NDRF News :ਐਨ.ਡੀ.ਆਰ.ਐਫ. ਨੇ ਬਚਾਅ ਮੁਲਾਜ਼ਮਾਂ ਨੂੰ ਮ੍ਰਿਤਕਾਂ ਦਾ ਮਾਣ ਬਰਕਰਾਰ ਰੱਖਣ ਲਈ ਸਿਖਲਾਈ ਕਰੋਸ ਕੀਤਾ ਸ਼ੁਰੂ

By : BALJINDERK

Published : Mar 3, 2024, 8:01 pm IST
Updated : Mar 3, 2024, 8:08 pm IST
SHARE ARTICLE
 The NDRF also started training rescuers on maintaining the dignity of the dead
The NDRF also started training rescuers on maintaining the dignity of the dead

NDRF News : ਐਨ.ਡੀ.ਆਰ.ਐਫ. ਦੇ ਮੌਜੂਦਾ ਮਾਡਿਊਲ ’ਚ ਨਵਾਂ ਮ੍ਰਿਤਕ ਪਛਾਣ ਕੈਪਸੂਲ ਜੋੜਿਆ

NDRF  News :ਐਨ.ਡੀ.ਆਰ.ਐਫ. ਨੇ ਬਚਾਅ ਮੁਲਾਜ਼ਮਾਂ ਨੂੰ ਮ੍ਰਿਤਕਾਂ ਦਾ ਮਾਣ ਬਰਕਰਾਰ ਰੱਖਣ ਲਈ ਸਿਖਲਾਈ ਕਰੋਸ ਕੀਤਾ ਸ਼ੁਰੂ,ਨਵੀਂ ਦਿੱਲੀ: ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਦਾ ਕੰਮ ਆਫ਼ਤਾਂ ਦੌਰਾਨ ਲੋਕਾਂ ਦੀ ਜਾਨ ਬਚਾਉਣਾ ਹੈ, ਪਰ ਹੁਣ ਇਸ ਨੇ ਅਪਣੇ  ਬਚਾਅ ਮੁਲਾਜ਼ਮਾਂ ਅਤੇ ਕੁੱਤਿਆਂ ਦੀਆਂ ਟੀਮਾਂ ਨੂੰ ਮ੍ਰਿਤਕਾਂ ਦੀ ਸਹੀ ਢੰਗ ਨਾਲ ਪਛਾਣ ਕਰਨ ਲਈ ਸਿਖ਼ਲਾਈ ਦੇਣ ਦੀ ਜ਼ਿੰਮੇਵਾਰੀ ਲੈ ਲਈ ਹੈ।


ਐਨ.ਡੀ.ਆਰ.ਐਫ. ਦੇ ਡਾਇਰੈਕਟਰ ਜਨਰਲ ਅਤੁਲ ਕਰਵਲ ਨੇ ਦਸਿਆ ਕਿ ਫੋਰਸ ਮ੍ਰਿਤਕਾਂ ਦੀ ਫੋਰੈਂਸਿਕ ਪਛਾਣ ਅਤੇ ਕੁੱਤਿਆਂ ਦੀ ਸਿਖਲਾਈ ’ਤੇ ਕੰਮ ਕਰ ਰਹੀ ਹੈ। ਡਾਇਰੈਕਟਰ ਜਨਰਲ ਨੇ ਕਿਹਾ ਕਿ ਮ੍ਰਿਤਕ ਪ੍ਰਬੰਧਨ ’ਤੇ ਐਨ.ਡੀ.ਆਰ.ਐਫ. ਦੇ ਮੌਜੂਦਾ ਮਾਡਿਊਲ ’ਚ ਇਕ ਨਵਾਂ ਮ੍ਰਿਤਕ ਪਛਾਣ ਕੈਪਸੂਲ ਜੋੜਿਆ ਗਿਆ ਹੈ ਜੋ ਮੁਢਲੇ ਪਹਿਲੇ ਜਵਾਬਦੇਹੀ ਕੋਰਸ ਦੇ ਹਿੱਸੇ ਵਜੋਂ ਮੁਲਾਜ਼ਮਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। 


ਇਸ ਮਾਡਿਊਲ ਦੇ ਹਿੱਸੇ ਵਜੋਂ, ਐਨ.ਡੀ.ਆਰ.ਐਫ.  ਬਚਾਅ ਮੁਲਾਜ਼ਮਾਂ ਨੂੰ ਸਿਖਲਾਈ ਦਿਤੀ ਜਾਂਦੀ ਹੈ ਕਿ ਕਿਵੇਂ ਹਾਦਸਿਆਂ ਅਤੇ ਆਫ਼ਤਾਂ ਦੌਰਾਨ ਲਾਸ਼ਾਂ ਨੂੰ ਕਿਵੇਂ ਨਿਕਾਲਿਆ ਜਾਵੇ ਅਤੇ ਉਨ੍ਹਾਂ ਦਾ ਸਨਮਾਨਜਨਕ ਢੰਗ ਨਾਲ ਰੱਖਿਆ ਜਾਵੇ ਅਤੇ ਕਿਵੇਂ ਸਾੜਿਆ ਜਾਵੇ ਜਾਂ ਟੁਕੜੇ ਹੋਏ ਮਨੁੱਖੀ ਅਵਸ਼ੇਸ਼ਾਂ ਦੇ ਸਨਮਾਨ ਨੂੰ ਯਕੀਨੀ ਬਣਾਉਣਾ ਹੈ, ਸਰੀਰ ਦੇ ਬਾਡੀ ਬੈਗ ’ਚ ਕਿਵੇਂ  ਰਖਣਾ  ਹੈ। 


ਉਨ੍ਹਾਂ ਨੂੰ ਇਹ ਵੀ ਸਿਖਾਇਆ ਜਾਂਦਾ ਹੈ ਕਿ ਕਿਵੇਂ ਸਾਵਧਾਨੀਆਂ ਵਰਤਣੀਆਂ ਹਨ ਤਾਂ ਜੋ ਮਹਾਂਮਾਰੀ ਨਾ ਫੈਲੇ। ਕਰਵਲ ਨੇ ਕਿਹਾ, ‘‘ਅਸੀਂ ਜਲਦ ਹੀ ਬਾਲਾਸੋਰ ਰੇਲ ਹਾਦਸੇ ਦੌਰਾਨ ਜੋ ਕੁੱਝ  ਸਿੱਖਿਆ ਹੈ ਉਸ ਦੇ ਆਧਾਰ ’ਤੇ ਮ੍ਰਿਤਕਾਂ ਦੀ ਪਛਾਣ ਦਾ ਕੋਰਸ ਸ਼ੁਰੂ ਕਰਨ ਜਾ ਰਹੇ ਹਾਂ, ਇਹ ਫੋਰੈਂਸਿਕ ਵਿਗਿਆਨ ਹੈ। ਜਦੋਂ ਅਸੀਂ ਬਾਲਾਸੋਰ ’ਚ ਲਾਸ਼ਾਂ ਬਰਾਮਦ ਕੀਤੀਆਂ, ਤਾਂ ਸਾਨੂੰ ਬਾਅਦ ’ਚ ਪਤਾ ਲੱਗਾ ਕਿ ਬਰਾਮਦਗੀ ਦੀ ਸਹੀ ਸਥਿਤੀ ਦਾ ਪਤਾ ਨਹੀਂ ਲਗਾਇਆ ਗਿਆ।’’ (ਪੀਟੀਆਈ)

 

(For more news apart from   The NDRF also started training rescuers on maintaining the dignity of the dead News in punjabi, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement