
ਕੋਵਿਡ-19 ਵੈਕਸੀਨ (Covid 19 Vaccine) ਦੀਆਂ ਦੋਵੇਂ ਖੁਰਾਕਾਂ ਬਿਮਾਰੀ ਕਾਰਨ ਹੋਣ ਵਾਲੀ ਮੌਤ ਤੋਂ ਲਗਭਗ 98 ਫੀਸਦ ਸੁਰੱਖਿਆ ਪ੍ਰਦਾਨ ਕਰਦੀ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪੰਜਾਬ ਵਿਚ ਪੁਲਿਸ ਕਰਮਚਾਰੀਆਂ ’ਤੇ ਕੀਤੇ ਗਏ ਇਕ ਅਧਿਐਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੋਵਿਡ-19 ਵੈਕਸੀਨ (Covid 19 Vaccine) ਦੀਆਂ ਦੋਵੇਂ ਖੁਰਾਕਾਂ ਬਿਮਾਰੀ ਕਾਰਨ ਹੋਣ ਵਾਲੀ ਮੌਤ ਤੋਂ ਲਗਭਗ 98 ਫੀਸਦ ਸੁਰੱਖਿਆ ਪ੍ਰਦਾਨ ਕਰਦੀ ਹੈ। ਕੋਵਿਡ ਵੈਕਸੀਨ ਦੀ ਇਕ ਖੁਰਾਕ ਬਿਮਾਰੀ ਕਾਰਨ ਹੋਣ ਵਾਲੀ ਮੌਤ ਤੋਂ ਲਗਭਗ 92 ਫੀਸਦ ਤੱਕ ਸੁਰੱਖਿਆ ਦਿੰਦੀ ਹੈ।
Corona vaccine
ਹੋਰ ਪੜ੍ਹੋ: ਮਾਇਆਵਤੀ ਦਾ ਬਿਆਨ, ‘ਕਾਂਗਰਸ ਨੇ ਆਪਸੀ ਝਗੜੇ ’ਚ ਉਲਝ ਕੇ ਲੋਕ ਭਲਾਈ ਦੀ ਜ਼ਿੰਮੇਵਾਰੀ ਤਿਆਗੀ’
ਕੋਵਿਡ ਵੈਕਸੀਨ ’ਤੇ ਇਹ ਅਧਿਐਨ ਪੰਜਾਬ ਸਰਕਾਰ (Punjab Government) ਦੇ ਸਹਿਯੋਗ ਨਾਲ ਪੀਜੀਆਈ ਚੰਡੀਗੜ੍ਹ (PGI Chandigarh) ਵੱਲੋਂ ਕੀਤਾ ਗਿਆ ਹੈ। ਅਧਿਐਨ ਦੇ ਅੰਕੜਿਆਂ ਨੂੰ ਸਾਂਝਾ ਕਰਦਿਆਂ ਨੀਤੀ ਆਯੋਗ (NITI Aayog) ਦੇ ਮੈਂਬਰ ਡਾ. ਵੀਕੇ ਪਾਲ ਨੇ ਕਿਹਾ ਕਿ 4,868 ਪੁਲਿਸ ਕਰਮਚਾਰੀਆਂ ਨੂੰ ਟੀਕਾ ਨਹੀਂ ਲਗਾਇਆ ਗਿਆ ਸੀ ਅਤੇ ਉਹਨਾਂ ਵਿਚੋਂ 15 ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਜੋ ਪ੍ਰਤੀ ਹਜ਼ਾਰ 3.08 ਹੈ।
Punjab Police
ਹੋਰ ਪੜ੍ਹੋ: Monsoon Session: 19 ਜੁਲਾਈ ਤੋਂ ਸ਼ੁਰੂ ਹੋ ਕੇ 13 ਅਗਸਤ ਤੱਕ ਚੱਲੇਗਾ ਸੰਸਦ ਦਾ ਮਾਨਸੂਨ ਇਜਲਾਸ
35,856 ਕਰਮਚਾਰੀਆਂ ਨੂੰ ਕੋਵਿਡ ਵੈਕਸੀਨ ਦੀ ਇਕ ਖੁਰਾਕ ਦਿੱਤੀ ਗਈ ਸੀ, ਜਿਨ੍ਹਾਂ ਵਿਚੋਂ 9 ਦੀ ਮੌਤ ਹੋ ਗਈ ਜੋ ਕਿ 0.25 ਪ੍ਰਤੀ ਹਜ਼ਾਰ ਹੈ। ਉਹਨਾਂ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਕੁੱਲ 42,720 ਪੁਲਿਸ ਕਰਮਚਾਰੀਆਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ (2 doses of Covid vaccine) ਮਿਲੀਆਂ ਹਨ ਅਤੇ ਉਹਨਾਂ ਵਿਚੋਂ ਦੋ ਦੀ ਹੀ ਮੌਤ ਹੋਈ ਹੈ, ਜੋ ਕਿ ਪ੍ਰਤੀ ਹਜ਼ਾਰ 0.05 ਫੀਸਦ ਹੈ।
Dr. VK Paul
ਹੋਰ ਪੜ੍ਹੋ: ਅਹੁਦਾ ਸੰਭਾਲਣ ਤੋਂ 4 ਮਹੀਨੇ ਬਾਅਦ ਉਤਰਾਖੰਡ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫਾ
ਵੀਕੇ ਪਾਲ (Dr VK Paul) ਨੇ ਕਿਹਾ, ‘ਪੁਲਿਸ ਵਾਲੇ ਉੱਚ ਜੋਖਮ ਵਾਲੇ ਸਮੂਹ ਵਿਚ ਆਉਂਦੇ ਹਨ। ਇਹਨਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੋਵਿਡ ਵੈਕਸੀਨ ਦੀ ਇਕ ਖੁਰਾਕ ਬਿਮਾਰੀ ਕਾਰਨ ਮੌਤ ਤੋਂ 92 ਫੀਸਦ ਸੁਰੱਖਿਆ ਦਿੰਦੀ ਹੈ ਜਦਕਿ ਦੋਵੇਂ ਖੁਰਾਕਾਂ 98 ਫੀਸਦੀ ਸੁਰੱਖਿਆ ਪ੍ਰਦਾਨ ਕਰਦੀਆਂ ਹਨ’। ਉਹਨਾਂ ਕਿਹਾ, ‘ਇਸ ਤਰ੍ਹਾਂ ਦੇ ਅਧਿਐਨ ਅਤੇ ਉਹਨਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਟੀਕਾਕਰਨ ਗੰਭੀਰ ਬਿਮਾਰੀ ਅਤੇ ਮੌਤ ਦੇ ਖਤਰੇ ਨੂੰ ਖ਼ਤਮ ਕਰਦਾ ਹੈ। ਇਸ ਲਈ ਵੈਕਸੀਨ ਵਿਚ ਵਿਸ਼ਵਾਸ ਰੱਖੋ ਕਿਉਂਕਿ ਇਹ ਪ੍ਰਭਾਵਸ਼ਾਲੀ ਹੈ ਅਤੇ ਟੀਕਿਆਂ ਨੂੰ ਅਪਣਾਇਆ ਜਾਣਾ ਚਾਹੀਦਾ ਹੈ’।