ਪ੍ਰੇਮ ਸਬੰਧ 'ਚ ਵਿਆਹ ਦਾ ਝਾਂਸਾ ਦੇ ਨਾਜਾਇਜ਼ ਸਬੰਧ ਬਣਾਉਣਾ ਜਬਰ-ਜ਼ਨਾਹ ਮੰਨਿਆ ਜਾਵੇਗਾ : ਸੁਪਰੀਮ ਕੋਰਟ
Published : Apr 12, 2019, 10:48 am IST
Updated : Apr 12, 2019, 12:19 pm IST
SHARE ARTICLE
Couple
Couple

ਲੜਕੀ ਨਾਲ ਵਿਆਹ ਦਾ ਵਾਅਦਾ ਕਰ ਕੇ ਨਾਜਾਇਜ਼ ਸੰਬੰਧ ਬਣਾਉਣਾ ਧਾਰਾ 376 ਦੇ ਅਧੀਨ ਜਬਰ-ਜ਼ਨਾਹ ਮੰਨਿਆ ਜਾਵੇਗਾ...

ਚੰਡੀਗੜ੍ਹ : ਭਾਰਤ ‘ਚ ਜਿਹੜੇ ਲੜਕੇ ਪਹਿਲਾਂ ਪ੍ਰੇਮ ਸੰਬੰਧ ਬਣਾਉਂਦੇ ਹਨ, ਫਿਰ ਵਿਆਹ ਦਾ ਵਾਅਦਾ ਕਰਦੇ ਹਨ ਅਤੇ ਲੜਕੀਆਂ ਨੂੰ ਇਸਤੇਮਾਲ ਕਰਕੇ ਉਨ੍ਹਾਂ ਦੀ ਜ਼ਿੰਦਗੀ ਖ਼ਰਾਬ ਕਰਨ ਤੋਂ ਬਾਅਦ ਦੂਜੀ ਲੜਕੀ ਨਾਲ ਵਿਆਹ ਕਰ ਲੈਂਦੇ ਹਨ, ਉਨ੍ਹਾਂ ਲਈ ਚਿਤਾਵਨੀ ਵਾਲਾ ਖ਼ਬਰ ਹੈ। ਮਾਣਯੋਗ ਸੁਪਰੀਮ ਕੋਰਟ ਨੇ ਇਸ ਵਿਸ਼ੇ ‘ਤੇ ਇਕ ਇਤਿਹਾਸਕ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਲੜਕੀ ਨਾਲ ਵਿਆਹ ਦਾ ਵਾਅਦਾ ਕਰ ਕੇ ਨਾਜਾਇਜ਼ ਸੰਬੰਧ ਬਣਾਉਣਾ ਧਾਰਾ 376 ਦੇ ਅਧੀਨ ਜਬਰ-ਜ਼ਨਾਹ ਮੰਨਿਆ ਜਾਵੇਗਾ।

Love in RelationshipLove in Relationship

 ਮਾਣਯੋਗ ਸੁਪਰੀਮ ਕੋਰਟ ਦੇ ਬੈਂਚ ਜਸਟਿਸ ਐਮ.ਐਰ. ਸ਼ਾਹ ਅਤੇ ਜਸਟਿਸ ਐਲ ਨਾਗੇਸ਼ਵਰ ਰਾਓ ਦੇ ਬੈਂਚ ਨੇ ਅਨੁਰਾਗ ਸੋਨੀ ਬਨਾਮ ਛੱਤੀਸਗੜ੍ਹ ਸਰਕਾਰ ਕ੍ਰਿਮੀਨਲ ‘ਚ ਅਪੀਲ ਨੰਬਰ 629 ਆਫ਼ 2019 ਦਾ ਨਿਬੇੜਾ ਕਰਦਿਆਂ ਕਿਹਾ ਹੈ ਕਿ ਜੇਕਰ ਇਹ ਸਾਬਤ ਹੋ ਜਾਵੇ ਕਿ ਸੜਕੇ ਨੇ ਲੜਕੀ ਨਾਲ ਵਿਆਹ ਕਰਨ ਦਾ ਵਿਅਦਾ ਕੀਤਾ ਸੀ, ਜਦਕਿ ਉਸ ਦਾ ਵਾਅਦਾ ਪੁਗਾਉਣ ਦਾ ਇਰਾਦਾ ਹੀ ਨਹੀਂ ਸੀ ਅਤੇ ਲੜਕੀ ਨੇ ਲੜਕੇ ਨਾਲ ਇਸ ਵਾਅਦੇ ‘ਤੇ ਭਰੋਸਾ ਕਰਦਿਆਂ ਹੀ ਸੰਬੰਧ ਬਣਾਉਣ ਦੀ ਇਜਾਜ਼ਤ ਦਿੱਤੀ ਸੀ, ਤਾਂ ਅਜਿਹੀ ਸਹਿਮਤੀ ਆਈ.ਪੀ.ਸੀ ਦੀ ਧਾਰਾ 90 ਦੇ ਅਧੀਨ ਗਲਤ ਧਾਰਨਾ ‘ਤੇ ਪ੍ਰਾਪਤ ਕੀਤੀ ਗਈ ਸਹਿਮਤੀ ਮੰਨੀ ਜਾਵੇਗੀ।

Supreme CourtSupreme Court

 ਲੜਕੀ ਨਾਲ ਇਹ ਸਰਾਸਰ ਧੋਖਾ ਅਤੇ ਬੇਈਮਾਨੀ ਹੈ ਅਤੇ ਅਜਿਹੇ ਕੇਸ ਵਿਚ ਦੋਸੀ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ ਅਤੇ ਉਸ ‘ਤੇ ਧਾਰਾ 376 ਦੇ ਅਧੀਨ ਜਬਰ-ਜ਼ਨਾਹ ਦਾ ਕੇਸ ਮੰਨ ਕੇ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਇਸ ਕੇਸ ਵਿਚ ਦੋਸ਼ੀ ਇਕ ਹਸਪਤਾਲ ਵਿਚ ਜੂਨੀਅਰ ਡਾਕਟਰ ਸੀ ਅਤੇ ਲੜਕੀ ਹਸਪਤਾਲ ਵਿਚ ਫਾਰਮਾਸਿਸਟ ਦੀ ਪੜ੍ਹਾਈ ਕਰ ਰਹੀ ਸੀ। ਦੋਵਾਂ ਨੇ ਬਾਅਦ ਵਿਚ ਵੱਖ-ਵੱਖ ਵਿਆਹ ਕਰ ਲਏ ਸਨ।

Court Decision Court Decision

 ਮਾਣਯੋਗ ਸੁਪਰੀਮ ਕੋਰਟ ਨੇ ਇਸ ‘ਤੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਦੋਵਾਂ ਦਾ ਬਾਅਦ ਵਿਚ ਵੱਖ-ਵੱਖ ਹੋਣ ‘ਤੇ ਲੜਕਾ ਅਪਣੇ ਦੋਸ਼ ਤੋਂ ਦੋਸ਼ ਮੁਕਤ ਨਹੀਂ ਮੰਨਿਆ ਜਾਵੇਗਾ ਕਿਉਂਕਿ ਜਬਰ-ਜ਼ਨਾਹ ਲੜਕੀ ਦੇ ਤਨ, ਮਨ, ਅਤੇ ਪ੍ਰਾਈਵੇਸੀ ‘ਤੇ ਘੋਰਾ ਹਮਲਾ ਹੁੰਦਾ ਹੈ ਅਤੇ ਇਹ ਇਕ ਵੱਡਾ ਪੱਕਾ ਧੱਬਾ ਹੈ। ਭਾਰਤ ਵਿਚ ਲੱਖਾਂ ਹੀ ਲੜਕੇ-ਲੜਕੀਆਂ ਪਿਆਰ ਵਿਚ ਅੰਨ੍ਹੇ ਹੋ ਕੇ ਗਲਤ ਕਦਮ ਚੁੱਕ ਬੈਠਦੇ ਹਨ. ਜਿਨ੍ਹਾਂ ਦਾ ਖਮਿਆਜਾ ਦੋਨਾਂ ਜਣਿਆਂ ਨੂੰ ਹੀ ਭੁਗਤਣਾ ਪੈਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement