
ਪ੍ਰਿਯੰਕਾ ਗਾਂਧੀ ਨੇ ਉਹਨਾਂ ਦੇ ਇਸ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ, “ਯੋਧੇ ਭਟਕਦੇ ਨਹੀਂ"
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਾਣਹਾਨੀ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਦੇ ਖਿਲਾਫ ਅਪੀਲ ਦਾਇਰ ਕਰਨ ਤੋਂ ਬਾਅਦ ਕਿਹਾ ਕਿ ਉਹ ‘ਮਿੱਤਰਕਾਲ’ ਖ਼ਿਲਾਫ਼ ਅਤੇ ਲੋਕਤੰਤਰ ਨੂੰ ਬਚੁਣ ਦੀ ਲੜਾਈ ਲੜ ਰਹੇ ਹਨ, ਜਿਸ ਵਿਚ ਸੱਚ ਹੀ ਉਹਨਾਂ ਦਾ ਹਥਿਆਰ ਹੈ।
ਇਹ ਵੀ ਪੜ੍ਹੋ: ਅਮਰੀਕਾ ’ਚ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ : ਬੋਸਟਨ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਬੱਸ ਨੇ ਮਾਰੀ ਟੱਕਰ
ਉਹਨਾਂ ਟਵੀਟ ਕੀਤਾ, “ਇਹ 'ਮਿੱਤਰਕਾਲ' ਖ਼ਿਲਾਫ਼, ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਇਸ ਸੰਘਰਸ਼ ਵਿਚ ਸੱਚ ਹੀ ਮੇਰਾ ਹਥਿਆਰ ਹੈ ਅਤੇ ਸੱਚ ਹੀ ਮੇਰਾ ਸਹਾਰਾ ਹੈ!” ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਉਹਨਾਂ ਦੇ ਇਸ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ, “ਯੋਧੇ ਭਟਕਦੇ ਨਹੀਂ, ਇਕ ਪਲ ਲਈ ਵੀ ਸਬਰ ਨਹੀਂ ਗੁਆਉਂਦੇ, ਰੁਕਾਵਟਾਂ ਨੂੰ ਗਲੇ ਲਗਾਉਂਦੇ ਹਨ, ਕੰਡਿਆਂ ਵਿਚ ਰਾਹ ਬਣਾਉਂਦੇ ਹਨ”।
ਇਹ ਵੀ ਪੜ੍ਹੋ: ਕਿਰਾਏ 'ਤੇ ਕਮਰਾ ਲੈਣ ਦੇ ਬਹਾਨੇ ਆਏ ਨੌਜਵਾਨ ਨੇ 11 ਸਾਲਾ ਬੱਚੀ ਨੂੰ ਕੀਤਾ ਅਗਵਾ
ਰਾਹੁਲ ਗਾਂਧੀ ਨੇ ਸੋਮਵਾਰ ਨੂੰ 'ਮੋਦੀ ਸਰਨੇਮ' ਦੇ ਸੰਦਰਭ ਵਿਚ ਆਪਣੀ 2019 ਦੀ ਟਿੱਪਣੀ ਨਾਲ ਸਬੰਧਤ ਮਾਣਹਾਨੀ ਦੇ ਇਕ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਵਿਰੁੱਧ ਇਕ ਸੈਸ਼ਨ ਅਦਾਲਤ ਵਿਚ ਅਪੀਲ ਦਾਇਰ ਕੀਤੀ। ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ।