
ਜਿਹੜੇ ਡਾਕਟਰ ਅਤੇ ਨਰਸਾਂ ਨੂੰ ਉਨ੍ਹਾਂ ਦੀ ਦੇਖਭਾਲ ਲਈ ਰੱਖਿਆ ਹੋਇਆ ਹੈ ਉਨ੍ਹਾਂ ਨਾਲ ਵੀ ਇਹ ਲੋਕ ਬਦਸਲੂਕੀ ਕਰ ਰਹੇ ਹਨ
ਤਬਲੀਗੀ ਜ਼ਮਾਤ ਦੇ ਕਈ ਲੋਕ ਜਿਥੇ ਕਰੋਨਾ ਵਾਇਰਸ ਦੇ ਪੌਜਟਿਵ ਮਿਲੇ ਰਹੇ ਹਨ ਉਥੇ ਹੀ ਕਈ ਲੋਕਾਂ ਨੂੰ ਸ਼ੱਕ ਦੇ ਅਧਾਰ ਤੇ ਵੱਖ-ਵੱਖ ਜਗ੍ਹਾਂ ਕੁਆਰੰਟੀਨ ਲਈ ਰੱਖਿਆ ਗਿਆ ਹੈ। ਇਸੇ ਦਰਮਿਆਨ ਗਾਜ਼ੀਆਬਾਦ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਸਰਕਾਰੀ ਹਰਪਤਾਲ ਵਿਚ ਇਨ੍ਹਾਂ ਤਬਲੀਗੀ ਜ਼ਮਾਤ ਦੇ ਕੁਝ ਲੋਕਾਂ ਨੂੰ ਇਕਾਂਤ ਵੱਸ ਰੱਖਿਆ ਗਿਆ ਹੈ ਪਰ ਉਨ੍ਹਾਂ ਲੋਕਾਂ ਦੇ ਖਿਲਾਫ ਉਥੇ ਦੇ ਸਟਾਫ ਅਤੇ ਨਰਸਾਂ ਨਾਲ ਮਾੜਾ ਵਿਵਾਹ ਕਰਨ ਦੇ ਦੋਸ਼ ਲੱਗੇ ਹਨ। ਜਿਸ ਤੋਂ ਬਾਅਦ ਹਸਪਤਾਲ ਦੇ ਸੀਐੱਮਓ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ।
Coronavirus
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਮਾਤ ਦੇ ਛੇ ਲੋਕਾਂ ਖਿਲਾਫ ਮੁਕਦਮਾਂ ਦਰਜ਼ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਬਿਨਾਂ ਪੈਂਟਾਂ ਤੋਂ ਹਸਪਤਾਲ ਵਿਚ ਫਿਰ ਰਹੇ ਸਨ ਅਤੇ ਨਾਲ ਹੀ ਨਰਸਾਂ ਨੂੰ ਅਸ਼ਲੀਲ ਇਸ਼ਾਰੇ ਵੀ ਕਰ ਰਹੇ ਸਨ। ਹਸਪਤਾਲ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜ਼ਮਾਤ ਦੇ ਇਨ੍ਹਾਂ ਲੋਕਾਂ ਵੱਲ਼ੋਂ ਸਟਾਫ ਦੇ ਕੋਲੋ ਬੀੜੀ ਸਿਗਰਟ ਦੀ ਵੀ ਮੰਗ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਇਨ੍ਹਾਂ ਵੱਲੋਂ ਉਚੀ ਅਵਾਜ ਵਿਚ ਅਸ਼ਲੀਲ ਗਾਣੇ ਵੀ ਗਾਏ ਜਾ ਰਹੇ ਹਨ।
Doctor
ਜਿਸ ਕਾਰਨ ਬਾਕੀ ਮਰੀਜ਼ਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਦੱਸ ਦੱਈਏ ਕਿ ਜਿਹੜੇ 6 ਲੋਕਾਂ ਉਪਰ ਆਰੋਪ ਲਗਾਏ ਗਏ ਸਨ ਪੁਲਿਸ ਨੇ ਨਰਸਾਂ ਅਤੇ ਸਟਾਫ ਦੇ ਬਿਆਨ ਦਰਜ਼ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਸੀਐਮਓ ਦਾ ਕਹਿਣਾ ਹੈ ਕਿ ਇਹ ਲੋਕ ਬੁਧਵਾਰ ਤੋਂ ਮਾੜਾ ਵਿਵਹਾਰ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਖਾਣ-ਪੀਣ ਦੀਆਂ ਬੇਲੋੜੀਆਂ ਚੀਜਾਂ ਦੀ ਮੰਗ ਕਰਦੇ ਹਨ।
coronavirus
ਇਸ ਦੇ ਨਾਲ ਹੀ ਜਿਹੜੇ ਡਾਕਟਰ ਅਤੇ ਨਰਸਾਂ ਨੂੰ ਉਨ੍ਹਾਂ ਦੀ ਦੇਖਭਾਲ ਲਈ ਰੱਖਿਆ ਹੋਇਆ ਹੈ ਉਨ੍ਹਾਂ ਨਾਲ ਵੀ ਇਹ ਲੋਕ ਬਦਸਲੂਕੀ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਤੇ ਇਹ ਵੀ ਦੋਸ਼ ਲੱਗ ਰਹੇ ਹਨ ਕਿ ਪਾਬੰਦੀਆਂ ਦੇ ਬਾਵਜੂਦ ਵੀ ਉਹ ਕੁਆਰੰਟੀਨ ਸੈਂਟਰ ਵਿਚ ਥੁੱਕ ਰਹੇ ਹਨ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।