ਭਾਰਤੀ ਆਰਮਡ ਫੋਰਸਿਜ਼ 'ਚ 69,291 ਨੌਕਰੀਆਂ, 9427 ਅਫ਼ਸਰ ਰੈਂਕ ਦੇ ਅਹੁਦੇ ਨੇ ਖਾਲੀ
Published : Jul 3, 2019, 2:00 pm IST
Updated : Jul 3, 2019, 2:00 pm IST
SHARE ARTICLE
78,291 jobs available in the Indian armed forces
78,291 jobs available in the Indian armed forces

ਇਕ ਸੂਚਨਾ 'ਚ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉਸਦੇ ਕੋਲ ਆਰਮਡ ਫੋਰਸਿਜ਼ ਵਿਚ ਕੁਲ 78,291 ਅਹੁਦੇ ਖਾਲੀ ਹਨ।

ਨਵੀਂ ਦਿੱਲੀ : ਇਕ ਸੂਚਨਾ 'ਚ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉਸਦੇ ਕੋਲ ਆਰਮਡ ਫੋਰਸਿਜ਼ ਵਿਚ ਕੁਲ 78,291 ਅਹੁਦੇ ਖਾਲੀ ਹਨ। ਰੱਖਿਆ ਮੰਤਰੀ ਰਾਜ ਮੰਤਰੀ ਸ਼੍ਰੀਪਦ ਨਾਇਕ ਨੇ ਸੋਮਵਾਰ ਨੂੰ ਰਾਜਸਭਾ ਵਿਚ ਇਕ ਜਵਾਬ ਵਿਚ ਇਹ ਜਾਣਕਾਰੀ ਦਿੱਤੀ ਸੀ। ਮੰਤਰਾਲੇ ਨੇ ਕਿਹਾ ਕਿ ਭਾਰਤੀ ਫੌਜ ਦੇ ਲੋਕ 50,312 ਅਧਿਕਾਰੀਆਂ ਦੀ ਅਧਿਕਾਰਿਤ ਸ਼ਕਤੀ ਹੈ ਪਰ 7,999 ਅਧਿਕਾਰੀ ਅਹੁਦਿਆਂ ਦੀ ਕਮੀ ਦੇ ਨਾਲ 42,913 ਅਧਿਕਾਰੀ ਕਾਬਿਜ਼ ਹਨ। ਭਾਰਤੀ ਨੌਸੈਨਾ ਵਿਚ 11,557 ਵਿਚੋਂ 10,012 ਅਧਿਕਾਰੀ ਅਹੁਦਿਆਂ ਤੇ ਵਰਤਮਾਨ ਵਿਚ 1,545 ਦੀ ਕਮੀ ਹੈ। ਭਾਰਤੀ ਹਵਾਈ ਫੌਜ ਵਿਚ 12,625 ਅਧਿਕਾਰੀ ਹਨ। ਜਿਨ੍ਹਾਂ ਵਿਚੋਂ 483 ਨਵੇਂ ਅੰਕੜਿਆਂ ਅਨੁਸਾਰ ਖਾਲੀ ਹਨ।

Indian armed forcesIndian armed forces

ਸੂਚਨਾ ਵਿਚ ਇਹ ਵੀ ਕਿਹਾ ਗਿਆ ਹੈ ਕਿ ਤਿੰਨਾਂ ਆਰਮਡ ਫੋਰਸਿਜ਼ ਵਿਚ ਮਲਟੀਪਲ ਪਰਸਨਲ ਬਿਲੋ ਆਫਿਸਰਜ਼ ਰੈਂਕ, ਏਅਰਮੈਨ ਅਤੇ ਨਾਵਿਕ ਦੇ ਅਹੁਦੇ ਖਾਲੀ ਹਨ। ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਭਾਰਤੀ ਸੈਨਾ ਵਿਚ ਭੂਮਿਕਾਵਾਂ ਦੇ ਹੇਠ ਕਰਮਚਾਰੀਆਂ ਦੇ ਲਈ 12,23,381 ਅਹੁਦੇ ਹਨ। ਜਿਨ੍ਹਾਂ ਵਿਚੋਂ 11,85,146 ਵਰਤਮਾਨ ਵਿਚ 38,235 ਕਰਮਚਾਰੀਆਂ ਦੀ ਕਮੀ ਦੇ ਨਾਲ ਭਰੇ ਹੋਏ ਹਨ। ਭਾਰਤੀ ਨੌਸੈਨਾ ਵਿਚ ਅਧਿਕਾਰੀ ਭੂਮਿਕਾਵਾਂ ਦੇ ਹੇਠ 16,806  ਕਰਮਚਾਰੀ ਉਪਲਬਧ ਹਨ ਕਿਉਂਕਿ ਮਨਜ਼ੂਰੀ ਸੰਖਿਆ 74,046 ਅਹੁਦੇ ਦੀ ਹੈ ਅਤੇ ਵਰਤਮਾਨ ਵਿਚ 57,240 ਭਰੇ ਗਏ ਹਨ।

