ਦੋ ਤੋਂ ਜਿਆਦਾ ਬੱਚੇ ਤਾਂ ਖੋਹ ਲਵੋ ਸਰਕਾਰੀ ਨੌਕਰੀ ਅਤੇ ਸੁਵਿਧਾਵਾਂ: ਉਦੈ ਪ੍ਰਤਾਪ ਸਿੰਘ
Published : Aug 3, 2018, 9:40 am IST
Updated : Aug 3, 2018, 9:42 am IST
SHARE ARTICLE
Uday Pratap Singh
Uday Pratap Singh

ਹੋਸ਼ੰਗਾਬਾਦ ਸਾਂਸਦ ਰਾਵ ਉਦੈ ਪ੍ਰਤਾਪ ਸਿੰਘ ਨੇ ਜਨ-ਸੰਖਿਆ ਕਾਬੂ ਨੂੰ ਲੈ ਕੇ ਬਹੁਤ ਵੱਡਾ ਬਿਆਨ ਦਿੱਤਾ ਹੈ ।  ਉਨ੍ਹਾਂ ਨੇ ਕਿਹਾ ਕਿ ਜਨਸੰਖਿਆ ਕਾਬੂ

ਹੋਸ਼ੰਗਾਬਾਦ: ਹੋਸ਼ੰਗਾਬਾਦ ਸਾਂਸਦ ਰਾਵ ਉਦੈ ਪ੍ਰਤਾਪ ਸਿੰਘ ਨੇ ਜਨ-ਸੰਖਿਆ ਕਾਬੂ ਨੂੰ ਲੈ ਕੇ ਬਹੁਤ ਵੱਡਾ ਬਿਆਨ ਦਿੱਤਾ ਹੈ ।  ਉਨ੍ਹਾਂ ਨੇ ਕਿਹਾ ਕਿ ਜਨਸੰਖਿਆ ਕਾਬੂ ਵਿਚ ਦੇਸ਼ ਕਾਫ਼ੀ ਪਛੜਿਆ ਹੋਇਆ ਹੈ । ਇਸ ਦਿਸ਼ਾ ਵਿੱਚ ਸਰਕਾਰ ਨੂੰ ਕੰਮ ਕਰਨ ਦੀ ਜ਼ਰੂਰਤ ਹੈ । ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕੇ ਇਸ ਦੇ ਲਈ ਸਰਕਾਰ ਨੂੰ ਸਖ਼ਤ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ।

Uday Pratap SinghUday Pratap Singhਤਾ ਹੀ ਸਾਡਾ ਦੇਸ਼ ਅੱਗੇ ਵਧ ਸਕਦਾ ਹੈ। ਤੁਹਾਨੂੰ ਦਸ ਦੇਈਏ ਕੇ ਹੋਸ਼ੰਗਾਬਾਦ ਸਾਂਸਦ ਰਾਵ ਉਦੈ ਪ੍ਰਤਾਪ ਸਿੰਘ  ਨੇ ਲੋਕ ਸਭਾ ਵਿੱਚ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਕ ਪਰਵਾਰ ਵਿੱਚ ਦੋ ਬੱਚਿਆ ਲਈ ਕਾਨੂੰਨ ਬਣਾਏ , ਅਤੇ ਇਸ ਦਾ ਸਖਤੀ ਨਾਲ ਪਾਲਣ ਵੀ ਕਰਵਾਇਆ ਜਾਣਾ ਚਾਹੀਦਾ ਹੈ ।  ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਪਰਵਾਰ ਵਿੱਚ ਦੋ ਤੋਂ ਜਿਆਦਾ ਬੱਚੇ ਹੁੰਦੇ ਹਨ ਤਾਂ ਉਸ ਨੂੰ ਸਰਕਾਰੀ ਨੌਕਰੀ ਅਤੇ ਸਹੂਲਤਾਂ  ਤੋਂ ਵਾਂਝਾ ਰੱਖਿਆ ਜਾਣਾ ਚਾਹੀਦਾ ਹੈ।

Uday Pratap SinghUday Pratap Singh

ਉਹਨਾਂ ਦਾ ਕਹਿਣਾ ਹੈ ਚੀਨ ਨੇ ਇਸ ਦਿਸ਼ਾ ਵਿੱਚ ਕਾਫ਼ੀ ਕੰਮ ਕੀਤਾ ਹੈ। ਰਾਵ ਨੇ ਅੱਗੇ ਕਿਹਾ ਕਿ ਸਰਕਾਰ ਜਨਸੰਖਿਆ ਕਾਬੂ ਨੂੰ ਲੈ ਕੇ ਬਨਣ ਵਾਲੇ ਕਨੂੰਨ ਦਾ ਸਖਤੀ ਨਾਲ ਪਾਲਣ ਵੀ ਕਰਵਾਏ।  ਦੋ ਬਚਿਆ ਤੋਂ  ਜਿਆਦਾ ਹੋਣ ਉੱਤੇ ਸਰਕਾਰੀ ਨੌਕਰੀ ਵਾਲੇ ਕਰਮਚਾਰੀ ਨੂੰ ਸਹੂਲਤਾਂ ਵੀ ਖੋਹ ਲਈਆਂ ਜਾਣ। ਵਰਤਮਾਨ ਵਿੱਚ ਅਜਿਹੀ ਕੋਈ ਵੀ ਸੀਮਾ ਨਹੀਂ ਹੈ ਕਿ ਇਕ ਪਰਵਾਰ ਵਿਚ ਕਿੰਨੇ ਬੱਚੇ ਹੋਣੇ ਚਾਹੀਦਾ ਹੈ । 

Uday Pratap SinghUday Pratap Singh ਇਹ ਪਹਿਲੀ ਵਾਰ ਮੰਗ ਉਠ ਰਹੀ ਹੈ ਕਿ ਪਰਵਾਰ ਨਿਯੋਜਨ ਅਤੇ ਜਨਸੰਖਿਆ ਕਾਬੂ ਲਈ ਕੇਵਲ ਦੋ ਬੱਚੇ ਹੀ ਹੋਣੇ ਚਾਹੀਦੇ ਹਨ। ਤੁਹਾਨੂੰ ਦਸ ਦੇਈਏ ਕੇ ਮੱਧ  ਪ੍ਰਦੇਸ਼ ਵਿਚ ਹੋਸ਼ੰਗਾਬਾਦ ਤੋਂ ਸਾਸਦ ਰਾਵ ਉਦੈ ਪ੍ਰਤਾਪ ਸਿੰਘ ਕਾਂਗਰਸ ਦੇ ਟਿਕਟ ਉੱਤੇ ਚੋਣ ਜਿੱਤੇ ਸਨ।  ਬਾਅਦ ਵਿੱਚ ਉਹ ਬੀਜੇਪੀ ਵਿੱਚ ਸ਼ਾਮਿਲ ਹੋ ਗਏ ।  ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਪ੍ਰਦੇਸ਼ ਬੀਜੇਪੀ ਪ੍ਰਧਾਨ ਨਰਿੰਦਰ ਸਿੰਘ  ਤੋਮਰ ਨੇ ਸਿੰਘ  ਨੂੰ ਬੀਜੇਪੀ ਦੀ ਮੈਂਬਰੀ ਕਬੂਲ ਕਰਵਾਈ ਸੀ। 

Uday Pratap SinghUday Pratap Singh

ਉਨ੍ਹਾਂ ਦਾ ਰਾਜਨੀਤਕ ਸਫਰ 1989 ਤੋਂ ਸ਼ੁਰੂ ਹੋਇਆ ਅਤੇ ਹੁਣ ਤੱਕ ਉਨ੍ਹਾਂ ਦੀ ਛਵੀ ਅਤਿਅੰਤ ਸਾਫ਼ ਰਹੀ ਹੈ।  ਕਾਂਗਰਸ ਵਿੱਚ ਵੀ ਉਨ੍ਹਾਂ ਨੇ ਲਕੀਰ ਤੋਂ ਹਟਕੇ ਰਾਜਨੀਤੀ ਕੀਤੀ ਹੈ। ਉਨ੍ਹਾਂ ਦੇ  ਬੀਜੇਪੀ ਵਿੱਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਤਾਕਤ ਮਿਲੇਗੀ ਅਤੇ ਅਸੀ ਹੋਸ਼ੰਗਾਬਾਦ ਅਤੇ ਨਰਸਿੰਹਪੁਰ ਖੇਤਰ ਵਿੱਚ ਬਿਹਤਰ ਕੰਮ ਕੀਤਾ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement