
ਰੋਬੋਟ ਕਾਰਨ ਆਰਥਕ ਲਾਭ ਤਾਂ ਹੋਵੇਗਾ ਪਰ ਘੱਟ ਹੁਨਰਮੰਦ ਨੌਕਰੀਆਂ ਦੇ ਖ਼ਤਮ ਹੋਣ ਕਾਰਨ ਸਮਾਜਕ ਅਤੇ ਆਰਥਕ ਤਣਾਅ ਵੱਧ ਜਾਵੇਗਾ
ਵਾਸ਼ਿੰਗਟਨ : ਇਕ ਨਵੇਂ ਅਧਿਐਨ ਮੁਤਾਬਕ ਰੋਬੋਟ ਸਾਲ 2030 ਤੱਕ ਦੁਨੀਆ ਭਰ ਵਿਚ ਨਿਰਮਾਣ ਖੇਤਰ ਦੀਆਂ 20 ਮਿਲੀਅਨ ਤੋਂ ਵੱਧ ਨੌਕਰੀਆਂ 'ਤੇ ਕਬਜ਼ਾ ਕਰ ਲੈਣਗੇ। ਇਸ ਨਾਲ ਸਮਾਜਕ ਅਸਮਾਨਤਾ ਹੋਰ ਵੱਧ ਜਾਵੇਗੀ। ਬੁੱਧਵਾਰ ਨੂੰ ਜਾਰੀ ਕੀਤੇ ਜਾਣ ਵਾਲੇ ਪੂਰਵ ਅਨੁਮਾਨ ਮੁਤਾਬਕ ਆਟੋਮੇਸ਼ਨ ਅਤੇ ਰੋਬੋਟ ਕਾਰਨ ਆਰਥਕ ਲਾਭ ਤਾਂ ਹੋਵੇਗਾ ਪਰ ਘੱਟ ਹੁਨਰਮੰਦ ਨੌਕਰੀਆਂ ਦੇ ਖ਼ਤਮ ਹੋਣ ਕਾਰਨ ਸਮਾਜਕ ਅਤੇ ਆਰਥਕ ਤਣਾਅ ਵੱਧ ਜਾਵੇਗਾ।
Robots could take 20 million manufacturing jobs by 2030
ਇਕ ਬ੍ਰਿਟਿਸ਼ ਆਧਾਰਤ ਸ਼ੋਧ ਅਤੇ ਸਲਾਹ ਫ਼ਰਮ ਆਕਸਫ਼ੋਰਡ ਇਕਨੋਮਿਕਸ ਵਲੋਂ ਕੀਤੇ ਗਏ ਅਧਿਐਨ ਵਿਚ ਕਿਹਾ ਗਿਆ ਹੈ ਕਿ ਰੋਬੋਟ ਕਾਰਨ ਨੌਕਰੀਆਂ ਦਾ ਵਿਸਥਾਪਨ ਦੁਨੀਆ ਭਰ ਵਿਚ ਜਾਂ ਦੇਸ਼ਾਂ ਅੰਦਰ ਸਮਾਨ ਰੂਪ ਨਾਲ ਨਹੀਂ ਹੋਵੇਗਾ। ਅਧਿਐਨ ਮੁਤਾਬਕ ਰੋਬੋਟਾਂ ਨੇ ਪਹਿਲਾਂ ਹੀ ਨਿਰਮਾਣ ਖੇਤਰ ਦੀਆਂ ਲੱਖਾਂ ਨੌਕਰੀਆਂ ਖ਼ਤਮ ਕਰ ਦਿਤੀਆਂ ਹਨ ਅਤੇ ਹੁਣ ਸਰਵਿਸ ਖੇਤਰ ਵਿਚ ਉਨ੍ਹਾਂ ਦਾ ਵਿਸਥਾਰ ਹੋ ਰਿਹਾ ਹੈ ਜੋ ਕੰਪਿਊਟਰ ਵਿਜ਼ਨ, ਸਪੀਚ ਰੇਕੋਗਨੀਸ਼ਨ ਅਤੇ ਮਸ਼ੀਨ ਲਰਨਿੰਗ ਵਿਚ ਚੰਗਾ ਕੰਮ ਕਰ ਰਹੇ ਹਨ।
Robots could take 20 million manufacturing jobs by 2030
ਅਧਿਐਨ ਵਿਚ ਕਿਹਾ ਗਿਆ ਹੈ ਕਿ ਇਥੋਂ ਤਕ ਕਿ ਇਕ ਹੀ ਦੇਸ਼ ਵਿਚ ਘੱਟ ਕੁਸ਼ਲ ਖੇਤਰਾਂ ਵਿਚ ਨੌਕਰੀਆਂ ਦੇ ਖ਼ਤਮ ਹੋਣ ਦੀ ਗਿਣਤੀ ਉੱਚ ਕੁਸ਼ਲ ਖੇਤਰਾਂ ਦੀ ਤੁਲਨਾ ਵਿਚ ਦੁਗਣੀ ਜ਼ਿਆਦਾ ਹੋਵੇਗੀ। ਇਹ ਸ਼ੋਧ ਅਜਿਹੇ ਸਮੇਂ ਵਿਚ ਸਾਹਮਣੇ ਆਈ ਹੈ ਜਦੋਂ ਸੈਲਫ਼ ਡਰਾਈਵਿੰਗ ਕਾਰਾਂ ਅਤੇ ਟਰੱਕਾਂ, ਰੋਬੋਟ ਦੇ ਭੋਜਨ ਤਿਆਰ ਕਰਨ ਅਤੇ ਆਟੋਮੇਟਿਡ ਕਾਰਖਾਨਿਆਂ ਅਤੇ ਗੋਦਾਮਾਂ ਦੇ ਆਪਰੇਸ਼ਨਸ ਜਿਹੀ ਤਕਨੀਕ ਦੇ ਚੜ੍ਹਤ ਅਤੇ ਰੁਜ਼ਗਾਰ 'ਤੇ ਉਸ ਦੇ ਪ੍ਰਭਾਵ 'ਤੇ ਡੂੰਘੀ ਚਰਚਾ ਹੋ ਰਹੀ ਹੈ।
Robots could take 20 million manufacturing jobs by 2030
ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਟੋਮੇਸ਼ਨ ਨੇ ਆਮਤੌਰ 'ਤੇ ਵਿਨਾਸ਼ ਦੀ ਤੁਲਨਾ ਵਿਚ ਜ਼ਿਆਦਾ ਰੋਜ਼ਗਾਰ ਪੈਦਾ ਕੀਤਾ ਹੈ। ਪਰ ਹਾਲ ਦੀ ਦੇ ਸਾਲਾਂ ਵਿਚ ਇਸ ਰੁਝਾਨ ਨੇ ਇਕ ਹੁਨਰ ਅੰਤਰ ਪੈਦਾ ਕੀਤਾ ਹੈ ਜਿਸ ਕਾਰਨ ਕਈ ਕਾਮਿਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਪੂਰਵ ਅਨੁਮਾਨ ਵਿਚ ਸ਼ੋਧ ਕਰਤਾਵਾਂ ਨੇ ਕਿਹਾ ਸੀ ਕਿ ਉੱਚ ਉਤਪਾਦਕਤਾ ਨਾਲ 2030 ਤਕ ਗਲੋਬਲ ਅਰਥ ਵਿਵਸਥਾ ਲਈ 5 ਟ੍ਰਿਲੀਅਨ ਡਾਲਰ 'ਰੋਬੋਟਿਕਸ ਲਾਭ ਅੰਸ਼' ਮਿਲੇਗਾ। ਅਧਿਐਨ ਮੁਤਾਬਕ ਰਿਟੇਲ, ਹੈਲਥਕੇਅਰ, ਹੌਸਪਿਟੇਲਿਟੀ ਅਤੇ ਟਰਾਂਸਪੋਰਟ ਦੇ ਨਾਲ-ਨਾਲ ਨਿਰਮਾਣ ਅਤੇ ਖੇਤੀ ਸਮੇਤ ਕਈ ਖੇਤਰਾਂ ਵਿਚ ਰੋਬੋਟ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ। ਅਧਿਐਨ ਮੁਤਾਬਕ ਦੇਸ਼ ਅਤੇ ਖੇਤਰਾਂ ਦੇ ਆਧਾਰ 'ਤੇ ਇਸ ਦਾ ਪ੍ਰਭਾਵ ਅਸਮਾਨ ਹੋਵੇਗਾ।