Indian armed forcesIndian armed forces

ਭਾਰਤੀ ਹਵਾਈ ਦੀ ਗੱਲ ਕਰੀਏ ਤਾਂ 13,823 ਅਹੁਦੇ ਖਾਲੀ ਪਏ ਹਨ। ਜਿਨ੍ਹਾਂ ਵਿਚੋਂ 1,42,917 ਮਨਜ਼ੂਰ ਹਨ ਅਤੇ ਅਧਿਕਾਰੀ ਭੂਮਿਕਾਵਾਂ ਤੋਂ ਹੇਠ ਦੇ ਕਰਮਚਾਰੀਆਂ ਦੇ ਲਈ  1,29,094 ਭਰੇ ਗਏ ਹਨ। ਮੰਤਰਾਲੇ ਦਾ ਕਹਿਣਾ ਹੈ ਕਿ ਆਰਮਡ ਫੋਰਸਿਜ਼ ਵਿਚ ਕਰਮਚਾਰੀਆਂ ਦੀ ਕਮੀ ਦੇ ਕਾਰਣ ਹਨ ਰਿਟਾਇਰਮੈਂਟ, ਪ੍ਰੀ ਮੈਚਿਓਰ ਰਿਟਾਇਰਮੈਂਟ ਅਤੇ ਕੈਜੁਐਲਟੀਜ਼ ਅਤੇ ਸੱਟਾਂ ਦੇ ਕਾਰਨ ਫੌਜ 'ਚ ਛੱਡਣ ਵਾਲੇ ਕਰਮਚਾਰੀ ਹਨ। ਮੰਤਰਾਲੇ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਕਮੀ ਨੂੰ ਪੂਰੀ ਕਰਨ ਦੇ ਕਈ ਉਪਾਅ ਕੀਤੇ ਹਨ।

Indian armed forcesIndian armed forces

ਇਹਨਾਂ ਵਿਚੋਂ ਕੁਝ ਉਪਰਾਲਿਆਂ ਵਿਚ ਲਗਾਤਾਰ ਇਮੇਜ ਪ੍ਰੋਜੈਕਸ਼ਨ, ਕਰੀਅਰ ਫੇਅਰ ਵਿਚ ਹਿੱਸਾ ਲੈਣਾ ਅਤੇ ਚੁਣੌਤੀ ਭਰਪੂਰ ਅਤੇ ਸੰਤੋਸ਼ਜਨਕ ਕਰੀਅਰ ਅਪਣਾਉਣ ਦੇ ਫਾਈਦਿਆ ਦੇ ਬਾਰੇ ਵਿਚ ਨੌਜਵਾਨਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਪ੍ਰਚਾਰ ਅਭਿਆਨ ਸ਼ਾਮਿਲ ਹੈ।  ਇਸ ਵਿਚ ਕਿਹਾ ਗਿਆ ਕਿ ਇਸ ਤੋਂ ਇਲਾਵਾ ਆਰਮਡ ਫੋਰਸਿਜ਼ ਵਿਚ ਕਰੀਅਰ ਬਣਾਉਣ ਲਈ ਵੱਖਰੇ ਕਦਮ ਚੁੱਕੇ ਗਏ ਹਨ, ਜਿਨ੍ਹਾਂ ਵਿਚ ਪਦਉੱਨਤੀ ਦੀਆਂ ਸੰਭਾਵਨਾਵਾਂ ਵਿਚ ਸੁਧਾਰ, ਜ਼ਿਆਦਾ ਆਕਰਸ਼ਕ ਤਨਖਾਹ ਪੈਕੇਜ, ਜੋਖਮ ਅਤੇ ਕਠਿਨਾਇਆਂ ਲਈ ਬਿਹਤਰ ਮੁਆਵਜ਼ਾ, ਮੈਰਿਡ ਐਕੌਮੋਡੇਸ਼ਨ ਪ੍ਰਾਜੈਕਟ (MAP) ਦੇ ਅਧੀਨ ਪਰਵਾਰਿਕ ਘਰ ਮਿਲਣਾ ਆਦਿ ਸ਼ਾਮਿਲ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement