Mother Dairy : ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ ’ਚ ਕੀਤਾ ਵਾਧਾ

By : BALJINDERK

Published : Jun 3, 2024, 12:30 pm IST
Updated : Jun 3, 2024, 12:30 pm IST
SHARE ARTICLE
Mother Dairy
Mother Dairy

Mother Dairy : ਦਿੱਲੀ-NCR ਬਾਜ਼ਾਰ’ਚ 2 ਰੁਪਏ ਪ੍ਰਤੀ ਲੀਟਰ ਵਾਧਾ ਹੋਇਆ, GCMMF ਨੇ ਐਤਵਾਰ ਦੇਰ ਰਾਤ ਜਾਰੀ ਕੀਤਾ ਬਿਆਨ 

Mother Dairy :  ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (NCR) ਦੇ ਨਾਲ-ਨਾਲ ਹੋਰ ਬਾਜ਼ਾਰਾਂ 'ਚ ਸੋਮਵਾਰ (3 ਜੂਨ) ਤੋਂ ਹਰ ਤਰ੍ਹਾਂ ਦੇ ਦੁੱਧ ਦੀਆਂ ਕੀਮਤਾਂ 'ਚ ਵਾਧਾ ਲਾਗੂ ਹੋ ਗਿਆ ਹੈ। ਦੁੱਧ ਉਦਯੋਗ ਨਾਲ ਜੁੜੇ ਬ੍ਰਾਂਡ ਅਮੂਲ ਨੇ ਐਤਵਾਰ ਨੂੰ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਸੀ। ਇਨ੍ਹਾਂ ਦੋਵੇਂ ਪ੍ਰਮੁੱਖ ਦੁੱਧ ਸਪਲਾਇਰਾਂ ਨੇ ਲੋਕ ਸਭਾ ਚੋਣਾਂ ਦੀ ਵੋਟਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਦੁੱਧ ਦੇ ਭਾਅ ਵਧਾ ਦਿੱਤੇ ਹਨ। ਮਦਰ ਡੇਅਰੀ ਨੇ ਇੱਕ ਬਿਆਨ ’ਚ ਕਿਹਾ ਕਿ ਉਹ 3 ਜੂਨ, 2024 ਤੋਂ ਸਾਰੇ ਸੰਚਾਲਨ ਬਾਜ਼ਾਰਾਂ ’ਚ ਆਪਣੇ ਤਰਲ ਦੁੱਧ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਰਹੀ ਹੈ। ਮਦਰ ਡੇਅਰੀ ਨੇ ਸੋਮਵਾਰ ਨੂੰ ਦਿੱਲੀ-ਐੱਨਸੀਆਰ ਬਾਜ਼ਾਰ 'ਚ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਕਾਰਨ ਪਿਛਲੇ 15 ਮਹੀਨਿਆਂ 'ਚ ਲਾਗਤਾਂ 'ਚ ਵਾਧਾ ਦੱਸਿਆ ਜਾ ਰਿਹਾ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਖਪਤਕਾਰਾਂ ਦੀਆਂ ਕੀਮਤਾਂ ਵਿਚ ਵਾਧਾ ਮੁੱਖ ਤੌਰ 'ਤੇ ਉਤਪਾਦਕਾਂ ਨੂੰ ਵਧੀਆਂ ਉਤਪਾਦਨ ਲਾਗਤਾਂ ਲਈ ਮੁਆਵਜ਼ਾ ਦੇਣ ਲਈ ਸੀ, ਜੋ ਪਿਛਲੇ ਸਾਲ ਤੋਂ ਵੱਧ ਰਹੀਆਂ ਹਨ। ਦਿੱਲੀ-ਐਨਸੀਆਰ ’ਚ ਮਦਰ ਡੇਅਰੀ ਦਾ ਫੁੱਲ ਕਰੀਮ ਦੁੱਧ ਹੁਣ 68 ਰੁਪਏ ਪ੍ਰਤੀ ਲੀਟਰ, ਜਦੋਂ ਕਿ ਟੋਂਡ ਅਤੇ ਡਬਲ ਟੋਨਡ ਦੁੱਧ ਕ੍ਰਮਵਾਰ 56 ਰੁਪਏ ਅਤੇ 50 ਰੁਪਏ ਪ੍ਰਤੀ ਲੀਟਰ ਵਿੱਚ ਉਪਲਬਧ ਹੋਵੇਗਾ। ਮੱਝ ਅਤੇ ਗਾਂ ਦੇ ਦੁੱਧ ਦੀ ਕੀਮਤ ਕ੍ਰਮਵਾਰ 72 ਰੁਪਏ ਅਤੇ 58 ਰੁਪਏ ਪ੍ਰਤੀ ਲੀਟਰ ਹੋਵੇਗੀ। ਟੋਕਨ ਦੁੱਧ (ਬਲਕ ਦੁੱਧ) 54 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੇਚਿਆ ਜਾਵੇਗਾ। ਮਦਰ ਡੇਅਰੀ ਇਸ ਸਮੇਂ ਦਿੱਲੀ-ਐਨਸੀਆਰ ਵਿਚ ਪ੍ਰਤੀ ਦਿਨ 35 ਲੱਖ ਲੀਟਰ ਤਾਜ਼ਾ ਦੁੱਧ ਵੇਚਦੀ ਹੈ। ਇਸਨੇ ਆਖਰੀ ਵਾਰ ਫਰਵਰੀ 2023 ਵਿੱਚ ਆਪਣੇ ਤਰਲ ਦੁੱਧ ਦੀਆਂ ਕੀਮਤਾਂ ਵਿੱਚ ਤਬਦੀਲੀ ਕੀਤੀ ਸੀ।
ਕੰਪਨੀ ਨੇ ਕਿਹਾ, “ਪਿਛਲੇ ਕੁਝ ਮਹੀਨਿਆਂ ਤੋਂ ਦੁੱਧ ਦੀ ਖਰੀਦ ਲਈ ਉੱਚੀਆਂ ਕੀਮਤਾਂ ਦੇਣ ਦੇ ਬਾਵਜੂਦ, ਖਪਤਕਾਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੇਸ਼ ਭਰ 'ਚ ਗਰਮੀ ਬੇਮਿਸਾਲ ਰਹੀ ਹੈ ਅਤੇ ਇਸ ਦਾ ਦੁੱਧ ਉਤਪਾਦਨ 'ਤੇ ਹੋਰ ਅਸਰ ਪੈਣ ਦੀ ਸੰਭਾਵਨਾ ਹੈ।

ਮਦਰ ਡੇਅਰੀ ਮੁਤਾਬਕ ਔਸਤਨ ਇਹ ਦੁੱਧ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਦਾ 75-80 ਫੀਸਦੀ ਹਿੱਸਾ ਖਰੀਦ 'ਤੇ ਖਰਚ ਕਰਦੀ ਹੈ। ਇਹ ਡੇਅਰੀ ਫਾਰਮਿੰਗ ਦੀ ਨਿਰੰਤਰਤਾ ਅਤੇ ਗੁਣਵੱਤਾ ਵਾਲੇ ਦੁੱਧ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਵਿਚ ਮਦਦ ਕਰਦਾ ਹੈ। ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF), ਜੋ 'ਅਮੂਲ' ਬ੍ਰਾਂਡ ਦੇ ਤਹਿਤ ਡੇਅਰੀ ਉਤਪਾਦਾਂ ਦੀ ਮਾਰਕੀਟਿੰਗ ਕਰਦੀ ਹੈ, ਨੇ ਐਤਵਾਰ ਨੂੰ ਦੇਸ਼ ਭਰ ਵਿਚ ਦੁੱਧ ਦੀਆਂ ਕੀਮਤਾਂ ਵਿਚ ਲਗਭਗ 2 ਰੁਪਏ ਪ੍ਰਤੀ ਲੀਟਰ ਵਾਧੇ ਦਾ ਐਲਾਨ ਕੀਤਾ ਸੀ। ਵਧੀਆਂ ਕੀਮਤਾਂ ਸੋਮਵਾਰ ਤੋਂ ਲਾਗੂ ਹੋ ਗਈਆਂ ਹਨ।

ਜੀਸੀਐਮਐਮਐਫ ਨੇ ਐਤਵਾਰ ਦੇਰ ਰਾਤ ਜਾਰੀ ਇੱਕ ਬਿਆਨ ’ਚ ਕਿਹਾ ਕਿ 2 ਰੁਪਏ ਪ੍ਰਤੀ ਲੀਟਰ ਦੇ ਵਾਧੇ ਨਾਲ ਅਧਿਕਤਮ ਪ੍ਰਚੂਨ ਮੁੱਲ ਵਿੱਚ ਤਿੰਨ ਤੋਂ ਚਾਰ ਫੀਸਦੀ ਦਾ ਵਾਧਾ ਹੋਵੇਗਾ, ਜੋ ਕਿ ਔਸਤ ਖੁਰਾਕੀ ਮਹਿੰਗਾਈ ਤੋਂ ਬਹੁਤ ਘੱਟ ਹੈ। GCMMF ਨੇ ਕਿਹਾ ਕਿ ਉਸਨੇ ਫਰਵਰੀ 2023 ਤੋਂ ਦੁੱਧ ਦੀਆਂ ਕੀਮਤਾਂ ’ਚ ਵਾਧਾ ਨਹੀਂ ਕੀਤਾ ਹੈ ਅਤੇ "ਇਹ ਕੀਮਤਾਂ ਵਿੱਚ ਵਾਧਾ ਦੁੱਧ ਦੇ ਉਤਪਾਦਨ ਅਤੇ ਸੰਚਾਲਨ ਦੀ ਸਮੁੱਚੀ ਲਾਗਤ ਵਿੱਚ ਵਾਧੇ ਕਾਰਨ ਕੀਤਾ ਜਾ ਰਿਹਾ ਹੈ।

(For more news apart from Mother Dairy has increased the price of milk  News in Punjabi, stay tuned to Rozana Spokesman)


 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement