
ਮੱਧ ਪ੍ਰਦੇਸ਼ ਦੇ ਬੈਤੂਲ ਸ਼ਹਿਰ ਵਿਚ ਇਕ ਹਜ਼ਾਰ ਭੈਣਾਂ ਦੇ 'ਭਰਾ' ਨੂੰ 11 ਸਾਲ ਦੀ ਇਕ ਬੱਚੀ ਨਾਲ ਜਬਰ-ਜ਼ਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਬੈਤੂਲ ਸ਼ਹਿਰ ਵਿਚ ਇਕ ਹਜ਼ਾਰ ਭੈਣਾਂ ਦੇ 'ਭਰਾ' ਨੂੰ 11 ਸਾਲ ਦੀ ਇਕ ਬੱਚੀ ਨਾਲ ਜਬਰ-ਜ਼ਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਵਿਅਕਤੀ ਰਾਜਿੰਦਰ ਸਿੰਘ ਚੌਹਾਨ ਉਰਫ ਕੇਂਦੂ ਬਾਬਾ ਜੋ ਇਕ ਸਥਾਨਕ ਆਜ਼ਾਦ ਕੌਂਸਲਰ ਹੈ, ਹਰ ਸਾਲ ਰੱਖੜੀ ਦੇ ਮੌਕੇ 'ਤੇ ਸਮੂਹਿਕ ਰੱਖੜੀ ਬੰਨ੍ਹਵਾਉਣ ਦਾ ਪ੍ਰੋਗਰਾਮ ਆਯੋਜਿਤ ਕਰਦਾ ਸੀ ਅਤੇ ਖੁਦ ਨੂੰ ਇਕ ਹਜ਼ਾਰ ਭੈਣਾਂ ਦਾ 'ਭਰਾ' ਦੱਸਦਾ ਸੀ।
‘Brother of 1000 sisters’ held for raping Child
ਸਥਾਨਕ ਪੁਲਿਸ ਸੂਤਰਾਂ ਨੇ ਦੱਸਿਆ ਕਿ ਉਸ ਵਿਰੁੱਧ ਲੱਗੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ ਇਕ ਗੁੰਮਨਾਮ ਚਿੱਠੀ ਵਿਚ ਲਾਏ ਗਏ ਹਨ। ਪੁਲਿਸ ਨੇ ਧਾਰਾ 376 ਅਧੀਨ ਮਾਮਲਾ ਦਰਜ ਕਰ ਕੇ ਕੇਂਦੂ ਬਾਬਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੁਝ ਰਿਪੋਰਟਾਂ ਵਿਚ ਇਹ ਵੀ ਕਿਹਾ ਗਿਆ ਕਿ ਉਸ ਨੇ ਖੁਦ ਹੀ ਥਾਣੇ ਵਿਚ ਪਹੁੰਚ ਕੇ ਆਤਮ-ਸਮਰਪਣ ਕੀਤਾ।
‘Brother of 1000 sisters’ held for raping Child
ਪੁਲਿਸ ਸੂਤਰਾਂ ਮੁਤਬਕ ਕੌਂਸਲਰ ਉਕਤ ਬੱਚੀ ਨਾਲ ਪਿਛਲੇ ਇਕ ਸਾਲ ਤੋਂ ਜਬਰ-ਜ਼ਨਾਹ ਕਰਦਾ ਆ ਰਿਹਾ ਸੀ। ਇਸ ਸਾਲ ਮਾਰਚ ਵਿਚ ਜਦੋਂ ਬੱਚੀ ਦੀ ਮਾਂ ਨੂੰ ਇਸ ਸਬੰਧੀ ਪਤਾ ਲੱਗਾ ਤਾਂ ਉਹ ਕੇਂਦੂ ਬਾਬਾ ਦੇ ਘਰ ਗਈ ਪਰ ਉਸ ਨੇ ਉਸ ਨੂੰ ਧਮਕੀ ਦੇ ਕੇ ਚੁੱਪ ਕਰਵਾ ਦਿੱਤਾ। ਬਾਅਦ ਵਿਚ ਕਿਸੇ ਨੇ ਗੁੰਮਨਾਮ ਚਿੱਠੀ ਲਿਖ ਕੇ ਸਾਰਾ ਮਾਮਲਾ ਬੇਨਕਾਬ ਕੀਤਾ।