ਐਚਸੀ, ਐਸਸੀ ਵਿਚ ਜਾਤੀਵਾਦ
Published : Jul 3, 2019, 3:39 pm IST
Updated : Jul 3, 2019, 3:40 pm IST
SHARE ARTICLE
Justice pandey wrote letter to pm alleging nepotism casteism in judges selection
Justice pandey wrote letter to pm alleging nepotism casteism in judges selection

ਪਰਵਾਰ ਦੇ ਆਧਾਰ ਤੇ ਹੋ ਰਹੀਆਂ ਹਨ ਭਰਤੀਆਂ: ਜਸਟਿਸ ਰੰਗਨਾਥ

ਇਲਾਹਾਬਾਦ: ਇਲਾਹਾਬਾਦ ਹਾਈ ਕੋਰਟ ਦੇ ਜੱਜ ਰੰਗਨਾਥ ਪਾਂਡੇ ਨੇ ਪੀਐਮ ਮੋਦੀ ਨੂੰ ਚਿੱਠੀ ਲਿਖ ਕੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਜੱਜਾਂ ਦੀ ਨਿਯੁਕਤੀ ਵਿਚ ਭਰਾ-ਭਤੀਜਾਵਾਦ ਅਤੇ ਜਾਤੀਵਾਦ ਦਾ ਆਰੋਪ ਲਗਾਇਆ ਹੈ। ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਦੇ ਜੱਸ ਰੰਗਨਾਥ ਪਾਂਡੇ ਨੇ ਪੀਐਮ ਮੋਦੀ ਨੂੰ ਚਿੱਠੀ ਲਿਖ ਕੇ ਜੱਜਾਂ ਦੀ ਨਿਯੁਕਤੀ 'ਤੇ ਗੰਭੀਰ ਸਵਾਲ ਉਠਾਏ ਹਨ। ਉਹਨਾਂ ਲਿਖਿਆ ਕਿ ਜੱਜਾਂ ਦੀ ਨਿਯੁਕਤੀ ਦਾ ਕੋਈ ਨਿਸ਼ਚਿਤ ਪੈਮਾਨਾ ਨਹੀਂ ਹੈ।

LatterLetter

ਪਰਵਾਰਵਾਦ ਅਤੇ ਜਾਤੀਵਾਦ 'ਤੇ ਜੱਜਾਂ ਦੀ ਨਿਯੁਕਤੀ ਹੋ ਰਹੀ ਹੈ। ਉਹਨਾਂ ਨੇ ਲਿਖਿਆ ਕਿ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਚੋਣ ਚਾਹ ਪਾਰਟੀ ਵਿਚ ਹੋ ਜਾਂਦੀ ਹੈ। ਜੱਜਾਂ ਦੀ ਪੈਰਵੀ ਅਤੇ ਉਹਨਾਂ ਦਾ ਪਸੰਦੀਦਾ ਹੋਣਾ ਹੀ ਚੋਣ ਦੀ ਇਕ ਤਰ੍ਹਾਂ ਦੀ ਕਸੌਟੀ ਹੈ। ਉਹਨਾਂ ਨੇ ਪੀਐਮ ਨੂੰ ਅਪੀਲ ਕੀਤੀ ਹੈ ਕਿ ਕੋਰਟ ਦਾ ਮਾਨ-ਸਨਮਾਣ ਫਿਰ ਤੋਂ ਕਾਇਮ ਕੀਤਾ ਜਾਵੇ।

LatterLetter

ਜੱਜ ਰੰਗਨਾਥ ਪਾਂਡੇ ਨੇ ਲਿਖਿਆ ਕਿ ਉਹ ਆਪ ਇਕ ਸਧਾਰਣ ਪਿਛੋਕੜ ਤੋਂ ਅਪਣੀ ਮਿਹਨਤ ਅਤੇ ਵਫ਼ਾਦਾਰੀ ਦੇ ਆਧਾਰ 'ਤੇ ਪ੍ਰਤੀਯੋਗੀ ਚੋਣ ਵਿਚ ਜੱਜ ਅਤੇ ਹੁਣ ਹਾਈ ਕੋਰਟ ਦਾ ਜੱਜ ਨਿਯੁਕਤ ਹੋਇਆ ਹੈ। ਉਹਨਾਂ ਅਪੀਲ ਕੀਤੀ ਕਿ ਉਹ ਇਸ ਵਿਸ਼ੇ 'ਤੇ ਵਿਚਾਰ ਕਰਦੇ ਹੋਏ ਜ਼ਰੂਰਤ ਅਨੁਸਾਰ ਨਿਰੰਤਰ ਅਤੇ ਆ ਰਹੀਆਂ ਮੁਸ਼ਕਲਾਂ ਦਾ ਫ਼ੈਸਲਾ ਕਰ ਕੇ ਨਿਆਂਪਾਲਿਕਾ ਦੀ ਸ਼ਾਨ ਨੂੰ ਕਾਇਮ ਕਰਨ ਦੀ ਕੋਸ਼ਿਸ਼ ਕਰਨ।

ਜਿਸ ਨਾਲ ਕਿਸੇ ਦਿਨ ਉਹ ਇਹ ਸੁਣ ਕੇ ਸੰਤੁਸ਼ਟ ਹੋਣਗੇ ਕਿ ਇਕ ਸਾਧਾਰਣ ਪਿਛੋਕੜ ਤੋਂ ਆਇਆ ਵਿਅਕਤੀ ਅਪਣੀ ਯੋਗਤਾ, ਮਿਹਨਤ ਅਤੇ ਵਫ਼ਾਦਾਰੀ ਕਾਰਨ ਭਾਰਤ ਦਾ ਮੁੱਖ ਜੱਜ ਬਣ ਸਕਿਆ। ਪਿਛਲੇ ਦਿਨਾਂ ਵਿਚ ਦੇਸ਼ ਦੇ ਚੀਫ਼ ਜੱਜ ਨੇ ਵੀ ਪੀਐਮ ਮੋਦੀ ਨੂੰ ਚਿੱਠੀ ਲਿਖ ਕੇ ਸੁਪਰੀਮ ਕੋਰਟ ਵਿਚ ਜੱਜਾਂ ਦੀ ਨਿਯੁਕਤੀ ਤੇਜ਼ ਕਰਨ ਦੀ ਅਪੀਲ ਕੀਤੀ ਸੀ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਸੀ ਕਿ ਜੱਜਾਂ ਦੀ ਨਿਯੁਕਤੀ ਨਾ ਹੋਣ ਨਾਲ ਭਾਰਤੀ ਅਦਾਲਤਾਂ ਵਿਚ ਮੁਕੱਦਮਿਆਂ ਦਾ ਢੇਰ ਲਗਿਆ ਹੋਇਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement