ਕਸ਼ਮੀਰ 'ਚ ਪਾਕਿਸਤਾਨ ਦੀ ਸਾਜ਼ਿਸ਼ ਮਨੁੱਖਤਾ ਦਾ ਕਤਲ- BJP ਆਗੂ ਰਵਿੰਦਰ ਰੈਨਾ
Published : Jun 3, 2022, 6:26 pm IST
Updated : Jun 3, 2022, 6:26 pm IST
SHARE ARTICLE
BJP leader Ravinder Raina
BJP leader Ravinder Raina

ਕਿਹਾ- ਹੌਲੀ-ਹੌਲੀ ਜੰਮੂ-ਕਸ਼ਮੀਰ ਸ਼ਾਂਤੀ ਅਤੇ ਭਾਈਚਾਰਕ ਸਾਂਝ ਵੱਲ ਵਧ ਰਿਹਾ ਹੈ

ਘਾਟੀ 'ਚ ਬੈਂਕ ਮੁਲਾਜ਼ਮ 'ਤੇ ਹੋਏ ਹਮਲੇ ਦੀ ਕੀਤੀ ਨਿਖੇਧੀ 
ਜੰਮੂ
: ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਲਗਾਤਾਰ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਇਸ ਦੌਰਾਨ ਵੀਰਵਾਰ ਨੂੰ ਕੁਲਗਾਮ ਜ਼ਿਲ੍ਹੇ 'ਚ ਉਨ੍ਹਾਂ ਵਲੋਂ ਰਾਜਸਥਾਨ ਦੇ ਬੈਂਕ ਕਰਮਚਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅੱਤਵਾਦੀਆਂ ਨੇ ਜ਼ਿਲ੍ਹੇ ਦੇ ਅਰੇਹ ਮੋਹਨਪੋਰਾ ਸਥਿਤ ਸਥਾਨਕ ਬੈਂਕ 'ਚ ਬੈਂਕ ਮੁਲਾਜ਼ਮ (ਮੈਨੇਜਰ) ਵਿਜੇ ਕੁਮਾਰ 'ਤੇ ਗੋਲੀਬਾਰੀ ਕੀਤੀ। ਇਹ ਜਾਣਕਾਰੀ ਕਸ਼ਮੀਰ ਜ਼ੋਨ ਪੁਲਿਸ ਨੇ ਦਿੱਤੀ ਹੈ।

Bank manager from Rajasthan shot dead in KulgamBank manager from Rajasthan shot dead in Kulgam

ਘਟਨਾ ਤੋਂ ਬਾਅਦ ਜੰਮੂ-ਕਸ਼ਮੀਰ 'ਚ ਭਾਰਤੀ ਜਨਤਾ ਪਾਰਟੀ (BJP) ਦੇ ਪ੍ਰਧਾਨ ਰਵਿੰਦਰ ਰੈਨਾ ਨੇ ਕਿਹਾ ਹੈ ਕਿ ਪਾਕਿਸਤਾਨ ਕਸ਼ਮੀਰ 'ਚ ਸਾਜ਼ਿਸ਼ ਰਚ ਰਿਹਾ ਹੈ ਪਰ ਸਾਡੇ ਸੁਰੱਖਿਆ ਬਲ ਉਸ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਸਾਡੇ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਮਿਲ ਕੇ ਪਾਕਿਸਤਾਨੀਆਂ ਦੀ ਹਰ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਹੌਲੀ-ਹੌਲੀ ਜੰਮੂ-ਕਸ਼ਮੀਰ ਸ਼ਾਂਤੀ ਅਤੇ ਭਾਈਚਾਰਕ ਸਾਂਝ ਵੱਲ ਵਧ ਰਿਹਾ ਹੈ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਵੱਡੇ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਕੇਂਦਰ ਦੀਆਂ ਸਾਰੀਆਂ ਸਕੀਮਾਂ ਲੋਕਾਂ ਦੀ ਬਿਹਤਰੀ ਲਈ ਲਾਗੂ ਕੀਤੀਆਂ ਜਾ ਰਹੀਆਂ ਹਨ। ਅਜਿਹੇ ਸਮੇਂ 'ਚ ਇਕ ਵਾਰ ਫਿਰ ਪਾਕਿਸਤਾਨ ਪੱਖੀ ਅੱਤਵਾਦੀ ਸੰਗਠਨਾਂ ਨੇ ਵੱਡੀ ਸਾਜਿਸ਼ ਰਚੀ ਹੈ।

Bank manager from Rajasthan shot dead in KulgamBank manager from Rajasthan shot dead in Kulgam

ਰਵਿੰਦਰ ਰੈਨਾ ਨੇ ਕਿਹਾ, '1984-85 ਦੌਰਾਨ, ਪਾਕਿਸਤਾਨੀ ਸਰਕਾਰ ਨੇ ਅਪਰੇਸ਼ਨ ਟੋਪੇਕ ਸ਼ੁਰੂ ਕੀਤਾ ਅਤੇ ਜੰਮੂ-ਕਸ਼ਮੀਰ ਦੇ ਅੰਦਰ ਜੇਹਾਦ ਦੇ ਬੈਨਰ ਹੇਠ ਕਸ਼ਮੀਰ ਦੇ ਅੰਦਰ ਰਹਿ ਰਹੇ ਕਸ਼ਮੀਰ ਦੇ ਪੰਡਿਤਾਂ, ਕਸ਼ਮੀਰੀ ਸਿੱਖਾਂ ਅਤੇ ਹੋਰ ਰਾਜਾਂ ਦੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ, ਜੋ ਕਿ ਸੂਫੀ ਸੰਪਰਦਾ ਦੇ ਮੁਸਲਮਾਨ ਭਰਾਵਾਂ ਅਤੇ ਭੈਣਾਂ ਸਨ। ਗਯਾ ਦੇ ਨਾਲ-ਨਾਲ ਕਸ਼ਮੀਰ ਘਾਟੀ ਵਿੱਚ ਵੀ ਨਿਸ਼ਾਨਾ ਬਣਾਇਆ ਗਿਆ। 1990 ਦੇ ਦਹਾਕੇ ਵਿਚ ਅਸੀਂ ਸਭ ਨੇ ਦੇਖਿਆ ਕਿ ਕਸ਼ਮੀਰ ਵਿਚ ਇਨ੍ਹਾਂ ਅੱਤਵਾਦੀਆਂ ਨੇ ਕੀ ਕੀਤਾ।

BJP BJP

ਭਾਜਪਾ ਨੇਤਾ ਨੇ ਕਿਹਾ, 'ਦੁਨੀਆਂ ਵਿੱਚ ਸਭ ਤੋਂ ਵੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਪਾਕਿਸਤਾਨ ਪੱਖੀ ਅੱਤਵਾਦੀਆਂ ਨੇ ਕਸ਼ਮੀਰੀਆਂ ਦਾ ਖੂਨ ਵਹਾ ਕੇ ਕੀਤੀ ਹੈ। ਪਾਕਿਸਤਾਨ ਅਤੇ ਅੱਤਵਾਦੀ ਮਨੁੱਖਤਾ ਦਾ ਕਤਲ ਕਰ ਰਹੇ ਹਨ। ਇਨਸਾਨੀਅਤ ਨੂੰ ਸ਼ਰਮਸਾਰ ਕਰ ਰਹੇ ਹਨ। ਸਾਡੀ ਸੈਨਾ, ਪੁਲਿਸ ਅਤੇ ਅਰਧ ਸੈਨਿਕ ਬਲਾਂ ਨੇ ਆਪਰੇਸ਼ਨ ਆਲ ਆਊਟ ਚਲਾ ਕੇ ਕਸ਼ਮੀਰ ਘਾਟੀ ਵਿੱਚ ਅੱਤਵਾਦੀ ਸੰਗਠਨਾਂ ਦੇ ਸਾਰੇ ਵੱਡੇ ਨੇਤਾਵਾਂ ਨੂੰ ਮਾਰ ਦਿੱਤਾ ਹੈ।

Indian ArmyIndian Army

ਅੱਜ ਭਾਰਤੀ ਫੌਜ ਨੇ ਅੱਤਵਾਦੀ ਸੰਗਠਨਾਂ ਦਾ ਲੱਕ ਤੋੜ ਦਿਤਾ ਤਾਂ ਪਾਕਿਸਤਾਨ ਦੀ ਖੁਫੀਆ ਏਜੰਸੀ ISI ਅਤੇ ਉਸ ਦੀ ਫੌਜ ਦੇ ਭਾਰਤ ਵਿਰੋਧੀ ਮਾਡਿਊਲ ਨੂੰ ਇੱਥੇ ਢਾਹ ਦਿੱਤਾ ਗਿਆ ਹੈ। ਮਾਯੂਸ ਹੋ ਕੇ ਪਾਕਿਸਤਾਨ ਦੇ ਅੱਤਵਾਦੀਆਂ ਨੇ ਬਦਲਿਆ ਤਰੀਕਾ, ਪਾਕਿਸਤਾਨ ਵੱਲੋਂ ਟਾਰਗੇਟ ਕਿਲਿੰਗ ਦੀ ਨਵੀਂ ਸਾਜ਼ਿਸ਼ ਰਚੀ ਜਾ ਰਹੀ ਹੈ। ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਹੈ ਕਿ ਵਿਜੇ ਕੁਮਾਰ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਘਟਨਾ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਜ਼ਖ਼ਮੀ ਬੈਂਕ ਮੁਲਾਜ਼ਮ ਵਿਜੇ ਕੁਮਾਰ ਦੀ ਹਸਪਤਾਲ ਵਿੱਚ ਮੌਤ ਹੋ ਗਈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement