ਅਮਰੀਕਾ ‘ਚ ਜੱਜ ਨੇ ‘ਸਜਾ’ ਦੇ ਤੌਰ ‘ਤੇ ਸਿੱਖ ਧਰਮ ਬਾਰੇ ਜਾਣੂ ਕਰਵਾਉਣ ਦੀ ਦਿੱਤੀ ਸਜਾ
Published : May 25, 2019, 5:29 pm IST
Updated : May 25, 2019, 5:30 pm IST
SHARE ARTICLE
nformed about Sikhism
nformed about Sikhism

ਅਮਰੀਕਾ ਵਿੱਚ ਇੱਕ ਜੱਜ ਨੇ ਆਰੇਗਨ ‘ਚ ਵਿਅਕਤੀ ਨੂੰ ਸਿੱਖ ਸਮੂਹ ਦੇ ਇੱਕ ਵਿਅਕਤੀ ‘ਤੇ ਹਮਲਾ ਕਰਨ ਦੇ ਜੁਰਮ...

ਵਾਸ਼ਿੰਗਟਨ: ਅਮਰੀਕਾ ਵਿੱਚ ਇੱਕ ਜੱਜ ਨੇ ਆਰੇਗਨ ‘ਚ ਵਿਅਕਤੀ ਨੂੰ ਸਿੱਖ ਸਮੂਹ ਦੇ ਇੱਕ ਵਿਅਕਤੀ ‘ਤੇ ਹਮਲਾ ਕਰਨ ਦੇ ਜੁਰਮ ‘ਚ ਸਜਾ ਸੁਣਾਈ ਹੈ। ਸੱਜਾ ਦੇ ਤੌਰ ‘ਤੇ ਦੋਸ਼ੀ ਨੂੰ ਸਿੱਖ ਧਰਮ ਦੀ ਪੜ੍ਹਾਈ ਕਰਨ ਅਤੇ ਉਸ ‘ਤੇ ਇੱਕ ਰਿਪੋਰਟ ਪੇਸ਼ ਕਰਨ ਨੂੰ ਕਿਹਾ ਗਿਆ ਹੈ। ਅਮਰੀਕਾ ਵਿੱਚ ਸਿੱਖ ਨਾਗਰਿਕ ਅਧਿਕਾਰਾਂ ਦੇ ਸਭ ਤੋਂ ਵੱਡੇ ਸੰਗਠਨ ‘ਦ ਸਿੱਖ ਕੋਲਿਸ਼ਨ’ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਦੋਸ਼ੀ ਐਂਡਰਿਊ ਰਾਮਸੇ ਨੇ 14 ਜਨਵਰੀ ਨੂੰ ਹਰਵਿੰਦਰ ਸਿੰਘ ਡੋਡ ਨੂੰ ਧਮਕਾਉਣ ਅਤੇ ਉਨ੍ਹਾਂ ‘ਤੇ ਹਮਲਾ ਕਰਨ ਦਾ ਜੁਰਮ ਕਬੂਲ ਕੀਤਾ। ਬਿਆਨ ‘ਚ ਕਿਹਾ ਗਿਆ ਕਿ ਧਮਕਾਉਣ ਦੇ ਇਲਜ਼ਾਮ ਨੂੰ ਨਫ਼ਰਤ ਦੋਸ਼ ਦੇ ਤੌਰ ‘ਤੇ ਵੇਖਿਆ ਜਾਂਦਾ ਹੈ।

nformed about Sikhisminformed about Sikhism

ਗਵਾਹਾਂ ਦੇ ਅਨੁਸਾਰ ਡੋਡ ਨੇ ਬਿਨਾਂ ਪਹਿਚਾਣ ਪੱਤਰ ਦਿਖਾਏ ਰਾਮਸੇ ਨੂੰ ਸਿਗਰਟ ਵੇਚਣ ਤੋਂ ਮਨਾ ਕਰ ਦਿੱਤਾ ਸੀ। ਇਸ ਤੋਂ ਬਾਅਦ ਰਾਮਸੇ ਨੇ ਡੋਡ ਦੀ ਦਾੜੀ ਖਿੱਚੀ, ਉਨ੍ਹਾਂ ਨੂੰ ਮੁੱਕਾ ਮਾਰਿਆ ਅਤੇ ਜ਼ਮੀਨ ‘ਤੇ ਸੁੱਟ ਦਿੱਤਾ। ਉੱਥੇ ਮੌਜੂਦ ਲੋਕਾਂ ਨੇ ਪੁਲਿਸ ਆਉਣ ਤੱਕ ਰਾਮਸੇ ਨੂੰ ਫੜ ਕੇ ਰੱਖਿਆ। ਡੋਡ ਭਾਰਤ ਤੋਂ ਅਮਰੀਕਾ ਆਏ ਹਨ ਅਤੇ ਇੱਥੇ ਉਨ੍ਹਾਂ ਦੀ ਇੱਕ ਦੁਕਾਨ ਹੈ। 

ਨਫ਼ਰਤ ਦੋਸ਼

ਉਨ੍ਹਾਂ ਨੇ ਅਦਾਲਤ ਨੂੰ ਦਿੱਤੇ ਇੱਕ ਲਿਖਤੀ ਬਿਆਨ ‘ਚ ਕਿਹਾ ਕਿ ਅਮਰੀਕਾ ‘ਚ ਨਫ਼ਰਤ ਦੋਸ਼ ਤੇਜ਼ੀ ਨਾਲ ਵੱਧ ਰਹੇ ਹਨ। ਐਫਬੀਆਈ ਦਾ ਵੀ ਕਹਿਣਾ ਹੈ ਕਿ ਆਰਗਨ ‘ਚ 2016 ਦੀ ਤੁਲਣਾ ‘ਚ 2017 ਵਿੱਚ ਨਫ਼ਰਤ ਦੋਸ਼ 40 ਫ਼ੀਸਦੀ ਤੱਕ ਵੱਧ ਗਏ ਹਨ। ਡੋਡ ਨੇ ਕਿਹਾ, ਉਸਨੇ ਮੈਨੂੰ ਇਨਸਾਨ ਨਹੀਂ ਸਮਝਿਆ। ਉਸ ਨੇ ਮੈਨੂੰ ਇਸ ਲਈ ਮਾਰਿਆ ਕਿ ਮੈਂ ਕਿਵੇਂ ਦਾ ਦਿਖ ਰਿਹਾ ਹਾਂ। ਮੇਰੀ ਪੱਗ ਅਤੇ ਦਾੜ੍ਹੀ ਲਈ ਮਾਰਿਆ-ਇਹ ਮੇਰੀ ਧਾਰਮਿਕ ਸ਼ਰਧਾ ਨਾਲ ਜੁੜੀਆਂ ਚੀਜਾਂ ਹਨ। ਪੁਲਿਸ ਨੇ ਕਿਹਾ ਕਿ ਰਾਮਸੇ ਨੇ ਡੋਡ ‘ਤੇ ਜੁੱਤੀ ਵੀ ਸੁੱਟੀ ਅਤੇ ਉਨ੍ਹਾਂ ਦੀ ਪੱਗ ਖੋਹ ਲਈ।

‘ਦ ਸਟੇਟਸਮੇਨ ਜਰਨਲ’ ਨੇ ਆਪਣੀ ਇੱਕ ਖਬਰ ‘ਚ ਕਿਹਾ ਕਿ ਮਾਰਿਆਨ ਕਾਉਂਟੀ ਦੇ ਜੱਜ ਲਿੰਡਸੇ ਪਾਟਰਿਡਜ ਨੇ ਰਾਮਸੇ ਨੂੰ ਸੁਣਵਾਈ ਵਿੱਚ ਜੂਨ ‘ਚ ਸਾਲਾਨਾ ਸਿੱਖ ਪਰੇਡ ਵਿੱਚ ਸ਼ਾਮਲ ਹੋਣ ਦਾ ਹੁਕਮ ਦਿੱਤਾ ਨਾਲ ਹੀ ਕਿਹਾ ਕਿ ਉਹ ਅਦਾਲਤ ਨੂੰ ਦੱਸੇ ਦੀ ਉਸਨੇ ਸਿੱਖ ਸਮੂਹ ਅਤੇ ਉਨ੍ਹਾਂ ਦੀ ਸੰਸਕ੍ਰਿਤੀ ਦੇ ਬਾਰੇ ‘ਚ ਕੀ ਜਾਣਿਆ ਹੈ। ਜੱਜ ਨੇ ਕਿਹਾ, ਕੱਟੜਤਾ ਅਗਿਆਨਤਾ ਦਾ ਨਤੀਜਾ ਹੈ। ਅਸੀਂ ਸਾਰੇ ਆਪਣੇ ਸਮੂਹ ਦੀਆਂ ਸੰਸਕ੍ਰਿਤੀਆਂ ਨਾਲ ਸਿੱਖਣ ਅਤੇ ਲਾਭ ਹੋਣ ਦੀ ਸਮਰੱਥਾ ਰੱਖਦੇ ਹਾਂ। 

ਮਦਦ ਅਪਨਾਉਣ ਨੂੰ ਤਿਆਰ

 ਰਿਪੋਰਟਾਂ 'ਚ ਕਿਹਾ ਕਿ ਜੱਜ ਨੇ ਰਾਮਸੇ ਨੂੰ ਤਿੰਨ ਸਾਲ ਦੀ ਨਿਗਰਾਨੀ ਅਤੇ 180 ਦਿਨ ਦੀ ਕੈਦ ਦੀ ਸਜਾ ਸੁਣਾਈ ਹੈ। ਇਸ ਵਿੱਚ ਹੁਣ ਤੱਕ ਦੀ ਜੇਲ੍ਹ ਮਿਆਦ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜੱਜ ਨੇ ਕਿਹਾ ਕਿ ਰਾਮਸੇ ਲਈ ਨਸ਼ੀਲਾ ਪਦਾਰਥ, ਸ਼ਰਾਬ ਅਤੇ ਉਸਦੇ ਮਾਨਸਿਕ ਸਿਹਤ ਦਾ ਇਲਾਜ ਕਰਵਾਇਆ ਜਾਣਾ ਸਭ ਤੋਂ ਵਧੀਆ ਤਰੀਕਾ ਹੈ। ਰਾਮਸੇ ਨੂੰ ਪਹਿਲਾਂ ਵੀ ਘਰੇਲੂ ਹਿੰਸਾ, ਚੋਰੀ ਅਤੇ ਨਸ਼ੀਲਾ ਪਦਾਰਥ ਰੱਖਣ ਦਾ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੈ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਰਾਮਸੇ ਨੇ ਅਦਾਲਤ ਨੂੰ ਕਿਹਾ ਕਿ ਉਸਨੂੰ ਹਮੇਸ਼ਾ ਹੀ ਮਾਨਸਿਕ ਪ੍ਰੇਸ਼ਾਨੀ ਰਹੀ ਹੈ ਅਤੇ ਉਹ ਮੱਦਦ ਸਵੀਕਾਰ ਕਰਨ ਲਈ ਤਿਆਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement