ਫ਼ੇਸਬੁਕ ’ਤੇ ਸਿੱਖ ਵਿਰੋਧੀ ਪੋਸਟ ਪਾਉਣ ਵਾਲੇ ਵਿਰੁਧ ਸਹਾਰਨਪੁਰ ’ਚ ਕੇਸ ਦਰਜ
Published : Jul 3, 2024, 5:08 pm IST
Updated : Jul 3, 2024, 5:08 pm IST
SHARE ARTICLE
ਸਹਾਰਨਪੁਰ ਪੁਲਿਸ ਥਾਣੇ ਦੀ ਤਸਵੀਰ।
ਸਹਾਰਨਪੁਰ ਪੁਲਿਸ ਥਾਣੇ ਦੀ ਤਸਵੀਰ।

21 ਜੂਨ ਨੂੰ ਅਪਲੋਡ ਕੀਤੀ ਗਈ ਸੀ ਪੋਸਟ

ਸਹਾਰਨਪੁਰ (ਯੂ.ਪੀ.): ਸੋਸ਼ਲ ਮੀਡੀਆ ’ਤੇ ਸਿੱਖਾਂ ਖ਼ਿਲਾਫ਼ ਇਤਰਾਜ਼ਯੋਗ ਸਮੱਗਰੀ ਅਪਲੋਡ ਕਰਨ ਵਾਲੇ ਵਿਅਕਤੀ ਵਿਰੁਧ ਸਹਾਰਨਪੁਰ ’ਚ ਕੇਸ ਦਰਜ ਕਰ ਲਿਆ ਗਿਆ ਹੈ। ਸਹਾਰਨਪੁਰ ਦੇ ਐਸਪੀ ਅਭਿਮਨਯੂ ਮਾਂਗਲੀਕ ਨੇ ਦਸਿਆ ਕਿ ਮੁਲਜ਼ਮ ਵਿਰੋਧੀ ਕੋਤਵਾਲੀ ਨਗਰ ਪੁਲਿਸ ਥਾਣੇ ’ਚ ਭਾਰਤੀ ਦੰਡ ਸੰਘਤਾ ਦੀਆਂ ਧਾਰਾਵਾਂ 295-ਏ (ਕਿਸੇ ਧਰਮ ਜਾਂ ਧਾਰਮਕ ਭਾਵਨਾਵਾਂ ਦਾ ਅਪਮਾਨ ਕਰ ਕੇ ਇਨ੍ਹਾਂ ਭਾਵਨਾਵਾਂ ਨੂੰ ਭੜਕਾਉਣ ਲਈ ਜਾਣਬੁਝ ਕੇ ਕੀਤੇ ਜਾਣ ਵਾਲੇ ਕੋਝੇ ਕੰਮ), 506 ਅਤੇ ਸੂਚਨਾ ਤਕਨਾਲੋਜੀ (ਸੋਧ) ਕਾਨੂੰਨ ਦੇ ਸੈਕਸ਼ਨ 67 ਅਧੀਨ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਪੁਲਿਸ ਅਨੁਸਾਰ ਫ਼ੇਸਬੁਕ ’ਤੇ ਮੁਲਜ਼ਮ ਨੇ ਬੀਤੀ 21 ਜੂਨ ਨੂੰ ਇਕ ਪੋਸਟ ਅਪਲੋਡ ਕੀਤੀ ਸੀ, ਜਿਸ ਵਿਚ ਸਿੱਖਾਂ ਨੂੰ ‘ਖ਼ਾਲਿਸਤਾਨੀ’ ਆਖਿਆ ਗਿਆ ਸੀ। ਇਸ ਸਬੰਧੀ ਨਗਰ ਨਿਗਮ ਦੇ ਕੌਂਸਲਰ ਅਭਿਸ਼ੇਕ ਟਿੰਕੂ ਨੇ ਮੁਲਜ਼ਮ ਵਿਸ਼ ਸਿੰਘ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।

44 ਸਾਲ ਅਭਿਸ਼ੇਕ ਟਿੰਕੂ ਖ਼ੁਦ ਸਿੱਖ ਹਨ ਅਤੇ 1984 ਦੇ ਸਿੱਖ ਕਤਲੇਆਮ ਦੇ ਪੀੜਤ ਵੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਵਲੋਂ ਕੀਤੀ ਜਾਣ ਵਾਲੀ ਕਾਰਵਾਈ ’ਤੇ ਪੂਰਾ ਭਰੋਸਾ ਹੈ। 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement