
ਮੌਨੀ ਰਾਏ ਅਤੇ ਮੋਹਿਤ ਰੈਨਾ ਕਦੇ ਆਪਣੇ ਰਿਲੇਸ਼ਨਸ਼ਿਪ ਤੇ ਕਦੇ ਬ੍ਰੇਕ - ਅੱਪ ਦੀਆਂ ਅਫਵਾਹਾਂ ਨੂੰ ਲੈ ਕੇ ਹਮੇਸ਼ਾ ਖਬਰਾਂ ਵਿੱਚ ਬਣੇ ਰਹਿੰਦੇ ਹਨ। ਕੁਝ ਦਿਨਾਂ ਪਹਿਲਾਂ ਇਸ ਗੱਲ ਨੂੰ ਲੈ ਕੇ ਅਫਵਾਹਾਂ ਜੋਰਾਂ ਉੱਤੇ ਸੀ ਕਿ ਦੋਵਾਂ ਨੇ ਬ੍ਰੇਕ - ਅੱਪ ਕਰ ਲਿਆ ਹੈ। ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਕੀ ਸੱਚ ‘ਚ ਇਨ੍ਹਾਂ ਦੋਹਾਂ ਦਾ ਬ੍ਰੇਕਅੱਪ ਹੋ ਚੁੱਕਾ ਹੈ? ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਸਵਾਲਾਂ ਦਾ ਜਵਾਬ ਖੁਦ ਮੋਹਿਤ ਨੇ ਹੀ ਦੇ ਦਿੱਤਾ ਹੈ।
ਅਸਲ ‘ਚ ਮੋਹਿਤ ਨੇ ਹਾਲ ਹੀ ‘ਚ ਮੌਨੀ ਦੇ ਨਾਲ ਇਕ ਤਸਵੀਰ ਇੰਸਟਾਗਰਾਮ ‘ਤੇ ਸ਼ੇਅਰ ਕੀਤੀ ਹੈ। ਹਾਲਾਂਕਿ ਇਸ ਤਸਵੀਰ ‘ਚ ਮੌਨੀ ਦਾ ਚਿਹਰਾ ਸਾਫ ਨਹੀਂ ਦਿਖ ਰਿਹਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਹ ਮੌਨੀ ਹੀ ਹੈ ਕਿਉਂਕਿ ਇਸੇ ਤਰ੍ਹਾਂ ਦੀ ਤਸਵੀਰ ਮੋਹਿਤ ਅਤੇ ਮੌਨੀ ਨੇ ਪਿਛਲੇ ਸਾਲ ਵੀ ਕਲਿੱਕ ਕੀਤੀ ਸੀ ਅਤੇ ਉਹ ਮੌਕਾ ਸੀ ਮੌਨੀ ਦੇ ਜਨਮਦਿਨ ਦਾ।
ਇਸ ਤਸਵੀਰ ਰਾਹੀਂ ਦੋ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਜਾਂ ਤਾਂ ਦੋਹਾਂ ਵਿਚਕਾਰ ਸਭ ਕੁਝ ਠੀਕ ਹੋ ਗਿਆ ਹੈ ਜਾਂ ਫਿਰ ਮੋਹਿਤ ਆਪਣੀ ਲੇਡੀ ਲਵ ਨੂੰ ਬਹੁਤ ਯਾਦ ਕਰ ਰਹੇ ਹਨ। ਮੋਹਿਤ ਨੇ ਜਿਸ ਤਰ੍ਹਾਂ ਇਸ ਤਸਵੀਰ ਨੂੰ ਸਾਂਝਾ ਕੀਤਾ ਹੈ, ਉਸ ਨਾਲ ਸਾਰੀਆਂ ਗੱਲਾਂ ਸਾਫ ਹੋ ਚੁੱਕੀਆਂ ਹਨ।
ਉਨ੍ਹਾਂ ਨੇ ਜ਼ਾਹਿਰ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਦਿਲ ‘ਚ ਅੱਜ ਵੀ ਸਿਰਫ ਮੌਨੀ ਹੀ ਹੈ। ਕੁਝ ਦਿਨਾਂ ਪਹਿਲਾਂ ਖਬਰ ਆਈ ਸੀ ਕਿ ਦੋਹਾਂ ਨੇ ਇਕ ਦੂਜੇ ਨੂੰ ਸੋਸ਼ਲ ਮੀਡੀਆ ‘ਤੇ ਅਣਫਾਲੋਅ ਕਰ ਦਿੱਤਾ ਹੈ ਅਤੇ ਇਹ ਵੀ ਕਿਹਾ ਗਿਆ ਕਿ ਦੋਹਾਂ ਵਿਚਕਾਰ ਕੁਝ ਵੀ ਠੀਕ ਨਹੀਂ ਹੈ।
ਅਜਿਹੀਆਂ ਵੀ ਗੱਲਾਂ ਸਾਹਮਣੇ ਆਈਆਂ ਹਨ ਕਿ ਦੋਹਾਂ ਵਿਚਕਾਰ ਦੂਰੀਆਂ ਇਸ ਲਈ ਵੀ ਆਈਆਂ ਕਿਉਂਕਿ ਮੌਨੀ ਬਾਲੀਵੁੱਡ ‘ਚ ਡੈਬਿਊ ਕਰਨ ਵਾਲੀ ਸੀ।