
ਦਰਅਸਲ ਅਨੁਰਾਗ ਕਸ਼ਅਪ ਨੇ ਅਪਣੇ ਟਵਿੱਟਰ ਤੋਂ ਇਕ ਵੀਡੀਉ...
ਨਵੀਂ ਦਿੱਲੀ: ਪੂਰੀ ਦੁਨੀਆ ਵਿਚ ਜਿੱਥੇ ਕੋਰੋਨਾ ਵਾਇਰਸ ਅਪਣੇ ਪੈਰ ਪਸਾਰ ਰਿਹਾ ਹੈ ਉੱਥੇ ਹੀ ਅਖਿਲ ਭਾਰਤੀ ਹਿੰਦੂ ਮਹਾਸਭਾ ਦੇ ਮੈਂਬਰਾਂ ਨੇ ਕੋਰੋਨਾ ਵਾਇਰਸ ਨੂੰ ਰੋਕਣ ਦਾ ਇਕ ਨਵਾਂ ਤਰੀਕਾ ਲੱਭ ਲਿਆ ਹੈ। ਦਰਅਸਲ ਹਾਲ ਹੀ ਵਿਚ ਹਿੰਦੂ ਮਹਾਸਭਾ ਦੇ ਮੈਂਬਰਾਂ ਨੇ ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਗਊਮੂਤਰ ਪਾਰਟੀ ਰੱਖੀ ਸੀ। ਹੁਣ ਇਸ ਤੇ ਬਾਲੀਵੁੱਡ ਡਾਇਰੈਕਟਰ ਅਨੁਰਾਗ ਕਸ਼ਅਪ ਦਾ ਰਿਐਕਸ਼ਨ ਆਇਆ ਹੈ।
Hindu MahaSabha
ਦਰਅਸਲ ਅਨੁਰਾਗ ਕਸ਼ਅਪ ਨੇ ਅਪਣੇ ਟਵਿੱਟਰ ਤੋਂ ਇਕ ਵੀਡੀਉ ਸ਼ੇਅਰ ਕੀਤੀ ਹੈ। ਇਸ ਵੀਡੀਉ ਵਿਚ ਹਿੰਦੂ ਮਹਾਸਭਾ ਦੇ ਲੋਕ ਖਤਰਨਾਕ ਕੋਰੋਨਾ ਵਾਇਰਸ ਤੋਂ ਬਚਣ ਲਈ ਗਊਮੂਤਰ ਨੂੰ ਉਪਯੋਗੀ ਦਸ ਰਹੇ ਹਨ। ਵੀਡੀਉ ਵਿਚ ਹਿੰਦੂ ਮਹਾਸਭ ਦੇ ਲੋਕ ਕਹਿ ਰਹੇ ਹਨ ਉਹ ਅਪਣੀ ਸਰਕਾਰ ਨੂੰ ਮੰਗ ਕਰਦੇ ਹਨ ਕਿ ਏਅਰਪੋਰਟ ਤੇ ਸ਼ਰਾਬ ਬੈਨ ਕਰੋ ਅਤੇ ਉਸ ਦੀ ਥਾਂ ਗਊਮੂਤਰ ਰਖਿਆ ਜਾਵੇ ਅਤੇ ਗੋਹਾ ਲਗਾਇਆ ਜਾਵੇ।
Hindu MahaSabha
ਟਰੰਪ ਨੂੰ ਵੀ ਗਊਮੂਤਰ ਭੇਜਿਆ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜੀ ਨੂੰ ਭੇਜਿਆ ਜਾਵੇਗਾ। ਪ੍ਰਧਾਨ ਮੰਤਰੀ ਜੀ ਕੋਲ ਜਾ ਰਹੇ ਹਨ ਅਤੇ ਪ੍ਰਧਾਨ ਮੰਤਰੀ ਜੀ ਤਾਂ ਆਪ ਪੀਂਦੇ ਹਨ। ਇਸ ਵੀਡੀਉ ਨੂੰ ਸ਼ੇਅਰ ਕਰਦੇ ਹੋਏ ਅਨੁਰਾਗ ਕਸ਼ਅਪ ਨੇ ਕੈਪਸ਼ਨ ਵਿਚ ਲਿਖਿਆ ‘ਅੱਛੇ ਦਿਨ’। ਬਾਲੀਵੁੱਡ ਡਾਇਰੈਕਟਰ ਅਨੁਰਾਗ ਕਸ਼ਅਪ ਦੇ ਇਸ ਟਵੀਟ ਤੇ ਲੋਕ ਖੂਬ ਕਮੈਂਟ ਕਰ ਰਹੇ ਹਨ ਅਤੇ ਅਪਣੀ ਪ੍ਰਤੀਕਿਰਿਆ ਦੇ ਰਹੇ ਹਨ।
Hindu MahaSabha
ਦਸ ਦਈਏ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਹੁਣ ਤਕ 107 ਕੇਸ ਸਾਹਮਣੇ ਆ ਚੁੱਕੇ ਹਨ ਜਿਸ ਵਿਚ ਦੋ ਵਿਅਕਤੀਆਂ ਦੀ ਜਾਨ ਵੀ ਚਲੀ ਗਈ ਹੈ। ਅਨੁਰਾਗ ਕਸ਼ਅਪ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਸਾਰੇ ਮੁੱਦਿਆਂ ਤੇ ਬੇਬਾਕੀ ਨਾਲ ਅਪਣੀ ਰਾਇ ਜਨਤਾ ਸਾਹਮਣੇ ਪੇਸ਼ ਕਰਦੇ ਹਨ। ਇਸ ਦੌਰਾਨ ਇਹ ਟਵੀਟ ਵੀ ਲੋਕਾਂ ਵਿਚ ਬਹੁਤ ਸੁਰਖੀਆਂ ਬਟੋਰ ਰਿਹਾ ਹੈ।
Hindu MahaSabha
ਦਸ ਦਈਏ ਕਿ ਹਰ ਕੋਨੇ ਵਿਚ, ਹਰ ਸ਼ਹਿਰ ਵਿਚ, ਹਰ ਗਲੀ ਵਿਚ ਪਸਰਿਆ ਹੈ ਸਨਾਟਾ ਅਤੇ ਹਰ ਪਾਸੇ ਹੈ ਇਕ ਅਜਿਹੇ ਵਾਇਰਸ ਦਾ ਖੌਫ਼ ਜਿਸ ਨੇ ਲੱਖਾਂ ਨੂੰ ਅਪਣੀ ਚਪੇਟ ਵਿਚ ਲੈ ਲਿਆ ਹੈ ਅਤੇ 5 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਵੀ ਲੈ ਚੁੱਕਿਆ ਹੈ। ਹੈ ਕਿ ਕੋਰੋਨਾ ਵਾਇਰਸ ਨੇ ਖੇਡ ਦੀ ਦੁਨੀਆ ਵਿਚ ਵੀ ਭੂਚਾਲ ਪੈਦਾ ਕਰ ਦਿੱਤਾ ਹੈ। ਖੇਡ ਚਾਹੇ ਕ੍ਰਿਕਟ ਹੋਵੇ ਜਾਂ ਫਿਰ ਕੋਈ ਹੋਰ, ਕੋਰੋਨਾ ਵਾਇਰਸ ਦੇ ਖੌਫ ਵਿਚ ਹਰ ਮੈਦਾਨ ਸੁੰਨਾ ਜਿਹਾ ਹੋ ਗਿਆ ਹੈ।
Achche din ?? https://t.co/iUZLEwsOW4
— Anurag Kashyap (@anuragkashyap72) March 14, 2020
ਕਈ ਮੈਦਾਨਾਂ ਵਿਚ ਖਿਡਾਰੀ ਹਨ ਪਰ ਦਰਸ਼ਕ ਨਹੀਂ ਅਤੇ ਕਿਤੇ ਦੋਵੇਂ ਹੀ ਗਾਇਬ ਹਨ। ਵੈਸੇ ਕੋਰੋਨਾ ਵਾਇਰਸ ਨੇ ਸਿਰਫ ਖੇਡਾਂ ਨੂੰ ਠੱਪ ਨਹੀਂ ਕੀਤਾ ਬਲਕਿ ਇਸ ਵਾਇਰਸ ਨੇ ਖਿਡਾਰੀਆਂ ਨੂੰ ਡੂੰਘੀ ਸੱਟ ਵੀ ਮਾਰੀ ਹੈ। ਉਹ ਇਸ ਦੀ ਚਪੇਟ ਵਿਚ ਆ ਕੇ ਅਪਣੇ ਫੈਨਸ ਤੋਂ ਹੀ ਨਹੀਂ ਪਰਵਾਰ ਤੋਂ ਵੀ ਅਲੱਗ ਰਹਿ ਰਹੇ ਹਨ। ਕਈ ਵੱਡੇ ਸੁਪਰਸਟਾਰ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ ਅਤੇ ਇਕ ਦੀ ਜਾਨ ਵੀ ਜਾ ਚੁੱਕੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।