
ਇਸ ਮਾਮਲੇ ਵਿਚ ਕਾਂਗਰਸ ਨੇ ਛਤੀਸਗੜ੍ਹ ਦੇ ਟਵਿੱਟਰ ਹੈੱਡਲ ਦੇ ਜਰੀਏ ਮਾਫ਼ੀ ਮੰਗਦੇ ਹੋਏ ਜਵਾਬ ਵੀ ਦਿੱਤਾ
ਨਵੀਂ ਦਿੱਲੀ- ਛਤੀਸਗੜ੍ਹ ਦੇ ਸੀਐਮ ਭੁਪੇਸ਼ ਬਘੇਲ ਨੇ ਮੁੱਖ ਮੰਤਰੀ ਜਨ ਚੌਪਾਲ ਪ੍ਰੋਗਰਾਮ ਦੇ ਤਹਿਤ ਜਨਤਾ ਨਾਲ ਰੂਬਰੂਹ ਹੋਣ ਲਈ ਮੁੱਖ ਮੰਤਰੀ ਰਿਹਾਇਸ਼ ਤੇ ਆਮ ਲੋਕਾਂ ਨੂੰ ਸੱਦਾ ਦਿੱਤਾ ਹੈ। ਸੀਐਮ ਨਿਵਾਸ ਦੇ ਨੇੜੇ ਜਾਣ ਨਾਲ ਤੋਂ ਪਹਿਲਾਂ ਲੋਕਾਂ ਦੇ ਦੁਪੱਟੇ ਅਤੇ ਪੱਗਾਂ ਲਵਾ ਦਿੱਤੀਆਂ ਗਈਆਂ। ਇਸ ਮਾਮਲੇ ਤੇ ਭਾਜਪਾ ਛਤੀਸਗੜ੍ਹ ਦੇ ਅਧਿਕਾਰਕ ਟਵਿੱਟਰ ਹੈਡਲ ਨੇ ਨਿਵਾਸ ਦੇ ਬਾਹਰ ਰੱਖੇ ਗਏ ਦੁਪੱਟੇ ਅਤੇ ਪੱਗਾਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕਾਂਗਰਸ ਤੇ ਹਮਲਾ ਬੋਲਿਆ। ਭਾਜਪਾ ਨੇ ਸੀਐਮ ਭੁਪੇਸ਼ ਬਘੇਲ ਤੋਂ ਸਵਾਲ ਕੀਤਾ ਕਿ ਕੀ ਦੁਪੱਟੇ ਅਤੇ ਪੱਗ ਤੋਂ ਵੀ ਤੁਹਾਡੀ ਸੁਰੱਖਿਆ ਨੂੰ ਖ਼ਤਰਾ ਹੈ?
ਹਾਲਾਂਕਿ ਇਸ ਮਾਮਲੇ ਵਿਚ ਕਾਂਗਰਸ ਨੇ ਛਤੀਸਗੜ੍ਹ ਦੇ ਟਵਿੱਟਰ ਹੈੱਡਲ ਦੇ ਜਰੀਏ ਮਾਫ਼ੀ ਮੰਗਦੇ ਹੋਏ ਜਵਾਬ ਦਿੱਤਾ। ਬੀਜੇਪੀ ਨੇ ਟਵਿੱਟਰ ਤੇ ਲਿਖਿਆ ਕਿ, ''ਵਾਹ ਮੁੱਖ ਮੰਤਰੀ ਭੁਪੇਸ਼ ਬਘੇਲ ਜੀ! ਛਤੀਸਗੜ੍ਹ ਦਾ ਮਾਣ-ਸਨਮਾਨ ਹੈ ਦੁਪੱਟਾ ਤੇ ਪਗੜੀ ਪਰ ਜਨ ਚੌਪਾਲ ਵਿਚ ਤੁਹਾਨੂੰ ਮਿਲਣ ਆਏ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਪਹਿਲਾਂ ਉਹਨਾਂ ਦੇ ਦੁਪੱਟੇ ਅਤੇ ਪੱਗਾਂ ਨੂੰ ਸੀਐਮ ਰਿਹਾਇਸ਼ ਦੇ ਬਾਹਰ ਉਤਰਵਾ ਦਿੱਤਾ ਗਿਆ ਸੀ। ਦੁਪੱਟੇ ਅਤੇ ਪੱਗਾਂ ਤੋਂ ਵੀ ਤੁਹਾਡੀ ਸੁਰੱਖਿਆ ਨੂੰ ਖ਼ਤਰਾ ਹੈ ਕੀ?
जैसे ही सूचना मिली, दुपट्टा-पगड़ी उतरवाना बंद कर दिया गया है। हम ग़लतियों को तत्काल सुधारते हैं। सुरक्षाकर्मियों ने एहतियात के नाम पर ग़लती की।
— INC Chhattisgarh (@INCChhattisgarh) July 3, 2019
जनता और जनप्रतिनिधि के बीच का यह खूबसूरत रिश्ता प्यार और विश्वास पर कायम होता है। https://t.co/RYLOULF0Mu
ਹਾਲਾਂਕਿ ਇਸ ਤੇ ਕਾਂਗਰਸ ਦੇ ਛਤੀਸਗੜ੍ਹ ਟਵਿੱਟਰ ਅਕਾਊਂਟ ਨੇ ਮਾਫ਼ੀ ਮੰਗਦੇ ਹੋਏ ਟਵੀਟ ਤੇ ਜਵਾਬ ਦਿੱਤਾ ਅਤੇ ਲਿਖਿਆ '' ਜਿਵੇਂ ਹੀ ਸੂਚਨਾ ਮਿਲੀ ਦੁਪੱਟਾ ਅਤੇ ਪੱਗ ਉਤਰਵਾਉਣੇ ਬੰਦ ਕਰ ਦਿੱਤੇ ਗਏ। ਮੰਗਲਵਾਰ ਨੂੰ ਸੀਐਮ ਭੁਪੇਸ਼ ਬਘੇਲ ਅਤੇ ਕਾਂਗਰਸ ਛਤੀਸਗੜ੍ਹ ਨੇ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਜਨ ਚੌਪਾਲ ਦਾ ਐਲਾਨ ਕੀਤਾ ਸੀ ਜਿਸ ਵਿਚ ਸੀਐਮ ਬਘੇਲ ਨੇ ਲਿਖਿਆ ਸੀ
ਕਿ ਉਹ ਜਨਤਾ ਦਾ ਮੁੱਖ ਮੰਤਰੀ ਹੈ ਹਰ ਇਕ ਜਗ੍ਹਾਂ ਤੇ ਆਪਣੀ ਜਨਤਾ ਨੂੰ ਮਿਲਣਾ ਚਾਹੁੰਦਾ ਹਾਂ ਫਿਰ ਭਾਵੇਂ ਉਹ ਮੇਰਾ ਨਿਵਾਸ ਸਥਾਨ ਹੀ ਕਿਉਂ ਨਾ ਹੋਵੇ। ਮੁੱਖ ਮੰਤਰੀ ਨਿਵਾਸ ਵਿਚ ਤੁਹਾਡਾ ਸਵਾਗਤ ਕਰਦਾ ਹਾਂ।'' ਉਧਰ ਛਤੀਸਗੜ੍ਹ ਦੇ ਕਾਂਗਰਸ ਪੇਜ਼ ਤੇ ਲਿਖਿਆ ਸੀ ਕਿ ਲੋਕਤੰਤਰ ਵਿਚ ਗੱਲਬਾਤ ਹੋਣਾ ਸਿਹਤਮੰਦ ਲੋਕਤੰਤਰ ਦੀ ਪਛਾਣ ਹੈ। ਜਨਤਾ ਅਤੇ ਸਮਾਜ ਸੇਵਕ ਦੇ ਵਿਚਕਾਰ ਮੁਲਾਕਾਤ ਹਮੇਸ਼ਾ ਜਾਰੀ ਰਹਿਣੀ ਚਾਹੀਦੀ ਹੈ।