ਕਰੋਨਾ ਨਾਲ ਲੜ ਰਹੇ ਯੋਧਿਆਂ ਨੂੰ ਤਿੰਨੋਂ ਸੈਨਾਵਾਂ ਨੇ ਦਿੱਤੀ ਸਲਾਮੀ, ਅਸਮਾਨ ਚ ਫੁੱਲਾਂ ਦੀ ਹੋਈ ਵਰਖਾ
Published : May 3, 2020, 5:51 pm IST
Updated : May 3, 2020, 5:51 pm IST
SHARE ARTICLE
Photo
Photo

ਕਰੋਨਾ ਨਾਲ ਜੰਗ ਲੜ ਰਹੇ ਯੋਧਿਆਂ ਨੇ ਵੀ ਇਸ ਸਲਾਮੀਂ ਨੂੰ ਸਵੀਕਾਰ ਕੀਤਾ।

ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਨੇ ਤਬਾਹੀ ਮਚਾ ਰੱਖੀ ਹੈ, ਜਿਸ ਤੋਂ ਬਾਅਦ ਇਸ ਮੁਸ਼ਕਿਲ ਸਮੇਂ ਵਿਚ ਵੀ ਪੁਲਿਸ, ਡਾਕਟਰ ਅਤੇ ਸਫਾਈ ਕਰਚਾਰੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਫਰੰਟ-ਲਾਈਨ ਤੇ ਆ ਕੇ ਕਰੋਨਾ ਨਾਲ ਲੜ ਰਹੇ ਹਨ। ਇਨ੍ਹਾਂ ਯੋਧਿਆ ਦੇ ਹੌਸਲਾ ਵਧਾਉਂਣ ਅਤੇ ਇਨ੍ਹਾਂ ਨੂੰ ਸਲਾਮੀ ਦੇਣ ਲਈ ਦੇਸ਼ ਦੀਆਂ ਤਿੰਨੋਂ ਸੈਨਾਵਾਂ ਨੇ ਅੱਜ ਹਸਪਤਾਲਾਂ ਤੇ ਫੁੱਲ ਵਰਸਾਏ ਹਨ।

photophoto

ਦੱਸ ਦੱਈਏ ਕਿ ਅੱਜ (ਐਤਵਾਰ) ਨੂੰ ਦੇਸ਼ ਦੀਆਂ ਤਿੰਨੋਂ ਸੈਨਾਵਾਂ (ਜਲ, ਵਾਯੂ ਅਤੇ ਹਵਾਈ ਸੈਨਾ) ਵੱਲੋਂ ਆਪਣੇ-ਆਪਣੇ ਤਰੀਕੇ ਨਾਲ ਇਨ੍ਹਾਂ ਯੋਧਿਆਂ ਨੂੰ ਸਲਾਮੀ ਦਿੱਤੀ ਹੈ। ਜਿਸ ਵਿਚ ਜੰਮੂ-ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਅਤੇ ਪੱਛਮੀਂ ਰਾਜ ਮਹਾਂਰਾਸ਼ਟਰ ਤੋਂ ਲੈ ਕੇ ਬੰਗਾਲ ਦੀ ਖਾੜੀ ਤੱਕ ਸੈਨਾਵਾਂ ਨੇ ਇਨ੍ਹਾਂ ਕਰਮਚਾਰੀਆਂ ਦਾ ਧੰਨਵਾਦ ਕੀਤਾ ਹੈ। ਤਿੰਨ ਸੈਨਾਵਾਂ ਨੇ ਕੋਰੋਨਾ ਯੋਧਿਆਂ ਨੂੰ ਸਲਾਮ ਕਰਨ ਲਈ ਇਕ ਵਿਲੱਖਣ ਸ਼ੈਲੀ ਅਪਣਾਈ। ਏਅਰਫੋਰਸ ਨੇ ਦੇਸ਼ ਦੇ ਵੱਖ-ਵੱਖ ਜਗ੍ਹਾ ਫੁੱਲਾਂ ਦੀ ਵਰਖਾ ਕੀਤੀ ਅਤੇ ਡਾਕਟਰਾਂ, ਪੁਲਿਸ ਮੁਲਾਜ਼ਮਾਂ ਅਤੇ ਸੈਨਿਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੀ ਹੌਸਲਾ-ਅਫ਼ਜਾਈ ਵੀ ਕੀਤੀ।

PhotoPhoto

ਜ਼ਿਕਰਯੋਗ ਹੈ ਕਿ ਸੀਨੀਅਰ ਭਾਰਤੀ ਜਲ ਸੈਨਾ ਅਧਿਕਾਰੀ ਨੇ ਮੁੰਬਈ ਦੇ ਕਸਤੂਰਬਾ ਗਾਂਧੀ ਹਸਪਤਾਲ ਦਾ ਦੌਰਾ ਕੀਤਾ ਅਤੇ ਸਿਹਤ ਕਰਮਚਾਰੀ ਦੀ ਅਟੱਲ ਵਚਨਬੱਧਤਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਜਦੋਂਕਿ ਭਾਰਤੀ ਜਲ ਸੈਨਾ ਦੇ ਚੇਤਕ ਹੈਲੀਕਾਪਟਰ ਨੇ ਵੀ ਕਸਤੂਰਬਾ ਗਾਂਧੀ ਹਸਪਤਾਲ, ਅਸਵਨੀ ਨੇਵਲ ਹਸਪਤਾਲ, ਕੋਲਾਬਾ ਦੇ ਫੁੱਲਾਂ ਦੀਆਂ ਪੱਤੀਆਂ ਦੀ ਵਰਖਾ ਨਾਲ ਉਡਾਣ ਭਰੀ। ਉਸੇ ਸਮੇਂ ਦਿੱਲੀ ਵਿਚ ਹਵਾਈ ਫੌਜ ਨੇ ਰਾਜਪਥ ਤੋਂ ਉਡਾਣ ਭਰੀ ਅਤੇ ਕਰੋਨਾ ਯੋਧਿਆਂ ਨੂੰ ਸਲਾਮੀਂ ਦਿੱਤੀ।

filefile

ਹਾਲਾਂਕਿ ਖਰਾਬ ਮੌਸਮ ਦੇ ਕਾਰਨ ਇਸ ਵਿਚ 45 ਮਿੰਟ ਦੀ ਦੇਰੀ ਹੋਈ। ਇਹ ਜਹਾਜ਼ ਅਤੇ ਹੈਲੀਕਪਟਰ ਫੁੱਲ ਬਿਖੇਰਦੇ ਹੋਏ ਇਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਗੁਜਰੇ। ਇਹ ਜਹਾਜ਼ ਜਿਸ ਵੀ ਇਲਾਕੇ ਵਿਚੋਂ ਗੁਜਰ ਰਹੇ ਸੀ ਉੱਥੇ ਲੋਕਾਂ ਵਿਚ ਉਤਸ਼ਾਹ ਅਤੇ ਰੋਮਾਂਚ ਦੇਖਣ ਨੂੰ ਮਿਲ ਰਿਹਾ ਸੀ। ਉਧਰ ਕਰੋਨਾ ਨਾਲ ਜੰਗ ਲੜ ਰਹੇ ਯੋਧਿਆਂ ਨੇ ਵੀ ਇਸ ਸਲਾਮੀਂ ਨੂੰ ਸਵੀਕਾਰ ਕੀਤਾ।

filefile

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement