
ਸੈਂਟਰ ਫ਼ਾਰ ਕਲਚਰਲ ਰੀਸੋਰਸਿਜ ਐਂਡ ਟਰੇਨਿੰਗ (ਸੀ.ਸੀ.ਆਰ.ਟੀ) ਅਦਾਰਾ ਮਨਿਸਟਰੀ ਆਫ਼ ਕਲਚਰ, ਭਾਰਤ ਸਰਕਾਰ ਵਲੋਂ ਗੌਰਮਿੰਟ ਗਰਲਜ ਸੀਨੀਅਰ ਸੈਕੰਡਰੀ ਸਕੂਲ, ਨਜਫਗੜ੍ਹ, ਦਿੱਲੀ
ਨਵੀਂ ਦਿੱਲੀ, 27 ਜੁਲਾਈ (ਸੁਖਰਾਜ ਸਿੰਘ): ਸੈਂਟਰ ਫ਼ਾਰ ਕਲਚਰਲ ਰੀਸੋਰਸਿਜ ਐਂਡ ਟਰੇਨਿੰਗ (ਸੀ.ਸੀ.ਆਰ.ਟੀ) ਅਦਾਰਾ ਮਨਿਸਟਰੀ ਆਫ਼ ਕਲਚਰ, ਭਾਰਤ ਸਰਕਾਰ ਵਲੋਂ ਗੌਰਮਿੰਟ ਗਰਲਜ ਸੀਨੀਅਰ ਸੈਕੰਡਰੀ ਸਕੂਲ, ਨਜਫਗੜ੍ਹ, ਦਿੱਲੀ ਵਿਖੇ ਪੰਜਾਬ ਦੇ ਰਵਾਇਤੀ ਲੋਕ ਵਿਰਸੇ 'ਤੇ ਅਧਾਰਤ ਵਰਕਸ਼ਾਪ ਲਗਾਈ ਗਈ।
ਇਸ ਵਰਕਸ਼ਾਪ ਵਿਚ ਸਕੂਲ ਦੀਆਂ 800 ਤੋਂ ਵੀ ਵਧ ਵਿਦਿਆਰਥਣਾਂ ਨੂੰ ਪੰਜਾਬ ਦੇ ਪਰੰਪਰਾਗਤ/ਰਵਾਇਤੀ ਲੋਕ ਸਭਿਆਚਾਰ ਨਾਲ ਜੁੜੇ ਲੋਕ ਨਾਚਾਂ, ਲੋਕ ਗੀਤਾਂ, ਲੋਕ ਪਹਿਰਾਵਿਆਂ, ਲੋਕ ਕਲਾਵਾਂ ਆਦਿ ਬਾਰੇ ਜਾਣੂ ਕਰਵਾਇਆ ਗਿਆ। ਅਰੰਭ ਵਿਚ ਸੀ.ਸੀ.ਆਰ.ਟੀ ਦੇ ਨੁਮਾਇੰਦਿਆਂ ਵਲੋਂ ਲੋਕ ਨਾਚਾਂ ਦੀਆਂ ਮੁਢਲੀਆਂ ਤਾਲਾਂ ਅਤੇ ਚਾਲਾਂ ਨੂੰ ਢੋਲ 'ਤੇ ਵਜਾ ਕੇ ਸੁਣਾਇਆ ਗਿਆ ਤੇ ਨਾਲ ਹੀ ਵਿਦਿਆਰਥਣਾਂ ਨੂੰ ਇਨ੍ਹਾਂ ਤਾਲਾਂ ਤੇ ਗਿੱਧਾ ਅਤੇ ਸੰਮੀ ਆਦਿ ਲੋਕ ਨਾਚ ਵੀ ਕਰਵਾਏ ਗਏ। ਇਸ ਤੋਂ ਬਾਅਦ ਦਿੱਲੀ ਦੇ ਪ੍ਰਸਿੱਧ ਭੰਗੜਾ ਕੋਚ ਰਾਜਿੰਦਰ ਟਾਂਕ ਨੇ ਅਲਗੋਜਿਆਂ ਰਾਹੀਂ ਲੋਕ ਗੀਤ ਅਤੇ ਲੋਕ ਕਥਾਵਾਂ ਦੀਆਂ ਤਰਜਾਂ ਵਜਾ ਕੇ ਸੁਣਾਈਆਂ।
ਉਪਰੰਤ ਦੀਪਕ ਟਾਂਕ ਨੇ ਲੋਕ ਗੀਤ ਅਤੇ ਬੋਲੀਆਂ ਨੂੰ ਢੋਲ ਅਤੇ ਅਲਗੋਜਿਆਂ ਨਾਲ ਗਾ ਕੇ ਸੁਣਾਇਆ ਤੇ ਢੋਲੀ ਅਮਿਤ ਵੇਦ ਵਲੋਂ ਢੋਲ ਦੀ ਥਾਪ 'ਤੇ ਵਜਾ ਕੇ ਵਜਾ ਕੇ ਸੁਣਾਈਆਂ ਮੁਢਲੀਆਂ ਤਾਲਾਂ ਅਤੇ ਚਾਲਾਂ ਵਿਦਿਆਰਥਣਾਂ ਨੂੰ ਝੂੰਮਣ ਤੇ ਮਜਬੂਰ ਕਰ ਦਿਤਾ। ਅੰਤ ਵਿਚ ਸਕੂਲ ਪ੍ਰਿੰਸੀਪਲ ਮੈਡਮ ਵਿਨੀਤਾ ਨਰੂਲਾ ਨੇ ਵਿਦਿਆਰਥਣਾਂ ਨੂੰ ਪੰਜਾਬੀ ਲੋਕ ਸਭਿਆਚਾਰ ਬਾਰੇ ਜਾਣਕਾਰੀ ਦੇਣ ਲਈ ਸੀ.ਸੀ.ਆਰ.ਟੀ ਦੇ ਅਧਿਕਾਰੀ ਭਰਤ ਸਿੰਘ ਸਮੇਤ ਸਮੂਹ ਨੁਮਾਇੰਦਿਆਂ ਦਾ ਧਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੋਆਰਡੀਨੇਟਰ ਸੁਮਨ ਬਾਲਾ, ਸਕੂਲ ਅਧਿਆਪਕ ਵੀ ਮੌਜੂਦ ਸਨ।