ਕਿਵੇਂ ਵਾਪਰਿਆ ਹਾਦਸਾ
ਮੁੰਬਈ : ਬਾਲੀਵੁੱਡ ਅਦਾਕਾਰਾ ਮੌਨੀ ਰਾਏ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ,ਜਿਸ ਨੂੰ ਸੁਣ ਕੇ ਉਸ ਦੇ ਪ੍ਰਸ਼ੰਸਕ ਨਿਰਾਸ਼ ਹੋ ਸਕਦੇ ਹਨ। ਇਹ ਖ਼ਬਰ ਅਦਾਕਾਰਾ ਮੌਨੀ ਰਾਏ ਦੀ ਸਿਹਤ ਨਾਲ ਜੁੜੀ ਹੋਈ ਹੈ। ਅਸਲ ਵਿਚ ਬਾਲੀਵੁੱਡ ਅਦਾਕਾਰਾ ਮੌਨੀ ਰਾਏ ਦੀ ਕੁਹਣੀ ’ਤੇ ਸੱਟ ਲੱਗ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਿਸ ਕਰਕੇ ਮੌਨੀ ਰਾਏ ਨੂੰ ਹੁਣ ਲਗਾਤਾਰ 2 ਦਿਨ ਹਸਪਤਾਲ ਵਿਚ ਰਹਿਣਾ ਪਵੇਗਾ।
ਇਸ ਗੱਲ ਦੀ ਜਾਣਕਾਰੀ ਮੌਨੀ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਆਪਣੀ ਕੁਹਣੀ ਦੀ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਦੱਸ ਦਈਏ ਕਿ ਟੀ.ਵੀ. ਅਦਾਕਾਰਾ ਮੌਨੀ ਰਾਏ ਲੋਕਪ੍ਰਿਯ ਸੀਰੀਅਲ ‘ਨਾਗਿਨ’ ਨਾਲ ਕਾਫੀ ਮਸ਼ਹੂਰ ਹੋਈ ਸੀ। ਹਾਲ ਹੀ ਵਿਚ ਮੌਨੀ ਰਾਏ ‘ਰੋਮੀਓ ਅਕਬਰ ਵਾਲਟਰ’ ਦੇ ਪ੍ਰਮੋਸ਼ਨ ਵਿਚ ਵਿਅਸਤ ਹੈ। ਛੋਟੇ ਪਰਦੇ ‘ਤੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮੌਨੀ ਰਾਏ ਦੇ ਸਿਤਾਰੇ ਬੁਲੰਦੀਆਂ ‘ਤੇ ਹਨ ਕਿਉਂਕਿ ਉਸ ਨੂੰ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੇ ਆਫ਼ਰ ਮਿਲ ਰਹੇ ਹਨ।
                    
                