ਮੌਨੀ ਰਾਏ ਦੇ ਬੁਆਏਫ੍ਰੈਂਡ ਨੇ ਚੋਰੀ ਛਿਪੇ ਕਰਵਾਇਆ ਵਿਆਹ
Published : Feb 20, 2018, 11:07 am IST
Updated : Feb 20, 2018, 5:37 am IST
SHARE ARTICLE

ਅੱਜ ਕੱਲ ਬਾਲੀਵੁੱਡ ਅਤੇ ਪਾਲੀਵੁੱਡ ਦੇ ਵਿਚ ਵਿਆਹਾਂ ਦਾ ਸੀਜ਼ਨ ਚੱਲਿਆ ਹੋਇਆ ਹੈ। ਖਾਸ ਕਰਕੇ ਗੁਪਚੁੱਪ ਤਰੀਕੇ ਨਾਲ ਵਿਆਹ ਕਰਵਾਉਣ ਦਾ ਕੁਝ ਜ਼ਿਆਦਾ ਹੀ ਪ੍ਰਚਲਨ ਹੋ ਗਿਆ ਹੈ। ਜੀ ਹਾਂ ਪਿਛਲੇ ਸਾਲ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੀ ਸ੍ਰੀਕੇਟ ਮੈਰਿਜ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ, ਅਤੇ ਹੁਣ ਇਕ ਟੀ.ਵੀ.ਸਟਾਰ ਨੇ ਵੀ ਚੁੱਪ-ਚਾਪ ਵਿਆਹ ਕਰ ਕੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਇਸ ਟੀਵੀ ਅਦਾਕਾਰ ਦਾ ਨਾਂ ਗੌਰਵ ਚੋਪੜਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਉਹੀ ਗੌਰਵ ਚੋਪੜਾ ਹਨ ਜੋ ਕਦੇ ਟੀਵੀ ਦੀ ਨਾਗਿਨ ਯਾਨੀ ਮੌਨੀ ਰਾਏ ਦੇ ਬੁਆਏਫ੍ਰੈਂਡ ਵੱਜੋਂ ਜਾਣੇ ਜਾਂਦੇ ਸਨ। ਉਹਨਾਂ ਨੇ ਹਿਤਿਸ਼ਾ ਨਾਲ ਇਕ ਪ੍ਰਾਈਵੇਟ ਸੈਰੇਮਨੀ 'ਚ ਵਿਆਹ ਕਰ ਲਿਆ। ਤੁਹਾਨੂੰ ਦੱਸ ਦੇਈਏ ਕਿ ਵਿਆਹ 'ਚ ਗੌਰਵ ਤੇ ਹਿਤਿਸ਼ਾ ਦੇ ਪਰਿਵਾਰਕ ਮੈਂਬਰ ਅਤੇ ਕੁਝ ਖਾਸ ਦੋਸਤ ਹੀ ਮੌਜੂਦ ਸਨ। ਤੁਹਾਨੂੰ ਦੱਸ ਦੇਈਏ ਕਿ ਗੌਰਵ ਟੀ. ਵੀ. ਇੰਡਸਟਰੀ ਦੇ ਵੱਡੇ ਸਟਾਰ ਵੱਜੋਂ ਜਾਣੇ ਜਾਂਦੇ ਹਨ ਪਰ ਉਨ੍ਹਾਂ ਨੇ ਆਪਣੇ ਵਿਆਹ 'ਚ ਕਿਸੇ ਵੀ ਸੈਲੀਬ੍ਰੇਟੀ ਨੂੰ ਇਨਵਾਈਟ ਨਹੀਂ ਕੀਤਾ। 


ਪਰ ਉਹਨਾਂ ਦੇ ਖਾਸ ਦੋਸਤ ਅਤੇ ਟੀ. ਵੀ. ਐਕਟਰ ਕਰਨ ਮਹਿਰਾ ਆਪਣੀ ਪਤਨੀ ਨਿਸ਼ਾ ਨਾਲ ਪਹੁੰਚੇ ਸਨ। ਕਾਬਿਲੇ ਗੌਰ ਹੈ ਕਿ ਇਸ ਤਰ੍ਹਾਂ ਚਾਣਚੱਕ ਟੀ. ਵੀ. ਇੰਡਸਟਰੀ ਲਈ ਗੌਰਵ ਦਾ ਵਿਆਹ ਕਾਫੀ ਸ਼ਾਕਿੰਗ ਰਿਹਾ। ਇਸ ਤੋਂ ਪਹਿਲਾਂ ਗੌਰਵ ਚੋਪੜਾ ਆਪਣੀ ਸਹਿ-ਅਦਾਕਾਰਾ ਮੌਨੀ ਰਾਏ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ 'ਚ ਆਏ ਸਨ । ਗੌਰਵ ਨੇ 'ਨਾਗਿਨ' ਅਦਾਕਾਰਾ ਨੂੰ ਉਸ ਸਮੇਂ ਡੇਟ ਕਰਨਾ ਸ਼ੁਰੂ ਕੀਤਾ ਸੀ ਜਦੋਂ ਨਾਰਾਇਣੀ ਸ਼ਾਸਤਰੀ ਨਾਲ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ। 


ਗੌਰਵ ਤੇ ਮੌਨੀ ਨੇ ਟੀ. ਵੀ. ਸੀਰੀਅਲ 'ਪਤੀ-ਪਤਨੀ ਔਰ ਵੋ' 'ਚ ਇੱਕਠੇ ਕੰਮ ਕੀਤਾ ਸੀ। ਕੁਝ ਸਾਲਾਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵੇਂ ਆਪਣੀ ਸਹਿਮਤੀ ਨਾਲ ਵੱਖ ਗਏ ਸਨ। ਟੀ. ਵੀ. ਸੀਰੀਅਲ ਤੋਂ ਇਲਾਵਾ ਗੌਰਵ ਨੇ ਤਮਿਲ ਫਿਲਮ 'ਚ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਗੌਰਵ 'ਬਿੱਗ ਬੌਸ 10' 'ਚ ਕੰਟੈਸਟੇਂਟ ਰਹੇ ਹਨ ਜਿਥੇ ਉਹਣਾਂ ਦੀ ਨਜ਼ਦੀਕੀ ਵੀਜੇ ਬਾਣੀ ਦੇ ਨਾਲ ਦੇਖੀ ਗਈ ਸੀ। ਇਸ 'ਚ ਉਨ੍ਹਾਂ ਨਾਲ ਮਨਵੀਰ ਗੁੱਜਰ, ਲੋਪਾਮੁਦਰਾ ਰਾਊਤ ਸਨ ।

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement