
ਕਲਕੱਤਾ ਹਾਈ ਕੋਰਟ ਦੇ ਸਾਬਕਾ ਜਸਟਿਸ ਸੀਐਸ ਕਰਨਨ ਨੇ ਅੱਜ ਨਵੇਂ ਰਾਸ਼ਟਰਪਤ ਰਾਮ ਨਾਥ ਕੋਵਿੰਦ ਸਾਹਮਣੇ ਇਕ ਮੰਗ ਪੱਤਰ ਦੇ ਕੇ ਸੁਪਰੀਮ ਕੋਰਟ ਤੋਂ ਮਿਲੀ ਛੇ ਮਹੀਨੇ....
ਕੋਲਕਾਤਾ, 25 ਜੁਲਾਈ: ਕਲਕੱਤਾ ਹਾਈ ਕੋਰਟ ਦੇ ਸਾਬਕਾ ਜਸਟਿਸ ਸੀਐਸ ਕਰਨਨ ਨੇ ਅੱਜ ਨਵੇਂ ਰਾਸ਼ਟਰਪਤ ਰਾਮ ਨਾਥ ਕੋਵਿੰਦ ਸਾਹਮਣੇ ਇਕ ਮੰਗ ਪੱਤਰ ਦੇ ਕੇ ਸੁਪਰੀਮ ਕੋਰਟ ਤੋਂ ਮਿਲੀ ਛੇ ਮਹੀਨੇ ਦੀ ਕੈਦ ਦੀ ਸਜ਼ਾ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ।
ਜਸਟਿਸ ਕਰਨਨ ਨੇ ਅਪਣੇ ਵਕੀਲ ਮੈਥਯੂ ਜੇ ਨੇਦੁਮਪਾਰਾ ਰਾਹੀਂ ਇਹ ਮੰਗ ਪੱਤਰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਕਰਨਨ ਦਾ ਇਕ ਮੰਗ ਪੱਤਰ ਅੱਜ ਰਾਸ਼ਟਰਪਤੀ ਦਫ਼ਤਰ ਵਿਚ ਦਿਤਾ ਗਿਆ ਹੈ ਜਿਸ ਵਿਚ ਕਰਨਨ ਨੂੰ ਸੁਣਾਈ ਗਈ ਛੇ ਮਹੀਨੇ ਦੀ ਸਜ਼ਾ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿਚ ਜਿੰਨੀ ਛੇਤੀ ਹੋ ਸਕੇ, ਸੁਣਵਾਈ ਚਾਹੁੰਦੇ ਹਨ। (ਪੀ.ਟੀ.ਆਈ.)