
ਅੱਜ ਤੈਅ ਹੋ ਜਾਵੇਗਾ ਕਿ ਨਰਿੰਦਰ ਮੋਦੀ ਲਗਾਉਣਗੇ ਹੈਟ੍ਰਿਕ ਜਾਂ 'ਇੰਡੀਆ ਗੱਠਜੋੜ' ਨੂੰ ਮਿਲੇਗੀ ਸੱਤਾ
highlight : ਪੰਜਾਬ 'ਚ ਕਾਂਗਰਸ ਨੇ ਜਿੱਤੀਆਂ 7 ਸੀਟਾਂ, ‘ਆਪ’ 3 , ਸ਼੍ਰੋਮਣੀ ਅਕਾਲੀ ਦਲ 1 ਅਤੇ 2 ਆਜ਼ਾਦ ਉਮੀਦਵਾਰ ਜੇਤੂ
highlight : ਅਮੇਠੀ 'ਚ ਹਾਰ ਤੋਂ ਬਾਅਦ ਸਮ੍ਰਿਤੀ ਇਰਾਨੀ ਦਾ ਪਹਿਲਾ ਬਿਆਨ, ਜਾਣੋ ਮੋਦੀ-ਯੋਗੀ ਬਾਰੇ ਕੀ ਕਿਹਾ?
highlight : ਕੱਲ੍ਹ ਹੋਵੇਗੀ ਮੋਦੀ ਕੈਬਨਿਟ ਦੀ ਬੈਠਕ, ਰਾਸ਼ਟਰਪਤੀ ਨੂੰ ਸੌਂਪਣਗੇ ਅਸਤੀਫਾ
highlight : ਖੜਗੇ ਨੇ ਕਿਹਾ- ਇਹ ਮੋਦੀ ਦੀ ਨੈਤਿਕ ਹਾਰ ਹੈ
06 : 41 PM : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੀ ਵਾਰਾਣਸੀ ਲੋਕ ਸਭਾ ਸੀਟ ਤੋਂ ਚੋਣ ਜਿੱਤ ਲਈ ਹੈ। ਪੀਐਮ ਮੋਦੀ ਨੇ ਕਾਂਗਰਸ ਉਮੀਦਵਾਰ ਅਜੈ ਰਾਏ ਨੂੰ 152513 ਵੋਟਾਂ ਨਾਲ ਹਰਾਇਆ ਹੈ। ਪੀਐਮ ਮੋਦੀ ਦੀ ਸ਼ਾਨਦਾਰ ਜਿੱਤ ਦਾ ਪੂਰੇ ਵਾਰਾਣਸੀ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ।
06 : 26 PM : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਨੂੰ 13 ਤੋਂ ਸੱਤ ਸੀਟਾਂ 'ਤੇ ਸ਼ਾਨਦਾਰ ਜਿੱਤ ਦਿਵਾਉਣ ਲਈ ਪੰਜਾਬ ਦੀ ਜਨਤਾ ਦਾ ਧੰਨਵਾਦ ਕੀਤਾ ਹੈ।
06 : 20 PM : ਫਰੀਦਕੋਟ ਸੀਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਜਿੱਤ ਗਏ ਹਨ।ਸਰਬਜੀਤ ਸਿੰਘ ਖਾਲਸਾ ਨੇ ਪੰਜਾਬੀ ਅਦਾਕਾਰ ਅਤੇ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੂੰ 70246 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਪੰਜਵੇਂ ਸਥਾਨ 'ਤੇ ਰਹੇ ਹਨ।
05 : 58 PM : ਖਡੂਰ ਸਾਹਿਬ ਤੋਂ 184894 ਵੋਟਾਂ ਦੇ ਫਰਕ ਨਾਲ ਜਿੱਤੇ ਅੰਮ੍ਰਿਤਪਾਲ ਸਿੰਘ। ਅੰਮ੍ਰਿਤਪਾਲ ਸਿੰਘ ਨੂੰ 386337 ਅਤੇ ਕੁਲਬੀਰ ਜ਼ੀਰਾ ਨੂੰ 201443 ਵੋਟਾਂ ਮਿਲੀਆਂ
05 : 40 PM : ਪਟਿਆਲਾ ਸੰਸਦੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਡਾ: ਧਰਮਵੀਰ ਗਾਂਧੀ 305616 ਵੋਟਾਂ ਲੈ ਕੇ ਜੇਤੂ ਰਹੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਨੂੰ 14831 ਵੋਟਾਂ ਦੇ ਫਰਕ ਨਾਲ ਹਰਾਇਆ ਹੈ।
05 : 14 PM : "ਪੰਜਾਬ 'ਚ ਬੀਜੇਪੀ ਦੀ ਵੱਡੀ ਹਾਰ ਮੇਰੀ ਜ਼ਿੰਮੇਵਾਰੀ" : ਸੁਨੀਲ ਜਾਖੜ
"ਨਤੀਜਿਆਂ ਵਿਚਾਲੇ ਹੀ ਸੁਨੀਲ ਜਾਖੜ ਦਾ ਵੱਡਾ ਬਿਆਨ"
"ਮੈਂ ਬੀਜੇਪੀ ਖਿਲਾਫ਼ ਬਣਾਏ ਗਏ ਭ੍ਰਮ ਨੂੰ ਤੋੜ ਨਹੀਂ ਸਕਿਆ"
"ਮੈਂ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਮਝਾ ਨਹੀਂ ਸਕੇ"
05 : 13 PM : ਲੋਕ ਸਭਾ ਚੋਣਾਂ ਮਗਰੋਂ ਜ਼ਿਮਨੀ ਚੋਣਾਂ ਲਈ ਤਿਆਰ ਰਹਿਣ ਪੰਜਾਬੀ
ਲੁਧਿਆਣਾ ਤੋਂ ਰਾਜਾ ਵੜਿੰਗ ਦੇ ਜਿੱਤਣ ਕਾਰਨ ਗਿੱਦੜਬਾਹਾ ’ਚ ਹੋਵੇਗੀ ਜ਼ਿਮਨੀ ਚੋਣ
ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ ਦੇ ਜਿੱਤਣ ਕਾਰਨ ਡੇਰਾ ਬਾਬਾ ਨਾਨਕ ’ਚ ਹੋਵੇਗੀ ਜ਼ਿਮਨੀ ਚੋਣ
ਹੁਸ਼ਿਆਰਪੁਰ ਤੋਂ ਡਾ. ਰਾਜ ਕੁਮਾਰ ਚੱਬੇਵਾਲ ਦੇ ਜਿੱਤਣ ਕਾਰਨ ਚੱਬੇਵਾਲ ’ਚ ਹੋਵੇਗੀ ਜ਼ਿਮਨੀ ਚੋਣ
ਸੰਗਰੂਰ ਤੋਂ ਮੀਤ ਹੇਅਰ ਦੇ ਜਿੱਤਣ ਕਾਰਨ ਬਰਨਾਲਾ ’ਚ ਹੋਵੇਗੀ ਜ਼ਿਮਨੀ ਚੋਣ
ਸ਼ੀਤਲ ਅੰਗੂਰਾਲ ਦਾ ਅਸਤੀਫਾ ਮਨਜ਼ੂਰ ਹੋਣ ਕਾਰਨ ਜਲੰਧਰ ਪੱਛਮੀ ’ਚ ਵੀ ਹੋਵੇਗੀ ਜ਼ਿਮਨੀ ਚੋਣ
04 : 44 PM : ਵਾਰਾਣਸੀ ਤੋਂ ਨਰੇਂਦਰ ਮੋਦੀ ਜਿੱਤੇ
ਡੇਢ ਲੱਖ ਤੋਂ ਵੱਧ ਵੋਟਾਂ ਨਾਲ ਕਾਾਂਗਰਸ ਦੇ ਅਜੇ ਰਾਏ ਨੂੰ ਹਰਾਇਆ
ਤੀਜੀ ਵਾਰ ਵਾਰਾਣਸੀ ਤੋਂ ਸਾਂਸਦ ਚੁਣੇ ਗਏ ਨਰੇਂਦਰ ਮੋਦੀ
04 : 40 PM : ਕਾਂਗਰਸ ਨੇਤਾਵਾਂ ਨੇ EC ਨਾਲ ਮੁਲਾਕਾਤ ਕੀਤੀ, ਕਿਹਾ- EC ਦੀ ਵੈੱਬਸਾਈਟ 'ਤੇ ਅੱਪਡੇਟ ਹੋਣ 'ਚ ਦੇਰੀ ਹੋ ਰਹੀ ਹੈ
ਚੋਣ ਕਮਿਸ਼ਨ ਨੂੰ ਮਿਲਣ ਤੋਂ ਬਾਅਦ ਕਾਂਗਰਸ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ, 'ਸਾਨੂੰ ਰਾਜ ਇਕਾਈਆਂ ਅਤੇ ਉਮੀਦਵਾਰਾਂ ਤੋਂ ਰਿਪੋਰਟਾਂ ਮਿਲੀਆਂ ਹਨ ਕਿ ਦੁਪਹਿਰ 2:30 ਵਜੇ ਤੋਂ ਬਾਅਦ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਅਪਡੇਟ ਹੋਣ 'ਚ ਦੇਰੀ ਹੋ ਰਹੀ ਹੈ। ਅਸੀਂ ਕੋਈ ਦੋਸ਼ ਨਹੀਂ ਲਗਾ ਰਹੇ ਹਾਂ। ਅਸੀਂ ਸਿਰਫ਼ ਅੱਪਡੇਟ ਦੇਣ ਲਈ ਕਿਹਾ ਹੈ। ਚੋਣ ਕਮਿਸ਼ਨ ਨੇ ਸਾਡੀ ਗੱਲ ਸੁਣ ਲਈ ਹੈ ਅਤੇ ਕਿਹਾ ਹੈ ਕਿ ਉਹ ਅਪਡੇਟ ਵਿੱਚ ਕੋਈ ਦੇਰੀ ਨਹੀਂ ਹੋਣ ਦੇਣਗੇ।
04 : 24 PM : ਰਾਹੁਲ ਗਾਂਧੀ ਨੇ ਰਾਏ ਬਰੇਲੀ ’ਚ ਬਣਾਈ ਵੱਡੀ ਲੀਡ
03 : 30 PM : ਮੱਧ ਪ੍ਰਦੇਸ਼ 'ਚ ਬਣਿਆ ਵੱਖਰਾ ਰਿਕਾਰਡ
ਇੰਦੌਰ ਦੇ ਲੋਕਾਂ ਨੇ ਦੱਬਿਆ NOTA ਦਾ ਬਟਨ
218355 ਲੋਕਾਂ ਨੇ ਦੱਬਿਆ NOTA ਦਾ ਬਟਨ
ਭਾਜਪਾ ਉਮੀਦਵਾਰ ਸ਼ੰਕਰ ਲਾਲਵਾਨੀ ਪਹਿਲੇ ਨੰਬਰ 'ਤੇ
NOTA ਦੂਜੇ ਨੰਬਰ 'ਤੇ
03 : 30 PM : ਮਹਾਰਾਜਗੰਜ ਲੋਕ ਸਭਾ 2024 ਦੀ ਗਿਣਤੀ। ਭਾਜਪਾ ਉਮੀਦਵਾਰ ਪੰਕਜ ਚੌਧਰੀ ਨੂੰ 4,35,374 ਵੋਟਾਂ ਮਿਲੀਆਂ।ਗਠਜੋੜ ਦੇ ਉਮੀਦਵਾਰ ਵਰਿੰਦਰ ਚੌਧਰੀ ਨੂੰ 4,17,881 ਵੋਟਾਂ ਮਿਲੀਆਂ। ਬਸਪਾ ਉਮੀਦਵਾਰ ਮੋਸਮ ਆਲਮ ਦੇ ਖਾਤੇ ਵਿੱਚ 35,300 ਵੋਟਾਂ ਪਈਆਂ। ਭਾਜਪਾ 17493 ਵੋਟਾਂ ਨਾਲ ਅੱਗੇ ਹੈ।
03 : 26 PM : ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਹੁਣ ਜ਼ਿਮਨੀ ਚੋਣ ਦੀ ਤਿਆਰੀ। ਸੰਗਰੂਰ ਤੋਂ ਆਪ ਉਮੀਦਵਾਰ ਮੀਤ ਹੇਅਰ ਨੇ ਵੱਡੀ ਲੀਡ ਨਾਲ ਹਾਸਲ ਕੀਤੀ ਜਿੱਤ
03 : 25 PM : ਸੰਗਰੂਰ ਤੋਂ ਆਪ ਉਮੀਦਵਾਰ ਮੀਤ ਹੇਅਰ ਨੇ ਸੁਖਪਾਲ ਖਹਿਰਾ ਨੂੰ ਹਰਾ ਕੇ ਵੱਡੀ ਲੀਡ ਨਾਲ ਹਾਸਲ ਕੀਤੀ ਜਿੱਤ3
02 : 53 PM : ਅਮਿਤ ਸ਼ਾਹ NDA ਦੇ ਸਹਿਯੋਗੀ ਦਲਾਂ ਨਾਲ ਸੰਪਰਕ ’ਚ
ਸਰਕਾਰ ਦੇ ਗਠਨ ’ਤੇ NDA ਦੀ ਬੈਠਕ ਛੇਤੀ
ਸ਼ਾਮ 7 ਵਜੇ ਤੱਕ ਬੀਜੇਪੀ ਦਫਤਰ ਜਾ ਸਕਦੇ ਨੇ PM ਮੋਦੀ
ਬੀਜੇਪੀ ਦਫਤਰ ’ਚ ਇਕੱਠੇ ਹੋਣ ਲੱਗੇ ਭਾਜਪਾ ਦੇ ਆਗੂ ਤੇ ਵਰਕਰ
02 : 53 PM : ਮੰਡੀ ਤੋਂ ਕੰਗਨਾ ਰਣੌਤ ਨੇ ਬਣਾਈ ਵੱਡੀ ਲੀਡ
ਕਾਂਗਰਸੀ ਉਮੀਦਵਾਰ ਵਿਕਰਮਾਦਿੱਤਿਆ ਸਿੰਘ ਨੂੰ 71, 663 ਵੋਟਾਂ ਨਾਲ ਪਛਾੜਿਆ
02 : 44 PM : ਫਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਜਿੱਤੇ
3,31,324 ਵੋਟਾਂ ਦੇ ਫ਼ਰਕ ਨਾਲ ਜਿੱਤੇ ਡਾ. ਅਮਰ ਸਿੰਘ
2,97,439 ਵੋਟਾਂ ਨਾਲ ਪਿੱਛੇ ਰਹਿ ਗਏ ਗੁਰਪ੍ਰੀਤ ਜੀਪੀ
02 : 43 PM : ਅਸੀਂ NDA ਦੇ ਨਾਲ ਹਾਂ : JDU
ਜਨਤਾ ਦਲ (ਯੂ) ਦੇ ਬੁਲਾਰੇ ਕੇਸੀ ਤਿਆਗੀ ਨੇ ਕਿਹਾ ਕਿ ਅਸੀਂ ਆਪਣੇ ਪਿਛਲੇ ਸਟੈਂਡ 'ਤੇ ਕਾਇਮ ਹਾਂ। ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਜਨਤਾ ਦਲ (ਯੂ) ਨੇ ਇੱਕ ਵਾਰ ਫਿਰ ਐਨਡੀਏ ਨੂੰ ਆਪਣਾ ਸਮਰਥਨ ਜ਼ਾਹਰ ਕੀਤਾ, ਅਸੀਂ ਐਨਡੀਏ ਦੇ ਨਾਲ ਹਾਂ, ਅਸੀਂ ਐਨਡੀਏ ਦੇ ਨਾਲ ਰਹਾਂਗੇ। ਅਧਿਕਾਰਤ ਈਸੀਆਈ ਰੁਝਾਨਾਂ ਦੇ ਅਨੁਸਾਰ, ਜਨਤਾ ਦਲ (ਯੂ) 15 ਸੀਟਾਂ 'ਤੇ ਅੱਗੇ ਹੈ। ਵੋਟਾਂ ਦੀ ਗਿਣਤੀ ਅਜੇ ਜਾਰੀ ਹੈ।
02 : 35 PM : ਹਰਿਆਣਾ 'ਚ ਕਾਂਗਰਸ ਦਫ਼ਤਰ ਬਾਹਰ ਜਸ਼ਨ
ਭੁਪਿੰਦਰ ਹੁੱਡਾ ਨਾਲ ਮਨਾਇਆ ਲੋਕਾਂ ਨੇ ਜਸ਼ਨ
ਰੋਹਤਕ ਤੋਂ ਹੁੱਡਾ ਦੇ ਪੁੱਤ ਦੀਪੇਂਦਰ ਹੁੱਡਾ ਨੇ ਬਣਾਈ ਵੱਡੀ ਲੀਡ
2,20,181 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੀਪੇਂਦਰ ਹੁੱਡੇ
4,62,052 ਵੋਟਾਂ ਲੈ ਕੇ ਜਿੱਤ ਵੱਲ ਵੱਧ ਰਹੇ
2,41,871 ਵੋਟਾਂ ਨਾਲ ਬੀਜੇਪੀ ਦੇ ਅਰਵਿੰਦ ਕੁਮਾਰ ਸ਼ਰਮਾ ਦੂਜੇ ਨੰਬਰ 'ਤੋਂ
02 : 34 PM : ਰਾਜਸਥਾਨ ਦੇ ਗੰਗਾਨਗਰ ਤੋਂ ਓਮ ਬਿਰਲਾ 5,90,069 ਵੋਟਾਂ ਨਾਲ ਪਹਿਲੇ ਨੰਬਰ 'ਤੇ
32,504 ਵੋਟਾਂ ਦੇ ਫ਼ਰਕ ਨਾਲ ਕਾਂਗਰਸ ਦੇ ਪ੍ਰਹਲਾਦ ਗੁੰਜਲ ਨੂੰ ਪਛਾੜਿਆ
ਪ੍ਰਹਲਾਦ ਗੁੰਜਲ 5,57,565 ਵੋਟਾਂ ਨਾਲ ਦੂਜੇ ਨੰਬਰ 'ਤੇ ਬਣੇ ਹੋਏ
02 : 34 PM : ਰਾਹੁਲ ਗਾਂਧੀ ਦੀ ਵਾਇਨਾਡ ਤੇ ਰਾਏਬਰੇਲੀ ਤੋਂ ਜਿੱਤ ਪੱਕੀ
ਦੋਵਾਂ ਸੀਟਾਂ ਤੋਂ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਨੇ ਰਾਹੁਲ ਗਾਂਧੀ
ਰਾਏਬਰੇਲੀ ਤੋਂ 2 ਲੱਖ 75 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ
ਵਾਇਨਾਡ ਤੋਂ 3 ਲੱਖ 28 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ
01 : 31 PM : ‘‘ਫ਼ਰੀਦਕੋਟ ਅਤੇ ਖਡੂਰ ਸਾਹਿਬ ਸੰਸਦੀ ਸੀਟਾਂ ਦੇ ਨਤੀਜੇ ਗੰਭੀਰ ਚਿੰਤਾ ਦਾ ਮੁੱਦਾ ਹੈ। ਸਰਬਜੀਤ ਸਿੰਘ ਅਤੇ ਅਮ੍ਰਿਤਪਾਲ ਸਿੰਘ ਦੋਹਾਂ ਨੇ ਖ਼ਾਲਿਸਤਾਨ ਰਾਏਸ਼ੁਮਾਰੀ ਦੇ ਨਾਂ ’ਤੇ ਵੋਟਾਂ ਮੰਗੀਆਂ ਸਨ। ਇਨ੍ਹਾਂ ਸੀਟਾਂ ਦੇ ਨਤੀਜਿਆਂ ਦਾ ਸਰਹੱਦ ਦੇ ਪਾਰ ਵੀ ਵਿਆਪਕ ਅਸਰ ਵੇਖਣ ਨੂੰ ਮਿਲੇਗਾ।’ ਆਰ.ਪੀ. ਸਿੰਘ, ਕੌਮੀ ਬੁਲਾਰਾ ਭਾਰਤੀ ਜਨਤਾ ਪਾਰਟੀ
01 : 30 PM : ਮੰਡੀ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ 74925 ਵੋਟਾਂ ਨਾਲ ਅੱਗੇ ,ਚੋਣ ਨਤੀਜਿਆਂ ਦੌਰਾਨ ਆਪਣੀ ਮਾਂ ਨਾਲ ਮੰਦਰ ਪਹੁੰਚੀ ਕੰਗਨਾ
01 : 19 PM : ਹੇਮਾ ਮਾਲਿਨੀ ਨੇ ਕਿਹਾ- ਮੈਂ ਭਗਵਾਨ ਤੋਂ ਪ੍ਰਾਰਥਨਾ ਕਰਾਂਗੀ ਕਿ ਮੋਦੀ ਪ੍ਰਧਾਨ ਮੰਤਰੀ ਬਣੇ
01 : 17 PM : ਯੂਪੀ ਦੇ ਫੈਜ਼ਾਬਾਦ (ਅਯੁੱਧਿਆ) ਵਿੱਚ ਭਾਜਪਾ ਪਿੱਛੇ ਹੈ। ਅਯੁੱਧਿਆ ਜ਼ਿਲ੍ਹੇ ਦੀ ਫੈਜ਼ਾਬਾਦ ਸੀਟ ਤੋਂ ਭਾਜਪਾ ਉਮੀਦਵਾਰ ਲੱਲੂ ਸਿੰਘ 2244 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਲੱਲੂ ਸਿੰਘ ਨੂੰ ਹੁਣ ਤੱਕ 183805 ਵੋਟਾਂ ਮਿਲੀਆਂ ਹਨ, ਜਦਕਿ ਸਪਾ ਦੇ ਅਵਧੇਸ਼ ਪ੍ਰਸਾਦ ਨੂੰ 186049 ਵੋਟਾਂ ਮਿਲੀਆਂ ਹਨ।
01 : 11 PM : ਚੰਡੀਗੜ੍ਹ ’ਚ 9ਵੇਂ ਰਾਊਂਡ ਤੋਂ ਬਾਅਦ ਕਾਂਗਰਸ ਦੇ ਮਨੀਸ਼ ਤਿਵਾੜੀ ਨੇ 130784 ਵੋਟਾਂ ਨਾਲ ਬਣਾਈ ਲੀਡ ,
ਭਾਜਪਾ ਦੇ ਸੰਜੇ ਟੰਡਨ ਨੂੰ 122334 ਵੋਟਾਂ ਨਾਲ ਪਿੱਛੇ
01 : 11 PM : ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ (TMC) ਨੇ ਪਛਮੀ ਬੰਗਾਲ ’ਚ ਬਣਾਈ ਮਜ਼ਬੂਤ ਪਕੜ, 32 ਸੀਟਾਂ ’ਤੇ ਅੱਗੇ ,2019 ’ਚ 18 ਸੀਟਾਂ ਜਿੱਤਣ ਵਾਲੀ BJP 9 ਸੀਟਾਂ ’ਤੇ ਸਮਿਟ ਰਹੀ
01 : 10 PM : ਖਡੂਰ ਸਾਹਿਬ ਦੇ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਦਿੱਤਾ ਵੱਡਾ ਫਤਵਾ ,114995 ਵੋਟਾਂ ਨਾਲ ਅੱਗੇ
12 : 52 PM : ਦਿੱਲੀ ਦੀਆਂ ਸਾਰੀਆਂ ਸੀਟਾਂ 'ਤੇ ਭਾਜਪਾ ਦੀ ਲੀਡ
ਸਾਰੀਆਂ ਸੀਟਾਂ 'ਤੇ ਘੱਟੋ-ਘੱਟ 20 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ
ਦਿੱਲੀ 'ਚ ਲੋਕ ਸਭਾ ਦੀਆਂ 7 ਸੀਟਾਂ 'ਤੇ ਭਾਜਪਾ ਦੀ ਜਿੱਤ ਤੈਅ
12 : 39 PM : ਕ੍ਰਿਸ਼ਨਾਨਗਰ, ਪੱਛਮੀ ਬੰਗਾਲ ਤੋਂ TMC ਦੇ ਉਮੀਦਵਾਰ ਮਹੂਆ ਮੋਇਤਰਾ 35223 ਵੋਟਾਂ ਦੇ ਫ਼ਰਕ ਨਾਲ ਮੋਹਰੀ, BJP ਦੇ ਅਮ੍ਰਿਤਾ ਰਾਏ ਦੂਜੇ ਨੰਬਰ ’ਤੇ
12 : 36 PM : 22297 ਵੋਟਾਂ ਦੇ ਫ਼ਰਕ ਨਾਲ ਰਾਜਾ ਵੜਿੰਗ ਅੱਗੇ
105817 ਵੋਟਾਂ ਲੈ ਕੇ ਲੀਡ ਰੱਖੀ ਬਰਕਰਾਰ
83520 ਵੋਟਾਂ ਨਾਲ ਰਵਨੀਤ ਬਿੱਟੂ ਦੂਜੇ ਨੰਬਰ 'ਤੇ
78594 ਵੋਟਾਂ ਨਾਲ ਅਸ਼ੋਕ ਪਰਾਸ਼ਰ ਪੱਪੀ ਤੀਸਰੇ ਨੰਬਰ 'ਤੇ
12 : 34 PM : ਅਮੇਠੀ ਸੀਟ ਤੋਂ ਸਮ੍ਰਿਤੀ ਇਰਾਨੀ 50 ਹਜ਼ਾਰ ਵੋਟਾਂ ਨਾਲ ਪਿੱਛੇ ,ਕਾਂਗਰਸੀ ਉਮੀਦਵਾਰ ਕਿਸ਼ੋਰੀ ਲਾਲ ਸ਼ਰਮਾ ਅੱਗੇ
12 : 27 PM : ਲੱਖ ਦੇ ਨੇੜੇ ਪਹੁੰਚੀ ਅੰਮ੍ਰਿਤਪਾਲ ਸਿੰਘ ਦੀ ਲੀਡ
ਖਡੂਰ ਸਾਹਿਬ 'ਚ ਜਿੱਤ ਤੋਂ ਥੋੜ੍ਹੀ ਹੀ ਦੂਰ ਅੰਮ੍ਰਿਤਪਾਲ ਸਿੰਘ
217706 ਵੋਟਾਂ ਨਾਲ ਪਹਿਲੇ ਨੰਬਰ 'ਤੇ ਬਰਕਰਾਰ
130684 ਵੋਟਾਂ ਲੈ ਕੇ ਕੁਲਬੀਰ ਜ਼ੀਰਾ ਦੂਜੇ ਨੰਬਰ 'ਤੇ
12 : 12 PM : ਫਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ 244359 ਵੋਟਾਂ ਨਾਲ ਪਹਿਲੇ ਨੰਬਰ 'ਤੇ
ਪਟਿਆਲਾ ਤੋਂ ਧਰਮਵੀਰ ਗਾਂਧੀ 167297 ਵੋਟਾਂ ਨਾਲ ਪਹਿਲੇ ਨੰਬਰ 'ਤੇ
ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ 113991 ਵੋਟਾਂ ਨਾਲ ਪਹਿਲੇ ਨੰਬਰ 'ਤੇ
ਹੁਸ਼ਿਆਰਪੁਰ ਤੋਂ ਰਾਜ ਕੁਮਾਰ ਚੱਬੇਵਾਲ 172805 ਵੋਟਾਂ ਨਾਲ ਪਹਿਲੇ ਨੰਬਰ 'ਤੇ
ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਗ 148584 ਵੋਟਾਂ ਨਾਲ ਪਹਿਲੇ ਨੰਬਰ 'ਤੇ
12 : 11 PM : ਲੋਕ ਸਭਾ ਚੋਣਾਂ ਦੇ ਰੁਝਾਨ ਮਿਲਣ ਮਗਰੋਂ ਕਾਂਗਰਸ ਦਾ ਪਹਿਲਾ ਬਿਆਨ
‘‘ਦੋ ਚੀਜ਼ਾਂ ਬਿਲਕੁਲ ਸਪੱਸ਼ਟ ਹਨ। ਪਹਿਲੀ ਇਹ ਕਿ ਇਹ ਨਰਿੰਦਰ ਮੋਦੀ ਲਈ ਇਕ ਹੈਰਾਨ ਕਰਨ ਵਾਲੀ ਸਿਆਸੀ ਅਤੇ ਫ਼ੈਸਲਾਕੁਨ ਨੈਤਿਕ ਹਾਰ ਹੋਵੇਗੀ। ਦੂਜੀ ਗੱਲ, ਜਿਸ ਤਰ੍ਹਾਂ ਉਨ੍ਹਾਂ ਨੇ ਐਗਜ਼ਿਟ ਪੋਲ ਨੂੰ ‘ਮੈਨੇਜ’ ਕੀਤਾ ਉਹ ਵੀ ਬੇਨਕਾਬ ਹੋ ਗਏ ਹਨ।’’-ਜੈਰਾਮ ਰਮੇਸ਼, ਕਾਂਗਰਸ ਪਾਰਟੀ
12 : 10 PM : ‘ਐਗਜ਼ਿਟ ਪੋਲ’ ਮੁਕਾਬਲੇ BJP ਨੂੰ ਘੱਟ ਸੀਟਾਂ ਮਿਲਣ ਦੇ ਅਨੁਮਾਨ ਤੋਂ ਬਾਅਦ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ ,ਸੈਂਸੈਕਸ 3311 ਅੰਕ ਡਿੱਗਾ, NSE ਨਿਫ਼ਟੀ ’ਚ 1102 ਅੰਕਾਂ ਦੀ ਗਿਰਾਵਟ
ਜਲੰਧਰ ਤੋਂ ਚਰਨਜੀਤ ਚੰਨੀ 317625 ਵੋਟਾਂ ਨਾਲ ਪਹਿਲੇ ਨੰਬਰ 'ਤੇ
ਸੰਗਰੂਰ ਤੋਂ ਮੀਤ ਹੇਅਰ 247892 ਵੋਟਾਂ ਨਾਲ ਪਹਿਲੇ ਨੰਬਰ 'ਤੇ
ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ 207312 ਵੋਟਾਂ ਨਾਲ ਪਹਿਲੇ ਨੰਬਰ 'ਤੇ
ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ 142632 ਵੋਟਾਂ ਨਾਲ ਪਹਿਲੇ ਨੰਬਰ 'ਤੇ
ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ 124412 ਵੋਟਾਂ ਨਾਲ ਪਹਿਲੇ ਨੰਬਰ 'ਤੇ
ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ 138299 ਵੋਟਾਂ ਨਾਲ ਪਹਿਲੇ ਨੰਬਰ 'ਤੇ
ਲੁਧਿਆਣਾ ਤੋਂ ਰਾਜਾ ਵੜਿੰਗ 92171 ਵੋਟਾਂ ਨਾਲ ਪਹਿਲੇ ਨੰਬਰ 'ਤੇ
12 : 10 PM : ਰਾਏਬਰੇਲੀ 'ਚ ਰਾਹੁਲ ਗਾਂਧੀ 124629 ਵੋਟਾਂ ਨਾਲ ਅੱਗੇ , ਭਾਜਪਾ ਦੇ ਦਿਨੇਸ਼ ਪ੍ਰਤਾਪ ਸਿੰਘ ਨੂੰ ਪਈਆਂ 106650 ਵੋਟਾਂ
11. 51 ਅਮੇਠੀ ਵਿੱਚ ਜਿੱਤ ਵੱਲ ਵਧਦੇ ਹੋਏ ਕਿਸ਼ੋਰੀ ਲਾਲ। ਅਮੇਠੀ ਵਿੱਚ ਸੱਤਵੇਂ ਗੇੜ ਦੀਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਵੀ ਕਾਂਗਰਸ ਦੇ ਕਿਸ਼ੋਰੀ ਲਾਲ ਸ਼ਰਮਾ ਸਮ੍ਰਿਤੀ ਇਰਾਨੀ ਤੋਂ ਅੱਗੇ ਚੱਲ ਰਹੇ ਹਨ। ਸ਼ਰਮਾ ਇਸ ਸਮੇਂ 37,640 ਵੋਟਾਂ ਨਾਲ ਅੱਗੇ ਹਨ। ਉਨ੍ਹਾਂ ਦੇ ਖਾਤੇ 'ਚ 1 ਲੱਖ 22 ਹਜ਼ਾਰ 767 ਵੋਟਾਂ ਆਈਆਂ ਹਨ, ਜਦਕਿ ਸਮ੍ਰਿਤੀ ਇਰਾਨੀ ਨੂੰ 85,127 ਵੋਟਾਂ ਮਿਲੀਆਂ ਹਨ।
11: 47 AM : ਯੂਪੀ ਵਿੱਚ ਮੋਦੀ ਸਰਕਾਰ ਦੇ 6 ਮੰਤਰੀ ਪਿੱਛੇ। ਯੂਪੀ ਵਿੱਚ ਮੋਦੀ ਸਰਕਾਰ ਦੇ 6 ਮੰਤਰੀ ਮਹਿੰਦਰ ਨਾਥ ਪਾਂਡੇ, ਸਮ੍ਰਿਤੀ ਇਰਾਨੀ, ਕੌਸ਼ਲ ਕਿਸ਼ੋਰ, ਅਨੁਪ੍ਰਿਆ ਪਟੇਲ ਅਤੇ ਅਜੈ ਮਿਸ਼ਰਾ ਪਿੱਛੇ ਚੱਲ ਰਹੇ ਹਨ।
11: 36 AM : ਚਰਨਜੀਤ ਚੰਨੀ ਦੀ ਪੰਜਾਬ 'ਚੋਂ ਸੱਭ ਤੋਂ ਵੱਡੀ ਲੀਡ
107958 ਵੋਟਾਂ ਦੇ ਫ਼ਰਕ ਨਾਲ ਜਲੰਧਰ ਤੋਂ ਸੱਭ ਤੋਂ ਅੱਗੇ
271374 ਵੋਟਾਂ ਨਾਲ ਪਹਿਲੇ ਨੰਬਰ 'ਤੇ ਬਰਕਰਾਰ
163416 ਵੋਟਾਂ ਨਾਲ ਦੂਜੇ ਨੰਬਰ 'ਤੇ ਸੁਸ਼ੀਲ ਰਿੰਕੂ
11: 29 AM : ਸਰਬਜੀਤ ਸਿੰਘ ਖ਼ਾਲਸਾ ਦੀ ਲੀਡ ਬਰਕਰਾਰ
35852 ਵੋਟਾਂ ਨਾਲ ਚੱਲ ਰਹੇ ਸੱਭ ਤੋਂ ਅੱਗੇ
11: 18 AM : ਯੂਪੀ 'ਚ ਭਾਜਪਾ ਨੂੰ 35 ਸੀਟਾਂ, ਸਮਾਜਵਾਦੀ ਪਾਰਟੀ ਨੂੰ 34 ਸੀਟਾਂ ਤੇ ਕਾਂਗਰਸ ਨੂੰ 8 ਸੀਟਾਂ ਦੀ ਲੀਡ
10: 53 AM : ਪਟਿਆਲਾ ਤੋਂ 88271 ਵੋਟਾਂ ਨਾਲ ਧਰਮਵੀਰ ਗਾਂਧੀ ਪਹਿਲੇ ਨੰਬਰ ’ਤੇ ,ਪਰਨੀਤ ਕੌਰ 87071 ਵੋਟਾਂ ਨਾਲ ਦੂਜੇ ਨੰਬਰ ਉੱਤੇ
10: 50 AM : ਅਨੰਦਪੁਰ ਸਾਹਿਬ
ਮਾਲਵਿੰਦਰ ਕੰਗ 84,589 ਵੋਟਾਂ ਨਾਲ ਪਹਿਲੇ ਨੰਬਰ 'ਤੇ
ਵਿਜੇਇੰਦਰ ਸਿੰਗਲਾ ਨੂੰ ਹੁਣ ਤੱਕ ਪਈਆਂ 82,429 ਵੋਟਾਂ
10: 38AM : ਸੰਗਰੂਰ ਤੋਂ ਵੱਡੀ ਜਿੱਤ ਵੱਲ ਵੱਧ ਰਹੇ ਮੀਤ ਹੇਅਰ
54,747 ਵੋਟਾਂ ਦੇ ਫ਼ਰਕ ਨਾਲ ਅੱਗੇ
ਸਿਮਰਨਜੀਤ ਸਿੰਘ ਮਾਨ ਨੂੰ ਪਈਆਂ 61,971 ਵੋਟਾਂ
10: 38AM : ਯੂਪੀ ਦੀ ਅਮੇਠੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਕਿਸ਼ੋਰੀ ਲਾਲ ਸ਼ਰਮਾ 19177 ਵੋਟਾਂ ਨਾਲ ਅੱਗੇ ,ਸਮ੍ਰਿਤੀ ਇਰਾਨੀ ਪਿੱਛੇ ਦੂਜੇ ਸਥਾਨ 'ਤੇ
10: 28AM : ਹਰਿਆਣਾ ਦੀਆਂ 10 ਸੀਟਾਂ ਦੇ ਆਏ ਰੁਝਾਣ
ਹਰਿਆਣਾ 'ਚ ਕਾਂਗਰਸ 5 ਸੀਟਾਂ ‘ਤੇ ਅੱਗੇ
ਹਰਿਆਣਾ 'ਚ ਭਾਜਪਾ 5 ਸੀਟਾਂ 'ਤੇ ਅੱਗੇ
ਹਰਿਆਣਾ 'ਚ 'ਆਪ' 1 ਸੀਟ 'ਤੇ ਅੱਗੇ
10: 27AM : ਪੰਜਾਬ ’ਚ ਕਾਂਗਰਸ 7 ਸੀਟਾਂ ਉੱਤੇ ਅੱਗੇ
10: 27AM : ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 16141 ਵੋਟਾਂ ਨਾਲ ਅੱਗੇ ,ਕਾਂਗਰਸੀ ਉਮੀਦਵਾਰ ਅਜੇ ਰਾਏ ਦੂਜੇ ਸਥਾਨ 'ਤੇ
10: 12AM : ਉੱਤਰ ਪ੍ਰਦੇਸ਼ ਦੇ ਸ਼ੁਰੂਆਤੀ ਰੁਝਾਨਾਂ ’ਚ ‘ਇੰਡੀਆ’ ਗਠਜੋੜ ਨੇ ਵੱਡੀ ਲੀਡ ਬਣਾਈ ,BJP 34 ਸੀਟਾਂ ’ਤੇ ਅੱਗੇ, ਵਿਰੋਧੀ ਧਿਰ ਸਮਾਜਵਾਦੀ ਪਾਰਟੀ 30 ਅਤੇ ਕਾਂਗਰਸ 6 ਸੀਟਾਂ ’ਤੇ ਅੱਗੇ
10: 04 AM : ਅਮੇਠੀ ਤੋਂ ਕਾਂਗਰਸ ਦੇ ਉਮੀਦਵਾਰ ਕਿਸ਼ੋਰੀ ਲਾਲ ਸ਼ਰਮਾ 9590 ਵੋਟਾਂ ਨਾਲ ਅੱਗੇ , ਸਮ੍ਰਿਤੀ ਇਰਾਨੀ ਪਿੱਛੇ
09: 58 AM : ਵਾਰਾਣਸੀ ਤੋਂ ਪ੍ਰਧਾਨ ਮੰਤਰੀ ਮੋਦੀ 436 ਵੋਟਾਂ ਨਾਲ ਅੱਗੇ
09: 35AM : ਵਾਰਾਣਸੀ ਤੋਂ ਕਾਂਗਰਸੀ ਉਮੀਦਵਾਰ ਅਜੇ ਰਾਏ 6223 ਵੋਟਾਂ ਨਾਲ ਅੱਗੇ ,ਪੀਐਮ ਨਰਿੰਦਰ ਮੋਦੀ ਪਿੱਛੇ
09: 26 AM : ਦਿੱਲੀ 'ਚ 7 ਦੀ 7 ਸੀਟਾਂ 'ਤੇ ਭਾਜਪਾ ਅੱਗੇ
09: 20 AM : ਅਮੇਠੀ ਤੋਂ ਸਮ੍ਰਿਤੀ ਇਰਾਨੀ ਪਿੱਛੇ
09: 11 AM : ਮੰਡੀ ਤੋਂ ਕੰਗਨਾ ਰਣੌਤ 8255 ਵੋਟਾਂ ਤੋਂ ਅੱਗੇ
09: 03 AM : ਸ਼ੁਰੂਆਤੀ ਰੁਝਾਨਾਂ 'ਚ ਅਮਿਤ ਸ਼ਾਹ 7311 ਵੋਟਾਂ ਨਾਲ ਅੱਗੇ
ਕੇਂਦਰੀ ਗ੍ਰਹਿ ਮੰਤਰੀ ਅਤੇ ਗੁਜਰਾਤ ਦੀ ਗਾਂਧੀਨਗਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਮਿਤ ਸ਼ਾਹ 7311 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ
08: 48 AM : ਸ਼ੁਰੂਆਤੀ ਰੁਝਾਨਾਂ 'ਚ NDA 231 ਸੀਟਾਂ 'ਤੇ, I.N.D.I.A 139 ਸੀਟਾਂ 'ਤੇ ਅੱਗੇ
08: 46 AM : ਰਾਜਸਥਾਨ ਦੀਆਂ 25 ਸੀਟਾਂ 'ਤੇ ਗਿਣਤੀ: ਭਾਜਪਾ 14, ਕਾਂਗਰਸ 3 ਸੀਟਾਂ 'ਤੇ ਅੱਗੇ।
ਰਾਜਸਥਾਨ ਦੀਆਂ 25 ਲੋਕ ਸਭਾ ਸੀਟਾਂ ਲਈ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਫਿਲਹਾਲ ਪੋਸਟਲ ਬੈਲਟ ਦੀ ਗਿਣਤੀ ਚੱਲ ਰਹੀ ਹੈ। ਭਾਜਪਾ 14 ਅਤੇ ਕਾਂਗਰਸ 3 ਸੀਟਾਂ 'ਤੇ ਅੱਗੇ ਹੈ।
08: 40 AM :ਰਾਹੁਲ ਗਾਂਧੀ ਦੋਵੇਂ ਸੀਟਾਂ 'ਤੇ ਅੱਗੇ
ਰਾਹੁਲ ਗਾਂਧੀ ਕੇਰਲ ਦੀ ਵਾਇਨਾਡ ਅਤੇ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਸੀਟ ਤੋਂ ਚੱਲ ਰਹੇ ਨੇ ਅੱਗੇ
08: 34 AM : ਬਿਹਾਰ ’ਚ ਲਾਲੂ ਪ੍ਰਸਾਦ ਯਾਦਵ ਦੀਆਂ ਦੋਵੇਂ ਧੀਆਂ ਪਿੱਛੇ
08: 16 AM : ਮੰਡੀ ਤੋਂ ਕੰਗਨਾ ਰਣੌਤ ਪਿੱਛੇ
08: 16 AM : ਕਾਂਗਰਸ ਦੇ ਸ਼ੱਸ਼ੀ ਥਰੂਰ ਵੀ ਅੱਗੇ
08: 15 AM : ਦਿੱਲੀ ਤੋਂ ਭਾਜਪਾ 2 ਸੀਟਾਂ 'ਤੇ ਅੱਗੇ
08: 15 AM : ਵਾਇਨਾਡ ਤੋਂ ਰਾਹੁਲ ਗਾਂਧੀ ਅੱਗੇ
08: 09 AM : ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਗੇ
ਜਿੱਤ ਦੀ ਲਾਉਣਗੇ ਹੈਟ੍ਰਿਕ !
08: 08 AM : ਪਹਿਲੀ ਵਾਰ ਮੰਡੀ ਤੋਂ ਚੋਣ ਲੜ ਰਹੇ ਕੰਗਨਾ ਰਣੌਤ ਵੀ ਪਹਿਲੇ ਰੁਝਾਨ 'ਚ ਅੱਗੇ
08: 08 AM : ਪਹਿਲੇ ਰੁਝਾਨ ਦੀ ਸ਼ੁਰੂਆਤ 'ਚ ਅਨੁਰਾਗ ਠਾਕੁਰ ਅੱਗੇ
ਹਮੀਰਪੁਰ ਤੋਂ ਫਤਿਹ ਕਰਨਗੇ ਮੈਦਾਨ !
08: 00 AM : ਦੇਸ਼ 'ਚ ਵੋਟਾਂ ਦੀ ਗਿਣਤੀ ਸ਼ੁਰੂ
ਵੋਟਿੰਗ ਕੇਂਦਰਾਂ 'ਚ ਖੁੱਲ੍ਹੀਆਂ EVM ਮਸ਼ੀਨਾਂ
543 ਸੀਟਾਂ 'ਤੇ 8360 ਉਮੀਦਵਾਰਾਂ ਦੀ ਕਿਮਸਤ ਦਾ ਫ਼ੈਸਲਾ
07: 50 AM : ਮੋਦੀ ਲਗਾਉਣਗੇ ਹੈਟ੍ਰਿਕ ਜਾਂ ‘ਇੰਡੀਆ’ ਗਠਜੋੜ ਕਰ ਸਕੇਗਾ ਉਲਟਫੇਰ?
ਲੋਕ ਸਭਾ ਚੋਣਾਂ ਲਈ ਕਈ ਮਹੀਨਿਆਂ ਤੋਂ ਚੱਲ ਰਹੀ ਵੋਟਿੰਗ ਤੋਂ ਬਾਅਦ ਅੱਜ ਨਤੀਜੇ ਆਉਣ ’ਚ ਸਿਰਫ ਕੁਝ ਘੰਟੇ ਬਚੇ ਹਨ। ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਕੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲਾ ਰਾਸ਼ਟਰੀ ਲੋਕਤੰਤਰੀ ਗੱਠਜੋੜ (NDA) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਸੱਤਾ 'ਚ ਵਾਪਸੀ ਦੀ ਕਹਾਣੀ ਲਿਖੇਗਾ ਜਾਂ ਵਿਰੋਧੀ ਧਿਰ ਦਾ ‘ਇੰਡੀਆ’ ਗਠਜੋੜ ਐਗਜ਼ਿਟ ਪੋਲ ਨੂੰ ਗ਼ਲਤ ਸਾਬਤ ਕਰ ਕੇ ਉਲਟਫੇਰ ਕਰਦਾ ਹੈ। ਲੋਕ ਸਭਾ ਸੀਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋਵੇਗੀ, ਹਾਲਾਂਕਿ ਗੁਜਰਾਤ ’ਚ ਇਕ ਸੀਟ ’ਤੇ ਵੋਟਿੰਗ ਤੋਂ ਬਗ਼ੈਰ ਹੀ ਭਾਜਪਾ ਉਮੀਦਵਾਰ ਦੀ ਜਿੱਤ ਕਾਰਨ NDA ਪਹਿਲਾਂ ਹੀ ਇਕ ਸੀਟ ’ਤੇ ਜਿੱਤ ਚੁੱਕੀ ਹੈ।
Lok Sabha Election Results 2024 Live : ਦੇਸ਼ ਦੀਆਂ 18ਵੀਆਂ ਲੋਕ ਸਭਾ ਚੋਣਾਂ ਵਿੱਚ ਸੱਤ ਪੜਾਵਾਂ ਦੀ ਵੋਟਿੰਗ ਤੋਂ ਬਾਅਦ ਅੱਜ ਨਤੀਜਿਆਂ ਦਾ ਐਲਾਨ ਹੋਣ ਜਾ ਰਿਹਾ ਹੈ , ਇਸ ਦੇ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਅੱਜ ਸ਼ਾਮ ਤੱਕ ਤਸਵੀਰ ਸਪੱਸ਼ਟ ਹੋ ਜਾਵੇਗੀ ਕਿ ਨਰਿੰਦਰ ਮੋਦੀ ਕੇਂਦਰ ਸਰਕਾਰ ਵਿੱਚ ਹੈਟ੍ਰਿਕ ਲਗਾਉਣਗੇ ਜਾਂ 'ਇੰਡੀਆ ਗੱਠਜੋੜ' ਐਗਜ਼ਿਟ ਪੋਲ ਨੂੰ ਗ਼ਲਤ ਸਾਬਤ ਕਰ ਕੇ ਉਲਟਫੇਰ ਕਰਦਾ ਹੈ। ਦੇਸ਼ ਦੀਆਂ ਸਾਰੀਆਂ 543 ਲੋਕ ਸਭਾ ਸੀਟਾਂ ਦੇ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ ਅਤੇ ਇਹ ਵੀ ਸਪੱਸ਼ਟ ਹੋ ਜਾਵੇਗਾ ਕਿ ਕੇਂਦਰ 'ਚ ਕਿਸ ਦੀ ਸਰਕਾਰ ਬਣੇਗੀ।
ਵੱਖ -ਵੱਖ ਐਗਜ਼ਿਟ ਪੋਲਾਂ ਮੁਤਾਬਕ ਭਾਜਪਾ ਦੀ ਅਗਵਾਈ ਵਾਲੀ NDA ਨੂੰ ਜ਼ਬਰਦਸਤ ਬਹੁਮਤ ਮਿਲਣ ਦੀ ਸੰਭਾਵਨਾ ਹੈ। ਜੇਕਰ ਐਨਡੀਏ ਚੋਣਾਂ ਜਿੱਤ ਜਾਂਦੀ ਹੈ ਤਾਂ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਚੋਣਾਂ ਜਿੱਤ ਕੇ ਪ੍ਰਧਾਨ ਮੰਤਰੀ ਬਣਨ ਵਾਲੇ ਜਵਾਹਰ ਲਾਲ ਨਹਿਰੂ ਤੋਂ ਬਾਅਦ ਦੇਸ਼ ਦੇ ਦੂਜੇ ਨੇਤਾ ਬਣ ਜਾਣਗੇ। ਫਿਲਹਾਲ ਪੂਰੇ ਦੇਸ਼ ਦੀਆਂ ਨਜ਼ਰਾਂ ਅੱਜ ਦੇ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ। 28 ਰਾਜਾਂ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 543 ਸੀਟਾਂ 'ਤੇ ਸਵੇਰੇ 8 ਵਜੇ ਤੋਂ ਗਿਣਤੀ ਸ਼ੁਰੂ ਹੋਵੇਗੀ।
ਚੋਣ ਕਮਿਸ਼ਨ ਮੁਤਾਬਕ ਲੋਕ ਸਭਾ ਚੋਣਾਂ ਦੇ ਨਾਲ-ਨਾਲ ਆਂਧਰਾ ਪ੍ਰਦੇਸ਼ ਅਤੇ ਉੜੀਸਾ ਵਿਧਾਨ ਸਭਾ ਅਤੇ ਵਿਧਾਨ ਸਭਾ ਉਪ ਚੋਣਾਂ ਦੀ ਗਿਣਤੀ ਮੰਗਲਵਾਰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਪ੍ਰਣਾਲੀ, ਗਿਣਤੀ ਪ੍ਰਕਿਰਿਆ ਅਤੇ ਈਵੀਐਮ ਅਤੇ ਪੇਪਰ ਟਰੇਲ ਮਸ਼ੀਨਾਂ ਬਾਰੇ ਵੀ ਹਦਾਇਤਾਂ ਜਾਰੀ ਕੀਤੀਆਂ ਹਨ। ਪੋਸਟਲ ਬੈਲਟ ਦੀ ਗਿਣਤੀ ਸਭ ਤੋਂ ਪਹਿਲਾਂ ਰਿਟਰਨਿੰਗ ਅਫਸਰ ਦੇ ਮੇਜ਼ 'ਤੇ ਸ਼ੁਰੂ ਹੋਵੇਗੀ। ਇਸ ਵਾਰ ਚੋਣ ਪ੍ਰਕਿਰਿਆ 46 ਦਿਨ ਤੱਕ ਚੱਲੀ। ਗਿਣਤੀ ਵਾਲੀਆਂ ਥਾਵਾਂ 'ਤੇ ਡਿਜੀਟਲ ਡਿਸਪਲੇ ਪੈਨਲਾਂ ਰਾਹੀਂ ਰੁਝਾਨ ਅਤੇ ਨਤੀਜੇ ਵੀ ਦਿਖਾਏ ਜਾਣਗੇ। ਇਸ ਵਾਰ 96.88 ਕਰੋੜ ਵੋਟਰਾਂ ਵਿੱਚੋਂ 64.2 ਕਰੋੜ (66.3%) ਨੇ ਵੋਟ ਪਾ ਕੇ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ 2 ਜੂਨ ਨੂੰ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਸਨ।
ਸਰਵੇਖਣ 'ਚ ਭਾਜਪਾ ਨੂੰ ਭਾਰੀ ਬਹੁਮਤ ਮਿਲਿਆ
ਐਗਜ਼ਿਟ ਪੋਲ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਕੇਂਦਰ ਦੀ ਸੱਤਾ ਸੰਭਾਲਣ ਜਾ ਰਹੇ ਹਨ। ਸਰਵੇਖਣ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ NDA ਨੂੰ ਭਾਰੀ ਬਹੁਮਤ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਐਨਡੀਏ ਨੂੰ 361 ਤੋਂ 401 ਸੀਟਾਂ ਮਿਲਣ ਦੀ ਉਮੀਦ ਹੈ। ਵਿਰੋਧੀ ਧਿਰ ਨੂੰ 131 ਤੋਂ 166 ਸੀਟਾਂ ਮਿਲ ਸਕਦੀਆਂ ਹਨ। ਬਾਕੀਆਂ ਕੋਲ ਸਿਰਫ਼ 8-20 ਸੀਟਾਂ ਹੋ ਸਕਦੀਆਂ ਹਨ।
ਦੱਸ ਦੇਈਏ ਕਿ 2019 ਦੀਆਂ ਚੋਣਾਂ ਵਿੱਚ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ, ਜਦੋਂ ਕਿ ਐਨਡੀਏ ਨੇ 353 ਸੀਟਾਂ ਜਿੱਤੀਆਂ ਸਨ। ਕਾਂਗਰਸ ਨੂੰ 53 ਅਤੇ ਸਹਿਯੋਗੀ ਪਾਰਟੀਆਂ ਨੂੰ 38 ਸੀਟਾਂ ਮਿਲੀਆਂ ਹਨ। 2014 ਵਿੱਚ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ 543 ਵਿੱਚੋਂ 282 ਸੀਟਾਂ ਜਿੱਤੀਆਂ ਸਨ। ਇਸ ਲੋਕ ਸਭਾ ਚੋਣ ਵਿੱਚ ਭਾਜਪਾ ਦਾ ਮੁਕਾਬਲਾ ਕਰਨ ਲਈ ਵਿਰੋਧੀ ਪਾਰਟੀਆਂ ਨੇ ‘ਇੰਡੀਆ’ ਗੱਠਜੋੜ ਦਾ ਗਠਨ ਕੀਤਾ ਹੈ ਅਤੇ ਕਈ ਰਾਜਾਂ ਵਿੱਚ ਭਾਜਪਾ ਦੇ ਉਮੀਦਵਾਰਾਂ ਵਿਰੁੱਧ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਸਨ।
ਜ਼ਿਕਰਯੋਗ ਹੈ ਕਿ ਇਕ ਪਾਸੇ ਭਾਜਪਾ ਵਲੋਂ ਜਿੱਤ ਦੀ ਹੈਟ੍ਰਿਕ ਲਗਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਦਕਿ ਦੂਜੇ ਪਾਸੇ 'ਇੰਡੀਆ ਗਠਜੋੜ' ਵਲੋਂ ਵੀ ਕੇਂਦਰ ਦੀ ਸੱਤਾ ਵਿਚ ਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਕ ਪਾਸੇ ਐਗਜ਼ਿਟ ਪੋਲ 'ਚ NDA ਨੂੰ ਲੀਡ ਮਿਲਦੀ ਨਜ਼ਰ ਆ ਰਹੀ ਹੈ, ਉਥੇ ਹੀ ਦੂਜੇ ਪਾਸੇ ਵਿਰੋਧੀ ਗਠਜੋੜ 'ਇੰਡੀਆ' ਨੇ 295 ਤੋਂ ਵੱਧ ਸੀਟਾਂ ਹਾਸਲ ਕਰਨ ਦਾ ਦਾਅਵਾ ਕੀਤਾ ਹੈ।