
ਸ਼ਾਹ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਆਪਣੇ ਨੇਤਾਵਾਂ ਦਾ ਅਪਮਾਨ ਕੀਤਾ
ਬੀਦਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ 'ਤੇ ਆਪਣੇ ਦਿੱਗਜਾਂ ਦਾ ਅਪਮਾਨ ਕਰਨ ਦਾ ਇਲਜ਼ਾਮ ਲਗਾਉਂਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ ਐੱਸ. ਯੇਦੀਯੁਰੱਪਾ ਦੇ ਜਨਮ ਦਿਨ 'ਤੇ ਜਿਸ ਤਰ੍ਹਾਂ ਵਧਾਈ ਦਿੱਤੀ, ਉਸ ਤੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਿੱਖਣਾ ਚਾਹੀਦਾ ਹੈ ਕਿ ਆਪਣੇ ਦਿੱਗਜਾਂ ਨਾਲ ਕਿਵੇਂ ਪੇਸ਼ ਆਉਣਾ ਹੈ। ਇੱਥੇ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਆਪਣੇ ਨੇਤਾਵਾਂ ਦਾ ਅਪਮਾਨ ਕੀਤਾ ਹੈ, ਭਾਵੇਂ ਉਹ ਐੱਸ. ਨਿਜਲਿੰਗੱਪਾ ਹੋਵੇ ਜਾਂ ਸਾਬਕਾ ਮੁੱਖ ਮੰਤਰੀ ਵਰਿੰਦਰ ਪਾਟਿਲ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਖ਼ਿਲਾਫ਼ ਟਿੱਪਣੀ ਦਾ ਮਾਮਲਾ: ਪਵਨ ਖੇੜਾ ਦੀ ਅੰਤਰਿਮ ਜ਼ਮਾਨਤ 17 ਮਾਰਚ ਤੱਕ ਵਧੀ
ਉਹਨਾਂ ਦਾਅਵਾ ਕੀਤਾ ਕਿ ਸਿਰਫ਼ ਭਾਜਪਾ ਹੀ ਜਾਣਦੀ ਹੈ ਕਿ ਪਾਰਟੀ ਦੇ ਦਿੱਗਜਾਂ ਦਾ ਸਨਮਾਨ ਕਿਵੇਂ ਕਰਨਾ ਹੈ। ਸ਼ਾਹ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਹਾਲ ਹੀ ’ਚ ਕਰਨਾਟਕ ਵਿਚ ਸਨ ਅਤੇ ਜਿਸ ਤਰ੍ਹਾਂ ਉਹਨਾਂ ਨੇ ਲੋਕਾਂ ਦੇ ਸਾਹਮਣੇ ਯੇਦੀਯੁਰੱਪਾ ਦਾ ਸਨਮਾਨ ਕੀਤਾ, ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਤੋਂ ਸਿੱਖਣਾ ਚਾਹੀਦਾ ਹੈ। ਉਹਨਾਂ ਨੂੰ ਆਪਣੇ ਬਜ਼ੁਰਗਾਂ, ਦਿੱਗਜਾਂ ਅਤੇ ਪ੍ਰਸਿੱਧ ਨੇਤਾਵਾਂ ਦਾ ਸਨਮਾਨ ਕਰਨਾ ਸਿੱਖਣਾ ਚਾਹੀਦਾ ਹੈ।"
ਇਹ ਵੀ ਪੜ੍ਹੋ: ਸਾਵਧਾਨ! ਇਹਨਾਂ ਗਲਤੀਆਂ ਕਾਰਨ ਫਟ ਸਕਦਾ ਹੈ ਤੁਹਾਡਾ ਸਮਾਰਟਫ਼ੋਨ, ਇੰਝ ਕਰੋ ਬਚਾਅ
ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ, 'ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਨੂੰ (ਪਤਾ ਨਹੀਂ) ਕੀ ਹੋ ਗਿਆ ਹੈ? ਉਹ ‘ਮੋਦੀ ਤੇਰੀ ਕਬਰ ਖੁਦੇਗੀ’ ਦੇ ਨਾਅਰੇ ਲਾ ਰਹੇ ਹਨ। ਆਮ ਆਦਮੀ ਪਾਰਟੀ ਵੀ ‘ਮੋਦੀ ਮਰ ਜਾ’ ਦੇ ਨਾਅਰੇ ਲਗਾ ਰਹੀ ਹੈ।’
ਇਹ ਵੀ ਪੜ੍ਹੋ: ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਣ 'ਤੇ ਸੈਸ਼ਨ ਦਾ ਆਯੋਜਨ
ਸ਼ਾਹ ਨੇ ਕਿਹਾ ਕਿ ਅਜਿਹੇ ‘ਨਾਅਰੇ’ ਨਾਲ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਪ੍ਰਧਾਨ ਮੰਤਰੀ ਨੂੰ ਲੋਕਾਂ ਦਾ ਅਸ਼ੀਰਵਾਦ ਹੈ। ਤੁਸੀਂ ਜਿੰਨਾ ਚਿੱਕੜ ਸੁੱਟੋਗੇ, ਕਮਲ ਓਨਾ ਹੀ ਖਿੜੇਗਾ।ਸ਼ਾਹ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ ਅਤੇ ਜਨਤਾ ਦਲ (ਐਸ) ਵੰਸ਼ਵਾਦੀ ਪਾਰਟੀਆਂ ਹਨ ਅਤੇ ਕਰਨਾਟਕ ਦੇ ਲੋਕਾਂ ਦਾ ਕਦੇ ਵੀ ਭਲਾ ਨਹੀਂ ਕਰ ਸਕਦੀਆਂ। ਦੱਸ ਦੇਈਏ ਕਿ ਕਰਨਾਟਕ ਵਿਚ ਮਈ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ।