ਸਮਾਜਵਾਦੀ ਪਾਰਟੀ ਨੇ ਯੋਗੀ ਸਰਕਾਰ 'ਤੇ ਲਾਏ ਭ੍ਰਿਸ਼ਟ ਹੋਣ ਦੇ ਇਲਜ਼ਾਮ
Published : Aug 3, 2018, 3:55 pm IST
Updated : Aug 3, 2018, 3:55 pm IST
SHARE ARTICLE
Samajwadi Party Alleges Scam By UP Government In Gorakhpur College
Samajwadi Party Alleges Scam By UP Government In Gorakhpur College

ਸਮਾਜਵਾਦੀ ਪਾਰਟੀ ਨੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਅਨਾਥ ਸਰਕਾਰ ਉੱਤੇ ਗੋਰਖਪੁਰ ਮੈਡੀਕਲ ਕਾਲਜ ਲਈ ਆਕਸੀਜਨ ਦੀ

ਲਖਨਊ, ਸਮਾਜਵਾਦੀ ਪਾਰਟੀ ਨੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਅਨਾਥ ਸਰਕਾਰ ਉੱਤੇ ਗੋਰਖਪੁਰ ਮੈਡੀਕਲ ਕਾਲਜ ਲਈ ਆਕਸੀਜਨ ਦੀ ਖਰੀਦ ਵਿਚ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਗਾਇਆ ਹੈ। ਸਮਾਜਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਹਲਾਦ ਯਾਦਵ ਨੇ ਇਹ ਇਲਜ਼ਾਮ ਲਗਾਇਆ ਕਿ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਨ ਦਾ ਦਾਅਵਾ ਕਰਦੇ ਹਨ ਪਰ ਉਨ੍ਹਾਂ ਦੇ ਆਪਣੇ ਹੀ ਸੂਬੇ ਗੋਰਖਪੁਰ ਵਿਚ ਸਥਿਤ ਬਾਬਾ ਰਾਘਵ ਦਾਸ ਮੈਡੀਕਲ ਕਾਲਜ ਲਈ ਆਕਸੀਜਨ ਖਰੀਦ ਵਿਚ ਹਰ ਮਹੀਨੇ ਪੰਜ ਲੱਖ ਰੁਪਏ ਦੀ ਗੜਬੜੀ ਹੋ ਰਹੀ ਹੈ।

Samajwadi Party Alleges Scam By UP Government In Gorakhpur CollegeSamajwadi Party Alleges Scam By UP Government In Gorakhpur Collegeਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਵਿਚ ਗੋਰਖਪੁਰ ਮੈਡੀਕਲ ਕਾਲਜ ਵਿਚ 16 ਰੁਪਏ 50 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਮੱਲ ਲਿਕਵਿਡ ਆਕਸੀਜਨ ਖਰੀਦੀ ਜਾਂਦੀ ਸੀ ਪਰ ਪਿਛਲੇ ਸਾਲ 10 ਅਗਸਤ ਤੋਂ ਬਾਅਦ ਸਰਕਾਰ ਨੇ ਰਾਜਸਥਾਨ ਦੀ ਇੱਕ ਕੰਪਨੀ ਤੋਂ 19 ਰੁਪਏ 39 ਪੈਸੇ ਦੇ ਹਿਸਾਬ ਨਾਲ ਗੈਸ ਖਰੀਦਣੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਹਰ ਮਹੀਨੇ ਪੰਜ ਲੱਖ ਰੁਪਏ ਦੀ ਗੜਬੜੀ ਹੋ ਰਹੀ ਹੈ। ਮੈਡੀਕਲ ਕਾਲਜ ਵਿਚ ਹਰ ਮਹੀਨੇ 1.20 ਲੱਖ ਲੀਟਰ ਤੋਂ ਲੈ ਕੇ 1.50 ਲੱਖ ਲੀਟਰ ਆਕਸੀਜਨ ਦੀ ਖਪਤ ਹੁੰਦੀ ਹੈ।

Samajwadi Party Alleges Scam By UP Government In Gorakhpur CollegeSamajwadi Party Alleges Scam By UP Government In Gorakhpur Collegeਅਗਸਤ ਮਹੀਨੇ ਵਿਚ ਛੂਤਕਾਰੀ ਰੋਗ ਜ਼ਿਆਦਾ ਫੈਲਣ ਦੀ ਵਜ੍ਹਾ ਨਾਲ ਆਕਸੀਜਨ ਦੀ ਖਪਤ ਹੋਰ ਵੀ ਵੱਧ ਜਾਂਦੀ ਹੈ। ਦੱਸ ਦਈਏ ਕਿ ਗੋਰਖਪੁਰ ਮੈਡੀਕਲ ਕਾਲਜ ਪਿਛਲੇ ਸਾਲ 10/11 ਅਗਸਤ ਨੂੰ ਕਥਿਤ ਰੂਪ ਤੋਂ ਆਕਸੀਜਨ ਦੀ ਕਮੀ ਦੀ ਵਜ੍ਹਾ ਨਾਲ ਘੱਟ ਤੋਂ ਘੱਟ 30 ਮਰੀਜ਼ ਬੱਚਿਆਂ ਦੀ ਮੌਤ ਤੋਂ ਬਾਅਦ ਸੁਰਖੀਆਂ ਵਿਚ ਆਇਆ ਸੀ। ਇਸ ਮਾਮਲੇ ਵਿਚ ਆਕਸੀਜਨ ਕੰਪਨੀ ਦੇ ਸੰਚਾਲਕ ਸਮੇਤ 9 ਮੈਂਬਰਾਂ ਨੂੰ ਗਿਰਫਤਾਰ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਸਰਕਾਰ ਦੀ ਸਖ਼ਤ ਆਲੋਚਨਾ ਹੋਈ ਸੀ। ਯਾਦਵ ਆਕਸੀਜਨ ਖਰੀਦ ਵਿਚ ਘੋਟਾਲੇ ਦਾ ਦਾਅਵਾ ਕਿਵੇਂ ਕਹਿ ਸਕਦੇ ਹਨ??

Yogi Adityanath Chief Minister of Uttar PradeshYogi Adityanath Chief Minister of Uttar Pradeshਇਸ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਆਪਣੇ ਨਿਯਮ ਹਨ। ‘ਜੇਕਰ ਸਰਕਾਰ ਇਸ ਬਾਰੇ ਵਿਚ ਕੁੱਝ ਕਹਿਣਾ ਚਾਹੁੰਦੀ ਹੈ ਤਾਂ ਉਸ ਨੂੰ ਸਾਡੇ ਦੋਸ਼ਾਂ ਨੂੰ ਝੂਠ ਸਾਬਤ ਕਰਨ ਵਾਲੇ ਸਬੂਤ ਦੇਣੇ ਚਾਹੀਦੇ ਹਨ’ ਉਨ੍ਹਾਂ ਨੇ ਕਿਹਾ ਕਿ ਯੋਗੀ ਸਰਕਾਰ ਨੇ ਗੋਰਖਪੁਰ ਮੈਡੀਕਲ ਕਾਲਜ ਵਿਚ ਹਰ ਰੋਜ਼ ਇੰਸੈਫੇਲਾਇਟਿਸ ਤੋਂ ਹੋਣ ਵਾਲੀਆਂ ਮੌਤਾਂ ਦੀ ਸੰਖਿਆ ਜਨਤਕ ਕਰਨ 'ਤੇ ਹੁਣ ਰੋਕ ਲਗਾ ਦਿੱਤੀ ਹੈ।  

Akhilesh YadavAkhilesh Yadavਉਥੇ ਹੀ ਪਿਛਲੀ ਅਖਿਲੇਸ਼ ਯਾਦਵ ਸਰਕਾਰ ਨੇ ਮੈਡੀਕਲ ਕਾਲਜ ਨੂੰ ਰੋਜ਼ਾਨਾ ਭਰਤੀ ਕੀਤੇ ਜਾਣ ਵਾਲੇ ਮਰੀਜਾਂ, ਮਰਨ ਵਾਲੇ ਰੋਗੀਆਂ ਆਦਿ ਦੀ ਸੰਖਿਆ 4 ਵਜੇ ਤੱਕ ਜਾਰੀ ਕਰਨ  ਦੇ ਨਿਰਦੇਸ਼ ਦਿੱਤੇ ਸਨ। ਹਾਲਾਂਕਿ ਭਾਜਪਾ ਦੀ ਮਹਾਂਨਗਰ ਇਕਾਈ ਦੇ ਪ੍ਰਧਾਨ ਰਾਹੁਲ ਸ਼ਰੀਵਾਸਤਵ ਨੇ ਸਮਾਜਵਾਦੀ ਪਾਰਟੀ ਜ਼ਿਲ੍ਹਾ ਪ੍ਰਧਾਨ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਹੈ ਕਿ ਆਕਸੀਜਨ ਦੀਆਂ ਕੀਮਤਾਂ ਵਿਚ ਜੀਐਸਟੀ ਦੀ ਵਜ੍ਹਾ ਨਾਲ ਵਾਧਾ ਹੋਇਆ ਹੈ। ਇਸ ਵਿਚ ਘੋਟਾਲੇ ਵਰਗੀ ਕੋਈ ਗੱਲ ਨਹੀਂ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement