ਕੋਰੋਨਾ ਦੇ ਦੌਰ 'ਚ ਲੱਖਾਂ ਦਾ ਸਹਾਰਾ ਬਣੇ 'ਲੰਗਰ ਬਾਬਾ' 24 ਘੰਟੇ ਕਰ ਰਹੇ ਲੋਕਾਂ ਦੀ ਸੇਵਾ
Published : Jun 3, 2021, 6:53 pm IST
Updated : Jun 3, 2021, 7:34 pm IST
SHARE ARTICLE
Baba Karnail Singh Khaira
Baba Karnail Singh Khaira

ਮਿਸਾਲ ਪੇਸ਼ ਕੀਤੀ ਹੈ 82 ਸਾਲਾ ਬਾਬਾ ਕਰਨੈਲ ਸਿੰਘ ਖੈਰਾ ਨੇ

ਮੁੰਬਈ-ਜਦੋਂ ਵੀ ਕੋਈ ਕੁਦਰਤੀ ਆਫ਼ਤ ਆਉਂਦੀ ਹੈ, ਜਿਸ ਨਾਲ ਇਨਸਾਨੀਅਤ ਨੂੰ ਕੋਈ ਨੁਕਸਾਨ ਪਹੁੰਚਦਾ ਹੈ, ਉਸ ਸਮੇਂ ਸਿੱਖ ਧਰਮ ਦੇ ਵਾਰਸ ਮਦਦ ਲਈ ਸਭ ਤੋਂ ਪਹਿਲਾਂ ਪਹੁੰਚਦੇ ਹਨ। ਮਨੁੱਖਤਾ ਦੀ ਅਜਿਹੀ ਹੀ ਮਿਸਾਲ ਪੇਸ਼ ਕੀਤੀ ਹੈ 82 ਸਾਲਾ ਬਾਬਾ ਕਰਨੈਲ ਸਿੰਘ ਖੈਰਾ ਨੇ। ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ 'ਚ ਨੈਸ਼ਨਲ ਹਾਈਵੇਅ ਨੰਬਰ-7 ਨੇੜੇ ਪੈਂਦੇ ਕਰੰਜੀ ਪਿੰਡ 'ਚ ਪਿਛਲੇ 15 ਮਹੀਨੇ ਮਤਲਬ ਜਦੋਂ ਤੋਂ ਕੋਰੋਨਾ ਵਾਇਰਸ ਫੈਲਿਆ ਹੈ, ਉਦੋਂ ਤੋਂ 24 ਘੰਟੇ ਇਸ ਗੁਰੂ ਦੇ ਸਿੰਘ ਵੱਲੋਂ ਲੰਗਰ ਸੇਵਾ ਚਲਾਈ ਜਾ ਰਹੀ ਹੈ।

Gurdwara SahibGurdwara Sahibਲਾਕਡਾਊਨ ਦੇ ਚਲਦਿਆਂ ਹਾਈਵੇਅ ਨੇੜਿਓਂ ਲੰਘਣ ਵਾਲੀਆਂ ਹਜ਼ਾਰਾਂ ਬੱਸਾਂ ਅਤੇ ਟਰੱਕਾਂ ਦੇ ਯਾਤਰੀ ਅਤੇ ਡਰਾਈਵਰ ਲੰਗਰ ਛੱਕਦੇ ਹਨ। ਬਾਬਾ ਕਰਨੈਲ ਸਿੰਘ ਖੈਰਾ ਨੂੰ ਇਲਾਕੇ ਦੇ ਲੋਕ 'ਖੈਰਾ ਬਾਬਾ' ਦੇ ਨਾਂਅ ਨਾਲ ਜਾਣਦੇ ਹਨ। ਹਰ ਰੋਜ਼ ਸਵੇਰੇ 7 ਵਜੇ ਲੰਗਰ ਸੇਵਾ ਸ਼ੁਰੂ ਹੋ ਜਾਂਦੀ ਹੈ। ਹੱਥ ਜੋੜ ਕੇ ਖੈਰਾ ਬਾਬਾ ਜੀ ਸਾਰਿਆਂ ਨੂੰ ਲੰਗਰ ਛਕਣ ਲਈ ਸਵਾਗਤ ਕਰਦੇ ਹਨ। 'ਖੈਰਾ ਬਾਬਾ' ਨੇ ਇਹ ਲੰਗਰ ਸੇਵਾ ਪਿਛਲੇ ਸਾਲ ਉਦੋਂ ਸ਼ੁਰੂ ਕੀਤੀ ਸੀ, ਜਦੋਂ ਲਾਕਡਾਊਨ ਲੱਗਣ ਮਗਰੋਂ ਲੱਖਾਂ ਦੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਪੈਦਲ ਆਪਣੇ ਘਰਾਂ ਨੂੰ ਜਾ ਰਹੇ ਸਨ। 

ਇਹ ਵੀ ਪੜ੍ਹੋ-ਅਰਸ਼ਾਂ ਤੋਂ ਫਰਸ਼ਾਂ ਤੱਕ ਇੰਝ ਪਹੁੰਚੀ ਡਰੱਗ ਮਾਫੀਆ El Chapo ਦੀ ਪਤਨੀ

ਖੈਰਾ ਬਾਬਾ ਜੀ ਕਰੰਜੀ ਪਿੰਡ ਨੇੜੇ ਜਿਸ ਗੁਰਦੁਆਰਾ ਸਾਹਿਬ ਦੇ ਬਾਹਰ ਇਹ ਲੰਗਰ ਸੇਵਾ ਕਰਦੇ ਹਨ, ਉਸ ਇਲਾਕੇ ਦੇ ਲਗਭਗ 450 ਕਿਲੋਮੀਟਰ ਦੇ ਖੇਤਰ ਵਿੱਚ ਇਹ ਇਕੋ-ਇਕ ਥਾਂ ਹੈ, ਜਿੱਥੇ ਆਉਣ ਜਾਣ ਵਾਲੇ ਯਾਤਰੀਆਂ ਨੂੰ ਚੰਗਾ ਖਾਣਾ ਮੁਫ਼ਤ 'ਚ ਮਿਲਦਾ ਹੈ। ਇਹ ਕਬਾਇਲੀ ਇਲਾਕਾ ਹੈ। ਲਗਭਗ 150 ਕਿਲੋਮੀਟਰ ਪਿੱਛੇ ਅਤੇ 300 ਕਿਲੋਮੀਟਰ ਅੱਗੇ ਕੋਈ ਵੀ ਢਾਬਾ ਜਾਂ ਹੋਟਲ ਨਹੀਂ ਹੈ। ਇਸ ਲਈ ਜ਼ਿਆਦਾਤਰ ਲੋਕ ਇੱਥੇ ਆ ਕੇ 'ਗੁਰੂ ਕਾ ਲੰਗਰ' ਛਕਦੇ ਹਨ ਅਤੇ ਅਰਾਮ ਕਰਦੇ ਹਨ। 

Baba Karnail Singh KhairaBaba Karnail Singh Khairaਇਸ ਸਥਾਨ 'ਤੇ ਗੁਰਦੁਆਰਾ ਸਾਹਿਬ ਡੇਰਾ ਕਾਰ ਸੇਵਾ ਗੁਰਦੁਆਰਾ ਲੰਗਰ ਸਾਹਿਬ ਲਿਖਿਆ ਹੋਇਆ ਹੈ। ਇਹ 'ਗੁਰੂ ਕਾ ਲੰਗਰ' ਇਤਿਹਾਸਕ ਗੁਰਦੁਆਰਾ ਭਗੌੜ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ, ਜੋ ਕਿ ਜੰਗਲੀ ਖੇਤਰ ਵਿਚ ਲਗਭਗ 11 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇੱਥੇ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਵੀ ਦਰਸ਼ਨ ਲਈ ਆਉਂਦੀਆਂ ਹਨ। 

ਇਹ ਵੀ ਪੜ੍ਹੋ-ਯੂਰਪ 'ਚ ਕੋਰੋਨਾ ਦੇ ਇਸ ਵੈਰੀਐਂਟ ਨੇ ਮਚਾਈ ਤਬਾਹੀ, ਵਿਗਿਆਨੀ ਬੋਲੇ- ਵੈਕਸੀਨ ਵੀ ਬੇਅਸਰ
 

ਇਸ ਅਸਥਾਨ 'ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਲ 1705 ਵਿਚ ਰੁਕੇ ਸਨ, ਜਦੋਂ ਉਹ ਨਾਂਦੇੜ ਸਾਹਿਬ ਨੂੰ ਜਾ ਰਹੇ ਸਨ। ਖੈਰਾ ਬਾਬਾ ਜੀ ਦਾ ਕਹਿਣਾ ਹੈ ਕਿ ਪਿਛਲੇ 24 ਮਾਰਚ ਤੋਂ ਬਾਅਦ ਇਹ ਲੰਗਰ ਪ੍ਰਵਾਸੀ ਮਜ਼ਦੂਰਾਂ ਲਈ ਸਹਾਰਾ ਬਣਿਆ ਹੈ। ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਲੰਗਰ ਛਕਣ ਲਈ ਆਉਂਦੇ ਹਨ ਅਤੇ ਸਾਰਿਆਂ ਦਾ ਹੱਥ ਜੋੜ ਕੇ ਸਵਾਗਤ ਕੀਤਾ ਜਾਂਦਾ ਹੈ, ਚਾਹੇ ਉਹ ਕਿਸੇ ਵੀ ਜਾਤ ਜਾਂ ਧਰਮ ਨਾਲ ਸਬੰਧ ਰੱਖਦਾ ਹੋਵੇ।

Gurdwara SahibGurdwara Sahib ਖੈਰਾ ਬਾਬਾ ਜੀ ਨੇ ਪਿਛਲੇ 15 ਮਹੀਨਿਆਂ 'ਚ 30 ਲੱਖ ਤੋਂ ਵੱਧ ਲੋਕਾਂ ਦਾ ਢਿੱਡ ਭਰਿਆ ਹੈ। ਸ਼ੁਰੂਆਤੀ 75 ਦਿਨ 'ਚ ਇੱਥੇ 20 ਲੱਖ ਅਤੇ ਪਿਛਲੇ 12 ਮਹੀਨਿਆਂ 'ਚ 6 ਲੱਖ ਤੋਂ ਵੱਧ ਲੋਕ ਲੰਗਰ ਛੱਕ ਚੁੱਕੇ ਹਨ। ਲੰਗਰ ਵਰਤਾਉਣ ਵਾਲੀ ਥਾਂ ਦੇ ਨੇੜੇ 2 ਗੋਲਕ ਪਏ ਹਨ, ਜਿਸ 'ਚ ਲੋਕ ਸਿੱਕੇ ਅਤੇ ਨੋਟ ਪਾਉਂਦੇ ਹਨ, ਪਰ ਕਦੇ ਪੈਸੇ ਦੀ ਗਿਣਤੀ ਨਹੀਂ ਕੀਤੀ ਗਈ। ਖੈਰਾ ਬਾਬਾ ਜੀ ਨੂੰ ਇਸ ਸੇਵਾ 'ਚ ਆਪਣੇ ਅਮਰੀਕਾ ਰਹਿੰਦੇ ਭਰਾ ਅਤੇ ਸਥਾਨਕ ਸਿੱਖਾਂ ਦਾ ਸਹਿਯੋਗ ਲਗਾਤਾਰ ਮਿਲ ਰਿਹਾ ਹੈ। ਵਿਲੱਖਣ ਗੱਲ ਇਹ ਹੈ ਕਿ ਇੱਥੇ ਰੋਜ਼ਾਨਾ ਅਵਾਰਾ ਅਤੇ ਬੇਜ਼ੁਬਾਨ ਪਸ਼ੂ-ਪੰਛੀਆਂ ਦਾ ਵੀ ਢਿੱਡ ਭਰਿਆ ਜਾਂਦਾ ਹੈ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement