
ਦੇਸ਼ ਦੇ 15 ਸੂਬਿਆਂ ਵਿਚ ਮੌਸਮ ਵਿਭਾਗ ਨੇ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ।
ਨਵੀਂ ਦਿੱਲੀ: ਦੇਸ਼ ਦੇ 15 ਸੂਬਿਆਂ ਵਿਚ ਮੌਸਮ ਵਿਭਾਗ ਨੇ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਗੁਜਰਾਤ ਦੇ ਵਡੋਦਰ ਸ਼ਹਿਰ ਵਿਚ ਹੜ੍ਹ ਵਰਗੇ ਹਾਲਾਤ ਹਾਲੇ ਵੀ ਬਣੇ ਹੋਏ ਹਨ। ਉੱਥੇ ਹੀ ਮੁੰਬਈ ਵਿਚ ਸਵੇਰ ਤੋਂ ਤੇਜ਼ ਬਾਰਿਸ਼ ਹੋ ਰਹੀ ਹੈ। ਮਾਇਆਨਗਰੀ ਵਿਚ ਕਈ ਥਾਵਾਂ ‘ਤੇ 3 ਤੋਂ 4 ਫੁੱਟ ਤੱਕ ਪਾਣੀ ਭਰ ਗਿਆ ਹੈ। ਦਿੱਲੀ ਐਨਸੀਆਰ ਵਿਚ ਵੀ ਅਗਲੇ ਦੋ ਘੰਟਿਆਂ ਅੰਦਰ ਤੇਜ਼ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।
Heavy Rain
ਮੌਸਮ ਵਿਭਾਗ ਮੁਤਾਬਕ ਪੂਰਬੀ ਦਿੱਲੀ, ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿਚ ਵੀ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ। ਬੀਤੇ ਹਫ਼ਤੇ ਵੀ ਮੁੰਬਈ ਨੇ ਭਾਰੀ ਬਾਰਿਸ਼ ਹੋਈ ਸੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਗੋਆ, ਮੱਧ ਮਹਾਰਾਸ਼ਟਰ ਦੇ ਕੁੱਝ ਖੇਤਰਾਂ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਬਣੀ ਹੈ। ਉੱਥੇ ਹੀ ਪੂਰਬੀ ਰਾਜਸਥਾਨ ਵਿਚ ਭਾਰੀ ਮਾਤਰਾ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਹੋਈ ਹੈ।
Heavy Rain
ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ ਮੱਧ ਪ੍ਰਦੇਸ਼, ਛੱਤੀਸਗੜ, ਉੱਤਰਾਖੰਡ ਅਤੇ ਓਡੀਸ਼ਾ ਦੇ ਕੁਝ ਇਲਾਕਿਆਂ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਬਣੀ ਹੈ। ਉੱਥੇ ਹੀ ਤੱਟੀ ਖੇਤਰਾਂ ਵਿਚ ਕਰਨਾਟਕਾ, ਤੇਲੰਗਾਨਾ, ਗੁਜਰਾਤ ਖੇਤਰ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੱਛਮੀ ਰਾਜਸਥਾਨ ਆਦਿ ਖੇਤਰਾਂ ਵਿਚ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ। ਅਰਬ ਸਾਗਰ ਵਿਚ ਤੇਜ਼ ਹਵਾਵਾਂ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਸੰਭਾਵਨਾ ਹੈ। ਇਸ ਦਾ ਪ੍ਰਭਾਵ ਉੱਤਰ, ਕੇਂਦਰੀ ਅਤੇ ਦੱਖਣ-ਪੱਛਮੀ ਅਰਬ ਸਾਗਰ ਵਿਚ ਜ਼ਿਆਹਾ ਰਹੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।