ਤੁਸੀਂ ਜਿਹੜੇ ਰਾਜ ਵਿਚ ਰਹਿੰਦੇ ਹੋ ਉਸ ਰਾਜ ਦੇ ਨੇੜੇ ਜਨ ਸੁਵਿਧਾ ਕੇਂਦਰ ਤੇ...
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਦੇ ਨਾਮ ਅਪਣੇ ਸੰਬੋਧਨ ਵਿਚ ਪੂਰੇ ਦੇਸ਼ ਵਿਚ ਵਨ ਨੇਸ਼ਨ ਵਨ ਰਾਸ਼ਨ ਕਾਰਡ ਲਾਗੂ ਕਰਨ ਦੀ ਗੱਲ ਕਹੀ ਹੈ। ਵਰਤਮਾਨ ਵਿਚ ਇਹ ਸਕੀਮ 20 ਰਾਜਾਂ ਅਤੇ ਕੇਂਦਰਸ਼ਾਸਿਤ ਪ੍ਰਦੇਸ਼ਾਂ ਵਿਚ ਲਾਗੂ ਹੋ ਗਿਆ ਹੈ। ਅਜਿਹੇ ਵਿਚ ਦੇਸ਼ ਵਿਚ ਜਿਹਨਾਂ ਕੋਲ ਰਾਸ਼ਨ ਕਾਰਡ ਨਹੀਂ ਹਨ ਉਹਨਾਂ ਲੋਕਾਂ ਲਈ ਬਿਹਤਰ ਮੌਕਾ ਹੈ ਕਿ ਉਹ ਜਲਦੀ ਤੋਂ ਜਲਦੀ ਅਪਣਾ ਰਾਸ਼ਨ ਕਾਰਡ ਬਣਵਾ ਲੈਣ।
ਰਾਸ਼ਨ ਕਾਰਡ ਰਾਹੀਂ ਦੁਕਾਨਾਂ ਤੋਂ ਕਣਕ, ਚਾਵਲ ਆਦਿ ਬਜ਼ਾਰ ਮੁੱਲ ਤੋਂ ਬੇਹੱਦ ਘਟ ਕੀਮਤ ਤੇ ਖਰੀਦੇ ਜਾ ਸਕਦੇ ਹਨ। ਵਨ ਨੇਸ਼ਨ ਵਨ ਰਾਸ਼ਨ ਕਾਰਡ ਯੋਜਨਾ ਵਿਚ ਹੁਣ ਵੀ ਪੁਰਾਣੇ ਕਾਰਡ ਤੋਂ ਹੀ ਰਾਸ਼ਨ ਮਿਲ ਰਿਹਾ ਹੈ। ਕੇਂਦਰ ਸਰਕਾਰ ਪਹਿਲਾਂ ਵੀ ਸਾਫ਼ ਕਰ ਚੁੱਕੀ ਹੈ ਕਿ ਵਨ ਨੇਸ਼ਨ ਵਨ ਰਾਸ਼ਨ ਕਾਰਡ ਯੋਜਨਾ ਲਾਗੂ ਹੋਣ ਤੋਂ ਬਾਅਦ ਵੀ ਪੁਰਾਣਾ ਰਾਸ਼ਨ ਕਾਰਡ ਚਲਦਾ ਰਹੇਗਾ।
ਤੁਸੀਂ ਜਿਹੜੇ ਰਾਜ ਵਿਚ ਰਹਿੰਦੇ ਹੋ ਉਸ ਰਾਜ ਦੇ ਨੇੜੇ ਜਨ ਸੁਵਿਧਾ ਕੇਂਦਰ ਤੇ ਜਾ ਕੇ ਅਪਣਾ ਰਾਸ਼ਨ ਕਾਰਡ ਬਣਵਾ ਸਕਦੇ ਹੋ। ਇੱਥੇ ਆਨਲਾਈਨ ਰਾਸ਼ਨਕਾਰਡ ਅਪਲਾਈ ਹੁੰਦਾ ਹੈ। ਤੁਸੀਂ ਚਾਹੋ ਤਾਂ ਖੁਦ ਵੀ ਆਨਲਾਈਨ ਅਪਲਾਈ ਕਰ ਸਕਦੇ ਹੋ। ਕਿਸੇ ਵਿਅਕਤੀ ਲਈ ਰਾਸ਼ਨ ਕਾਰਡ ਲੈਣਾ ਭਾਰਤ ਦਾ ਨਾਗਰਿਕ ਹੋਣਾ ਲਾਜ਼ਮੀ ਹੈ। ਵਿਅਕਤੀ ਕੋਲ ਕਿਸੇ ਹੋਰ ਰਾਜ ਦਾ ਰਾਸ਼ਨ ਕਾਰਡ ਨਹੀਂ ਹੋਣਾ ਚਾਹੀਦਾ।
ਜਿਸ ਦੇ ਨਾਮ 'ਤੇ ਰਾਸ਼ਨ ਕਾਰਡ ਬਣਾਇਆ ਜਾ ਰਿਹਾ ਹੈ ਉਸ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਪਿਆਂ ਦੇ ਰਾਸ਼ਨ ਕਾਰਡ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਇਕ ਪਰਿਵਾਰ ਦੇ ਮੁਖੀ ਦੇ ਨਾਮ ਤੇ ਇੱਕ ਰਾਸ਼ਨ ਕਾਰਡ ਹੁੰਦਾ ਹੈ। ਜਿਨ੍ਹਾਂ ਮੈਂਬਰਾਂ ਨੂੰ ਰਾਸ਼ਨ ਕਾਰਡ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ, ਉਨ੍ਹਾਂ ਦਾ ਪਰਿਵਾਰ ਦੇ ਮੁਖੀ ਨਾਲ ਨੇੜਲਾ ਸੰਬੰਧ ਹੋਣਾ ਚਾਹੀਦਾ ਹੈ।
ਉਸ ਤੋਂ ਪਹਿਲਾਂ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਕਿਸੇ ਵੀ ਰਾਸ਼ਨ ਕਾਰਡ ਵਿੱਚ ਨਾਮ ਨਹੀਂ ਹੋਣਾ ਚਾਹੀਦਾ ਹੈ। ਰਾਸ਼ਨ ਕਾਰਡ ਨਿਯਮ ਇਹ ਹੈ ਕਿ ਜਿਸ ਜ਼ਿਲ੍ਹੇ ਜਾਂ ਰਾਜ ਵਿੱਚ ਤੁਹਾਡਾ ਰਾਸ਼ਨ ਕਾਰਡ ਬਣਾਇਆ ਜਾਂਦਾ ਹੈ, ਤੁਸੀਂ ਉਸੇ ਜ਼ਿਲ੍ਹੇ ਜਾਂ ਰਾਜ ਵਿੱਚ ਰਾਸ਼ਨ ਲੈ ਸਕਦੇ ਹੋ। ਪਰ ਜੇ ਤੁਸੀਂ ਪ੍ਰਧਾਨ ਮੰਤਰੀ ਮੋਦੀ ਦੀ ਵਨ ਨੇਸ਼ਨ ਵਨ ਰਾਸ਼ਨ ਕਾਰਡ ਸਕੀਮ ਦੇ ਤਹਿਤ ਕਿਸੇ ਵੀ ਰਾਜ ਜਾਂ ਜ਼ਿਲ੍ਹੇ ਵਿੱਚ ਰਹਿੰਦੇ ਹੋ ਤਾਂ ਤੁਹਾਡਾ ਸਾਂਝਾ ਰਾਸ਼ਨ ਕਾਰਡ ਉਪਲਬਧ ਹੋਵੇਗਾ।
ਆਧਾਰ ਕਾਰਡ, ਵੋਟਰ ਆਈ ਡੀ, ਪਾਸਪੋਰਟ, ਕਿਸੇ ਵੀ ਸਰਕਾਰ ਦੁਆਰਾ ਜਾਰੀ ਕੀਤੇ ਗਏ ਆਈ ਕਾਰਡ, ਹੈਲਥ ਕਾਰਡ, ਡ੍ਰਾਇਵਿੰਗ ਲਾਇਸੈਂਸ ਰਾਸ਼ਨ ਕਾਰਡ ਬਣਾਉਣ ਲਈ ਆਈ ਡੀ ਪਰੂਫ ਦੇ ਤੌਰ 'ਤੇ ਦਿੱਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਪੈਨ ਕਾਰਡ, ਪਾਸਪੋਰਟ ਸਾਈਜ਼ ਫੋਟੋ, ਇਨਕਮ ਸਰਟੀਫਿਕੇਟ, ਬਿਜਲੀ ਦਾ ਬਿੱਲ, ਗੈਸ ਕਨੈਕਸ਼ਨ ਬੁੱਕ, ਟੈਲੀਫੋਨ ਬਿੱਲ, ਬੈਂਕ ਸਟੇਟਮੈਂਟ ਜਾਂ ਪਾਸ ਬੁੱਕ, ਕਿਰਾਏ ਦੇ ਸਮਝੌਤੇ ਵਰਗੇ ਦਸਤਾਵੇਜ਼ ਵੀ ਪਤੇ ਦੇ ਸਬੂਤ ਵਜੋਂ ਮੁਹੱਈਆ ਕਰਵਾਏ ਜਾਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।