ਨਵੇਂ ਇੰਜਨ ਨਾ ਬਦਲੇ ਜਾਣ ਕਾਰਨ ਬੰਦ ਪਏ ਹਨ ਏਅਰਲਾਈਨ ਦੇ 19 ਜਹਾਜ਼
Published : May 3, 2019, 12:24 pm IST
Updated : May 3, 2019, 12:26 pm IST
SHARE ARTICLE
No funds to replace engines Air India grounds- 20- planes
No funds to replace engines Air India grounds- 20- planes

ਇੰਜਨ ਬਦਲਣ ਲਈ ਲਗਭਗ 1500 ਕਰੋੜ ਦੀ ਜ਼ਰੂਰਤ

ਮੁੰਬਈ: ਸਰਵਜਨਿਕ ਖੇਤਰਾਂ ਦੀ ਮੁੱਖ ਜਹਾਜ਼ ਕੰਪਨੀ ਏਅਰ ਇੰਡੀਆ ਨੂੰ ਅਪਣੇ 127 ਜਹਾਜ਼ਾਂ ਵਿਚੋਂ ਮਜ਼ਬੂਰਨ 20 ਜਹਾਜ਼ਾਂ ਦੀ ਉਡਾਨ ਰੋਕਣੀ ਪਈ ਕਿਉਂਕਿ ਉਸ ਕੋਲ ਇਹਨਾਂ ਦੇ ਇੰਜਨਾਂ ਨੂੰ ਬਦਲਣ ਲਈ ਪੈਸੇ ਦੀ ਕਮੀ ਹੈ। ਇਹਨਾਂ ਵਿਚੋਂ ਦੋ ਗਲਿਆਰੇ ਵਾਲੇ ਚੌੜੇ ਅਤੇ ਇਕ ਗਲਿਆਰੇ ਵਾਲੇ ਜਹਾਜ਼ ਸ਼ਾਮਲ ਹਨ। ਇਸ ਦੀ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ ਹੈ। ਅਧਿਕਾਰੀ ਨੇ ਦਸਿਆ ਕਿ ਕਰਜ਼ੇ ਵਿਚ ਡੁੱਬੀ ਏਅਰ ਇੰਡੀਆ ਸਰਕਾਰ ਤੋਂ ਮਿਲ ਰਹੀ ਮਦਦ ਨਾਲ ਚਲ ਰਹੀ ਹੈ। 

Air IndiaAir India

ਉਹਨਾਂ ਨੂੰ ਇਹਨਾਂ ਜਹਾਜ਼ਾਂ ਦੇ ਇੰਜਨ ਲਈ ਘਟ ਤੋਂ ਘਟ 1500 ਕਰੋੜ ਰੁਪਏ ਦੀ ਜ਼ਰੂਰਤ ਹੈ। ਪੈਸੇ ਦੀ ਕੋਈ ਉਮੀਦ ਨਹੀਂ ਹੈ ਅਤੇ ਅਜਿਹੇ ਵਿਚ ਲਗਦਾ ਹੈ ਕਿ ਇਹਨਾਂ ਜਹਾਜ਼ਾਂ ਦੇ ਜਲਦੀ ਉਡਾਨ ਭਰਨ ਦੀ ਸੰਭਾਵਨਾ ਘਟ ਹੀ ਹੈ। ਏਅਰਲਾਈਨ ਵਿਚ ਕੁੱਲ 127 ਜਹਾਜ਼ ਹਨ। ਇਸ ਵਿਚੋਂ 45 ਵੱਡੇ ਜਹਾਜ਼ ਅਤੇ 18 ਜਦਕਿ ਬਾਕੀ ਇਕ ਗਲਿਆਰੇ ਵਾਲੇ ਜਹਾਜ਼ ਏਅਰਬਸ ਏ320 ਹਨ। ਅਧਿਕਾਰੀ ਨੇ ਅੱਗੇ ਦਸਿਆ ਕਿ ਸਾਡੇ 20 ਜਹਾਜ਼ ਇੰਜਨ ਸਬੰਧੀ ਮਾਮਲੇ ਕਾਰਣ ਪਿਛਲੇ ਕੁੱਝ ਮਹੀਨਿਆਂ ਤੋਂ ਬੰਦ ਪਏ ਹਨ। 

Air IndiaAir India

ਜਹਾਜ਼ਾਂ ਦਾ 16 ਪ੍ਰਤੀਸ਼ਤ ਬਾਹਰ ਹੈ। ਇਹਨਾਂ ਜਹਾਜ਼ਾਂ ਵਿਚ ਨਵੇਂ ਇੰਜਨ ਲਗਾਉਣ ਲਈ ਅਤੇ ਇਸ ਦੇ ਲਈ 1500 ਕਰੋੜ ਦੀ ਜ਼ਰੂਰਤ ਹੈ। ਇਹਨਾਂ ਜਹਾਜ਼ਾਂ ਵਿਚ 14 ਏ3230, ਚਾਰ ਬੀ787-800 ਅਤੇ ਦੋ ਬੀ777 ਸ਼ਾਮਲ ਹਨ। ਇਹਨਾਂ ਇੰਜਨਾਂ ਨੂੰ ਬਦਲਣ ਦੀ ਕੋਸ਼ਿਸ਼ ਪਿਛਲੇ ਸਾਲ ਤੋਂ ਕਰ ਰਹੀ ਹੈ ਪਰ ਪੈਸੇ ਦੀ ਕਮੀ ਹੋਣ ਕਰਕੇ ਅਕਤੂਬਰ ਤੋਂ ਪਹਿਲਾਂ ਇਹਨਾਂ ਜਹਾਜ਼ਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

Air IndiaAir India

ਪਿਛਲੇ ਸਾਲ ਅਗਸਤ ਵਿਚ ਏਅਰਲਾਈਨ ਦੇ ਪਾਇਲਟਾਂ ਦੇ ਇਕ ਸੰਗਠਨ ਆਈਸੀਪੀਏ ਕਮਰਸ਼ੀਅਲ ਪਾਇਲਟ ਨੇ ਅਰੋਪ ਲਗਾਇਆ ਸੀ ਕਿ ਕੰਪਨੀ ਦੇ 19 ਜਹਾਜ਼ਾਂ ਦੀ ਮੁਰੰਮਤ ਕਰਨ ਵਾਲੀ ਹੈ। ਇਸ ਨਾਲ ਏਅਰਲਾਈਨ ਨੂੰ ਨੁਕਸਾਨ ਹੋ ਰਿਹਾ ਹੈ। ਹਾਲਾਂਕਿ ਤੁਰੰਤ ਚੇਅਰਮੈਨ ਪ੍ਰਦੀਪ ਸਿੰਘ ਖਰੋਲਾ ਨੇ ਕਿਹਾ ਸੀ ਕਿ ਨਿਯਮਿਤ ਰੱਖ ਰਖਾਵ ਦੇ ਮਕਸਦ ਨਾਲ ਇਹ ਜਹਾਜ਼ ਉਡਾਨ ਨਹੀਂ ਭਰ ਰਹੇ।

ਖਰੋਲਾ ਹੁਣ ਜਹਾਜ਼ ਸਕੱਤਰ ਹਨ। ਅਧਿਕਾਰੀ ਨੇ ਇਹ ਵੀ ਕਿਹਾ ਕਿ ਏਅਰਲਾਈਨ ਜੈੱਟ ਏਅਰਵੇਜ਼ ਦੇ 200 ਚਾਲਕ ਦਲ ਮੈਂਬਰਾਂ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement