ਹਨੇਰੀ-ਤੂਫ਼ਾਨ ਨਾਲ ਯੂ.ਪੀ. 'ਚ 17 ਲੋਕਾਂ ਦੀ ਮੌਤ, 11 ਜ਼ਖ਼ਮੀ
Published : Jun 3, 2018, 3:36 am IST
Updated : Jun 3, 2018, 3:36 am IST
SHARE ARTICLE
Tree Falls due to Windy Storm
Tree Falls due to Windy Storm

ਕਲ ਦੇਰ ਸ਼ਾਮ ਆਈ ਹਨੇਰੀ ਦਾ ਕਹਿਰ ਯੂ.ਪੀ. ਅਤੇ ਉੱਤਰਾਖੰਡ 'ਚ ਵੇਖਣ ਨੂੰ ਮਿਲਿਆ ਹੈ। ਉੱਤਰ ਪ੍ਰਦੇਸ਼ ਦੇ ਵੱਖੋ-ਵੱਖ ਜ਼ਿਲ੍ਹਿਆਂ 'ਚ ਕਲ ਰਾਤ ਆਏ ਹਨੇਰੀ-ਤੂਫ਼ਾਨ...

ਲਖਨਊ/ਦੇਹਰਾਦੂਨ, ਕਲ ਦੇਰ ਸ਼ਾਮ ਆਈ ਹਨੇਰੀ ਦਾ ਕਹਿਰ ਯੂ.ਪੀ. ਅਤੇ ਉੱਤਰਾਖੰਡ 'ਚ ਵੇਖਣ ਨੂੰ ਮਿਲਿਆ ਹੈ। ਉੱਤਰ ਪ੍ਰਦੇਸ਼ ਦੇ ਵੱਖੋ-ਵੱਖ ਜ਼ਿਲ੍ਹਿਆਂ 'ਚ ਕਲ ਰਾਤ ਆਏ ਹਨੇਰੀ-ਤੂਫ਼ਾਨ ਨਾਲ 17 ਜਣਿਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਇਨ੍ਹਾਂ 'ਚ ਜ਼ਿਆਦਾਤਰ ਦੀ ਮੌਤ ਦਰੱਖ਼ਤ ਅਤੇ ਮਕਾਨ ਡਿੱਗਣ ਕਰ ਕੇ ਹੋਈ। ਉਧਰ ਉੱਤਰਾਖੰਡ 'ਚ ਵੀ ਕਲ ਦੇਰ ਸ਼ਾਮ ਹਨੇਰੀ ਅਤੇ ਤੇਜ਼ ਮੀਂਹ ਕਰ ਕੇ ਅਚਾਨਕ ਆਏ ਹੜ੍ਹ 'ਚ ਵਹੇ ਦੋ ਬੱਚਿਆਂ ਨੂੰ ਤਾਂ ਬਚਾ ਲਿਆ ਗਿਆ ਹੈ ਪਰ ਇਕ ਕੁੜੀ ਅਜੇ ਵੀ ਲਾਪਤਾ ਹੈ। 

ਕਲ ਰਾਤ ਆਈ ਹਨੇਰੀ-ਤੂਫ਼ਾਨ ਕਰ ਕੇ ਸੱਭ ਤੋਂ ਜ਼ਿਆਦਾ ਨੁਕਸਾਨ ਯੂ.ਪੀ. ਦੇ ਮੁਰਾਦਾਬਾਦ ਜ਼ਿਲ੍ਹੇ 'ਚ ਹੋਇਆ ਜਿਥੇ ਸੱਤ ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਜਣੇ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਮੁਜ਼ੱਫ਼ਰਨਗਰ 'ਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਹੋਰ ਹੋਰ ਜ਼ਖ਼ਮੀ ਹੋ ਗਏ। ਮੇਰਠ 'ਚ ਵੀ ਦੋ ਜਣੇ ਜ਼ਖ਼ਮੀ ਹੋ ਗਏ। ਬਦਾਯੂੰ 'ਚ ਦੋ ਅਤੇ ਅਮਰੋਹਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਹਾਲਾਂਕਿ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਚਾਰ ਅਤੇ ਪੰਜ ਜੂਨ ਨੂੰ ਵੀ ਕਈ ਥਾਵਾਂ 'ਤੇ ਹਨੇਰੀ-ਤੂਫ਼ਾਨ ਆ ਸਕਦਾ ਹੈ।   (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement