
ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਪਰ ਰਾਹਤ ਦੀ ਗੱਲ ਇਹ ਹੈ ਕਿ ਮਰੀਜ਼ਾਂ ਦੀ ਠੀਕ ਹੋਣ ਦੀ ਗਿਣਤੀ ਵੀ ਵਧ ਰਹੀ ਹੈ।
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਪਰ ਰਾਹਤ ਦੀ ਗੱਲ ਇਹ ਹੈ ਕਿ ਮਰੀਜ਼ਾਂ ਦੀ ਠੀਕ ਹੋਣ ਦੀ ਗਿਣਤੀ ਵੀ ਵਧ ਰਹੀ ਹੈ। ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿਚ ਕੋਰੋਨਾ ਦਾ ਰਿਕਵਰੀ ਰੇਟ 48.07 ਫੀਸਦੀ ਹੋ ਗਿਆ ਹੈ। ਕਾਰਨ ਇਹ ਹੈ ਕਿ ਇੱਥੇ ਡਾਕਟਰਾਂ ਨੇ ਕੁਝ ਅਜਿਹੀਆਂ ਦਵਾਈਆਂ ਦੇ ਕੰਬੀਨੇਸ਼ਨ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਨਾਲ ਮਰੀਜ ਜਲਦੀ ਠੀਕ ਹੋ ਰਹੇ ਹਨ।
Corona Virus
ਹੁਣ ਇਕ ਹੋਰ ਦਵਾਈ ਨੂੰ ਕੋਰੋਨਾ ਮਰੀਜਾਂ ਦੇ ਇਲਾਜ ਲਈ ਭਾਰਤ ਵਿਚ ਮਨਜ਼ੂਰੀ ਮਿਲ ਸਕਦੀ ਹੈ। ਇੰਡੀਅਨ ਕਾਂਊਸਿਲ ਆਫ ਮੈਡੀਕਲ ਰਿਸਰਚ ਨੇ ਪਹਿਲਾਂ ਹਾਈਡ੍ਰੋਕਸਾਈਕਲੋਰੋਕਿਨ ਦੀ ਵਰਤੋਂ ਲਈ ਕਿਹਾ ਫਿਰ ਇਬੋਲਾ ਨੂੰ ਠੀਕ ਕਰਨ ਵਾਲੀ ਰੈਮਡੇਸਿਵਿਰ ਨੂੰ ਵੀ ਮਨਜ਼ੂਦੀ ਦੇ ਦਿੱਤੀ ਹੈ। ਹੁਣ ਹੋ ਸਕਦਾ ਹੈ ਕਿ ਆਈਸੀਐਮਆਰ ਇਕ ਹੋਰ ਦਵਾ ਨੂੰ ਮਨਜ਼ੂਰੀ ਦੇ ਸਕਦੀ ਹੈ।
Corona Virus
ਇਸ ਦਵਾ ਨੂੰ ਪੇਰਾਮਿਵਿਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਵਾਈ ਨੂੰ ਅਮਰੀਕੀ ਫੂ਼ਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਵੀ ਮਾਨਤਾ ਦਿੱਤੀ ਹੈ। ਇਸ ਦੀ ਵਰਤੋਂ ਨਾਲ ਸਵਾਈਨ ਫਲੂ ਅਤੇ ਉਸ ਦੇ ਵਰਗੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ।
Corona virus
ਇਸ ਐਂਟੀਵਾਇਰਲ ਦਵਾਈ ਦੀ ਵਰਤੋਂ ਸਿਰਫ ਐਮਰਜੈਂਸੀ ਵਿਚ ਕੀਤੀ ਜਾ ਸਕਦੀ ਹੈ, ਉਹ ਵੀ ਡਾਕਟਰਾਂ ਦੀ ਨਿਗਰਾਨੀ ਵਿਚ। ਇਸ ਦਵਾਈ ਨੂੰ ਅਮਰੀਕੀ ਕੰਪਨੀ ਬਾਇਓਕ੍ਰਿਸਟ ਫਾਰਮਾਸਿਊਟੀਕਲ ਨਾਮ ਦੀ ਕੰਪਨੀ ਬਣਾਉਂਦੀ ਹੈ। ਇਸ ਦਵਾਈ ਨੂੰ ਲੈ ਕੇ 2008 ਤੋਂ ਹੀ ਟ੍ਰਾਇਲ ਸ਼ੁਰੂ ਹੋਏ ਸੀ, ਜਿਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਦਸੰਬਰ 2014 ਵਿਚ ਮਾਨਤਾ ਮਿਲੀ ਹੈ।
Corona Virus
ਇਹ ਇਕ ਬੇਹੱਦ ਅਸਰਦਾਰ ਐਂਟੀਵਾਇਰਲ ਦਵਾਈ ਹੈ, ਜਿਸ ਦੀ ਜ਼ਿਆਦਾਤਰ ਵਰਤੋਂ ਐਚ1ਐਨ1 ਇੰਫਲੂਐਂਜ਼ਾ ਯਾਨੀ ਸਵਾਈਨ ਫਲੂ ਰੋਕਣ ਲਈ ਕੀਤੀ ਗਈ ਸੀ। ਇਸ ਦਵਾਈ ਦੀ ਵਰਤੋਂ ਨਾਲ ਕੁੱਝ ਸਾਈਡ ਈਫੈਕਟ ਵੀ ਹੋ ਸਕਦੇ ਹਨ। ਜਿਵੇਂ -ਡਾਇਰਿਆ, ਸੀਰਮ ਗਲੂਕੋਸ ਦਾ ਵਧਣਾ, ਨੀਂਦ ਨਾ ਆਉਣਾ, ਕਬਜ਼, ਤਣਾਅ, ਰੈਸ਼ੇਸ ਆਦਿ। ਇਸ ਲਈ ਦੁਨੀਆ ਭਰ ਵਿਚ ਇਸ ਦਵਾਈ ਨੂੰ ਡਾਕਟਰਾਂ ਦੀ ਨਿਗਰਾਨੀ ਵਿਚ ਦਿੱਤਾ ਜਾਂਦਾ ਹੈ।