
ਜੰਮੂ ਵਿਚ ਚਿਨਾਬ ਨਦੀ 'ਤੇ ਰੇਲਵੇ 1.3 ਕਿਲੋਮੀਟਰ ਭਾਵ ਕਿ 1300 ਮੀਟਰ ਲੰਮਾ ਇਕ ਰੇਲ ਪੁੱਲ ਬਣਾ ਰਿਹਾ ਹੈ। ਇਸ ਆਰਕ ਪੁੱਲ ਦੀ ਉਚਾਈ ਨਦੀ ਤਲ ਤੋਂ 359 ਮੀਟਰ ਉੱਚੀ ਹੈ।
ਸ਼੍ਰੀਨਗਰ : ਭਾਰਤੀ ਰੇਲਵੇ ਦੇ ਚਿਨਾਬ ਰੇਲ ਪੁੱਲ 'ਤੇ ਉਸਾਰੀ ਦਾ ਕੰਮ 3 ਮਹੀਨੇ ਤੋਂ ਠੱਪ ਪਿਆ ਹੈ। ਇਸ ਪੁੱਲ ਨੂੰ ਰੇਲਵੇ ਦੇ ਇਤਿਹਾਸ ਦਾ ਸੱਭ ਤੋਂ ਵੱਡਾ ਪ੍ਰੋਜੈਕਟ ਮੰਨਿਆ ਜਾਂਦਾ ਹੈ। ਜੰਮੂ ਵਿਚ ਚਿਨਾਬ ਨਦੀ 'ਤੇ ਰੇਲਵੇ 1.3 ਕਿਲੋਮੀਟਰ ਭਾਵ ਕਿ 1300 ਮੀਟਰ ਲੰਮਾ ਇਕ ਰੇਲ ਪੁੱਲ ਬਣਾ ਰਿਹਾ ਹੈ। ਇਹ ਇਕ ਆਰਕ ਪੁੱਲ ਹੈ ਅਤੇ ਇਸ ਦੀ ਉਚਾਈ ਨਦੀ ਤਲ ਤੋਂ 359 ਮੀਟਰ ਉੱਚੀ ਹੈ।
World's Highest Bridge on River Chenab
ਇਸ ਤਰ੍ਹਾਂ ਇਹ ਦੁਨੀਆਂ ਦਾ ਸੱਭ ਤੋਂ ਉੱਚਾ ਆਰਕ ਪੁੱਲ ਹੈ ਅਤੇ ਇਸ ਦੀ ਉਚਾਈ ਪੈਰਿਸ ਦੇ ਆਈਫ਼ਲ ਟਾਵਰ ਤੋਂ ਵੀ ਵੱਧ ਹੈ। ਇਸ ਦੀ ਨਿਗਰਾਨੀ ਦਾ ਕੰਮ ਕੋਂਕਣ ਰੇਲਵੇ ਨੂੰ ਦਿਤਾ ਗਿਆ ਹੈ ਜਦਕਿ ਇਸ ਦਾ ਠੇਕਾ ਨਿਜੀ ਕੰਪਨੀ ਐਫਕਾਨ ਦੇ ਕੋਲ ਹੈ। ਸੂਤਰਾਂ ਮੁਤਾਬਕ ਚਿਨਾਬ ਪੁੱਲ ਦੇ ਆਰਕ ਦੇ ਜਿਹੜੀ ਪੇਟਿੰਗ ਹੋਣੀ ਹੈ ਉਸ ਦੀ ਗੁਣਵੱਤਾ ਨੂੰ ਲੈ ਕੇ ਨਿਜੀ ਕੰਪਨੀ ਅਤੇ ਕੋਂਕਣ ਰੇਲਵੇ ਵਿਚਕਾਰ ਸਹਿਮਤੀ ਨਹੀਂ ਬਣ ਸਕੀ ਹੈ।
AFCONS Infrastructure Limited
ਦਰਅਸਲ ਇਸ ਪੁੱਲ 'ਤੇ ਅਜਿਹੀ ਪੇਟਿੰਗ ਲਗਾਈ ਜਾਣੀ ਹੈ ਜੋ ਇਲਾਕੇ ਵਿਚ ਮੌਸਮ ਦੇ ਅਨੁਕੂਲ ਨਾ ਹੋਣ 'ਤੇ ਵੀ ਪੁੱਲ ਨੂੰ ਘੱਟ ਤੋਂ ਘੱਟ 15 ਸਾਲ ਦੇ ਲਈ ਜੰਗ ਤੋਂ ਬਚਾ ਸਕੇ। ਇਸ ਤੋਂ ਇਲਾਵਾ ਪੁੱਲ ਵਿਚ ਲਗਣ ਵਾਲੇ ਨਵੇਂ ਕਿਸਮ ਦੇ ਭਾਰੀ ਬੋਲਟਸ, ਸਟੀਲ ਦੇ ਪਲੇਟਸ ਅਤੇ ਢਾਂਚੇ ਨੂੰ ਲਗਾਉਣ ਲਈ ਨਿਜੀ ਕੰਪਨੀ ਨਵੀਆਂ ਕੀਮਤਾਂ ਦੀ ਮੰਗ ਕਰ ਰਹੀ ਹੈ,
Konkan Railway
ਕਿਉਂਕਿ ਪੁਰਾਣੇ ਸਮਝੌਤੇ ਵਿਚ ਇਸ ਦਾ ਜ਼ਿਕਰ ਨਹੀਂ ਸੀ, ਪਰ ਰੇਲਵੇ ਅਤੇ ਨਿਜੀ ਕੰਪਨੀ ਵਿਚਕਾਰ ਇਸ 'ਤੇ ਕੋਈ ਸਮਝੌਤਾ ਨਹੀਂ ਹੋ ਸਕਿਆ ਹੈ ਜਿਸ ਕਾਰਨ ਬੀਤੇ 25 ਅਕਤੂਬਰ 2018 ਤੋਂ ਇਸ ਪੁੱਲ 'ਤੇ ਆਰਕ ਲਗਾਉਣ ਦਾ ਮੁੱਖ ਕੰਮ ਰੁਕਿਆ ਹੋਇਆ ਹੈ। ਕੰਪਨੀ ਨਾਲ ਜੁੜੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਨਵੀਆਂ ਕੀਮਤਾਂ 'ਤੇ ਸਮਝੌਤਾ ਰੇਲਵੇ ਅਤੇ ਕੰਪਨੀ ਵਿਚਕਾਰ ਹੋਣਾ ਹੈ।
Chenab Bridge construction
1250 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਇਸ ਪੁੱਲ ਨੂੰ ਪਿਛਲੇ ਸਾਲ ਦੇ ਟੀਚੇ ਮੁਤਾਕ ਜੂਨ 2019 ਤੱਕ ਪੂਰਾ ਹੋ ਜਾਣਾ ਸੀ। ਬਾਅਦ ਵਿਚ ਦਸੰਬਰ 2019 ਤੱਕ ਇਸ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਸੀ। ਜਿਸ ਤਰੀਕੇ ਨਾਲ ਇਸ ਪੁੱਲ ਦੀ ਉਸਾਰੀ ਵਿਚ ਰੁਕਾਵਟ ਆ ਰਹੀ ਹੈ ਉਸ ਤੋਂ ਇੰਝ ਜਾਪਦਾ ਹੈ ਕਿ ਇਸ ਦੀ ਉਸਾਰੀ ਇਸ ਦੀ ਉਸਾਰੀ ਇਸ ਸਾਲ ਵੀ ਪੂਰੀ ਨਹੀਂ ਹੋ ਸਕੇਗੀ ।