
ਦੇਸ਼ ਵਿਚ ਬਲਾਤਕਾਰੀਆਂ ਲਈ ਭਾਵੇਂ ਫ਼ਾਂਸੀ ਦੀ ਸਜ਼ਾ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਪਰ ਇਸ ਦੇ ਬਾਵਜੂਦ ਇੰਝ ਜਾਪਦੈ ਕਿ ਬਲਾਤਕਾਰੀਆਂ ਨੂੰ ਫ਼ਾਂਸੀ ...
ਨਵੀਂ ਦਿੱਲੀ: ਦੇਸ਼ ਵਿਚ ਬਲਾਤਕਾਰੀਆਂ ਲਈ ਭਾਵੇਂ ਫ਼ਾਂਸੀ ਦੀ ਸਜ਼ਾ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਪਰ ਇਸ ਦੇ ਬਾਵਜੂਦ ਇੰਝ ਜਾਪਦੈ ਕਿ ਬਲਾਤਕਾਰੀਆਂ ਨੂੰ ਫ਼ਾਂਸੀ ਦੀ ਸਜ਼ਾ ਦਾ ਵੀ ਕੋਈ ਖ਼ੌਫ਼ ਨਹੀਂ ਹੈ। ਹਰਿਆਣਾ ਵਿਚ ਇਕ ਹੋਰ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਹਰਿਆਣਾ ਦੇ ਨੂਹ ਵਿਚ ਇਕ 17 ਸਾਲਾਂ ਦੀ ਲੜਕੀ ਨੇ ਕਥਿਤ ਸਮੂਹਕ ਬਲਾਤਕਾਰ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ।
17 year old girl suicide after gang raped in haryana
ਜਾਣਕਾਰੀ ਅਨੁਸਾਰ ਦਸਿਆ ਜਾ ਰਿਹਾ ਹੈ ਕਿ ਉਸ ਦੇ ਨਾਲ 8 ਲੋਕਾਂ ਨੇ ਮਿਲ ਕੇ ਕਥਿਤ ਸਮੂਹਕ ਬਲਾਤਕਾਰ ਕੀਤਾ ਸੀ। ਡੀਸੀਪੀ ਵਿਰੇਂਦਰ ਸਿੰਘ ਵਲੋਂ ਇਸ ਮਾਮਲੇ ਵਿਚ ਐਫਆਈਆਰ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦਸ ਦਈਏ ਕਿ ਇਹ ਜਾਣਕਾਰੀ ਇਕ ਸਮਾਚਾਰ ਏਜੰਸੀ ਵਲੋਂ ਦਿਤੀ ਗਈ ਹੈ।
17 year old girl suicide after gang raped in haryana
ਉਥੇ ਹੀ ਆਂਧਰਾ ਪ੍ਰਦੇਸ਼ ਦੇ ਗੁੰਟੁਰ ਵਿਚ 9 ਸਾਲ ਦੀ ਇਕ ਬੱਚੀ ਨਾਲ ਬਲਾਤਕਾਰ ਦੀ ਘਟਨਾ ਤੋਂ ਬਾਅਦ ਭੜਕੇ ਲੋਕਾਂ ਨੇ ਨੈਸ਼ਨਲ ਹਾਈਵੇਅ 'ਤੇ ਕਰੀਬ 6 ਘੰਟੇ ਤਕ ਜਾਮ ਲਗਾ ਦਿਤਾ। ਇਸ ਕਾਰਨ ਕਰੀਬ 15 ਕਿਲੋਮੀਟਰ ਲੰਮਾ ਜਾਮ ਲੱਗ ਗਿਆ। ਪ੍ਰਦਰਸ਼ਨਕਾਰੀ ਦੋਸ਼ੀ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ ਜੋ 50 ਸਾਲਾਂ ਦਾ ਇਕ ਰਿਕਸ਼ਾ ਚਾਲਕ ਦਸਿਆ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਹੁਣ ਪੁਲਿਸ ਨੂੰ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਦੁਪਹਿਰ 3 ਵਜੇ ਤਕ ਦਾ ਸਮਾਂ ਦਿਤਾ ਹੈ।
17 year old girl suicide after gang raped in haryana
ਉਧਰ ਮਥੁਰਾ ਦੇ ਗੋਵਿੰਦ ਨਗਰ ਵਿਚ ਚਾਰ ਦਿਨ ਪਹਿਲਾਂ ਗ਼ਾਇਬ ਹੋਈ ਵਿਦਿਆਰਥਣ ਦੀ ਲਾਸ਼ ਯਮਨਾ ਕਿਨਾਰੇ ਤੋਂ ਮਿਲੀ। ਇਸ ਤੋਂ ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਗੋਵਿੰਦਨਗਰ ਥਾਣਾ ਪਹੁੰਚ ਕੇ ਜਮ ਕੇ ਹੰਗਾਮਾ ਕੀਤਾ ਅਤੇ ਜਾਮ ਲਗਾ ਦਿਤਾ। ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪਰਵਾਰਕ ਮੈਂਬਰਾਂ ਨੇ ਦਸਿਆ ਕਿ ਵਿਦਿਆਰਥਣ ਚਾਰ ਦਿਨ ਬਜ਼ਾਰ ਤੋਂ ਕਿਤਾਬ ਲੈਣ ਗਈ ਸੀ ਪਰ ਵਾਪਸ ਨਹੀਂ ਆਈ।
17 year old girl suicide after gang raped in haryana
ਪੁਲਿਸ ਨੂੰ ਸ਼ਿਕਾਇਤ ਦਿਤੀ ਗਈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਨੋਇਡਾ ਪੁਲਿਸ ਨੇ ਇਕ ਲੜਕੀ ਦੇ ਨਾਲ ਵਾਰ-ਵਾਰ ਸਮੂਹਕ ਬਲਾਤਕਾਰ, ਉਸ ਦਾ ਅਸ਼ਲੀਲ ਵੀਡੀਓ ਬਣਾਉਣ, ਉਸ ਨੂੰ ਬਲੈਕਮੇਲ ਅਤੇ ਉਸ ਦਾ ਸੋਸ਼ਣ ਕਰਨ ਦੇ ਦੋਸ਼ ਵਿਚ ਤਿੰਨ ਨੌਜਵਾਨਾਂ ਵਿਰੁਧ ਮਾਮਲਾ ਦਰਜ ਕਰ ਕੇ ਦੋ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ।