
ਸਰਕਾਕ ਨੇ ਝਾਰਖੰਡ ਵਿਚ ਅਡਾਣੀ ਪਾਵਰ ਦੇ ਵਿਸ਼ੇਸ਼ ਆਰਥਿਕ ਖੇਤਰ (Special Economic Zone) ਪ੍ਰੋਜੈਕਟ ਨੂੰ ਮਨਜੂਰੀ ਦੇ ਦਿੱਤੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ
ਨਵੀਂ ਦਿੱਲੀ : ਸਰਕਾਕ ਨੇ ਝਾਰਖੰਡ ਵਿਚ ਅਡਾਣੀ ਪਾਵਰ ਦੇ ਵਿਸ਼ੇਸ਼ ਆਰਥਿਕ ਖੇਤਰ( Special Economic Zone) ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਪ੍ਰੋਜੈਕਟ ਵਿਚ ਬਣਨ ਵਾਲੀ ਬਿਜਲੀ ਬੰਗਲਾਦੇਸ਼ ਨੂੰ ਭੇਜੀ ਜਾਵੇਗੀ। ਅਧਿਕਾਰੀ ਨੇ ਦੱਸਿਆ ਕਿ ਵਣਜ ਸਕੱਤਰ ਦੁਆਰਾ ਪ੍ਰਧਾਨਗੀ ਪ੍ਰਾਪਤ ਪ੍ਰਵਾਨਗੀ ਬੋਰਡ ਨੇ ਇਸ ਪ੍ਰੋਜੈਕਟ ਦੀ ਮਨਜ਼ੂਰੀ ਦਿੱਤੀ ਹੈ।
ਅਡਾਣੀ ਪਾਵਰ ਲਿਮਟਡ ਨੇ ਸੂਬੇ ਦੇ ਗੋਡਾ ਜਿਲੇ ਵਿਚ 425 ਹੈਕਟੇਅਰ ਖੇਤਰ ਵਿਚ ਬਿਜਲੀ ਲਈ SEZ ਸਥਾਪਿਤ ਕਰਨ ਦੀ ਮੰਗ ਕੀਤੀ ਸੀ। ਇਹ ਪ੍ਰੋਜੈਕਟ ਮੋਤਿਆ, ਮਾਲੀ, ਗਾਏਘਾਟ ਅਤੇ ਨਾਲ ਲੱਗਦੇ ਪਿੰਡਾਂ ਲਈ ਲਗਾਇਆ ਜਾਵੇਗਾ। ਕੰਪਨੀ ਨੂੰ 222.68 ਹੈਕਟੇਅਰ ਖੇਤਰ ਵਿਚ ਜ਼ਮੀਨ ਕਬਜੇ ਦੀ ਰਸਮੀ ਤੌਰ 'ਤੇ ਮਨਜ਼ੂਰੀ ਮਿਲੀ ਹੈ। ਹੋਰ 202.32 ਹੈਕਟੇਅਰ ਜ਼ਮੀਨ ਲਈ ਮਨਜ਼ੂਰੀ ਮਿਲਣੀ ਬਾਕੀ ਹੈ।
ਇਸ ਪ੍ਰੋਜੈਕਟ ਵਿਚ 14,000 ਕਰੋੜ ਰੁਪਏ ਦੇ ਨਿਵੇਸ਼ ਨਾਲ 800-800 ਮੈਗਾਵਾਟ ਦੀਆਂ ਦੋ ਯੂਨਿਟਾਂ ਸਥਾਪਿਤ ਕੀਤੀਆ ਜਾਣਗੀਆਂ। ਇਸਦੇ ਇਲਾਵਾ ਇਸ ਵਿਚ ਪਾਣੀ ਦੀ ਪਾਈਪਲਾਈਨ ਅਤੇ ਬਿਜਲੀ ਨਿਕਾਸ ਦੀ ਵਿਵਸਥਾ ਦੀ ਸਥਾਪਨਾ ਵੀ ਸ਼ਾਮਿਲ ਹੈ। ਇਹ ਪ੍ਰੋਜੈਕਟ 2022 ਦੇ ਅੰਤ ਤੱਕ ਖਤਮ ਹੋ ਜਾਵੇਗਾ।