ਸੈਕਟਰ-30 'ਚ ਕੋਰੋਨਾ ਨਾਲ 80 ਸਾਲਾ ਔਰਤ ਦੀ ਮੌਤ, ਹੁਣ 28 ਦਿਨ ਫਿਰ ਬਣਿਆ ਰਹੇਗਾ ਕੰਟੇਨਮੈਂਟ ਜ਼ੋਨ
Published : Jun 3, 2020, 7:30 am IST
Updated : Jun 3, 2020, 7:34 am IST
SHARE ARTICLE
Covid 19
Covid 19

ਸ਼ਹਿਰ 'ਚ ਕੋਰੋਨਾ ਨਾਲ ਪੰਜਵੀਂ ਮੌਤ, ਪਾਜ਼ੇਟਿਵ ਕੇਸਾਂ ਦੀ ਗਿਣਤੀ 300 ਤੋਂ ਪਾਰ

ਚੰਡੀਗੜ੍ਹ- ਸੈਕਟਰ 30 ਵਿਚ 26 ਦਿਨ ਦੇ ਬਾਅਦ ਫਿਰ ਨਵਾਂ ਕੋਰੋਨਾ ਪਾਜ਼ੇਟਿਵ ਕੇਸ ਆਇਆ ਹੈ। ਇਸ ਸੈਕਟਰ ਦੀ 80 ਸਾਲਾ ਔਰਤ ਦੀ ਮੌਤ ਦੇ ਬਾਅਦ ਰਿਪੋਰਟ ਪਾਜ਼ੇਟਿਵ ਆਈ ਹੈ। ਔਰਤ ਕਿਡਨੀ ਅਤੇ ਲਿਵਰ ਦੀ ਬੀਮਾਰੀ ਦਾ ਇਲਾਜ ਖਰੜ ਅਤੇ ਸੈਕਟਰ-16 ਦੇ ਸਰਕਾਰੀ ਹਸਪਤਾਲ ਤੋਂ ਕਰਵਾ ਰਹੀ ਸੀ। ਇਹ ਕੇਸ ਆਉਂਦੇ ਹੀ ਪੂਰੇ ਸ਼ਹਿਰ ਵਿਚ ਹੜਕੰਪ ਮੰਚ ਗਿਆ।

Corona VirusCorona Virus

ਇਸ ਨਾਲ ਸੱਭ ਤੋਂ ਵਧ ਝਟਕਾ ਸੈਕਟਰ-30ਬੀ ਦੇ ਰਹਿਣ ਵਾਲਿਆਂ ਨੂੰ ਲੱਗਾ ਹੈ, ਜੋ 28 ਦਿਨ ਬਾਅਦ ਵੀਰਵਾਰ ਨੂੰ ਕੰਟੇਨਮੈਂਟ ਜ਼ੋਨ ਤੋਂ ਆਜ਼ਾਦ ਹੋਣ ਦੀ ਉਡੀਕ ਕਰ ਰਹੇ ਸਨ। ਪਰ ਇਨ੍ਹਾਂ ਦੀ ਇਹ ਉਮੀਦ ਦੋ ਦਿਨ ਪਹਿਲਾਂ ਹੀ ਟੁੱਟ ਗਈ। ਇਸ ਸੈਕਟਰ ਦੇ ਲੋਕ ਢਾਈ ਮਹੀਨੇ ਤੋਂ ਕੰਟੇਨਮੈਂਟ ਜ਼ੋਨ ਵਿਚ ਹਨ। ਜਿਸ ਵਜ੍ਹਾ ਨਾਲ ਇਥੇ ਕਿਸੇ ਤਰ੍ਹਾਂ ਦੀ ਕੋਈ ਛੋਟ ਨਹੀਂ ਮਿਲ ਰਹੀ ਹੈ।

Corona VirusCorona Virus

ਕੇਵਲ ਜ਼ਰੂਰੀ ਸੇਵਾਵਾਂ ਹੀ ਉਪਲੱਬਧ ਕਰਵਾਈ ਜਾ ਰਹੀ ਹਨ। ਇਸ ਬਲਾਕ ਦੇ ਆਉਣ-ਜਾਣ ਵਾਲੇ ਸਾਰੇ ਰਸਤਿਆਂ ਤੇ ਪੁਲਿਸ ਅਤੇ ਸੀਆਰਪੀਐਫ ਤੈਨਾਤ ਹੈ। ਸੈਕਟਰ 30-29 ਦੇ ਡਿਵਾਇਡਿੰਗ ਰੋਡ ਨੂੰ ਵੀ ਵਨ-ਵੇ ਕੀਤਾ ਹੋਇਆ ਹੈ। ਬਲਾਕ ਦੇ ਚਾਰੇ ਪਾਸੇ ਬੱਲੀਆਂ ਲੱਗੀ ਹਨ। ਜਿਸ ਦੇ ਨਾਲ ਲੋਕ ਬਾਹਰ ਨਹੀਂ ਆ ਜਾ ਸਕਦੇ। ਮਹਿਲਾ ਦੀ ਮੌਤ ਦੇ ਬਾਅਦ ਚੰਡੀਗੜ੍ਹ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ ਜਦਕਿ ਕੁਲ ਪਾਜੇਟਿਵ ਕੇਸ 301 ਹੋ ਗਏ ਹਨ।

Corona Virus Vaccine Corona Virus

ਮੰਗਲਵਾਰ ਰਾਤ ਤਕ ਇਸ ਦੇ ਹੋਰ ਵਧਣ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ।  ਇਸ ਦਾ ਕਾਰਨ ਇਹ ਵੀ ਹੈ ਕਿ ਬਹੁਤ ਸਾਰੇ ਸੈਂਪਲ ਅਜਿਹੇ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਔਰਤ ਦੇ ਪਰਵਾਰ ਨੂੰ ਕੀਤਾ ਇਕਾਂਤਵਾਸ- ਔਰਤ ਦੀ ਰਿਪੋਰਟ ਜਿਵੇਂ ਹੀ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿਚ ਪਾਜ਼ੇਟਿਵ ਆਈ। ਸਿਹਤ ਵਿਭਾਗ ਦੀ ਟੀਮ ਨੇ ਮਹਿਲਾ ਦੇ ਪਰਵਾਰ ਨੂੰ ਘਰ ਵਿਚ ਹੀ ਰੁਕਣ ਦੀ ਸਲਾਹ ਦਿਤੀ।

Corona VirusCorona Virusਇਸ ਤੋਂ ਬਾਅਦ ਟੀਮ ਨੇ ਸੈਕਟਰ-30 ਪਹੁੰਚ ਕੇ ਸਾਰਿਆਂ ਨੂੰ ਕਵਾਰੰਟਾਇਨ ਕੀਤਾ। ਗੁਆਂਢ ਨੂੰ ਵੀ ਸੁਚੇਤ ਰਹਿਣ ਦੀ ਸਲਾਹ ਦਿਤੀ ਗਈ। ਹੁਣ ਗੁਆਂਢ ਦੇ ਘਰਾਂ ਵਿਚ ਵੀ ਡਰ ਦਾ ਮਾਹੌਲ ਹੈ।  ਹੁਣ ਸ਼ਹਿਰ 'ਚ ਤਿੰਨ ਕੰਟੇਨਮੈਂਟ ਜ਼ੋਨ : ਚੰਡੀਗੜ੍ਹ ਵਿਚ ਸੈਕਟਰ 30ਬੀ, ਸੈਕਟਰ 26 ਬਾਪੂਧਾਮ ਕਾਲੋਨੀ ਅਤੇ ਕੱਚੀ ਕਲੋਨੀ ਧਨਾਸ ਤਿੰਨ ਅਜਿਹੇ ਇਲਾਕੇ ਹਨ ਜੋ ਕੰਟੇਨਮੈਂਟ ਜੋਨ ਵਿਚ ਹਨ।

Corona VirusCorona Virus

ਜਦੋਂ ਕਿ ਸੈਕਟਰ 38, 52 ਅਤੇ ਮਨੀਮਾਜਰਾ ਸ਼ਾਸਤਰੀ ਨਗਰ ਕੋਰੋਨਾ ਨੂੰ ਮਾਤ ਦੇਕੇ ਕੰਟੇਨਮੈਂਟ ਜੋਨ ਤੋਂ ਬਾਹਰ ਆ ਚੁੱਕੇ ਹਨ। ਆਉਣ ਵਾਲੇ ਵੀਰਵਾਰ ਤੋਂ ਸੈਕਟਰ- 30ਬੀ ਵੀ ਕੰਟੇਨਮੈਂਟ ਜ਼ੋਨ ਦੀਆਂ ਪਾਬੰਦੀਆਂ ਤੋਂ ਆਜ਼ਾਦ ਹੋਣ ਵਾਲਾ ਸੀ। ਪਰ ਮਹਿਲਾ ਦੇ ਪਾਜ਼ੇਟਿਵ ਆਉਣ ਨਾਲ ਸਾਰੀ ਉਮੀਦਾਂ ਤੇ ਪਾਣੀ ਫਿਰ ਗਿਆ ਹੈ। ਹੁਣ ਇਸ ਏਰਿਆ ਦੇ ਲੋਕਾਂ ਵਿਚ ਜਬਰਦਸਤ ਰੋਸ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement