
ਯੋਗੀ ਅਦਿਤਿਆਨਾਥ ਦੇ ਸੰਸਦੀ ਖੇਤਰ ਗੋਰਖ਼ਪੁਰ ਦੇ ਦੀਨ ਦਿਆਲ ਉਪਾਧਿਆਏ ਗੋਰਖ਼ਪੁਰ ਯੂਨੀਵਰਸਿਟੀ ਵਿਚ ਅਧਿਆਪਕ ਭਰਤੀ ਨੂੰ ਲੈ ਕੇ ਇਨ੍ਹੀਂ ਦਿਨੀਂ ਕਾਫ਼ੀ ...
ਲਖਨਊ : ਯੋਗੀ ਅਦਿਤਿਆਨਾਥ ਦੇ ਸੰਸਦੀ ਖੇਤਰ ਗੋਰਖ਼ਪੁਰ ਦੇ ਦੀਨ ਦਿਆਲ ਉਪਾਧਿਆਏ ਗੋਰਖ਼ਪੁਰ ਯੂਨੀਵਰਸਿਟੀ ਵਿਚ ਅਧਿਆਪਕ ਭਰਤੀ ਨੂੰ ਲੈ ਕੇ ਇਨ੍ਹੀਂ ਦਿਨੀਂ ਕਾਫ਼ੀ ਵਿਵਾਦ ਚੱਲ ਰਿਹਾ ਹੈ। ਦੋਸ਼ ਹੈ ਕਿ ਅਧਿਆਪਕਾਂ ਦੀ ਚੋਣ ਪ੍ਰਕਿਰਿਆ ਦੌਰਾਨ ਰਾਖਵਾਂਕਰਨ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ ਅਤੇ ਇਕ ਖ਼ਾਸ ਜਾਤੀ ਦੇ ਅਰਜ਼ੀਕਰਤਾਵਾਂ ਨੂੰ ਨਿਯੁਕਤੀ ਵਿਚ ਤਰਜੀਹ ਦਿਤੀ ਗਈ। ਇੰਨਾ ਹੀ ਨਹੀਂ ਅਜਿਹੇ ਵੀ ਮਾਮਲੇ ਸਾਹਮਣੇ ਆਏ ਹਨ ਜਿੱਥੇ ਅਰਜ਼ੀਕਰਤਾ ਨੇ ਆਮ (ਜਨਰਲ) ਯਾਨੀ ਗ਼ੈਰ ਰਾਖਵਾਂਕਰਨ ਵਰਗ ਵਿਚ ਇੰਟਰਵਿਊ ਦਿਤਾ ਪਰ ਉਸ ਦੀ ਨਿਯੁਕਤੀ ਅਨੁਸੂਚਿਤ ਜਾਤੀ (ਐਸਸੀ) ਅਤੇ ਇਕ ਹੋਰ ਦੀ ਨਿਯੁਕਤੀ ਹੋਰ ਪਿਛੜਾ ਵਰਗ (ਓਬੀਸੀ) ਵਰਗ ਵਿਚ ਕੀਤੀ ਗਈ।
Form Copy --- The Wireਇੰਨਾ ਹੀ ਨਹੀਂ ਇਨ੍ਹਾਂ ਗੜਬੜੀਆਂ ਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਦਾ ਵੀ ਦੋਸ਼ ਯੂਨੀਵਰਸਿਟੀ ਪ੍ਰਬੰਧਕਾਂ 'ਤੇ ਲੱਗ ਰਿਹਾ ਹੈ। ਇਸ ਦਾ ਖ਼ੁਲਾਸਾ 'ਦਿ ਵਾਇਰ' ਵਲੋਂ ਕੀਤਾ ਗਿਆ ਹੈ। ਉਸ ਦੇ ਕੋਲ ਅਧਿਆਪਕ ਭਰਤੀ ਦੇ ਇੰਟਰਵਿਊ ਲਈ ਬੁਲਾਏ ਗਏ ਵਿਦਿਆਰਥੀਆਂ ਦੀ ਸੂਚੀ ਹੈ, ਜਿਸ ਤੋਂ ਇਹ ਪਤਾ ਚਲਦਾ ਹੈ ਕਿ ਸਿੱਖਿਆ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਦੇ ਲਈ ਮਮਤਾ ਚੌਧਰੀ ਨਾਮ ਦੀ ਇਕ ਉਮੀਦਵਾਰ ਦਾ ਇੰਟਰਵਿਊ ਆਮ ਜਨਰਲ ਵਰਗ ਵਿਚ ਹੋਇਆ ਸੀ ਪਰ ਉਨ੍ਹਾਂ ਦੀ ਨਿਯੁਕਤੀ ਅਨੁਸੂਚਿਤ ਜਾਤੀ ਵਿਚ ਕੀਤੀ ਗਈ ਹੈ।
Yogi CM'ਦਿ ਵਾਇਰ' ਦੇ ਕੋਲ ਮਮਤਾ ਚੌਧਰੀ ਦੇ ਅਰਜ਼ੀ ਫ਼ਾਰਮ ਦੀ ਕਾਪੀ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਨੇ ਜਨਰਲ ਵਰਗ ਵਿਚ ਨੌਕਰੀ ਲਈ ਅਰਜ਼ੀ ਦਿਤੀ ਸੀ ਅਤੇ 1500 ਰੁਪਏ ਦੀ ਅਰਜ਼ੀ ਰਾਸ਼ੀ ਜਮ੍ਹਾਂ ਕੀਤੀ ਸੀ ਪਰ ਅਰਜ਼ੀ ਫਾਰਮ ਵਿਚ ਜਿੱਥੇ ਜਨਰਲ ਲਿਖਿਆ ਹੋਇਆ ਹੈ, ਉਸ ਨੂੰ ਕੱਟ ਕੇ ਬਾਅਦ ਵਿਚ ਪੈਨ ਨਾਲ ਐਸਸੀ ਲਿਖ ਦਿਤਾ ਗਿਆ ਹੈ। ਇਸੇ ਤਰ੍ਹਾਂ ਜਿਥੇ 1500 ਰੁਪਏ ਜਮ੍ਹਾਂ ਰਾਸ਼ੀ ਲਿਖੀ ਗਈ ਹੈ, ਉਸ ਨੂੰ ਕੱਟ ਕੇ 1000 ਰੁਪਏ ਕਰ ਦਿਤਾ ਗਿਆ ਹੈ ਕਿਉਂਕਿ ਐਸਸੀ ਵਰਗ ਦੇ ਲਈ ਅਰਜ਼ੀ ਫ਼ੀਸ 1000 ਰੁਪਏ ਸੀ। ਮਮਤਾ ਚੌਧਰੀ ਦੇ ਅਰਜ਼ੀ ਫ਼ਾਰਮ ਵਿਚ ਜਿਨ੍ਹਾਂ ਥਾਵਾਂ 'ਤੇ ਬਦਲਾਅ ਕੀਤਾ ਗਿਆ ਹੈ, ਉਥੇ ਨਾ ਤਾਂ ਕਿਸੇ ਸਬੰਧਤ ਵਿਅਕਤੀ ਦੇ ਦਸਤਖ਼ਤ ਹਨ ਅਤੇ ਨਾ ਹੀ ਯੂਨੀਵਰਸਿਟੀ ਦੀ ਮੋਹਰ ਲੱਗੀ ਹੋਈ ਹੈ।
Form Copy--The Wire19 ਸਤੰਬਰ 2017 ਨੂੰ ਗੋਰਖ਼ਪੁਰ ਯੂਨੀਵਰਸਿਟੀ ਵਿਚ ਕੁੱਲ 214 ਅਹੁਦਿਆਂ ਲਈ ਇਸ਼ਤਿਹਾਰ ਕੱਢਿਆ ਗਿਆ ਸੀ। ਇਸ ਵਿਚੋਂ ਪ੍ਰੋਫੈਸਰ ਦੇ ਲਈ 30 ਅਹੁਦੇ, ਐਸੋਸੀਏਟ ਪ੍ਰੋਫੈਸਰ ਲਈ 44 ਅਹੁਦੇ ਅਤੇ ਅਸਿਸਟੈਂਟ ਪ੍ਰੋਫੈਸਰ ਲਈ 140 ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। ਇਸੇ ਤਰ੍ਹਾਂ ਕਾਨਟੂੰਨ ਵਿਭਾਗ (ਲਾਅ ਡਿਪਾਰਟਮੈਂਟ) ਵਿਚ ਸਹਾਇਕ ਪ੍ਰੋਫੈਸਰ ਦੇ ਅਹੁਦੇ ਲਈ ਵੰਦਨਾ ਸਿੰਘ ਨਾਮ ਦੀ ਇਕ ਉਮੀਦਵਾਰ ਦਾ ਇੰਟਰਵਿਊ ਆਮ ਵਰਗ ਵਿਚ ਹੋਇਆ ਸੀ ਪਰ ਉਸ ਦੀ ਚੋਣ ਹੋਰ ਪਿਛੜਾ ਵਰਗ (ਓਬੀਸੀ) ਵਿਚ ਹੋਈ ਹੈ। 'ਦਿ ਵਾਇਰ' ਕੋਲ ਵੰਦਨਾ ਸਿੰਘ ਦੇ ਵੀ ਅਰਜ਼ੀ ਫਾਰਮ ਦੀ ਕਾਪੀ ਹੈ, ਜਿਸ ਵਿਚ ਇਹ ਲਿਖਿਆ ਹੋਇਆ ਹੈ ਕਿ ਉਨ੍ਹਾਂ ਨੇ ਆਮ ਵਰਗ ਵਿਚ ਅਰਜ਼ੀ ਦਿਤੀ ਸੀ।
Students Protest Gorakhpur Universityਇਸ ਮਾਮਲੇ ਨੂੰ ਲੈ ਕੇ ਜਦੋਂ ਗੋਰਖ਼ਪੁਰ ਯੂਨੀਵਰਸਿਟੀ ਦੇ ਰਜਿਸਟ੍ਰਾਰ ਸ਼ਤਰੋਹਨ ਵੈਸ਼ਿਆ ਨੂੰ ਪੁਛਿਆ ਗਿਆ ਤਾਂ ਉਨ੍ਹਾਂ ਸਾਫ਼ ਸਾਫ਼ ਕੋਈ ਜਵਾਬ ਦੇਣ ਤੋਂ ਮਨ੍ਹਾਂ ਕਰ ਦਿਤਾ ਅਤੇ ਗੱਲਬਾਤ ਖ਼ਤਮ ਹੋਣ ਤੋਂ ਪਹਿਲਾਂ ਵਿਚਾਲੇ ਹੀ ਫ਼ੋਨ ਕੱਟ ਦਿਤਾ। ਉਨ੍ਹਾਂ ਸਿਰਫ਼ ਇੰਨਾ ਹੀ ਕਿਹਾ ਕਿ ਜੇਕਰ ਇਸ ਦੀ ਸ਼ਿਕਾਇਤ ਹੁੰਦੀ ਹੈ ਤਾਂ ਜਾਂਚ ਕਰਵਾਈ ਜਾਵੇਗੀ ਅਤੇ ਸਬੰਧਤ ਵਿਅਕਤੀਆਂ ਵਿਰੁਧ ਕਾਰਵਾਈ ਹੋਵੇਗੀ। ਹਾਲਾਂਕਿ ਰਜਿਸਟਰਾਰ ਦੀ ਨਿਗਰਾਨੀ ਵਿਚ ਹੀ ਨਿਯੁਕਤੀਆਂ ਹੁੰਦੀਆਂ ਹਨ ਅਤੇ ਰਜਿਸਟਰਾਰ ਹੀ ਇਨ੍ਹਾਂ ਮਾਮਲਿਆਂ ਦੇ ਪ੍ਰਤੀ ਜਵਾਬਦੇਹ ਹੁੰਦਾ ਹੈ।
Form Copy--The Wireਅਧਿਆਪਕਾਂ ਦੀ ਚੋਣ ਦੇ ਦੋ ਪੜਾਅ ਪੂਰੇ ਹੋ ਚੁੱਕੇ ਹਨ, ਜਿਸ ਵਿਚ ਹੁਣ ਤਕ ਕੁੱਲ 142 ਅਧਿਆਪਕਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਵਿਚੋਂ 80 ਜਨਰਲ, 33 ਓਬੀਸੀ ਅਤੇ 29 ਐਸਸੀ ਕੈਟਾਗਿਰੀ ਤੋਂ ਹਨ। ਯੂਨੀਵਰਸਿਟੀ ਵਿਚ ਹੋਈ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਜਨਰਲ ਕੈਟਾਗਿਰੀ ਦੇ ਲੋਕਾਂ ਵਿਚ ਵੀ ਕਾਫ਼ੀ ਗੁੱਸਾ ਹੈ। ਦੋਸ਼ ਹੈ ਕਿ ਜਨਰਲ ਵਿਚ ਵੀ ਇਕ ਖ਼ਾਸ ਜਾਤੀ ਦੇ ਲੋਕਾਂ ਨੂੰ ਤਰਜੀਹ ਦਿੰਦੇ ਹੋਏ ਨਿਯੁਕਤੀ ਕੀਤੀ ਗਈ ਹੈ ਅਤੇ ਹੋਰ ਜਾਤੀਆਂ ਦੇ ਯੋਗ ਉਮੀਦਵਾਰਾਂ ਨੂੰ ਦਰਕਿਨਾਰ ਕਰ ਦਿਤਾ ਗਿਆ।
Yogi CM Uttar Pradeshਅਧਿਆਪਕਾਂ ਦੀ ਚੋਣ ਲਈ ਇਕ ਦਿਨ ਵਿਚ 80 ਤੋਂ 85 ਲੋਕਾਂ ਦਾ ਇੰਟਰਵਿਊ ਕੀਤਾ ਗਿਆ। ਇਸ ਨੂੰ ਲੈ ਕੇ ਸਵਾਲ ਉਠ ਰਹੇ ਹਨ ਕਿ ਕੀ ਇਹ ਸੰਭਵ ਹੈ ਕਿ ਇਕ ਦਿਨ ਵਿਚ ਇੰਨੇ ਸਾਰੇ ਲੋਕਾਂ ਦਾ ਇੰਟਰਵਿਊ ਲਿਆ ਜਾ ਸਕੇ ਅਤੇ ਉਨ੍ਹਾਂ ਦੀ ਯੋਗਤਾ ਦੀ ਚੰਗੀ ਤਰ੍ਹਾਂ ਸਮੀਖਿਆ ਕੀਤੀ ਜਾ ਸਕੇ। ਕਈ ਅਰਜ਼ੀਕਰਤਾਵਾਂ ਦਾ ਕਹਿਣਾ ਹੈ ਕਿ ਸਿਰਫ਼ ਪੰਜ ਵਿਚੋਂ ਸੱਤ ਮਿੰਟ ਤਕ ਹੀ ਇੰਟਰਵਿਊ ਲਿਆ ਗਿਆ, ਜਿਸ ਵਿਚ ਇਹ ਸੰਭਵ ਨਹੀਂ ਹੈ ਕਿ ਕਿਸੇ ਦੀ ਵੀ ਸਹੀ ਤਰੀਕੇ ਨਾਲ ਸਮੀਖਿਆ ਕੀਤੀ ਜਾ ਸਕੇ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਸਾਰੇ ਅਹੁਦਿਆਂ ਨੂੰ ਮਿਲਾ ਕੇ 2014 ਵਿਚ ਓਬੀਸੀ ਦੇ ਲਈ 39 ਅਤੇ ਐਸਸੀ ਲਈ 64 ਸੀਟਾਂ ਰਾਖਵੀਆਂ ਸਨ ਪਰ 2017 ਵਿਚ ਓਬੀਸੀ ਨੂੰ 35 ਅਤੇ ਐਸਸੀ ਨੂੰ ਵੀ 35 ਸੀਟਾਂ ਹੀ ਦਿਤੀਆਂ ਗਈਆਂ।