ਕੋਰੋਨਾ ਦੀ ਦੂਜੀ ਲਹਿਰ ਦੌਰਾਨ ਭਾਰਤ ਲਈ ਅਰਦਾਸਾਂ ਕਰ ਰਹੇ ਸੀ ਪਾਕਿਸਤਾਨੀ- ਅਧਿਐਨ
Published : Jul 2, 2021, 3:32 pm IST
Updated : Jul 2, 2021, 3:32 pm IST
SHARE ARTICLE
Pakistanis were praying for Indians in second wave of Corona: Study
Pakistanis were praying for Indians in second wave of Corona: Study

ਭਾਰਤ ਤੇ ਪਾਕਿਸਤਾਨ ਵਿਚ ਕਾਫੀ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਹਾਲਾਂਕਿ ਸੋਸ਼ਲ ਮੀਡੀਆ ’ਤੇ ਭਾਰਤ-ਪਾਕਿ ਵਿਚਾਲੇ ਰਿਸ਼ਤਿਆਂ ਦੀ ਝਲਕ ਦੇਖਣ ਨੂੰ ਮਿਲਦੀ ਰਹਿੰਦੀ ਹੈ।

ਨਵੀਂ ਦਿੱਲੀ: ਭਾਰਤ ਤੇ ਪਾਕਿਸਤਾਨ (India And Pakistan) ਦੇ ਰਿਸ਼ਤਿਆਂ ਵਿਚ ਕਾਫੀ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਹਾਲਾਂਕਿ ਸੋਸ਼ਲ ਮੀਡੀਆ ’ਤੇ ਭਾਰਤ-ਪਾਕਿ ਵਿਚਾਲੇ ਰਿਸ਼ਤਿਆਂ ਦੀ ਝਲਕ ਦੇਖਣ ਨੂੰ ਮਿਲਦੀ ਰਹਿੰਦੀ ਹੈ। ਅਪ੍ਰੈਲ ਮਹੀਨੇ ਵਿਚ ਭਾਰਤ ਨੂੰ ਕੋਰੋਨਾ ਮਹਾਂਮਾਰੀ ਦੀ ਭਿਆਨਕ ਲਹਿਰ ਕਾਰਨ ਕਾਫੀ ਨੁਕਸਾਨ ਹੋਇਆ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ ਹਨ। ਇਸ ਭਿਆਨਕ ਦੌਰ ਵਿਚ ਸਰਹੱਦੋਂ ਪਾਰ ਤੋਂ ਵੀ ਸੋਸ਼ਲ ਮੀਡੀਆ ’ਤੇ #IndiaNeedsOxygen ਅਤੇ #PakistanStandsWithIndia ਜ਼ਰੀਏ ਭਾਰਤੀਆਂ ਦੀ ਤੰਦਰੁਸਤੀ ਦੀਆਂ ਦੁਆਵਾਂ ਮੰਗੀਆਂ ਜਾ ਰਹੀਆਂ ਸੀ।

CoronavirusCoronavirus

ਹੋਰ ਪੜ੍ਹੋ: ਬਿਜਲੀ ਸੰਕਟ 'ਤੇ ਸਿੱਧੂ ਦੇ ਟਵੀਟ, 'ਸਹੀ ਦਿਸ਼ਾ 'ਚ ਕੰਮ ਕਰਾਂਗੇ ਤਾਂ ਬਿਜਲੀ ਕੱਟ ਲਾਉਣ ਦੀ ਲੋੜ ਨਹੀਂ

ਹਾਲਾਂਕਿ ਜਾਣਕਾਰਾਂ ਦਾ ਕਹਿਣਾ ਹੈ ਕਿ ਸਮਰਥਨ ਵਿਚ ਦਿਖਣ ਵਾਲੇ ਹੈਸ਼ਟੈਗ ਦੇ ਨਾਲ ਜ਼ਰੂਰੀ ਨਹੀਂ ਕਿ ਸਕਾਰਾਤਮਕ ਟਵੀਟ ਹੀ ਕੀਤਾ ਗਿਆ ਹੋਵੇ। ਕਈ ਯੂਜ਼ਰ ਇਹਨਾਂ ਨੂੰ ‘ਹਾਈਜੈਕ’ ਕਰਕੇ ਇਹਨਾਂ ਦੀ ਵਰਤੋਂ ਟ੍ਰੋਲਿੰਗ ਤੋਂ ਲੈ ਕੇ ਕਿਸੇ ਸਿਤਾਰੇ ਨੂੰ ਜਨਮਦਿਨ ਦੀ ਵਧਾਈ ਦੇਣ ਲਈ ਵੀ ਕਰਦੇ ਹਨ। ਪਰ ਆਰਟੀਫੀਸ਼ਲ ਇੰਟੈਲੀਜੈਂਸ (Artificial intelligence) ਦੀ ਮਦਦ ਨਾਲ ਕੀਤੇ ਗਏ ਇਕ ਅਧਿਐਨ ਵਿਚ ਸਾਹਮਣੇ ਆਇਆ ਕਿ 21 ਅਪ੍ਰੈਲ ਤੋਂ ਲੈ ਕੇ 4 ਮਈ ਤੱਕ ਕੀਤੇ ਗਏ ਅਜਿਹੇ ਜ਼ਿਆਦਾਤਰ ਟਵੀਟਸ ਵਿਚ ਸਕਾਰਾਤਮਕ ਗੱਲਾਂ ਸਨ।

ਕਾਰਨੇਗੀ ਮੇਲਨ ਯੂਨੀਵਰਸਿਟੀ (Carnegie Mellon University) ਦੇ ਆਸ਼ੀਕਰ ਖੁਦਾਬਖ਼ਸ਼ ਦੀ ਅਗਵਾਈ ਵਾਲੇ ਇਕ ਅਧਿਐਨ ਵਿਚ ਰਹਿਮ, ਹਮਦਰਦੀ ਅਤੇ ਏਕਤਾ ਨੂੰ ਦਰਸਾਉਂਦੇ ਟਵੀਟ ਦੀ ਪਛਾਣ ਕਰਨ ਲਈ ਮਸ਼ੀਨ ਲਰਨਿੰਗ ਦੀ ਵਰਤੋਂ ਕੀਤੀ ਗਈ। ਖੋਜਕਰਤਾਵਾਂ ਨੇ ਇਹਨਾਂ ਦੇ ਟੈਕਸਟ ਨੂੰ 'ਹੋਪ ਸਰਚ ਕਲਾਸੀਫਾਇਰ' ਵਿਚ ਪਾਇਆ ਜੋ ਭਾਸ਼ਾ ਵਿਚ ਸਕਾਰਾਤਮਕਤਾ ਨੂੰ ਸਮਝਣ ਵਿਚ ਸਹਾਇਤਾ ਕਰਦਾ ਹੈ। ਇਹ ਟੂਲ ‘ਦੁਸ਼ਮਣੀ ਘੱਟ ਕਰਨ ਵਾਲੀਆਂ ਸਕਾਰਾਤਮਕ ਗੱਲਾਂ’ ਜਾਂ ਪ੍ਰਾਰਥਨਾ, ਹਮਦਰਦੀ, ਸੰਕਟ ਅਤੇ ਏਕਤਾ ਵਰਗੇ ਸ਼ਬਦਾਂ ਦੀ ਪਛਾਣ ਕਰਦਾ ਹੈ।

India PakistanIndia-Pakistan

ਹੋਰ ਪੜ੍ਹੋ: ਆਰਥਿਕ ਤੰਗੀ ਤੋਂ ਦੁਖੀ ਮਾਂ ਨੇ ਤਿੰਨ ਸਾਲਾ ਬੱਚੀ ਨੂੰ ਜ਼ਿੰਦਾ ਦਫਨਾਇਆ

ਅਧਿਐਨ ਵਿਚ ਸਾਹਮਣੇ ਆਇਆ ਕਿ ਇਸ ਦੌਰਾਨ ਪਾਕਿਸਤਾਨ ਤੋਂ ਸ਼ੁਰੂ ਹੋਣ ਵਾਲੇ ਸਮਰਥਨ ਵਾਲੇ ਟਵੀਟਸ ਦੀ ਗਿਣਤੀ ਸਮਰਥਨ ਨਾ ਕਰਨ ਵਾਲੇ ਟਵੀਟਸ ਦੀ ਗਿਣਤੀ ਤੋਂ ਬਹੁਤ ਜ਼ਿਆਦਾ ਸੀ। ਇਸ ਦੇ ਨਾਲ ਹੀ ਅਜਿਹੇ ਟਵੀਟ ਜ਼ਿਆਦਾ ਪਸੰਦ ਤੇ ਸ਼ੇਅਰ ਕੀਤੇ ਗਏ। ਆਸ਼ੀਕਰ ਖੁਦਾਬਖ਼ਸ਼ ਨੇ ਦੱਸਿਆ ਕਿ, ‘ਸਾਡੀ ਰਿਸਰਚ ਤੋਂ ਪਤਾ ਚੱਲਿਆ ਕਿ ਲੋਕ ਅਪਣੀਆਂ ਭਾਵਨਾਵਾਂ ਨੂੰ ਕਿਵੇਂ ਵਿਅਕਤ ਕਰਦੇ ਹਨ। ਇਹਨਾਂ ਵਿਚ ਇਕ ਸਮਾਨਤਾ ਹੈ। ਜੇਕਰ ਤੁਸੀਂ ਲੱਭਣਾ ਸ਼ੁਰੂ ਕਰੋ ਤਾਂ 44 ਫੀਸਦੀ ਤੋਂ ਜ਼ਿਆਦਾ ਤੁਹਾਨੂੰ ਪਾਜ਼ੇਟਿਵ ਟਵੀਟ ਮਿਲਣਗੇ’।

Coronavirus DeathCoronavirus 

ਹੋਰ ਪੜ੍ਹੋ: ਰਾਹੁਲ ਗਾਂਧੀ ਦਾ ਤੰਜ਼, ‘ਜੁਲਾਈ ਆ ਗਿਆ, ਵੈਕਸੀਨ ਨਹੀਂ ਆਈ’, ਸਿਹਤ ਮੰਤਰੀ ਨੇ ਦਿੱਤਾ ਕਰਾਰਾ ਜਵਾਬ

ਲਾਹੌਰ ਵਿਚ ਇਤਿਹਾਸ ਪੜਾਉਣ ਵਾਲੀ ਪ੍ਰੋਫੈਸਰ (Professor of History in Lahore) ਆਰਿਫ਼ਾ ਜ਼ੇਹਰਾ ਦਾ ਕਹਿਣਾ ਹੈ ਕਿ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਪਾਕਿਸਤਾਨ ਵਿਚ ਵੀ ਕੋਰੋਨਾ ਦਾ ਪ੍ਰਕੋਪ ਵਧ ਰਿਹਾ ਸੀ। ਪ੍ਰੋਫੈਸਰ ਜ਼ੇਹਰਾ ਦਾ ਕਹਿਣਾ ਹੈ ਕਿ ਇਹਨਾਂ ਸਾਰੇ ਸਕਾਰਾਤਮਕ ਸੰਦੇਸ਼ਾਂ ਨੂੰ ਦੇਸ਼ ਕੇ ਮੈਨੂੰ ਨਿੱਘ ਮਹਿਸੂਸ ਹੋਇਆ। ਇਹ ਸਭ ਤੋਂ ਵੱਡਾ ਭਰੋਸਾ ਸੀ ਕਿ ਅਸੀਂ ਅਜੇ ਵੀ ਮਨੁੱਖ ਹਾਂ। ਉਹਨਾਂ ਕਿਹਾ, ‘“ਮਹਾਂਮਾਰੀ ਸਰਹੱਦਾਂ ਨੂੰ ਨਹੀਂ ਪਛਾਣਦੀ, ਚਾਹੇ ਉਹ ਭੁਗੋਲਿਕ ਹੋਣ ਜਾਂ ਵਿਚਾਰਕ। ਜਦੋਂ ਕਾਲੇ ਬੱਦਲ ਮੰਡਰਾ ਰਹੇ ਹਨ ਤਾਂ ਇਕੱਠੇ ਅਰਦਾਸ ਕਰਨ ਵਿਚ ਕੋਈ ਬੁਰਾਈ ਨਹੀਂ ਹੈ’।

Coronavirus Coronavirus

ਹੋਰ ਪੜ੍ਹੋ: ਵਾਇਰਲ ਹੋ ਰਿਹਾ PM ਮੋਦੀ ਦਾ ਪੁਰਾਣਾ ਬਿਆਨ, PM ਬਣਨ ਤੋਂ ਪਹਿਲਾਂ ਬਿਆਨਿਆ ਸੀ ਗਰੀਬ ਦਾ ਦਰਦ

ਪਾਕਿਸਤਾਨੀ ਯੂਜ਼ਰਸ (Pakistan users)ਨੇ ਟਵੀਟ ਜ਼ਰੀਏ ਸੰਦੇਸ਼ ਦਿੱਤੇ ਕਿ, ‘ਅਸੀਂ ਦੁਸ਼ਮਣ ਨਹੀਂ ਗੁਆਂਢੀ ਹਾਂ’। ਇਕ ਹੋਰ ਯੂਜ਼ਰ ਨੇ ਲਿਖਿਆ ਕਿ, ‘ਸਾਡੇ ਗੁਆਂਢ ਵਿਚ ਅਜਿਹੀ ਸਥਿਤੀ ਦੇਖ ਕੇ ਬੁਰਾ ਲੱਗ ਰਿਹਾ ਹੈ। ਆਸ਼ੀਕਰ ਖੁਦਾਬਖ਼ਸ਼ ਦਾ ਕਹਿਣਾ ਹੈ ਕਿ ਸਕਾਰਾਤਮਕ ਸੰਦੇਸ਼ ਦੀ ਪਛਾਣ ਕਰਨ ਅਤੇ ਇਸ ਨੂੰ ਵਧਾਉਣ ਦਾ ਉਹਨਾਂ ਦਾ ਤਰੀਕਾ ਲੋਕਾਂ ਦੇ ਮਨੋਬਲ ਨੂੰ ਵਧਾਉਣ ਅਤੇ ਭਾਈਚਾਰਿਆਂ ਤੇ ਦੇਸ਼ਾਂ ਵਿਚ ਰਿਸ਼ਤਿਆਂ ਨੂੰ ਵਧੀਆ ਬਣਾਉਣ ਵਿਚ ਮਦਦ ਕਰ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਦੀ ਵਰਤੋਂ ਨਫ਼ਰਤ ਭਰੇ ਭਾਸ਼ਣ ਦਾ ਮੁਕਾਬਲਾ ਕਰਨ ਲਈ ਕੀਤੀ ਜਾ ਸਕਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement