ਦਿੱਲੀ ਸ਼ਰਮਸਾਰ: 13 ਸਾਲਾ ਨਾਬਾਲਗ ਲੜਕੀ ਨਾਲ 2 ਵਾਰ ਕੀਤਾ ਗਿਆ ਸਮੂਹਿਕ ਬਲਾਤਕਾਰ

By : GAGANDEEP

Published : Jul 3, 2023, 3:21 pm IST
Updated : Jul 3, 2023, 3:21 pm IST
SHARE ARTICLE
photo
photo

ਪੁਲਿਸ ਨੇ 4 ਨਾਬਾਲਗਾਂ ਨੂੰ ਕੀਤਾ ਗ੍ਰਿਫਤਾਰ

 

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਇਕ ਵਾਰ ਫਿਰ ਸ਼ਰਮਸਾਰ ਕਰ ਦਿਤਾ ਗਿਆ ਹੈ। ਇਥੋਂ ਦੇ ਸਵਰੂਪ ਨਗਰ ਇਲਾਕੇ ਵਿਚ 13 ਸਾਲਾ ਵਿਦਿਆਰਥਣ ਨਾਲ ਸੱਤ ਮਹੀਨਿਆਂ ਵਿਚ ਦੋ ਵਾਰ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਅੱਠ ਲੋਕਾਂ 'ਤੇ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਸੀ। ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਦੋ ਵੱਖ-ਵੱਖ ਐਫਆਈਆਰ ਦਰਜ ਕਰਕੇ ਚਾਰ ਨਾਬਾਲਗਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਲੜਕੀ 8ਵੀਂ ਜਮਾਤ ਵਿਚ ਪੜ੍ਹਦੀ ਹੈ ਅਤੇ ਉਸ ਦਾ ਪਰਿਵਾਰ ਸਵਰੂਪ ਨਗਰ ਇਲਾਕੇ ਵਿਚ ਰਹਿੰਦਾ ਹੈ।

ਇਹ ਵੀ ਪੜ੍ਹੋ: ਜਗਦਲਪੁਰ: ਡੀਜ਼ਲ ਨਾਲ ਭਰਿਆ ਟੈਂਕਰ ਪਲਟਿਆ, ਬਾਲਟੀਆਂ ਭਰ ਕੇ ਲੈ ਗਏ ਲੋਕ 

ਉਹ 23 ਜੂਨ ਦੀ ਸ਼ਾਮ ਕਰੀਬ ਸੱਤ ਵਜੇ ਆਪਣੇ ਦੋਸਤ ਦੇ ਘਰ ਜਾ ਰਹੀ ਸੀ। ਦੋ ਬਦਮਾਸ਼ਾਂ ਨੇ ਉਸ ਨੂੰ ਸੁੰਨਸਾਨ ਇਲਾਕੇ ਵਿਚ ਰੋਕ ਲਿਆ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਕਰੀਬ ਚਾਰ ਘੰਟੇ ਬਾਅਦ ਬਦਮਾਸ਼ਾਂ ਦੇ ਚੁੰਗਲ 'ਚੋਂ ਨਿਕਲ ਕੇ ਲੜਕੀ ਆਪਣੇ ਘਰ ਜਾ ਰਹੀ ਸੀ ਕਿ ਰਸਤੇ 'ਚ ਮਿਲੇ ਤਿੰਨ ਹੋਰ ਨੌਜਵਾਨ ਉਸ ਨੂੰ ਇਕ ਘਰ 'ਚ ਲੈ ਗਏ। ਜਿਥੇ ਉਕਤ ਤਿੰਨਾਂ ਨੇ ਵੀ ਨਾਬਾਲਗ ਨਾਲ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਰਾਤ ਕਰੀਬ 3 ਵਜੇ ਉਸ ਨੂੰ ਇਲਾਕੇ 'ਚ ਛੱਡ ਦਿਤਾ।

ਇਹ ਵੀ ਪੜ੍ਹੋ: ਲੁਧਿਆਣਾ 'ਚ ਨਗਨ ਹਾਲਤ 'ਚ ਮਿਲੀ ਲਾਸ਼, ਪੈ ਚੁੱਕੇ ਸਨ ਕੀੜੇ

ਜਦੋਂ ਪੀੜਤਾ ਘਰ ਪਹੁੰਚੀ ਤਾਂ ਪਰਿਵਾਰ ਵਾਲਿਆਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿਤੀ ਗਈ। ਜਾਂਚ ਨਾਲ ਜੁੜੇ ਪੁਲਿਸ ਅਧਿਕਾਰੀ ਨੇ ਦਸਿਆ ਕਿ ਪੀੜਤਾ ਦੀ ਸ਼ਿਕਾਇਤ 'ਤੇ 24 ਜੂਨ ਨੂੰ ਗੈਂਗਰੇਪ, ਕੁਕਰਮ, ਪੋਕਸੋ ਐਕਟ, ਅਗਵਾ ਅਤੇ ਬੰਧਕ ਬਣਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। 29 ਜੂਨ ਨੂੰ ਪੀੜਤਾ ਦੇ ਬਿਆਨ ਮੈਜਿਸਟਰੇਟ ਦੇ ਸਾਹਮਣੇ ਕਰਵਾਏ ਗਏ ਚਲਾ ਗਿਆ।

ਸੱਤ ਮਹੀਨੇ ਪਹਿਲਾਂ ਵੀ ਹੋਇਆ ਸੀ ਗੈਂਗਰੇਪ : ਪੀੜਤਾ ਨੇ ਮੈਜਿਸਟ੍ਰੇਟ ਸਾਹਮਣੇ ਆਪਣੇ ਬਿਆਨ 'ਚ ਕਈ ਨਵੇਂ ਖੁਲਾਸੇ ਕੀਤੇ। ਉਸ ਨੇ ਦਸਿਆ ਕਿ ਉਸ ਦੀ ਪੜ੍ਹਾਈ ਵਿਚ ਮਦਦ ਕਰਨ ਲਈ ਉਸ ਦੇ ਇਕ ਦੋਸਤ ਦੇ ਭਰਾ ਨੇ ਦੋ ਨੌਜਵਾਨਾਂ ਨਾਲ ਦੋਸਤੀ ਕੀਤੀ ਸੀ। ਕਰੀਬ 7 ਮਹੀਨੇ ਪਹਿਲਾਂ ਲੜਕੀ ਕੁਸ਼ਕ ਰੋਡ 'ਤੇ ਘੁੰਮ ਰਹੀ ਸੀ ਤਾਂ ਦੋਵੇਂ ਨੌਜਵਾਨ ਉਸ ਨੂੰ ਨੋਟ ਲੈਣ ਦੇ ਬਹਾਨੇ ਜੰਗਲ 'ਚ ਲੈ ਗਏ। ਉਸ ਦਾ ਇਕ ਹੋਰ ਦੋਸਤ ਉੱਥੇ ਆ ਗਿਆ। ਇਸ ਤੋਂ ਬਾਅਦ ਤਿੰਨਾਂ ਨੇ ਵਾਰੀ-ਵਾਰੀ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਉਸ ਸਮੇਂ ਪੀੜਤਾ ਨੇ ਇਸ ਬਾਰੇ ਕਿਸੇ ਨੂੰ ਨਹੀਂ ਦਸਿਆ ਸੀ।

ਮੈਜਿਸਟਰੇਟ ਦੇ ਸਾਹਮਣੇ ਨਵੇਂ ਤੱਥ ਸਾਹਮਣੇ ਆਉਣ ਤੋਂ ਬਾਅਦ 30 ਜੂਨ ਨੂੰ ਸਵਰੂਪ ਨਗਰ ਥਾਣੇ ਵਿੱਚ ਇੱਕ ਹੋਰ ਤਾਜ਼ਾ ਐਫਆਈਆਰ ਦਰਜ ਕੀਤੀ ਗਈ ਸੀ। ਹੁਣ ਤੱਕ ਦੀ ਜਾਂਚ ਤੋਂ ਬਾਅਦ ਇਸ ਘਟਨਾ ਵਿੱਚ ਸ਼ਾਮਲ ਚਾਰ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫਿਲਹਾਲ ਚਾਰ ਬਾਲਗਾਂ ਦੀ ਭਾਲ ਕੀਤੀ ਜਾ ਰਹੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement