
Paper Leak News : 125 ਅਧਿਕਾਰੀ ਦੇ ਵਟਸਐਪ ਗਰੁੱਪ 'ਤੇ ਪੋਸਟ ਕੀਤਾ ਪੇਪਰ
Big negligence! Class 10th maths paper leaked in UP News in Punjabi : ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ’ਚ 10ਵੀਂ ਕਲਾਸ ਦੀ ਪ੍ਰੀਖਿਆ 'ਚ ਵੱਡੀ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਏਟਾ ਜ਼ਿਲ੍ਹੇ ਦੇ ਚੌਧਰੀ ਬੀ.ਐਲ ਇੰਟਰ ਕਾਲਜ 'ਚ ਪ੍ਰੀਖਿਆ ਕੇਂਦਰ ਦੀ ਪ੍ਰਬੰਧਕ ਅੰਜੂ ਯਾਦਵ ਨੇ ਗਣਿਤ ਦਾ ਪ੍ਰਸ਼ਨ ਪੱਤਰ ਅਧਿਕਾਰਤ ਵਟਸਐਪ ਗਰੁੱਪ 'ਤੇ ਭੇਜਿਆ। ਇਹ ਘਟਨਾ ਸਨਿਚਰਵਾਰ ਸਵੇਰੇ ਪ੍ਰੀਖਿਆ ਦੌਰਾਨ ਵਾਪਰੀ। ਇਹ ਪੇਪਰ ਉੱਤਰ ਪ੍ਰਦੇਸ਼ ਬੋਰਡ ਦੀ 10ਵੀਂ ਜਮਾਤ ਦਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰੀਖਿਆ ਸ਼ੁਰੂ ਹੋਣ ਤੋਂ ਕੁੱਝ ਦੇਰ ਬਾਅਦ ਸਵੇਰੇ 9:37 ਵਜੇ ਅੰਜੂ ਯਾਦਵ ਨੇ ਵਟਸਐਪ ਗਰੁੱਪ 'ਤੇ ਗਣਿਤ ਦਾ ਪੇਪਰ ਪੋਸਟ ਕੀਤਾ। ਇਸ ਸਮੂਹ ਵਿਚ ਏਟਾ ਦੇ ਜ਼ਿਲ੍ਹਾ ਮੈਜਿਸਟ੍ਰੇਟ, ਜ਼ਿਲ੍ਹਾ ਸਕੂਲ ਇੰਸਪੈਕਟਰ, ਸਟੇਟਿਕ ਮੈਜਿਸਟ੍ਰੇਟ, ਸੈਕਟਰ ਮੈਜਿਸਟ੍ਰੇਟ ਅਤੇ ਸੈਂਟਰ ਸੁਪਰਡੈਂਟ ਸਮੇਤ 125 ਅਧਿਕਾਰੀ ਸ਼ਾਮਲ ਸਨ।
ਦਸਿਆ ਜਾ ਰਿਹਾ ਹੈ ਕਿ ਸਟੈਟਿਕ ਮੈਜਿਸਟ੍ਰੇਟ ਬ੍ਰਿਜੇਸ਼ ਕੁਮਾਰ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਗ਼ਲਤੀ ਦੀ ਜਾਣਕਾਰੀ ਮਿਲੀ, ਉਨ੍ਹਾਂ ਨੇ ਤੁਰਤ ਅੰਜੂ ਯਾਦਵ ਤੋਂ ਸਪੱਸ਼ਟੀਕਰਨ ਮੰਗਿਆ ਅਤੇ ਪੇਪਰ ਨੂੰ ਗਰੁੱਪ ਤੋਂ ਹਟਾ ਦਿਤਾ। ਇਸ ਤੋਂ ਬਾਅਦ ਇਸ ਮਾਮਲੇ ਦੀ ਸੂਚਨਾ ਜ਼ਿਲ੍ਹਾ ਸਕੂਲ ਇੰਸਪੈਕਟਰ ਡਾ. ਇੰਦਰਜੀਤ ਸਿੰਘ ਨੂੰ ਦਿਤੀ ਗਈ।
ਇਸ ਘਟਨਾ ਤੋਂ ਬਾਅਦ ਸਨਿਚਰਵਾਰ ਸ਼ਾਮ ਨੂੰ ਜੈਤਰਾ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ ਅੰਜੂ ਯਾਦਵ ਵਿਰੁਧ ਉੱਤਰ ਪ੍ਰਦੇਸ਼ ਪਬਲਿਕ ਐਗਜ਼ਾਮੀਨੇਸ਼ਨ (ਪ੍ਰੀਵੈਨਸ਼ਨ ਆਫ਼ ਫ਼ੇਅਰ ਮੀਨਜ਼) ਐਕਟ, 2024 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਉਸ ਦਾ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।