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੂੰ ਨੋਟਿਸ ਸੌਂਪ ਦਿਤਾ ਗਿਆ ਦਿੱਲੀ ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ, ‘ਅਸੀਂ ਕੇਜਰੀਵਾਲ ਨੂੰ ਨੋਟਿਸ ਤਾਮੀਲ ਕਰਵਾਇਆ ਹੈ। ਉਹ ਲਿਖਤੀ ਰੂਪ ’ਚ ਤਿੰਨ ਦਿਨਾਂ ਅੰਦਰ ਜਵਾਬ ਦੇ ਸਕਦੇ ਹਨ।’’

ਕ੍ਰਾਈਮ ਬ੍ਰਾਂਚ ਨੇ ਕੇਜਰੀਵਾਲ ਕੋਲੋਂ ‘ਆਪ’ ਦੇ ਉਨ੍ਹਾਂ ਵਿਧਾਇਕਾਂ ਦੇ ਨਾਵਾਂ ਦਾ ਪ੍ਰਗਟਾਵਾ ਕਰਨ ਨੂੰ ਕਿਹਾ, ਜਿਨ੍ਹਾਂ ਨੇ ਭਾਜਪਾ ਵਲੋਂ ਉਨ੍ਹਾਂ ਨਾਲ ਸਪਰਕ ਕੀਤੇ ਜਾਣ ਦਾ ਦਾਅਵਾ ਕੀਤਾ ਸੀ। ਇਸ ਤੋਂ ਪਹਿਲਾ ਇਮਾਰਤ ਦੇ ਬਾਹਰ ‘ਆਪ’ ਨੇਤਾ ਜੈਸਮੀਨ ਸ਼ਾਹ ਨੇ ਕ੍ਰਾਈਮ ਬ੍ਰਾਂਚ ਦੇ ਇਕ ਅਧਿਕਾਰੀ ਤੋਂ ਪੁਛਿਆ ਕਿ ਉਹ ਕਿਸ ਕਾਨੂੰਨ ਹੇਠ ਕੇਜਰੀਵਾਲ ਨੂੰ ਹੀ ਨੋਟਿਸ ਸੌਂਪਣ ’ਤੇ ਅੜੇ ਹਨ। ਜੈਸਮੀਨ ਸ਼ਾਹ ਨੇ ਟਵੀਟ ਕੀਤਾ, ‘‘ਮੈਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਦਰਵਾਜ਼ੇ ਸਾਹਮਣੇ ਖੜ੍ਹੇ ਦਿੱਲੀ ਪੁਲਿਸ ਦੇ ਅਧਿਕਾਰੀ ਨੂੰ ਇਹ ਸਧਾਰਨ ਸਵਾਲ ਪੁਛਿਆ : ਉਹ ਕਿਸ ਕਾਨੂੰਨ ਤਹਿਤ ਮੁੱਖ ਮੰਤਰੀ ਨੂੰ ਨਿੱਜੀ ਤੌਰ ’ਤੇ ਨੋਟਿਸ ਸੌਂਪਣ ’ਤੇ ਜ਼ੋਰ ਦੇ ਰਹੇ ਹਨ, ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਇਹ ਸਪੱਸ਼ਟ ਹੈ ਕਿ ਉਹ ਇੱਥੇ ਸਿਰਫ ਇਕ ਡਰਾਮਾ ਕਰਨ ਆਏ ਹਨ।’’

ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਦਾਅਵਾ ਕੀਤਾ ਕਿ ਪੁਲਿਸ ਜਾਣਬੁਝ ਕੇ ਮੁੱਖ ਮੰਤਰੀ ਦਫ਼ਤਰ ਨੂੰ ਨੋਟਿਸ ਨਹੀਂ ਦੇ ਰਹੀ ਹੈ। ਉਨ੍ਹਾਂ ਕਿਹਾ, ‘‘ਇਹ ਮੋਦੀ ਸਰਕਾਰ ਲਈ ਬਹੁਤ ਸ਼ਰਮਨਾਕ ਹੈ। ਭਾਜਪਾ ਅੱਜ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ। ਸ਼ੁਕਰਵਾਰ ਨੂੰ ਭਾਜਪਾ ਦੇ ਸਾਰੇ ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦਫ਼ਤਰ (ਸੀ.ਐਮ.ਓ.) ਨੇ ਪੁਲਿਸ ਨੋਟਿਸ ਨੂੰ ਮਨਜ਼ੂਰ ਨਹੀਂ ਕੀਤਾ। ਅੱਜ ਉਨ੍ਹਾਂ ਦਾ ਪਰਦਾਫਾਸ਼ ਹੋ ਗਿਆ ਹੈ। ਪੁਲਿਸ ਏ.ਸੀ.ਪੀ. ਜਾਣਬੁਝ ਕੇ ਮੁੱਖ ਮੰਤਰੀ ਦਫ਼ਤਰ ਨੂੰ ਨੋਟਿਸ ਨਹੀਂ ਦੇ ਰਹੇ ਹਨ।’’

‘ਆਪ’ ਦੇ ਇਕ ਹੋਰ ਨੇਤਾ ਸੰਦੀਪ ਪਾਠਕ ਨੇ ਕਿਹਾ ਕਿ ‘ਸਾਰੇ ਅਧਿਕਾਰੀਆਂ ਨੂੰ ਹੁਣ ਨਾਂਹ ਕਹਿਣਾ ਸਿੱਖਣਾ ਪਵੇਗਾ, ਚਾਹੇ ਉਨ੍ਹਾਂ ’ਤੇ (ਕੇਂਦਰ ਤੋਂ) ਕਿੰਨਾ ਵੀ ਦਬਾਅ ਕਿਉਂ ਨਾ ਹੋਵੇ।’ ‘ਆਪ’ ਸੂਤਰਾਂ ਨੇ ਦਾਅਵਾ ਕੀਤਾ ਕਿ ਪੁਲਿਸ ਮੁੱਖ ਮੰਤਰੀ ਦਾ ਅਕਸ ਖਰਾਬ ਕਰਨ ਲਈ ਮੀਡੀਆ ਨੂੰ ਅਪਣੇ ਨਾਲ ਲੈ ਕੇ ਆਈ ਸੀ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਪਿਛਲੇ ਹਫਤੇ ਦੋਸ਼ ਲਾਇਆ ਸੀ ਕਿ ਭਾਜਪਾ ਨੇ ਦਿੱਲੀ ’ਚ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਲਈ ਉਨ੍ਹਾਂ ਦੇ 7 ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ।

ਦਿੱਲੀ ਦੀ ਮੰਤਰੀ ਆਤਿਸ਼ੀ ਨੇ ਵੀ ਪਿਛਲੇ ਹਫਤੇ ਇੱਥੇ ਇਕ ਪ੍ਰੈਸ ਕਾਨਫਰੰਸ ’ਚ ਦੋਸ਼ ਲਾਇਆ ਸੀ ਕਿ ਭਾਜਪਾ ਨੇ ਦਿੱਲੀ ’ਚ ‘ਆਪਰੇਸ਼ਨ ਲੋਟਸ 2.0’ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਾਲ ਵੀ ‘ਆਪ’ ਵਿਧਾਇਕਾਂ ਨੂੰ ਪੈਸੇ ਦੀ ਪੇਸ਼ਕਸ਼ ਕਰ ਕੇ ਅਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਅਸਫਲ ਰਹੇ ਸਨ। 

ਇਨ੍ਹਾਂ ਦੋਸ਼ਾਂ ਤੋਂ ਬਾਅਦ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਦੀ ਅਗਵਾਈ ’ਚ ਇਕ ਵਫ਼ਦ ਨੇ 30 ਜਨਵਰੀ ਨੂੰ ਸ਼ਹਿਰ ਦੇ ਪੁਲਿਸ ਮੁਖੀ ਨਾਲ ਮੁਲਾਕਾਤ ਕੀਤੀ ਸੀ ਅਤੇ ਦੋਸ਼ਾਂ ਦੀ ਜਾਂਚ ਦੀ ਮੰਗ ਕੀਤੀ ਸੀ। ਦਿੱਲੀ ਪੁਲਿਸ ਹੈੱਡਕੁਆਰਟਰ ਵਿਖੇ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨਾਲ ਮੁਲਾਕਾਤ ਤੋਂ ਬਾਅਦ ਸਚਦੇਵਾ ਨੇ ਕਿਹਾ ਸੀ ਕਿ ਕੇਜਰੀਵਾਲ ਨੂੰ ਅਪਣੇ ਦੋਸ਼ ਸਾਬਤ ਕਰਨ ਲਈ ਕਿਹਾ ਗਿਆ ਸੀ ਪਰ ‘ਆਪ’ਨੇ ਕੋਈ ਸਬੂਤ ਨਹੀਂ ਦਿਤਾ।     

ਮੈਨੂੰ ਪੁਲਿਸ ਨਾਲ ਹਮਦਰਦੀ ਹੈ, ਅਪਰਾਧ ਰੋਕਣ ਦੀ ਬਜਾਏ ਉਨ੍ਹਾਂ ਨੂੰ ਡਰਾਮਾ ਕਰਨ ਲਈ ਮਜਬੂਰ ਕੀਤਾ ਜਾ ਰਿਹੈ : ਕੇਜਰੀਵਾਲ 
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਵਿਰੁਧ ਵਿਧਾਇਕਾਂ ਦੀ ਕਥਿਤ ਖਰੀਦ-ਫਰੋਖਤ ਦੇ ਦੋਸ਼ ’ਚ ਨੋਟਿਸ ਜਾਰੀ ਕਰਨ ’ਤੇ ਸਨਿਚਰਵਾਰ ਨੂੰ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਨਾਲ ਹਮਦਰਦੀ ਹੈ, ਜਿਸ ਨੂੰ ਅਪਰਾਧ ਰੋਕਣ ਦੀ ਬਜਾਏ ਸਿਆਸੀ ਆਕਾਵਾਂ ਵਲੋਂ ਡਰਾਮੇਬਾਜ਼ੀ ਕਰਵਾਈ ਜਾ ਰਹੀ ਹੈ। 

ਕੇਜਰੀਵਾਲ ਨੇ ਅਪਣੀ ਰਿਹਾਇਸ਼ ’ਤੇ ਕੁੱਝ ਪੁਲਿਸ ਮੁਲਾਜ਼ਮਾਂ ਦੇ ਪਹੁੰਚਣ ਦਾ ਵੀਡੀਉ ਸਾਂਝਾ ਕਰਦਿਆਂ ‘ਐਕਸ’ ’ਤੇ ਪੋਸਟ ਕੀਤਾ। ਕਿਸੇ ਪਾਰਟੀ ਜਾਂ ਨੇਤਾ ਦਾ ਨਾਮ ਲਏ ਬਿਨਾਂ ਉਨ੍ਹਾਂ ਨੇ ਪੋਸਟ ’ਚ ਇਹ ਵੀ ਕਿਹਾ ਕਿ ਸਿਆਸੀ ਮਾਲਕ ਉਨ੍ਹਾਂ ਤੋਂ ਪੁੱਛ ਰਹੇ ਹਨ ਕਿ ‘ਆਪ’ ਦੇ ਕਿਹੜੇ ਵਿਧਾਇਕਾਂ ਨੂੰ ਪਾਰਟੀ ਬਦਲਣ ਲਈ ਸੰਪਰਕ ਕੀਤਾ ਗਿਆ ਸੀ। 

ਭਾਜਪਾ ’ਤੇ ਅਸਿੱਧੇ ਤੌਰ ’ਤੇ ਹਮਲਾ ਕਰਦੇ ਹੋਏ ਕੇਜਰੀਵਾਲ ਨੇ ਪੁਛਿਆ ਕਿ ਇਸ ਮੁੱਦੇ ’ਤੇ ਡਰਾਮਾ ਕਿਉਂ ਖੇਡਿਆ ਜਾ ਰਿਹਾ ਹੈ ਜਦਕਿ ਪਾਰਟੀ ਜਾਣਦੀ ਹੈ ਕਿ ਪਿਛਲੇ ਕੁੱਝ ਸਾਲਾਂ ’ਚ ਦੇਸ਼ ਭਰ ’ਚ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਨੂੰ ਢਾਹੁਣ ਲਈ ਵਿਧਾਇਕਾਂ ਦੀ ਖਰੀਦ-ਫਰੋਖਤ ਪਿੱਛੇ ਕੌਣ ਹੈ।  

ਭ੍ਰਿਸ਼ਟਾਚਾਰ ਦੇ ‘ਬੇਤਾਜ ਬਾਦਸ਼ਾਹ’ ਕੇਜਰੀਵਾਲ ਹਮੇਸ਼ਾ ਜਾਂਚ ਤੋਂ ਭੱਜਦੇ ਰਹੇ ਹਨ : ਭਾਜਪਾ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਨਿਚਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕਰਦਿਆਂ ਉਨ੍ਹਾਂ ਨੂੰ ‘ਭ੍ਰਿਸ਼ਟਾਚਾਰ ਦਾ ਬੇਤਾਜ ਬਾਦਸ਼ਾਹ ਕਿਹਾ ਜੋ ਹਮੇਸ਼ਾ ਜਾਂਚ ਤੋਂ ਭੱਜਦਾ ਰਹਿੰਦਾ’ ਹੈ। ਭਾਜਪਾ ਦੇ ਕੌਮੀ ਬੁਲਾਰੇ ਸ਼ਹਜਾਦ ਪੁਨਾਵਾਲਾ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ, ‘‘ਇਹ ਇਕ ਅਜੀਬ ਸਥਿਤੀ ਹੈ। ਦਿੱਲੀ ਦੇ ਲੋਕ ਅੱਜ ਕੇਜਰੀਵਾਲ ਨੂੰ ਭਗੌੜਾ ਕਹਿਣ ਲਈ ਮਜਬੂਰ ਹਨ।’’ ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਜਦੋਂ ਈ.ਡੀ. ਨੇ ਕਥਿਤ ਘਪਲੇ ਦੇ ਸਿਲਸਿਲੇ ’ਚ ਕੇਜਰੀਵਾਲ ਨੂੰ ਪੰਜ ਸੰਮਨ ਜਾਰੀ ਕੀਤੇ ਤਾਂ ਉਹ ‘ਭੱਜ ਗਏ’। ਪੂਨਾਵਾਲਾ ਨੇ ਦੋਸ਼ ਲਾਇਆ ਕਿ ਉਹ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਏ ਅਤੇ ਜਾਂਚ ’ਚ ਸਹਿਯੋਗ ਨਹੀਂ ਕੀਤਾ।

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement