ਯੂਰਪ 'ਚ ਕੋਰੋਨਾ ਦੇ ਇਸ ਵੈਰੀਐਂਟ ਨੇ ਮਚਾਈ ਤਬਾਹੀ, ਵਿਗਿਆਨੀ ਬੋਲੇ- ਵੈਕਸੀਨ ਵੀ ਬੇਅਸਰ
Published : Jun 3, 2021, 3:24 pm IST
Updated : Jun 3, 2021, 4:12 pm IST
SHARE ARTICLE
Scientists in Europe say vaccines are ineffective
Scientists in Europe say vaccines are ineffective

ਯੂਰਪ 'ਚ ਕੋਰੋਨਾ ਦਾ ਇਕ ਹੋਰ ਵੈਰੀਐਂਟ ਸਾਹਮਣੇ ਆਇਆ ਹੈ

ਲੰਡਨ-ਕੋਰੋਨਾ ਦਾ ਕਹਿਰ ਅਜੇ ਕਈ ਦੇਸ਼ਾਂ 'ਚ ਖਤਮ ਨਹੀਂ ਹੋ ਰਿਹਾ ਹੈ ਕਿ ਇਸ ਦੇ ਕਈ ਵੈਰੀਐਂਟ ਸਾਹਮਣੇ ਆ ਰਹੇ ਹਨ। ਕੋਰੋਨਾ ਨੇ ਸਭ ਤੋਂ ਵਧੇਰੇ ਆਪਣਾ ਕਹਿਰ ਅਮਰੀਕਾ 'ਚ ਢਾਹਿਆ ਹੈ। ਚੀਨ ਤੋਂ ਫੈਲੇ ਕੋਰੋਨਾ ਦੇ ਹੁਣ ਕਈ ਵੈਰੀਐਂਟ ਸਾਹਮਣੇ ਆ ਚੁੱਕੇ ਹਨ।

Scientists in Europe say vaccines are ineffectiveScientists in Europe say vaccines are ineffectiveਯੂਰਪ 'ਚ ਕੋਰੋਨਾ ਦਾ ਇਕ ਹੋਰ ਵੈਰੀਐਂਟ ਸਾਹਮਣੇ ਆਇਆ ਹੈ। ਇਸ ਨਵੇਂ ਵੈਰੀਐਂਟ ਕਾਰਣ ਹੁਣ ਯੂਰਪ 'ਚ ਖਤਰਾ ਮੰਡਰਾਉਣ ਲੱਗਿਆ ਹੈ। ਵਾਇਰਸ 'ਤੇ ਰਿਸਰਚ ਕਰ ਰਹੇ ਵਿਗਿਆਨੀਆਂ ਮੁਤਾਬਕ ਇਹ ਕੋਰੋਨਾ ਦਾ ਨੇਪਾਲੀ ਵੈਰੀਐਂਟ ਹੈ ਜੋ ਹੌਲੀ-ਹੌਲੀ ਪੂਰੇ ਯੂਰਪ 'ਚ ਫੈਲ ਚੁੱਕਿਆ ਹੈ। ਇਸ ਗੱਲ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਵੈਰੀਐਂਟ 'ਤੇ ਟੀਕਿਆਂ ਦਾ ਕੋਈ ਅਸਰ ਨਹੀਂ ਹੁੰਦਾ ਹੈ।

ਇਹ ਵੀ ਪੜ੍ਹੋ-ਅਰਸ਼ਾਂ ਤੋਂ ਫਰਸ਼ਾਂ ਤੱਕ ਇੰਝ ਪਹੁੰਚੀ ਡਰੱਗ ਮਾਫੀਆ El Chapo ਦੀ ਪਤਨੀ

ਵਿਗਿਆਨੀਆਂ ਨੇ ਮੰਤਰੀਆਂ ਦੇ ਸਮੂਹ ਨੂੰ ਅਜਿਹੇ ਸਮੇਂ 'ਚ ਅਲਰਟ ਕੀਤਾ ਹੈ ਕਿ ਜਦ ਯੂਰਪ 'ਚ ਛੁੱਟੀਆਂ ਮਨਾਉਣ ਲਈ ਸੈਲਾਨੀ ਸੈਰ-ਸਪਾਟਾ ਕੇਂਦਰਾਂ ਨੂੰ ਅਪਗ੍ਰੇਡ ਕਰਨ ਦੀ ਤਿਆਰੀ ਕਰ ਰਹੇ ਹਨ। ਕੋਰੋਨਾ ਦਾ ਇਹ ਵੈਰੀਐਂਟ ਪੁਰਤਗਾਲ 'ਚ ਵੀ ਪਾਇਆ ਗਿਆ ਹੈ। ਹਾਲਾਂਕਿ, ਬ੍ਰਿਟੇਨ ਸਰਕਾਰ ਦੇ ਵਿਗਿਆਨੀ ਸਲਾਹਕਾਰ ਸਮੂਹ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵੈਰੀਐਂਟ ਨੂੰ ਲੈ ਕੇ ਵਧੇਰੇ ਪੈਨਿਕ ਹੋਣ ਦੀ ਲੋੜ ਨਹੀਂ ਹੈ। ਪਹਿਲਾਂ ਤੋਂ ਹੀ ਵਾਇਰਸ ਦੇ ਹਜ਼ਾਰਾਂ ਵੈਰੀਐਂਟ ਮੌਜੂਦ ਹਨ। ਇਹ ਇਕ ਅਜਿਹਾ ਵਾਇਰਸ ਜੋ ਹਮੇਸ਼ਾ ਬਦਲਦਾ ਰਹਿੰਦਾ ਹੈ।

Scientists in Europe say vaccines are ineffectiveScientists in Europe say vaccines are ineffectiveਇਸ ਕਾਰਣ ਬ੍ਰਿਟੇਨ ਦੀ ਵਧੀ ਚਿੰਤਾ
ਵੀਅਤਨਾਮ ਵੱਲੋਂ ਜਾਰੀ ਇਕ ਬਿਆਨ 'ਚ ਦੱਸਿਆ ਗਿਆ ਕਿ ਕੋਰੋਨਾ ਦਾ ਇਕ ਬੇਹਦ ਖਤਰਨਾਕ ਵੈਰੀਐਂਟ ਮਿਲਿਆ ਹੈ। ਇਸ ਵੈਰੀਐਂਟ 'ਚ ਭਾਰਤ ਅਤੇ ਯੂ.ਕੇ. 'ਚ ਮਿਲੇ ਸਟ੍ਰੇਨ ਸ਼ਾਮਲ ਹਨ ਜੋ ਕਿ ਤੇਜ਼ੀ ਨਾਲ ਹਵਾ 'ਚ ਫੈਲਦੇ ਹਨ। ਇਹ ਵੈਰੀਐਂਟ ਇੰਨਾ ਖਤਰਨਾਕ ਹੈ ਕਿ ਟੀਕਾ ਲਵਾ ਚੁੱਕੇ ਲੋਕਾਂ ਨੂੰ ਵੀ ਆਪਣੀ ਲਪੇਟ 'ਚ ਲੈ ਲੈਂਦਾ ਹੈ।

Scientists in Europe say vaccines are ineffectiveScientists in Europe say vaccines are ineffectiveਇਹ ਵੀ ਪੜ੍ਹੋ-ਕੋਰੋਨਾ ਦੇ ਦੌਰ 'ਚ ਇਹ ਕਲਾਕਾਰ ਇੰਝ ਕਰ ਰਹੀ ਹੈ ਲੋਕਾਂ ਦੀ ਮਦਦ

ਦੱਸ ਦੇਈਏ ਕਿ ਬ੍ਰਿਟੇਨ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਸੀ ਕਿ ਜੁਲਾਈ-ਅਗਸਤ 'ਚ ਉਨ੍ਹਾਂ ਦੇ ਦੇਸ਼ 'ਚੋਂ ਕੋਰੋਨਾ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਦੇਸ਼ 'ਚ ਟੀਕਾਕਰਣ ਮੁਹਿੰਮ ਜੂਨ ਆਖਿਰੀ ਤੱਕ ਪੂਰੀ ਕਰ ਲਈ ਜਾਵੇਗੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਕਈ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ 'ਤੇ ਪਾਬੰਦੀ ਲਗਾ ਰੱਖੀ ਹੈ ਪਰ ਨਵੇਂ ਵੈਰੀਐਂਟ ਨੇ ਵਿਗਿਆਨੀਆਂ ਦੀ ਚਿੰਤਾ ਵਧਾ ਦਿੱਤੀ ਹੈ।

SHARE ARTICLE

ਏਜੰਸੀ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement