
ਹੈਲੀਕਾਪਟਰ ਸ਼ਿਵ ਸੈਨਾ (ਯੂਬੀਟੀ) ਦੀ ਆਗੂ ਸੁਸ਼ਮਾ ਅੰਧਾਰੇ ਨੂੰ ਇਕ ਜਨਤਕ ਰੈਲੀ ਲਈ ਲੈਣ ਆਇਆ ਸੀ।
Helicopter Crash: ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ 'ਚ ਸ਼ੁੱਕਰਵਾਰ ਨੂੰ ਲੈਂਡਿੰਗ ਦੌਰਾਨ ਇਕ ਹੈਲੀਕਾਪਟਰ ਇਕ ਪਾਸੇ ਝੁਕ ਗਿਆ, ਜਿਸ ਨਾਲ ਉਸ ਦਾ ਪਾਇਲਟ ਜ਼ਖਮੀ ਹੋ ਗਿਆ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਉਨ੍ਹਾਂ ਦਸਿਆ ਕਿ ਚੱਲ ਰਹੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿਚ ਹੈਲੀਕਾਪਟਰ ਸ਼ਿਵ ਸੈਨਾ (ਯੂਬੀਟੀ) ਦੀ ਆਗੂ ਸੁਸ਼ਮਾ ਅੰਧਾਰੇ ਨੂੰ ਇਕ ਜਨਤਕ ਰੈਲੀ ਲਈ ਲੈਣ ਆਇਆ ਸੀ।
ਅਧਿਕਾਰੀ ਨੇ ਦਸਿਆ ਕਿ ਸਵੇਰੇ ਕਰੀਬ 9.30 ਵਜੇ ਪਾਇਲਟ ਨੇ ਹੈਲੀਕਾਪਟਰ ਨੂੰ ਮਹਾਡ 'ਚ ਇਕ ਅਸਥਾਈ ਹੈਲੀਪੈਡ 'ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਹੈਲੀਕਾਪਟਰ ਇਕ ਪਾਸੇ ਝੁਕ ਗਿਆ।
ਮੁੱਢਲੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਘਟਨਾ 'ਚ ਪਾਇਲਟ ਨੂੰ ਸੱਟਾਂ ਲੱਗੀਆਂ ਹਨ ਅਤੇ ਹੈਲੀਕਾਪਟਰ ਦੇ ਰੋਟਰ ਬਲੇਡ ਵੀ ਨੁਕਸਾਨੇ ਗਏ ਹਨ।
(For more Punjabi news apart from Helicopter crashes en route to pick up Shiv Sena leader, stay tuned to Rozana Spokesman)