
ਮਾਂ ਨੂੰ ਬੱਸ ਅੱਡੇ 'ਤੇ ਛੱਡ ਕੇ ਵਾਪਸ ਘਰ ਜਾ ਰਿਹਾ ਸੀ ਮ੍ਰਿਤਕ ਨੌਜਵਾਨ
ਨਕੋਦਰ : ਨੂਰਮਹਿਲ ਰੋਡ 'ਤੇ ਅਣਪਛਾਤੇ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ। ਇਸ ਟੱਕਰ 'ਚ ਨੌਜਵਾਨ ਦੀ ਮੌਤ ਹੋ ਗਈ। ਮਿ੍ਤਕ ਨੌਜਵਾਨ ਦੀ ਪਛਾਣ ਦੀਰਜ ਸਿੱਧੂ ਪੁੱਤਰ ਰਾਕੇਸ਼ ਸਿੱਧੂ ਵਾਸੀ ਪਿੰਡ ਸਿੱਧਵਾਂ ਸਟੇਸ਼ਨ ਵਜੋਂ ਹੋਈ ਹੈ। ਟੱਕਰ ਮਾਰਨ ਤੋਂ ਮਾਰਨ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਟਰੱਕ ਲੈ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ: ਭਾਰਤ ਦੇ ਵੱਡੇ ਰੇਲ ਹਾਦਸੇ: ਪਲਕ ਝਪਕਦੇ ਹੀ ਗਈਆਂ ਜਾਨਾਂ, 10 ਸਾਲਾਂ ਦੇ ਅੰਕੜੇ ਸੁਣ ਹੋ ਜਾਣਗੇ ਰੌਂਗਟੇ ਖੜੇ
ਥਾਣਾ ਸਦਰ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਦੇ ਬਿਆਨ ਤੇ ਅਣਪਛਾਤੇ ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਚਾਚੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਦਾ ਭਤੀਜਾ ਦੀਰਜ ਸਿੱਧੂ ਪੁੱਤਰ ਰਾਕੇਸ਼ ਸਿੱਧੂ ਆਪਣੀ ਮਾਤਾ ਸੰਦੀਪ ਕੌਰ ਨੂੰ ਸਵੇਰੇ ਨਕੋਦਰ ਬੱਸ ਸਟੈਂਡ 'ਤੇ ਛੱਡ ਕੇ ਵਾਪਸ ਪਿੰਡ ਆਪਣੇ ਮੋਟਰਸਾਈਕਲ ਤੇ ਆ ਰਿਹਾ ਸੀ।
ਇਹ ਵੀ ਪੜ੍ਹੋ: ਓਡੀਸ਼ਾ 'ਚ ਟਰੇਨਾਂ ਦੀ ਟੱਕਰ, ਹੁਣ ਤੱਕ 233 ਲੋਕਾਂ ਦੀ ਮੌਤ, 900 ਤੋਂ ਵੱਧ ਜ਼ਖਮੀ
ਪੈਟਰੋਲ ਪੰਪ ਦੇ ਕੋਲ ਸਾਹਮਣੇ ਤੋਂ ਆ ਰਹੇ ਅਣਪਛਾਤੇ ਟਰੱਕ ਨੇ ਟੱਕਰ ਮਾਰ ਦਿਤੀ ਜਿਸ ਨਾਲ ਉਸ ਦਾ ਭਤੀਜਾ ਡਿੱਗ ਪਿਆ ਅਤੇ ਟਰੱਕ ਦੇ ਪਿਛਲੇ ਟਾਇਰ ਥੱਲੇ ਆ ਗਿਆ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਦੇ ਭਤੀਜੇ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਅਣਪਛਾਤੇ ਟਰੱਕ ਚਾਲਕ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।