ਸਰਨਾ ਤੇ ਮਨਜਿੰਦਰ ਸਿਰਸਾ ਧੜੇ ਇਕ-ਦੂਜੇ ਨੂੰ ਪੰਥ ਵਿਰੋਧੀ ਸਾਬਤ ਕਰਨ ਲਈ ਹੋਏ ਸਰਗਰਮ
Published : Jun 3, 2020, 7:22 am IST
Updated : Jun 3, 2020, 7:23 am IST
SHARE ARTICLE
paramjit singh sarna
paramjit singh sarna

ਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦੋਸ਼ ਲਾਇਆ ਹੈ ਕਿ ਦਿੱਲੀ ਸਿੱਖ ਗੁਰਦਵਾਰਾ...

ਸਰਨਾ ਵਲੋਂ ਦਿੱਲੀ ਕਮੇਟੀ 'ਤੇ ਪੰਥਕ ਮਰਿਆਦਾਵਾਂ 'ਚ ਤਬਦੀਲੀ ਦਾ ਦੋਸ਼!
ਕੋਟਕਪੂਰਾ, 2 ਜੂਨ (ਗੁਰਿੰਦਰ ਸਿੰਘ) :  ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦੋਸ਼ ਲਾਇਆ ਹੈ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਬਾਦਲਾਂ ਦੇ ਕਹਿਣ 'ਤੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਪੰਥਕ ਮਰਿਆਦਾਵਾਂ ਅਤੇ ਪ੍ਰੰਪਰਾਵਾਂ ਨੂੰ ਖੋਰਾ ਲਾਉਣ ਲਈ ਯਤਨਸ਼ੀਲ ਹੈ, ਜਿਸ ਦਾ ਅਸੀਂ ਵਿਰੋਧ ਕਰਦੇ ਹਾਂ।

ਉਨ੍ਹਾਂ ਆਖਿਆ ਕਿ ਗਿਆਨੀ ਰਣਜੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਲੰਗਰ ਅਤੇ ਪੰਗਤ ਦੀ ਪ੍ਰਥਾ 'ਚ ਤਬਦੀਲੀ ਕਰਦਿਆਂ ਹੁਣ ਵਾਹਨਾਂ ਰਾਹੀਂ ਲੰਗਰ ਲੋੜਵੰਦਾਂ ਤਕ ਪਹੁੰਚਾਇਆ ਜਾਵੇਗਾ। ਭਾਈ ਸਰਨਾ ਮੁਤਾਬਕ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮਨਸ਼ਾ ਮੁਤਾਬਕ ਅਪਣੀ ਪਸੰਦ ਦੇ ਲੋਕਾਂ ਤਕ ਘਰ-ਘਰ ਲੰਗਰ ਪਹੁੰਚਾਉਣ ਵਾਲੀ ਸਾਜਿਸ਼ ਨੂੰ ਉਹ ਕਾਮਯਾਬ ਨਹੀਂ ਹੋਣ ਦੇਣਗੇ।

File photoparamjit Sarna

ਉਨ੍ਹਾਂ ਗੁਰੂ ਸਾਹਿਬਾਨ ਵਲੋਂ ਲੰਗਰ ਤੇ ਪੰਗਤ ਦੀ ਸ਼ੁਰੂ ਕੀਤੀ ਪ੍ਰੰਪਰਾ ਦੀਆਂ ਅਨੇਕਾਂ ਉਦਾਹਰਨਾ ਦਿੰਦਿਆਂ ਦਸਿਆ ਕਿ ਗੁਰਦਵਾਰਿਆਂ ਰਾਹੀਂ ਹੁਣ ਤੱਕ ਦੁਨੀਆਂ ਭਰ ਦੇ ਅਰਬਾਂ-ਖਰਬਾਂ ਅਰਥਾਤ ਮਿਲੀਅਨ-ਬਿਲੀਅਨ ਲੋੜਵੰਦ ਅਤੇ ਆਮ ਲੋਕਾਂ ਤਕ ਲੰਗਰ ਪੁੱਜ ਚੁੱਕਾ ਹੈ, ਜੋ ਗੁਰੂ ਸਾਹਿਬਾਨ ਦੀ ਬਖਸ਼ਿਸ਼ ਮੁਤਾਬਕ ਭਵਿੱਖ 'ਚ ਵੀ ਜਾਰੀ ਰਹੇਗਾ। ਉਨ੍ਹਾਂ ਆਖਿਆ ਕਿ ਲੰਗਰ ਦੀ ਪ੍ਰੰਪਰਾ ਕਿਸੇ ਵੀ ਧਰਮ, ਜਾਤ, ਨਸਲ, ਬਰਾਦਰੀ ਆਦਿ ਲਈ ਅਰਥਾਤ ਗੁਰੂ ਦੇ ਦਰਸ਼ਨ ਕਰਨ ਵਾਲਿਆਂ ਵਾਸਤੇ ਸ਼ੁਰੂ ਹੋਈ ਸੀ ਪਰ ਮੁਫ਼ਤ ਭੋਜਨ ਦੀ ਤਰ੍ਹਾਂ ਲੰਗਰ ਨੂੰ ਘਰੋ-ਘਰੀਂ ਪਹੁੰਚਾਉਣ ਦੀ ਪਿਰਤ ਨਾਲ ਪੰਥ 'ਚ ਵਿਵਾਦ ਖੜਾ ਹੋਣਾ ਸੁਭਾਵਕ ਹੈ।

ਭਾਈ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਗੁਰੂ ਘਰਾਂ 'ਚ ਤਿਆਰ ਹੋਣ ਵਾਲੇ ਭੋਜਨ ਨੂੰ ਲੰਗਰ ਆਖਿਆ ਗਿਆ ਹੈ ਅਤੇ ਲੰਗਰ ਦੀ ਪ੍ਰੰਪਰਾ ਅਰਥਾਤ ਪੰਗਤ ਦਾ ਸਬੰਧ ਗੁਰੂ ਦੀ ਸ਼ਰਨ 'ਚ ਆਉਣ ਵਾਲਿਆਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਗਿਆਨੀ ਰਣਜੀਤ ਸਿੰਘ ਤੋਂ ਪਹਿਲਾਂ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਗੁਰਦਵਾਰਿਆਂ ਦੀ ਦੋਲਤ ਸਰਕਾਰ ਦੇ ਸਪੁਰਦ ਕਰਨ ਦਾ ਬਿਆਨ ਜਾਰੀ ਕਰ ਦਿਤਾ, ਜਿਸ ਤੋਂ ਸੰਗਤ ਦੇ ਜ਼ਬਰਦਸਤ ਵਿਰੋਧ ਕਾਰਨ ਉਸ ਨੂੰ ਮੁਕਰਨ ਲਈ ਮਜਬੂਰ ਹੋਣਾ ਪਿਆ। ਭਾਈ ਸਰਨਾ ਨੇ ਗਿਆਨੀ ਰਣਜੀਤ ਸਿੰਘ ਨੂੰ ਸਵਾਲ ਕੀਤਾ ਕਿ ਪੰਥ ਦੀਆਂ ਪ੍ਰੰਪਰਾਵਾਂ ਅਤੇ ਮਰਿਆਦਾਵਾਂ 'ਚ ਸੰਗਤ ਦੀ ਸਹਿਮਤੀ ਤੋਂ ਬਿਨਾਂ ਤਬਦੀਲੀ ਕਰਨ ਦਾ ਆਖਰ ਉਨ੍ਹਾਂ ਦਾ ਏਜੰਡਾ ਕੀ ਹੈ?

ਗੁਰਸਿੱਖ ਦੇ ਕਕਾਰਾਂ ਵਿਰੁਧ ਸਰਨਾ ਵਲੋਂ ਕੀਤੀ ਬਿਆਨਬਾਜ਼ੀ ਨੇ ਹਿਰਦੇ ਵਲੂੰਧਰੇ : ਕਾਲਕਾ
ਨਵੀਂ ਦਿੱਲੀ, 2 ਜੂਨ (ਸੁਖਰਾਜ ਸਿੰਘ) : ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅੱਜ ਇਥੇ ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਾਂ ਦੀ ਕਾਤਲ ਜਮਾਤ ਪਾਰਟੀ ਕਾਂਗਰਸ ਨੇ ਗੁਰੂ ਕੇ ਲੰਗਰ ਨੂੰ ਬੰਦ ਕਰਵਾਉਣ ਤੇ ਸਿੱਖੀ ਨੂੰ ਢਾਹ ਲਾਉਣ ਵਾਸਤੇ ਪਰਮਜੀਤ ਸਿੰਘ ਸਰਨਾ ਦੀ ਡਿਊਟੀ ਲਗਾਈ ਹੈ।

ਸ. ਕਾਲਕਾ ਨੇ ਕਿਹਾ ਕਿ ਸ. ਸਰਨਾ ਨੇ ਇਕ ਪਾਸੇ ਤਾਂ ਗੁਰੂ ਕੇ ਲੰਗਰ ਵਿਰੁਧ ਮੁਹਿੰਮ ਵਿੱਢੀ ਹੈ ਅਤੇ ਦੂਜੇ ਪਾਸੇ ਗੁਰਮਰਿਆਦਾ ਦੇ ਧਾਰਨੀ ਗੁਰਸਿੱਖ ਦੇ ਪੰਜ ਕਕਾਰਾਂ 'ਤੇ ਵੀ ਹਮਲੇ ਬੋਲੇ ਗਏ ਜਿਸ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਗੁਰਦਵਾਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵਿਰੁਧ ਪਰਮਜੀਤ ਸਿੰਘ ਸਰਨਾ ਵਲੋਂ ਵਰਤੀ ਸ਼ਬਦਾਵਲੀ ਨਾਲ ਜਿਥੇ ਸੰਗਤ ਵਿਚ ਰੋਹ ਦੀ ਲਹਿਰ ਦੌੜ ਗਈ ਹੈ, ਉਥੇ ਹੀ ਇਹ ਵੀ ਸਾਬਤ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਵਲੋਂ ਗੁਰੂ ਘਰਾਂ, ਗੁਰੂ ਪੰਥ ਤੇ ਗੁਰਸਿੱਖਾਂ ਨੂੰ ਨੁਕਸਾਨ ਪਹੁੰਚਾਉਣ ਲਈ ਲੰਮੇ ਸਮੇਂ ਤੋਂ ਜੋ ਰਣਨੀਤੀ ਬਣਾਈ ਗਈ ਸੀ, ਉਸ ਨੂੰ ਤੋੜ ਚੜ੍ਹਾਉਣ ਵਾਸਤੇ ਹੁਣ ਸਰਨਿਆਂ ਵਰਗਿਆਂ ਦੀ ਡਿਊਟੀ ਲਗਾਈ ਗਈ ਹੈ।

 File PhotoFile Photo

ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸ. ਸਰਨਾ ਤੇ ਉਸ ਦੇ ਨਵੇਂ ਬਣੇ ਸਾਥੀ ਮਨਜੀਤ ਸਿੰਘ ਜੀ.ਕੇ. ਨੇ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਂ ਵਰਤ ਕੇ ਕਰੋੜਾਂ ਰੁਪਏ ਇਕੱਠੇ ਕਰ ਲਏ ਤੇ ਉਹ ਰਕਮ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਤੇ ਹੋਰਨਾਂ ਦੀਆਂ ਜ਼ਮਾਨਤਾਂ ਵਾਸਤੇ ਵਰਤੇ ਜਾ ਰਹੇ ਹਨ।

ਸ. ਕਾਲਕਾ ਨੇ ਕਿਹਾ ਕਿ ਇਕ ਪਾਸੇ ਤਾਂ ਸਰਨਾ ਤੇ ਜੀ.ਕੇ. ਅਪਣੇ ਵਲੋਂ ਵਰਤਾਏ ਜਾ ਰਹੇ ਲੰਗਰ ਨੂੰ ਸਹੀ ਦੱਸ ਰਹੇ ਹਨ ਜਦਕਿ ਦੂਜੇ ਪਾਸੇ ਗੁਰਦਵਾਰਾ ਬੰਗਲਾ ਸਾਹਿਬ ਵਾਲੇ ਲੰਗਰ ਵਿਰੁਧ ਹਮਲੇ ਬੋਲ ਰਹੇ ਹਨ ਜੋ ਅਸਹਿ ਤੇ ਅਕਹਿ ਹਨ ਤੇ ਇਸ ਦਾ ਜਵਾਬ ਇਨ੍ਹਾਂ ਪੰਥ ਦੋਖੀਆਂ ਨੂੰ ਸੰਗਤ ਦੇਵੇਗੀ।
ਸ. ਕਾਲਕਾ ਨੇ ਕਿਹਾ ਕਿ ਸ. ਸਰਨਾ ਤੋਂ ਕਾਂਗਰਸ ਪਾਰਟੀ ਨੇ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਏ ਹਮਲੇ ਦੀ ਵਰ੍ਹੇਗੰਢ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਇਹ ਬਿਆਨਬਾਜ਼ੀ ਕਰਵਾਈ ਹੈ। ਉਨ੍ਹਾਂ ਦਸਿਆ ਕਿ ਮੈਂ (ਸ. ਕਾਲਕਾ) ਤੇ ਮਨਜਿੰਦਰ ਸਿੰਘ ਸਿਰਸਾ ਨੇ ਇਸ ਮਾਮਲੇ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਣੂ ਕਰਵਾ ਦਿਤਾ ਹੈ ਤੇ ਸਰਨਾ ਨੂੰ ਸਿੱਖ ਪੰਥ 'ਚੋਂ ਛੇਕੇ ਜਾਣ ਦੀ ਅਪੀਲ ਕੀਤੀ ਹੈ ਤਾਂ ਜੋ ਇਹ ਕਾਂਗਰਸ ਦਾ ਹੱਥ ਠੋਕਾ ਬਣ ਕੇ ਸਿੱਖਾਂ 'ਚ ਰਹਿ ਕੇ ਪੰਥ ਦਾ ਨੁਕਸਾਨ ਨਾ ਕਰ ਸਕੇ।  
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Summer Vacation Holidays News: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ਦੇ ਸਾਰੇ ਸਕੂਲਾਂ 'ਚ ਛੁੱਟੀਆਂ ਦਾ..

21 May 2024 12:02 PM

Ferozepur Heatwave Alert: 44 ਡਿਗਰੀ ਤੋਂ ਟੱਪਿਆ ਪਾਰਾ, "ਹਰ ਕੋਈ ਆਖਦਾ ਲਾਏ ਜਾਣ ਰੁੱਖ ਤਾਂ ਹੀ ਪਵੇਗੀ ਗਰਮੀ 'ਤੇ

21 May 2024 11:45 AM

Amritsar Heatwave Alert LIVE : ਗਰਮੀ ਨੇ ਤੋੜੇ ਸਾਰੇ ਰਿਕਾਰਡ ! ਖੁਸ਼ਕ ਮੌਸਮ ਨੇ ਕੀਤੀ ਆਵਾਜਾਈ ਪ੍ਰਭਾਵਿਤ ਪਰ...

21 May 2024 10:51 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM
Advertisement