ਛੇੜਛਾੜ ਦਾ ਵਿਰੋਧ ਕਰਨ 'ਤੇ ਔਰਤ ਦੀ ਕੀਤੀ ਹੱਤਿਆ
Published : Jul 3, 2019, 7:40 pm IST
Updated : Jul 3, 2019, 7:40 pm IST
SHARE ARTICLE
woman beaten to death in uttar pradeshs bhadohi
woman beaten to death in uttar pradeshs bhadohi

ਮਾਮਲਾ ਦਰਜ

ਭਦੋਹੀ: ਉੱਤਰ ਪ੍ਰਦੇਸ਼ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਭਦੋਹੀ ਜ਼ਿਲ੍ਹੇ ਦੇ ਓਰਾਈ ਥਾਣਾ ਖੇਤਰ ਵਿਚ ਲੜਕੀਆਂ ਨਾਲ ਛੇੜਛਾੜ ਦਾ ਵਿਰੋਧ ਕਰਨ 'ਤੇ ਕੁੱਝ ਲੋਕਾਂ ਨੇ ਡੰਡਿਆਂ ਨਾਲ ਲੜਕੀ ਦੇ ਪਰਵਾਰ 'ਤੇ ਹਮਲਾ ਕਰ ਦਿੱਤਾ ਅਤੇ ਇਕ ਔਰਤ ਨੂੰ ਕੁੱਟ ਕੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲਿਸ ਅਧਿਕਾਰੀ ਰਾਜੇਸ਼ ਐਸ ਨੇ ਦਸਿਆ ਕਿ ਇਸ ਮਾਮਲੇ ਵਿਚ ਚਾਰ ਲੋਕਾਂ ਵਿਰੁਧ ਮਾਮਲਾ ਦਰਜ ਕਰ ਕੇ ਦੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ArrestedArrested

ਦੋ ਫ਼ਰਾਰ ਆਰੋਪੀਆਂ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦਸਿਆ ਕਿ ਔਰੰਗਾਬਾਦ ਪਿੰਡ ਵਿਚ ਮੁਦਸਿਸਰ ਦੀਆਂ ਲੜਕੀਆਂ ਨਾਲ ਉੱਥੇ ਦੇ ਕੁੱਝ ਲੜਕੇ ਛੇੜਛਾੜ ਕਰਦੇ ਰਹਿੰਦੇ ਸਨ। ਮੰਗਲਵਾਰ ਦੀ ਰਾਤ ਨੂੰ ਵੀ ਛੇੜਛਾੜ ਦਾ ਵਿਰੋਧ ਕੀਤਾ ਤਾਂ ਆਫਤਾਬ, ਮਾਹਤਾਬ, ਨਿਜ਼ਾਮ ਅਤੇ ਰਿਆਜ਼ ਨੇ ਮੁਦਸਿਸਰ ਦੇ ਘਰ ਵਿਚ ਵੜ ਕੇ ਪੂਰੇ ਪਰਵਾਰ 'ਤੇ ਹਮਲਾ ਕਰ ਦਿੱਤਾ।

ਪੁਲਿਸ ਅਧਿਕਾਰੀ ਨੇ ਦਸਿਆ ਕਿ ਹਮਲੇ ਵਿਚਚ ਮੁਦਸਿਸਰ ਦੀ ਪਤਨੀ ਬਿਲਕੀਸ ਦੇ ਸਿਰ 'ਤੇ ਸੋਟੀਆਂ ਲਗਣ ਕਾਰਨ ਉਹ ਪੂਰੀ ਤਰ੍ਹਾਂ ਜ਼ਖ਼ਮੀ ਹੋ ਗਈ ਹੈ ਅਤੇ ਉਸ ਨੂੰ ਵਾਰਾਣਸੀ ਲਈ ਰੈਫ਼ਰ ਕੀਤਾ ਗਿਆ ਹੈ ਜਿੱਥੇ ਉਸ ਦੀ ਮੌਤ ਹੋ ਗਈ ਹੈ। ਉਹਨਾਂ ਦਸਿਆ ਕਿ ਹਮਲੇ ਵਿਚ ਪੰਜ ਲੋਕ ਜ਼ਖ਼ਮੀ ਹੋ ਗਏ ਹਨ। ਆਰੋਪੀ ਨਿਜ਼ਾਮ ਅਤੇ ਉਸ ਦੇ ਪੁੱਤਰ ਰਿਆਜ਼ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

Location: India, Uttar Pradesh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement